ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ | mere pind di oh nehar nu suneha de deo

ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰਵਾਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ..! ਨਿੱਘੀਆਂ ਰਜਾਈਆਂ ਵਿਚ ਗੂੜੀ ਨੀਂਦਰ ਸੁੱਤੇ ਲੋਕ..ਥਾਣੇਦਾਰ ਨੇ ਦੂਰ ਖਲਿਆਰੀ ਜਿਪਸੀ ਵਿਚੋਂ ਦੋ ਸਿਪਾਹੀ ਅਤੇ ਇੱਕ ਹੌਲਦਾਰ ਨੂੰ ਅੰਦਰ ਘਲਿਆ.. ਹੌਲਦਾਰ ਨੇ ਅੰਦਰ ਵੜਦਿਆਂ ਹੀ ਸੰਤਾਲੀ ਲੋਡ ਕਰ ਲਈ ਤੇ ਐਨ ਮੰਜਿਆਂ ਦੇ ਵਿਚਕਾਰ ਜਾ ਕੇ ਵਾਜ ਦਿੱਤੀ..”ਓਏ

Continue reading


ਜੁੰਮੇਵਾਰੀ | jummevaari

ਉਹ ਮੈਥੋਂ ਅੱਧੀ ਉਮਰ ਦੀ ਹੋਵੇਗੀ..ਸਾਮਣੇ ਸੀਟ ਤੇ ਬੈਠੀ ਸੀ..ਉਸਨੇ ਮੈਨੂੰ ਸਰਸਰੀ ਜਿਹੀ ਇੱਕ ਦੋ ਵੇਰ ਵੇਖਿਆ..ਮੈਨੂੰ ਲੱਗਾ ਮੈਂ ਦਸ ਸਾਲ ਜਵਾਨ ਹੋ ਗਿਆ ਹੋਵਾਂ..ਮੈਂ ਬਹਾਨੇ ਜਿਹੇ ਨਾਲ ਪੱਗ ਸਵਾਰੀ ਕੀਤੀ..ਬੰਦ ਬਾਰੀ ਦੇ ਸ਼ੀਸ਼ੇ ਵਿਚ ਆਪਣਾ ਮੂੰਹ ਵੇਖਿਆ..ਮਹਿਸੂਸ ਹੋਇਆ ਜਿੰਦਗੀ ਵਿਚ ਇੱਕ ਨਿਖਾਰ ਜਿਹਾ ਆ ਗਿਆ ਹੋਵੇ..! ਪਠਾਨਕੋਟ ਦਸ ਮਿੰਟ

Continue reading

ਬੇਇੱਜਤ ਹੁੰਦੀ ਮਾਂ | bizzat hundi maa

ਪੇਕਿਓਂ ਮੁੜੀ ਨੂੰਹ ਦੇ ਅਚਾਨਕ ਹੀ ਬਦਲ ਗਏ ਵਿਵਹਾਰ ਤੋਂ ਹੈਰਾਨ-ਪ੍ਰੇਸ਼ਾਨ ਸੱਸ ਦੇ ਮਨ ਵਿਚ ਸ਼ੱਕ ਵਲਵਲਿਆਂ ਦੇ ਅਨੇਕਾਂ ਤੂਫ਼ਾਨ ਉੱਠ ਰਹੇ ਸਨ! ਅਕਸਰ ਸੋਚਦੀ ਰਹਿੰਦੀ ਕੇ ਉਸਦੇ ਗੋਚਰਾ ਪਤਾ ਨੀ ਕਿਹੜਾ ਕੰਮ ਪੈ ਗਿਆ ਕੇ ਅਚਾਨਕ ਹੀ ਏਨਾ ਮਿੱਠਾ ਮਿੱਠਾ ਬੋਲਣ ਲੱਗ ਪਈ ਏ..! ਓਧਰ ਕੱਲੀ ਬੈਠੀ ਨੂੰਹ ਆਪਣੇ

Continue reading

ਧੂੰਏਂ ਦਾ ਗੁਬਾਰ | dhuye da gubar

ਵੀਹ ਕੂ ਸਾਲ ਪਹਿਲਾਂ ਵਾਲੇ ਵੇਲਿਆਂ ਦੀ ਗੱਲ.. ਜਿਸ ਦਿਨ ਵੀ ਕਿਸੇ ਨੇ ਮੈਨੂੰ ਦੇਖਣ ਆਉਣਾ ਹੁੰਦਾ ਮੇਰੀ ਮਾਂ ਦੇ ਨਾਲ ਨਾਲ ਮੇਰੇ ਪਾਪਾ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ… ਉਹ ਫਾਰਮ ਹਾਊਸ ਨੂੰ ਆਉਂਦਾ ਰਾਹ ਸਾਫ ਕਰਦੇ..ਡੰਗਰ ਵੇਹੜੇ ਚੋਂ ਖੋਲ ਦੂਰ ਬੰਨ ਆਇਆ ਕਰਦੇ..ਖਾਣ ਪੀਣ ਦੇ ਕਿੰਨੇ ਸਾਰੇ ਟੇਬਲ

Continue reading


ਸੁਫ਼ਨੇ | sufne

ਮੈਨੂੰ ਵੇਹੜੇ ਦੀ ਨੁੱਕਰ ਵਿਚ ਇੰਝ ਦੇ ਸਦੀਵੀਂ ਬੁਝਾ ਦਿੱਤੇ ਚੁੱਲਿਆਂ ਵਿਚ ਫਸ ਕੇ ਬੈਠਣਾ ਬੜਾ ਵਧੀਆ ਲੱਗਦਾ..ਇੰਝ ਲੱਗਦਾ ਰਾਜਾ ਬਣ ਕਿਸੇ ਤੰਗ ਸਿੰਘਾਸਨ ਅੰਦਰ ਬੈਠੇ ਨੂੰ ਆਸ ਪਾਸ ਦੇ ਲੋਕ ਸਲਾਮਾਂ ਸਿਜਦੇ ਕਰ ਰਹੇ ਹੋਣ..! ਇਹ ਵੀ ਮਹਿਸੂਸ ਹੁੰਦਾ ਕੇ ਇਸ ਸਿੰਘਾਸਨ ਦੀਆਂ ਮਜਬੂਤ ਕੰਧਾਂ ਮੈਨੂੰ ਹਮੇਸ਼ਾਂ ਲਈ ਇੰਝ

Continue reading

ਸ਼ਿਵ | shiv

ਬਟਾਲੇ ਟੇਸ਼ਨ ਤੋਂ ਬਾਹਰ ਨਿੱਕਲ ਖੱਬੇ ਪਾਸੇ ਨੂੰ ਪਹਿਲਾ ਮੋੜ..ਮੁਹੱਲਾ ਪ੍ਰੇਮ ਨਗਰ..ਥੋੜੀ ਅੱਗੇ ਡੇਰਾ ਬਾਬਾ ਨਾਨਕ ਰੋਡ ਵੱਲ ਉੱਚੇ ਚੁਬਾਰੇ ਵਿਚ ਸ਼ਿਵ ਹੁਰਾਂ ਦਾ ਕਿਰਾਏ ਦਾ ਮਕਾਨ ਹੁੰਦਾ ਸੀ..ਸ਼ਿਵ ਨੇ ਇਥੇ ਕਿੰਨਾ ਕੁਝ ਰਚਿਆ..ਐਸੇ ਅੱਖਰ ਅਹੁੜਦੇ ਜਿਹੜੇ ਕਿਸੇ ਨਾ ਸੁਣੇ ਹੁੰਦੇ..! ਪੁੱਤਰ ਮੇਹਰਬਾਨ ਪਹਿਲੀ ਵੇਰ ਸਕੂਲੇ ਪਾਇਆ ਤਾਂ ਚੁਬਾਰੇ ਤੋਂ

Continue reading

ਗਾਰੰਟੀ | guarantee

ਵਰਤਾਰਾ ਨਵਾਂ ਨਹੀਂ..ਦਹਾਕਿਆਂ ਪੁਰਾਣਾ ਏ..ਲਹਿਰ ਵੇਲੇ ਵੀ ਇੱਕ ਟਾਈਮ ਐਸਾ ਆਇਆ ਜਦੋਂ ਠਾਹਰ ਤੇ ਬੈਠਿਆਂ ਨੂੰ ਖਾਕੀ ਵਰਦੀ ਤੇ ਜਿਪਸੀਆਂ ਨਾਲੋਂ ਖੱਟੇ ਪਰਨੇਆ ਵੱਲ ਵੇਖ ਜਿਆਦਾ ਚੌਕੰਨੇ ਹੋ ਜਾਣਾ ਪੈਂਦਾ ਸੀ..! ਓਦੋਂ ਲੋਹੇ ਨੂੰ ਕੱਟਣ ਲਈ ਲੋਹੇ ਦੀਆਂ ਕੁਲ੍ਹਾੜੀਆਂ ਤਿਆਰ ਕੀਤੀਆਂ..ਬੋਰੀਆਂ ਭਰ ਭਰ ਫ਼ੰਡ ਸਿੱਧੇ ਦਿੱਲੀਓਂ ਆਉਂਦੇ ਸਨ..ਕੋਈ ਆਡਿਟ ਪੁੱਛ

Continue reading


ਕਮਲੀਆਂ ਝੋਟੀਆਂ ਵਾਲੇ ਪਿੰਡ | kamliya jhotiya wale pind

ਉਹ ਸਾਡਾ ਦੁੱਧ ਘਨੂੰਪੁਰ ਕਾਲਿਓਂ ਲੈ ਕੇ ਆਇਆ ਕਰਦਾ..ਸਿਆਲ ਹੋਵੇ ਜਾਂ ਗਰਮੀ..ਇਕੋ ਟਾਈਮ..ਉਚੇਚਾ ਆਖ ਰਖਿਆ ਸੀ ਕਿੱਲੋ ਦੇ ਬੇਸ਼ੱਕ ਦਸ ਵਾਧੂ ਲੈ ਲਿਆ ਕਰ..ਪਰ ਹੋਵੇ ਸ਼ੁੱਧ..ਜੇ ਰਲਾ ਪਾਇਆ ਤਾਂ ਬਾਪੂ ਹੁਰਾਂ ਝੱਟ ਪਛਾਣ ਲੈਣਾ..ਫੇਰ ਓਹਨਾ ਪਿੰਡ ਮੁੜ ਜਾਣਾ..! ਅੱਗਿਓਂ ਭੋਏਂ ਨੂੰ ਲਾ ਕੇ ਪਹਿਲੋਂ ਹੱਥ ਕੰਨਾਂ ਨੂੰ ਲਾਉਂਦਾ ਤੇ ਫੇਰ

Continue reading

ਮਜਦੂਰ ਦਿਵਸ ਤੇ ਖਾਸ | mazdoor divas te khaas

ਮੈਨੂੰ ਉਸਤੋਂ ਬੇਹੱਦ ਨਫਰਤ ਸੀ.. ਉਹ ਮੈਨੂੰ ਹਮੇਸ਼ਾਂ ਹਰਾ ਦਿਆ ਕਰਦਾ..ਪੜਾਈ ਵਿਚ..ਖੇਡਾਂ ਵਿਚ..ਗੱਲਬਾਤ ਵਿਚ..ਹਰ ਖੇਤਰ ਵਿਚ..! ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ..ਮੈਂ ਉਸਦੀਆਂ ਦੋ ਕਿਤਾਬਾਂ ਪਾੜ ਸੁੱਟੀਆਂ..ਵਾਪਿਸ ਪਰਤ ਸਭ ਕੁਝ ਵੇਖ ਰੋ ਪਿਆ..ਪਰ ਕਿਸੇ ਨੂੰ ਕੁਝ ਨੀ ਆਖਿਆ..ਭਾਵੇਂ ਉਹ ਜਾਣਦਾ ਸੀ ਕੇ ਇਹ ਸਭ ਕੁਝ ਮੈਂ ਹੀ ਕੀਤਾ..! ਮੈਂ

Continue reading

ਦਸ ਹਜਾਰ | das hzaar

ਉਹ ਤਿੰਨੋਂ ਸਰਦੇ ਪੁੱਜਦੇ ਘਰਾਂ ਚੋਂ ਸਨ..ਹੋਸਟਲ ਦੇ ਨਾਲ ਬਣੇ ਪੈਲਸ ਵਿਚ ਅਕਸਰ ਹੀ ਬਿਨਾ ਬੁਲਾਇਆਂ ਵੜ ਜਾਇਆ ਕਰਦੇ..ਫੇਰ ਰੱਜ-ਪੁੱਜ ਕੇ ਤੁਰਨ ਲਗਿਆਂ ਸਿਕਿਓਰਿਟੀ ਇੰਚਾਰਜ ਦੇ ਬੋਝੇ ਵਿਚ ਪੰਜ ਸੌ ਦਾ ਨੋਟ ਪਾਉਣਾ ਕਦੀ ਨਾ ਭੁੱਲਦੇ! ਉਸ ਰਾਤ ਵੀ ਰਿਸੈਪਸ਼ਨ ਪਾਰਟੀ ਵਿਚ ਚੰਗੀ ਤਰਾਂ ਖਾ ਪੀ ਕੇ ਗਜਰੇਲਾ ਲਿਆਉਂਦੇ ਬੈਰੇ

Continue reading