ਉਸ ਸਮਾਂ ਏ ਬਹੁਤ ਮਨ ਉਦਾਸ ਹੁੰਦਾ ਹੈ ਜਦੋ ਕਦੇ ਅਨਸੁਣੀ ਗੱਲਾਂ ਦਾ ਤੇ ਆਜਿਹੀਆ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜਾ ਕਦੇ ਸੋਚਿਆ ਨਾ ਹੋਵੇਂ। ਮੈਂ ਆਪਣੇ ਅੱਖੀਂ ਇੱਕ ਅਜਿਹੀ ਚੀਜ ਦੇਖੀ ਜਿਸ ਨੂੰ ਦੇਖ ਮੇਰੇ ਰੋਂਗਟੇ ਖੜ੍ਹੇ ਹੋ ਗਿਆ। ਕੀ ਕਸੂਰ ਸੀ ਉਸ ਧੀ ਦਾ ਜਿਸ ਨੇ ਅਜੇ ਆਪਣੀਆਂ ਅੱਖਾਂ ਵੀ ਨੀ ਸੀ ਖੋਲੀਆ। ਉਸ ਕੀ ਨੂੰ ਪਤਾ ਸੀ ਉਸ ਦੀ ਮਾਂ ਹੀ ਉਸ ਕਤਲ ਕਰ ਦੇਵੀ ਗੀ। ਉਸ ਕਲਯੁੱਗੀ ਮਾਂ ਨੇ 9 ਮਹੀਨੇ ਆਪਣੀ ਕੁੱਖ ਵਿੱਚ ਪਾਲ ਕੇ ਜਨਮ ਦੇਣ ਤੋਂ ਬਾਅਦ ਸੜਕ ਕਿਨਾਰੇ ਇੱਕ ਨੰਨੀ ਪਰੀ ਸਿੱਟ ਦਿੱਤੀ। ਇੱਕ ਮਾਂ ਇੰਨੀ ਬੇਦਲਮ ਹੋ ਸਕਦੀ ਹੈ ਕਦੇ ਸੋਚਿਆ ਨੀ ਸੀ। ਮਾਂ ਤਾ ਰੱਬ ਦਾ ਰੂਪ ਹੁੰਦੀ ਹੈ ਫਿਰ ਮੈਂ ਇਸ ਮਾਂ ਨੂੰ ਕਿਵੇਂ ਰੱਬ ਦਾ ਰੂਪ ਕਹਿ ਸਕਦਾ ਆ ਜਿਹਨੀ ਆਪਣੀ ਧੀ ਸੜਕ ਕਿਨਾਰੇ ਮਰਨ ਲਈ ਸਿੱਟ ਦਿੱਤੀ। ਉਸਨੂੰ ਰੱਬ ਕਦੇ ਮਾਫ਼ ਨੀ ਕਰਦਾ ਜਿਹੜੇ ਰੱਬ ਦੀਆ ਦਾਤਾਂ ਨੂੰ ਠੋਕਰਾਂ ਮਾਰਦਾ ਹੋਵੇ। ਉਹ ਸੀਨ ਦੇਖ ਕੇ ਮੇਰੀਆਂ ਅੱਜ ਵੀ ਅੱਖਾਂ ਭਰ ਜਾਂਦੀਆਂ ਨੇਂ। ਕੇ ਮਾਂ ਨੇ ਇੰਨਾ ਜ਼ੁਲਮ ਕੀਤਾ ਉਸ ਨੰਨੀ ਧੀ ਤੇ। ਰੱਬ ਹੁਣ ਇਸ ਦੁਨੀਆਂ ਦਾ ਅੰਤ ਆ ਗਿਆ।