ਬਠਿੰਡੇ ਤੋਂ ਸਕੂਟਰ ‘ਤੇ ਵਾਪਸ ਘਰ ਪਰਤਦਿਆਂ ਥਰਮਲ ਵਾਲਾ ਫਾਟਕ ਬੰਦ ਹੋਣ ਕਾਰਨ ਮੈਂ ਸਕੂਟਰ ਸੜਕ ਕਿਨਾਰੇ ਰੋਕ ਲਿਆ । ਸਾਡੇ ਵਾਹਵਾ ਪਿੱਛੇ ਇਕ ਹੋਰ ਪਤੀ-ਪਤਨੀ ਜੋੜਾ ਵੀ ਆਣਕੇ ਰੁਕਿਆ। ਅਸੀਂ ਬਠਿੰਡਾ ਸਪੋਰਟਸ ਮਾਰਕੀਟ ‘ਚੋਂ ਬੱਚੇ ਵਾਸਤੇ ਛੋਟਾ ਕ੍ਰਿਕਟ ਬੈਂਕ ਖਰੀਦ ਲਿਆਂਦਾ ਸੀ । ਮੇਰੀ ਪਤਨੀ ਦੀ ਬੁੱਕਲ ‘ਚ ਰੱਖੇ ਬੈਠ ਨੂੰ ਦੇਖਕੇ ਪਿੱਛਲੇ ਸਕੂਟਰ ਵਾਲੀ ਪਤਨੀ ਸਾਡੇ ਵੱਲ ਆਈ ਤੇ ਕਹਿਣ ਲੱਗੀ ,”ਭੈਣੇ ਹਾਅ ਥਾਪਾ ਕਿੰਨੇ ਦਾ ਆਇਆ ਹੈ “। ਇਨੇ ‘ਚ ਉਹਦਾ ਪਤੀ ਦੇਵ ਬੋਲਿਆ ,”ਆਜਾ ਆ ਜਾ ਏਹ ਥਾਪਾ ਨਹੀਂ ਕਿ੍ਕਟ ਖੇਡਣ ਵਾਲਾ ਬੈਟ ਹੈ ” । ਉਸਦਾ ਮਨ ਰੱਖਣ ਵਾਸਤੇ ਮੇਰੀ ਪਤਨੀ ਨੇ ਕਿਹਾ ਭੈਣੇ ਮੈਂ ਤਾਂ ਇਹਦੇ ਨਾਲ ਲੀੜੇ ਵੀ ਕੁੱਟ ਲੈਂਦੀ ਹਾਂ …ਥਾਪੇ ਤੇ ਬੈਟ ‘ਚ ਫਰਕ ਵੀ ਕੀ ਹੈ !!