ਗੱਲ ਫਿਰ ਓਥੇ ਹੀ ਆ ਜਾਂਦੀ ਹੈ। ਅਖੇ ਸੋਡੀ ਗੱਲ ਵਿੱਚ ਖਾਣ ਪੀਣ ਦਾ ਜ਼ਿਕਰ ਜਰੂਰ ਹੁੰਦਾ ਹੈ। ਕਰੀਏ ਕੀ ਸਾਲੀ ਨਿਗ੍ਹਾ ਹੀ ਓਥੇ ਜਾਂਦੀ ਹੈ। ਨੋਇਡਾ ਦਾ ਬਾਰਾਂ ਬਾਈ ਚੌਂਕ ਖਾਣ ਪੀਣ ਦੇ ਸਮਾਨ ਦੀ ਹੱਬ ਹੈ। ਫਾਸਟ ਫੂਡ ਸਵੀਟ ਫ਼ੂਡ ਫਰੂਟ ਗੱਲ ਕੀ ਸੈਂਕੜੇ ਰੇਹੜੀਆਂ ਸਟਾਲ ਠੇਲੇ ਖੋਖੇ ਹਨ। ਜੋ ਮਾਂਗੋ ਵਹੀ ਮਿਲੇਗਾ ਬੱਸ ਤੁਹਾਨੂੰ ਪਾਰਕਿੰਗ ਲਈ ਜਗ੍ਹਾ ਮਿਲ ਜਾਵੇ। ਓਥੇ ਇੱਕ ਚਾਹ ਦੀ ਰੇਹੜੀ ਵਾਲਾ ਹੈ। ਦੋ ਗੰਨ ਬਰਨਰ ਹਮੇਸ਼ਾ ਚਲਦੇ ਰਹਿੰਦੇ ਹਨ। ਵੱਡੇ ਟੋਪੀਏ ਵਿਚ ਕੋਈ ਪੈਂਤੀ ਚਾਲੀ ਗਿਲਾਸ ਬਣਦੇ ਹਨ। ਇਕੱਠੀਆਂ ਤਿੰਨ ਛਾਣਨੀਆਂ ਨਾਲ ਉਹ ਚਾਹ ਫੈਂਟਦਾ ਰਹਿੰਦਾ ਹੈ। ਅੱਧੇ ਘੰਟੇ ਵਿੱਚ ਉਹ ਚਾਹ ਰਿੰਨ੍ਹਦਾ ਹੈ।ਸਿਰਫ ਅਦਰਕ ਤੇ ਚਾਹ ਪੱਤੀ ਨਾਲ ਤਿਆਰ ਕੀਤੀ ਚਾਹ ਪੀਣ ਲਈ ਗ੍ਰਾਹਕ ਇੰਤਜ਼ਾਰ ਵਿੱਚ ਖੜੇ ਹੁੰਦੇ ਹਨ। ਉਸ ਤੋਂ ਬਾਦ ਹੀ ਦੂਸਰਾ ਟੋਪ ਤਿਆਰ ਹੋ ਜਾਂਦਾ ਹੈ। ਹੱਥੋਂ ਹੱਥ ਸਾਰੀ ਚਾਹ ਵਿਕ ਜਾਂਦੀ ਹੈ।ਸਿਰਫ ਦਸ ਰੁਪਏ ਵਾਲੀ ਇਹ ਚਾਹ ਕਹਿੰਦੇ ਬਹੁਤ ਸਵਾਦ ਹੁੰਦੀ ਹੈ। ਲ਼ੋਕ ਦੂਰੋਂ ਦੂਰੋਂ ਸਿਰਫ ਚਾਹ ਪੀਣ ਲਈ ਹੀ ਆਉਂਦੇ ਹਨ। ਅਗਲੇ ਦੀ ਕਾਬਲੀਅਤ ਹੈ।
ਆਪਣੇ #ਮੰਡੀਡੱਬਵਾਲੀ ਦੇ #ਮੀਨਾਬਜ਼ਾਰ ਵਿੱਚ ਵੀ ਕੋਈ #ਭੈਰੋਂ ਨਾਮ ਦਾ ਚਾਹ ਵਾਲਾ ਹੈ। ਬਾਹਲਾ ਮਸ਼ਹੂਰ ਹੈ। ਚਾਹ ਦੇ ਸ਼ੁਕੀਨ ਉਸ ਦੀ ਚਾਹ ਪੀਣ ਸਪੈਸ਼ਲ ਮੀਨਾ ਬਜ਼ਾਰ ਆਉਂਦੇ ਹਨ। ਬਾਹਰਲੇ ਸ਼ਹਿਰਾਂ ਤੋਂ ਆਉਂਦੇ ਕਈ ਏਜੇਂਟ ਆਉਂਦੇ ਤੇ ਜਾਂਦੇ ਭੈਰੋਂ ਦੀ ਚਾਹ ਪੀਣ ਹੀ ਆਉਂਦੇ ਹਨ। ਤੇ ਕਈਆਂ ਦਾ ਆਰਡਰ ਹੀ ਡਬਲ ਹੁੰਦਾ ਹੈ ਯਾਨੀ ਉਹ ਇਕੱਠੇ ਦੋ ਕੱਪ ਹੀ ਪੀਂਦੇ ਹਨ। ਚਾਹ ਤਾਂ ਦੁਨੀਆਂ ਹੀ ਬਣਾਉਂਦੀ ਹੈ ਪਰ ਭੈਰੋਂ ਵਿੱਚ ਕੋਈ ਸਪੈਸ਼ਲ ਨਹੀਂ ਪਾਉਂਦਾ ਬੱਸ ਬਣਾਉਣ ਦਾ ਤਰੀਕਾ ਤੇ ਵਰਤਾਉਣ ਦਾ ਸਲੀਕਾ ਹੈ।
ਮੈਂ 1996 ਤੋਂ ਚਾਹ ਨਹੀਂ ਪੀਂਦਾ। ਪਰ ਚੰਗੀ ਚਾਹ ਦੀ ਚਰਚਾ ਕੀਤੇ ਬਿਨਾਂ ਰਹਿ ਨਹੀਂ ਸਕਦਾ। ਚਾਹ ਨੇ #ਮੋਦੀ ਤੇ 12×22 ਵਾਲੇ ਨੂੰ ਮਸ਼ਹੂਰ ਕਰ ਦਿੱਤਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ