ਮੇਰੀ ਹੋਮ ਮਿਨਸਟਰ ਦੀ ਸਹੇਲੀ ਜਸਵੀਰ ਕੌਰ ਪੀ ਟੀ ਦੇ ਮੁੰਡੇ ਦਾ ਵਿਆਹ ਸੀ ਤੇ ਅਸੀਂ ਆਦਤਨ ਰੁੱਸ ਗਏ। ਪਰ ਸਦਕੇ ਜਾਈਏ ਉਸਦੇ ਜੋ ਅੱਜ ਆਕੇ ਸਾਨੂੰ ਮਨਾ ਗਈ। ਮੈਡਮ ਨੂੰ ਵਧੀਆ ਸੂਟ ਦੇਕੇ ਗਈ । ਪਰ ਭਾਈ ਓਹ ਬਾਹਲੀ ਸਿਆਣੀ ਬਗੀ ਮੈਨੂ ਵੀ ਰੁੰਗੇ ਝੁੰਗੇ ਚ ਡੱਬੀਆਂ ਵਾਲਾ ਖੇਸ ਦੇ ਗਈ। ਚਲ ਭਾਈ ਆ ਗਿਆ ਨਜ਼ਾਰਾ। ਜੱਟਾਂ ਦਾ ਘਰ ਦਾ ਖੇਸ ਚਾਲੀ ਸਾਲ ਨਹੀ ਜਾਂਦਾ। ਨਾਲੇ ਦੋ ਕਿਲੋਂ ਭਾਜੀ ਅਤੇ ਘਰ ਦੀਆਂ ਜਲੇਬੀਆਂ ਦੇਣ ਦਾ ਵੱਡਾ ਗੱਫਾ। ਸਾਡਾ ਗੁੱਸਾ ਛੂ ਮੰਤਰ ਹੋ ਗਿਆ। ਹੁਣ ਪੰਦਰਾਂ ਦਿਨ ਦੁੱਧ ਚ ਪਾਕੇ ਜਲੇਬੀਆਂ ਖਾਵਾਂਗੇ।
ਭਾਵੇਂ ਬਿਨਾਂ ਗੱਲ ਤੋਂ ਰੁੱਸਣ ਦਾ ਸਾਨੂੰ ਵਾਧੂ ਪਛਤਾਵਾ ਸੀ ਪਰ ਉਸਦੇ ਮਨਾਉਣ ਦਾ ਢੰਗ ਵੀ ਕਿਤੇ ਵਧੀਆ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ