1975 ਵਿਚ ਜਦੋਂ ਮੈਂ ਪ੍ਰੈਪ ਕਮਰਸ ਵਿੱਚ ਗੁਰੂ ਨਾਨਕ ਕਾਲਜ ਵਿੱਚ ਦਾਖਿਲ ਹੋਇਆ ਤਾਂ ਮੇਰੇ ਪਾਪਾ ਜੀ ਨੇ ਮੇਰੀ ਜਾਣ ਪਹਿਚਾਣ ਕਾਲਜ ਦੇ ਸਾਡੀ ਹੀ ਗੋਤ ਦੇ ਟਾਈਪਿਸਟ ਨਾਲ ਕਰਵਾ ਦਿੱਤੀ। ਮੈ ਅਕਸਰ ਉਸ ਕੋਲ ਚਲਾ ਜਾਂਦਾ। ਇੱਕ ਦਿਨ ਓਹ ਗੱਲਾਂ ਕਰਦਾ ਹੋਇਆ ਕਿਸੇ ਨੂੰ ਕਹਿੰਦਾ “ਯਾਰ ਇਸ ਵਾਰ ਤਾਂ ਸੈਲਰੀ ਦੋ ਮਹੀਨੇ ਲੇਟ ਹੋ ਗਈ।” ਮੈ ਸੈਲਰੀ ਸ਼ਬਦ ਕਦੇ ਪਹਿਲਾਂ ਨਹੀ ਸੀ ਸੁਣਿਆ। ਅਸੀਂ ਅਕਸਰ ਪੰਜਾਬੀ ਚ ਤਨਖਾਹ ਯਾ ਅੰਗਰੇਜ਼ੀ ਚ ਪੇ ਸ਼ਬਦ ਵਰਤਦੇ ਸੀ। ਮੈ ਅੰਕਲ ਨੂੰ ਸੈਲਰੀ ਅਤੇ ਪੇ ਦਾ ਫਰਕ ਪੁੱਛਿਆ। ਉਸਨੇ ਦਸਿਆ ਕਿ ਛੋਟੇ ਲੋਕ ਜਿਵੇਂ ਪੀਅਨ, ਮਾਲੀ, ਚੌਕੀਦਾਰ, ਕਲਰਕ, ਮੁਨਸ਼ੀ ਤੇ ਮਾਸਟਰ ਨੂੰ ਜੋ ਤਨਖਾਹ ਮਿਲਦੀ ਹੈ ਉਸਨੂੰ ਪੇ ਕਹਿੰਦੇ ਹਨ ਤੇ ਜੋ ਅਫਸਰਾਂ, ਪ੍ਰੋਫੈਸਰਾਂ, ਜਿਹੇ ਵੱਡੇ ਲੋਕਾਂ ਨੂੰ ਮਿਲੇ ਓਹ ਸੈਲਰੀ ਹੁੰਦੀ ਹੈ। ਉਸਨੇ ਮੈਨੂੰ ਪੇ ਅਤੇ ਸੈਲਰੀ ਦੀ ਆਪਣੀ ਹੀ ਪਰਿਭਾਸ਼ਾ ਦੱਸੀ।
“ਤੁਹਾਨੂੰ ਸੈਲਰੀ ਮਿਲਦੀ ਹੈ ਅੰਕਲ ਜੀ? ਮੈ ਉਸਨੂੰ ਆਰਾਮ ਜਿਹੇ ਨਾਲ ਪੁੱਛਿਆ।
“ਹਾਹੋ”। ਉਸਨੇ ਬੜੀ ਸ਼ਾਨ ਨਾਲ ਜੁਆਬ ਦਿੱਤਾ। (ਮੈਨੂੰ ਅੱਜ ਵੀ ਉਸਦਾ ਪੇ ਤੇ ਸੈਲਰੀ ਵਾਲਾ ਫਰਕ ਯਾਦ ਹੈ) ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹੁਣ ਮਾਲੀ ਚੋਕੀਦਾਰ ਪੀਅਨ ਨੂੰ ਵੀ ਮੈਂ ਸੈਲਰੀ ਦੇਵਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ