ਸਹਾਰਾ ਕਿਊ | sahara quw

ਸਹਾਰਾ Q ਸ਼ੋਪ ਦੀ ਗੱਲ ਹੈ । ਅਸੀਂ ਸਹਾਰਾ ਸ਼ੋਪ ਤੋਂ ਦੇਸੀ ਘਿਓ ਲਿਆ। ਓਹਨਾ ਨੇ ਲਿਫਾਫੇ ਵਿਚ ਭੁਲੇਖੇ ਨਾਲ ਮੂੰਗੀ ਦੀ ਦਾਲ ਦਾ ਪੈਕੇਟ ਪਾ ਦਿੱਤਾ। ਘਰੇ ਆ ਕੇ ਜਦੋ ਪਤਾ ਚਲਿਆ ਤਾਂ ਅਸੀਂ ਓਹਨਾ ਨੂੰ ਫੋਨ ਕੀਤਾ। ਤੇ ਕਿਹਾ ਇੱਕ ਦੋ ਦਿਨਾਂ ਵਿਚ ਜਦੋ ਟਾਈਮ ਮਿਲਿਆ ਵਾਪਿਸ ਕਰ ਜਾਵਾਂਗੇ। ਪਰਸੋ 505 ਰੁਪੈ ਦੀ ਬਜਾਇ ਓਹਨਾ ਨੇ 432 ਰੁਪੈ ਬਣਾ ਦਿੱਤੇ। ਮੈ ਕਿਹਾ ਜੋੜ ਦੁਬਾਰਾ ਲਾਓ ਤੇ 505 ਬਣੇ ਓਹ ਹੱਸ ਪਏ। ਕਹਿੰਦੇ ਜੀ ਤੁਸੀਂ ਦੂਜੀ ਵਾਰੀ ਇਮਾਨਦਾਰੀ ਦਿਖਾਈ ਹੈ। ਮੈ ਕਿਹਾ ਤੀਜੀ ਵਾਰੀ ਦੀ ਉਮੀਦ ਨਾ ਰਖਿਓ। ਹੁਣ ਤੁਸੀਂ ਹੀ ਸਿਆਣੇ ਬਣਜੋ। ਸਾਰਿਆਂ ਤੋਂ ਉਮੀਦ ਨਾ ਰਖੋ ਇਮਾਨਦਾਰੀ ਦੀ।
ਸੋ ਚੋ ਨੱਬੇ ਬੇ ਈਮਾਨ
ਫਿਰ ਵੀ ਮੇਰਾ ਭਾਰਤ ਮਹਾਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *