ਕਹਿੰਦੇ ਇੱਕ ਵਾਰੀ ਪੁਲਸ ਦਾ ਇੱਕ ਵੱਡਾ ਅਫਸਰ ਆਪਣੇ ਪਰਿਵਾਰ ਨਾਲ ਆਪਣੀ ਕਾਰ ਤੇ ਸਫ਼ਰ ਕਰ ਰਿਹਾ ਸੀ। ਰਸਤੇ ਵਿਚ ਡਾਕੂਆਂ ਨੇ ਉਸਦੀ ਕਾਰ ਰੋਕ ਕੇ ਉਸਨੂੰ ਕੱਟਿਆ। ਉਹ ਅਫਸਰ ਡਾਕੂਆਂ ਨੂੰ ਕਹਿੰਦਾ ਤੁਸੀਂ ਮੈਨੂੰ ਤਾਂ ਕੁੱਟ ਲਿਆ ਮੇਰੇ ਬੇਟੇ ਦੇ ਹੱਥ ਲਗਾਕੇ ਵਿਖਾਓ। ਫਿਰ ਮੈਂ ਤੁਹਾਨੂੰ ਦੱਸੂ ਕਿ ਮੈਂ ਕੀ ਸ਼ੈ ਹਾਂ। ਡਾਕੂਆਂ ਨੇ ਉਸਦੇ ਮੁੰਡੇ ਨੂੰ ਕੁੱਟ ਦਿੱਤਾ।ਫਿਰ ਉਸਨੇ ਆਪਣੀ ਬੇਟੀ ਅਤੇ ਬੀਵੀ ਲਈ ਵੀ ਇਹ ਸ਼ਬਦ ਕਹੇ। ਗੱਲ ਕੀ ਡਾਕੂਆਂ ਨੇ ਸਾਰੇ ਟੱਬਰ ਨੂੰ ਕੁੱਟ ਦਿੱਤਾ।
ਪੁਲਸ ਜੀ ਅਸੀਂ ਸਿਰਫ ਤੁਹਾਨੂੰ ਹੀ ਕੱਟਿਆ ਸੀ ਪਰ ਤੁਸੀਂ ਬੋਲਕੇ ਸਾਰੇ ਟੱਬਰ ਦੀ ਛਿਟਰੋਲ ਕਰਵਾ ਦਿੱਤੀ। ਤੁਸੀਂ ਕਿਓਂ ਕੀਤਾ ਅਹ ਸਭ।
ਗੱਲ ਇਹ ਹੈ ਡਾਕੂ ਜੀ ਮੇਰੇ ਤਾਂ ਵੱਜੀਆਂ ਹੀ। ਹੁਣ ਘਰੇ ਜਾ ਕੇ ਇਹ ਅਹ ਤਾਂ ਨਹੀਂ ਕਹਿੰਦੇ ਕਿ ਪਾਪਾ ਦੇ ਕੁੱਟ ਪਈ। ਇਸ ਲਈ ਮੈਂ ਸਾਰੇ ਟੱਬਰ ਨੂੰ ਬਰਾਬਰ ਕਰ ਦਿੱਤਾ।
ਇਸ ਗੱਲ ਦਾ ਕੈਪਟਨ ਦੀ ਪਾਕਿਸਤਾਨ ਨੂੰ ਦਿੱਤੀ ਧਮਕੀ ਨਾਲ ਕੋਈ ਸਬੰਧ ਨਹੀਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ