2023 ਦੀ ਮੋਡਲ | 2023 di model

2023 ਦੀ ਮੋਡਲ..…
ਜੰਟੇ ਬਾਈ ਤੇਨੂੰ ਗੱਲ ਦੱਸਾਂ , ਯਾਰ ਬੜੀ ਸੋਹਣੀ ਕੁੜੀ ਵੇਖੀ ਮੈ ,” ਫੇਸਬੁੱਕ ਤੇ ਯਾਰ ਬੜੀ ਅੰਤ ਮਚਾਈ ਹੋਈ ਹੈ।”
ਹਰ ਇੱਕ ਵਿਡਿਉ ਚ ਜਿਹੜਾ ਸੂਟ ਪਾਉਦੀ ਹੈ ,ਕੀ ਦੱਸਾਂ ਤੈਨੂੰ ਬਾਈ..! ਜਮਾਂ ਹੀ ਐਂਡ ਕਰਾਉਦੀ ਹੈ ‌।
ਮੈਂ ਤਾਂ ਉਸਦਾ ਬਹੁਤ ਵੱਡਾ ਫੈਨ ਹਾਂ।  ਤੂੰ ਕਿਸਦੀ ਗੱਲ ਕਰਦਾ ਬਾਕੀ ਜੰਟੇ ਮੈਨੂੰ ਵੀ ਦੱਸ, ਮੈਂ ਵੀ ਉਸਨੂੰ ਫੋਲੋ ਕਰਦਾ, ਫੇਸਬੁੱਕ ਤੇ, ਬਾਈ ਆ ਵੇਖ, ਹੈ ਨਾ ਸੋਹਣੀ ..ਜਮਾਂ ਪਰੀ।
ਜੰਟੇ ਬਾਈ….ਆ ਬਾਈ ..! ਕੀ ਹੋਇਆ ਤੂੰ ਦੱਸ ਨਾ ਐਨਾ ਹੈਰਾਨ ਕਿਉਂ?
ਬਾਈ ਜੇ ਇਸ ਨਾਲ ਮਿਲਵਾ ਦੇਵਾਂ , ਸੱਚੀ ਬਾਈ, ਸੋ ਤੇਰੀ ਤੇਨੂੰ ਹੋਟਲ ਚ ਪਾਰਟੀ ਦਿਉ। ਪੱਕਾ ਬਾਈ ,ਹਾਂ ਬਾਈ ਪੱਕਾ..!
ਜੀਤੋ ਜੀਤੋ ਨੀ ਕੁੜੀਏ ਏਥੇ ਆ , ਕਿਥੇ ਮਰ ਗਈ ।
ਹਾਜੀ ਵੀਰੇ ਆ ਵੇਖ ਤੇਰੀ ਪਰੀ , ਐ ਨਹੀਂ ਬਾਈ ਤੇਨੂੰ ਭਲੇਖਾ ਲੱਗਾ ਹੋਣਾ ‌। ਜੀਤੋ ਫੋਨ ਦੇਵੀ ਸਨੈਪਚੈਟ ਖੋਲ ਕੇ ਕੈਮਰਾ ਔਨ ਕਰਦਾ ਹੈ ,ਤੇ ਕਹਿੰਦਾ ਜੀਤੋ ਲੈ ਵੇਖ ਤੇਰੀ ਇੱਕ ਫੋਟੋ ਖਿੱਚਾ। ਆ ਵੇਖ ਫੋਟੋ ਚ ਬਾਈ ਫਿਲਟਰ ਹੀ ਲਾਏ ਨੇ,  ਵੇਖ ਦਿਖਾਈ ਦੇ ਰਹੀ ਹੈ। ਨਵੰਬਰ 2023 ਦੀ ਮੋਡਲ….!
– ਗਗਨਪ੍ਰੀਤ ਸੱਪਲ ਪਿੰਡ ਘਾਬਦਾਂ ਜ਼ਿਲਾ ਸੰਗਰੂਰ
ਫੋਨ ਨੰਬਰ -6280157535

Leave a Reply

Your email address will not be published. Required fields are marked *