ਬਾਪੂ ਦੀ ਪੱਗ | baapu di pagg

“ਤੂੰ ਬਠਿੰਡੇ ਜੰਕਸ਼ਨ ਆ ਜਾਈਂ ਬਸ! ਮੈਂ ਰਾਤ ਪੌਣੇ ਦੋ ਵਜੇ ਏਥੋਂ ਗੱਡੀ ਚੜ੍ਹ ਜੂੰ, ਛੇਤੀ ਮਿਲਦੇ ਆਂ, ਲਵ ਯੂ” ਸਿਮਰਨ ਨੇ ਆਪਣੇ ਪ੍ਰੇਮੀ ਨਾਲ ਗੱਲ ਕਰਕੇ ਫੋਨ ਸਿਰਹਾਣੇ ਥੱਲੇ ਲੁਕੋ ਲਿਆ ਤੇ ਆਪਣੇ ਕਮਰੇ ਚੋਂ ਬਾਹਰ ਚਲੀ ਗਈ।
ਯੋਜਨਾ ਮੁਤਾਬਕ ਉਸ ਨੇ ਰਾਤ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਪਾ ਕੇ ਦੁੱਧ ਗਰਮ ਕਰਕੇ ਸੱਭ ਨੂੰ ਦੇ ਦਿੱਤਾ, ਜਿਸ ਪਿੱਛੋਂ ਸਾਰਾ ਟੱਬਰ ਘੂਕ ਸੌਂ ਗਿਆ। ਉਂਝ ਉਹਦੇ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ ,ਕਿਉਂਕਿ ਪਹਿਲਾਂ ਵੀ ਕਈ ਵਾਰ ਉਹ ਇਸ ਤਰ੍ਹਾਂ ਘਰ ਦੇ ਜੀਆਂ ਨੂੰ ਗੂੜ੍ਹੀ ਨੀਂਦ ਪਾ ਕੇ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ ਸੀ। ਪ੍ਰੰਤੂ ਅੱਜ ਉਸਨੇ ਹਮੇਸ਼ਾ ਲਈ ਘਰੋਂ ਜਾਣਾ ਸੀ।
ਉਹ ਜਾਣਦੀ ਸੀ ਕਿ ਉਸਦੇ ਮਾਤਾ -ਪਿਤਾ ਉਨ੍ਹਾਂ ਦੇ ਵਿਆਹ ਲਈ ਰਾਜੀ ਨਹੀਂ ਹੋਣਗੇ, ਕਿਉਂਕਿ ਜਿਸ ਨੂੰ ਉਹ ਚਾਹੁੰਦੀ ਸੀ ਨਾ ਤਾਂ ਉਸਦੇ ਜਾਤ ਧਰਮ ਦਾ ਸੀ, ਨਾ ਕੁੱਝ ਕਮਾਉਂਦਾ ਸੀ ਤੇ ਉਹ ਨਸ਼ੇ ਦਾ ਆਦੀ ਵੀ ਸੀ। ਪਰ ਫਿਰ ਵੀ ਸਿਮਰਨ ਨੂੰ ਉਸ ਨਾਲ ਹੀ ਮੁਹੱਬਤ ਸੀ।
ਲਾਡਾਂ -ਚਾਵਾਂ ਨਾਲ ਪਾਲ਼ੀ ਧੀ ਅੱਜ ਬੈਗ ਵਿੱਚ ਆਪਣਾ ਸਾਰਾ ਸਮਾਨ ਤੇ ਘਰੋਂ ਚੋਰੀ ਕੁੱਝ ਪੈਸੇ ਲੈ ਕੇ ਰਾਤ ਤਕਰੀਬਨ ਇੱਕ ਵਜੇ ਦੋ ਮੋਟਰਸਾਇਕਲ ਸਵਾਰ ਮੁੰਡਿਆਂ ਨਾਲ ਬੈਠ ਕੇ ਚਲੀ ਗਈ। ਕੀ ਉਹ ਨਹੀਂ ਜਾਣਦੀ ਸੀ ਕਿ ਉਹ ਬੈਗ ਵਿੱਚ ਸਿਰਫ਼ ਕੱਪੜੇ, ਗਹਿਣੇ ਤੇ ਪੈਸੇ ਲੈ ਕੇ ਨਹੀਂ ਜਾ ਰਹੀ ਸੀ, ਬਲਕਿ ਆਪਣੇ ਬਾਪ ਦੀ ਪੂਰੀ ਜਿੰਦਗੀ ਵਿੱਚ ਕਮਾਈ ਸੱਭ ਤੋਂ ਮਹਿੰਗੀ ਚੀਜ਼ ਇੱਜਤ ਨੂੰ ਲੈ ਚੱਲੀ ਸੀ।
ਉਹ ਅੱਜ ਬਹੁਤ ਖੁਸ਼ ਸੀ, ਕਿ ਛੇ ਸਾਲਾਂ ਦਾ ਇੰਤਜ਼ਾਰ ਅੱਜ ਖਤਮ ਹੋ ਜਾਵੇਗਾ, ਉਹ ਆਪਣੇ ਪਿਆਰ ਨੂੰ ਹਮੇਸ਼ਾ ਲਈ ਆਪਣਾ ਬਣਾ ਲਵੇਗੀ।
ਰੇਲਵੇ ਸਟੇਸ਼ਨ ਤੇ ਪਹੁੰਚ ਕੇ ਉਸ ਨੇ ਬਠਿੰਡੇ ਤੱਕ ਦੀ ਟਿਕਟ ਲਈ। ਗੱਡੀ ਦੇ ਆਉਣ ਤੋਂ ਪਹਿਲਾਂ ਉਹ ਘਰ, ਮਾਂ-ਬਾਪ ਦੀ ਇੱਜ਼ਤ, ਭਰਾ ਦੇ ਮਾਣ ਤੇ ਪਿਆਰ ਬਾਰੇ ਸੋਚਦੀ ਰਹੀ ਤੇ ਸੋਚਦਿਆਂ ਆਪ -ਮੁਹਾਰੇ ਅੱਥਰੂ ਵਹਿਣ ਲੱਗੇ। ਪਰ ਜਦੋਂ ਗੱਡੀ ਆਈ ਤਾਂ ਉਸਨੇ ਸੋਚ ਤੇ ਇੱਜ਼ਤ ਦੀ ਪੰਡ ਹੇਠਾਂ ਵਗਾਹ ਸੁੱਟੀ ਤੇ ਆਪਣੀ ਅਗਲੇਰੀ ਜਿੰਦਗੀ ਬਾਰੇ ਸਕਾਰਾਤਮਕ ਸੋਚ ਰੱਖਦਿਆਂ ਉਹ ਮੁਸਕਰਾ ਕੇ ਕਾਹਲੀ ਨਾਲ ਗੱਡੀ ਚੜ੍ਹ ਗਈ।
ਗੱਡੀ ਵਿੱਚ ਜਿਸ ਸੀਟ ਤੇ ਉਹ ਬੈਠੀ ਸੀ, ਉਸਦੇ ਸਾਹਮਣੇ ਇੱਕ ਬਜ਼ੁਰਗ ਬੈਠਿਆ ਸੀ ਜੋ ਲਗਪਗ ਉਸਦੇ ਪਿਤਾ ਦੀ ਉਮਰ ਦਾ ਸੀ । ਸਿਮਰਨ ਨੇ ਕਈ ਵਾਰ ਆਪਣੇ ਪ੍ਰੇਮੀ ਨੂੰ ਫੋਨ ਕੀਤਾ, ਪ੍ਰੰਤੂ ਉਸਨੇ ਫੋਨ ਨਾ ਚੁੱਕਿਆ। ਉਹ ਬਹੁਤ ਉਦਾਸ ਹੋ ਗਈ ਸੀ ਕਿ, ਜਿਸ ਲਈ ਉਹ ਸੱਭ ਕੁੱਝ ਛੱਡ ਆਈ ਸੀ, ਉਸਨੂੰ ਉਹਦੀ ਭੋਰਾ ਵੀ ਫਿਕਰ ਨਹੀਂ।
ਉਹਦੇ ਚਿਹਰੇ ਤੇ ਉਦਾਸੀ ਦੇ ਭਾਵ ਸਾਫ਼ ਝਲਕ ਰਹੇ ਸਨ। ਸਾਹਮਣੇ ਬੈਠਾ ਬਜ਼ੁਰਗ ਉਸ ਵੱਲ ਦੇਖ ਰਿਹਾ ਸੀ,
” ਧੀਏ ! ਇੰਨੀ ਉਦਾਸ ਕਿਉਂ ਐਂ?? ”
“ਬਾਪੂ ਜੀ ਕਿਸੇ ਨੇ ਮੈਨੂੰ ਘਰੋਂ ਲੈਣ ਆਉਣਾ ਸੀ। ਹੁਣ ਮੇਰਾ ਫੋਨ ਨਹੀਂ ਚੁੱਕਦੇ ।”
“ਪਰ ਇੰਨੀ ਰਾਤ ਨੂੰ ,ਧੀਏ ਇਕੱਲਿਆਂ ਤੇਰਾ ਸਫ਼ਰ ਕਰਨਾ ਠੀਕ ਨਹੀਂ, ਜਮਾਨਾ ਬਹੁਤ ਖਰਾਬ ਐ, ਤੂੰ ਕਿਸੇ ਚੰਗੇ ਘਰ ਦੀ ਲੱਗਦੀ ਏਂ। ”
“ਦੂਜੇ ਰਾਜ ਵਿੱਚ ਨੌਕਰੀ ਕਰਦੀ ਆਂ ਮੈਂ ਬਾਪੂ ਜੀ, ਹੁਣ ਛੁੱਟੀ ਲੈ ਕੇ ਘਰ ਜਾ ਰਹੀ ਆਂ। ” ਸਿਮਰਨ ਨੂੰ ਹੁਣ ਤਾਂ ਝੂਠ ਫਰੇਬ ਦੀ ਜਿਵੇਂ ਆਦਤ ਹੀ ਹੋ ਗਈ ਸੀ। ”
“ਸ਼ਾਬਾਸ਼ ਧੀਏ, ਜੋ ਤੂੰ ਪੜ੍ਹ- ਲਿਖ ਕੇ ਨੌਕਰੀ ਕਰ ਰਹੀਂ ਏਂ, ਮਾਂ ਪਿਓ ਦੀ ਇੱਜ਼ਤ ਵਧਾਈ ਏ । ”
ਕੁੱਝ ਸਮਾਂ ਰੁਕ ਕੇ ਉਹ ਫਿਰ ਬੋਲੇ, ਨਹੀਂ ਕੁੱਝ ਧੀਆਂ ਤਾਂ ਇੱਜ਼ਤ ਲਾਉਣੋ ਗੁਰੇਜ਼ ਨਹੀਂ ਕਰਦੀਆਂ…….
ਇਹ ਕਹਿੰਦਿਆਂ ਬਜ਼ੁਰਗ ਦੀਆਂ ਅੱਖਾਂ ਭਰ ਆਈਆਂ ਤਾਂ ਸਿਮਰਨ ਨੇ ਅਚਾਨਕ ਹੀ ਇਸਦਾ ਕਾਰਨ ਪੁੱਛਿਆ।
ਬਜ਼ੁਰਗ ਫਿਰ ਬੋਲਿਆ,, “ਧੀਏ ਮੈਨੂੰ ਖੁਸ਼ੀ ਹੋਈ ਕਿ ਤੂੰ ਆਪਣੇ ਮਾਪਿਆਂ ਦਾ ਮਾਣ ਵਧਾਇਆ, ਹੋਣਹਾਰ ਧੀ ਏਂ ਤੂੰ।”
“ਮਤਲਬ??? ” ਸਿਮਰਨ ਨੇ ਕੁੱਝ ਸ਼ੱਕੀ ਲਹਿਜੇ ਨਾਲ ਪੁੱਛਿਆ।
“ਮੇਰੀ ਵੀ ਇੱਕ ਧੀ ਐ, ਜਿਹਨੂੰ ਮੈਂ ਦੁਨੀਆਂ ਦੀਆਂ ਭੈੜੀਆਂ ਨਜਰਾਂ ਤੋਂ ਬਚਾ ਕੇ ਰੱਖਿਆ, ਪੁੱਤਾਂ ਤੋਂ ਵੱਧ ਪਿਆਰ ਕੀਤਾ,ਹਰ ਰੀਝ ਪੁਗਾਈ,ਸੱਭ ਨਾਲ ਲੜ ਕੇ ਉਹਨੂੰ ਕਾਲਜ ਪੜ੍ਹਨੇ ਪਾਇਆ, ਉਹਨੇ ਓਥੇ ਕਿਸੇ ਮੁੰਡੇ ਨਾਲ ਪਿਆਰ ਪਾ
ਲਿਆ । “ਕਹਿੰਦਿਆਂ ਬਜ਼ੁਰਗ ਦੀਆਂ ਅੱਖਾਂ ‘ਚੋਂ ਅੱਥਰੂ ਵਹਿ ਪਏ। ਸਿਮਰਨ ਉਸ ਦੀ ਗੱਲ ਨੂੰ ਬੜੀ ਗੌਰ ਨਾਲ ਇੰਝ ਸੁਣ ਰਹੀ ਸੀ, ਜਿਵੇਂ ਉਹ ਆਪਣੀ ਹਕੀਕਤ ਪਛਾਣ ਰਹੀ ਹੋਵੇ। ਉਸਨੇ ਪੁੱਛਿਆ, ” ਅੱਗੇ ਕੀ ਹੋਇਆ ਬਾਪੂ ਜੀ?”
ਇੱਕ ਰਾਤ ਉਹ ਗੱਡੀ ਚੜ੍ਹ ਕੇ ਉਸ ਮੁੰਡੇ ਨਾਲ ਚਲੀ ਗਈ, ਰਾਤ ਪਿੰਡ ਦੇ ਕੁੱਝ ਬੰਦਿਆਂ ਨੇ ਉਸ ਨੂੰ ਜਾਂਦੇ ਦੇਖਿਆ, ਅਗਲੇ ਦਿਨ ਸਾਰੇ ਪਿੰਡ ਵਿੱਚ ਖਬਰ ਹਵਾ ਦੀ ਤਰ੍ਹਾਂ ਫੈਲ ਗਈ। ਮੇਰੇ ਪੁੱਤ ਨੇ ਲੋਕਾਂ ਦੀਆਂ ਗੱਲਾਂ ਤੋਂ ਡਰਦੇ ਅਗਲੀ ਰਾਤ ਹੀ ਫਾਹਾ ਲੈ ਲਿਆ। ਁਁੈਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈਁਁਁੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈੈਁਁਁੈੈੈੈੈਁਁਁਁਁਁਁਁੈਁਁਁੈਁਁਁਁੈਁਁੈੈਁਁਁੈੈੈੈੈਁਁਁਁਁਁਁਁੈਁਁਁੈਁਁਁਁੈਁੈੈਁਁਁੈੈੈੈੈਁਁਁਁਁਁਁਁੈਁਁਁੈਁਁਁਁੈੈਁੈੈਁਁਁੈੈੈੈੈਁਁਁਁਁਁਁਁੈਁਁਁੈਁਁਁਁੈੈਁੈੈਁਁਁੈੈੈੈੈਁਁਁਁਁਁਁਁੈਁਁਁੈਁਁਁਁੈੈਁੈੈਁਁਁੈੈੈੈੈਁਁਁਁਁਁਁਁੈਁਁਁੈਁਁਁਁਁੈਁਁਁੈਁਁਁਁੈੈਁੈੈਁਁਁੈੈੈੈੈਁਁਁਁਁਁਁਁੈਁਁਁੈਁਁਁਁੈੈਁੈੈਁਁਁੈੈੈੈੈਁਁਁਁਁਁਁਁੈਁਁਁੈਁਁਁਁੈੈਁੈੈਁਁਁੈੈੈੈੈਁਁਁਁਁਁਁਁੈਁਁਁੈਁੈੈੈੈੈੈੈਁਁਁੈੈੈੈੈਁਁਁਁਁਁਁਁੈਁਁਁੈਁੈੈੈੈੈੈੈੈਁਁਁੈੈੈੈੈਁਁਁਁਁਁਁਁੈਁਁਁੈਁੈੈੈੈੈੈੈੈਁਁਁੈੈੈੈੈਁਁਁਁਁਁਁਁੈਁਁਁੈਁੈੈੈੈੈੈੈਁਁਁੈੈੈੈੈਁਁਁਁਁਁਁਁੈਁਁਁੈਁੈੈੈੈੈੈਁਁਁੈੈੈੈੈਁਁਁਁਁਁਁਁੈਁਁਁੈਁੈੈੈੈੈੈ ਘਰ ਵਿੱਚ ਸੋਗ ਛਾ ਗਿਆ,ਮੈਂ ਸਰਪੰਚੀ ਤੋਂ ਤਿਆਗ ਪੱਤਰ ਦੇ ਦਿੱਤਾ। ਮੇਰੀ ਸਾਰੀ ਉਮਰ ਦੀ ਕਮਾਈ ਇੱਜ਼ਤ ਮੇਰੀ ਉਸ ਲਾਡਲੀ ਨੇ ਪਲ ਭਰ ਚ ਆਪਣੇ ਸਵਾਰਥ ਲਈ ਗਵਾ ਦਿੱਤੀ। ਬਜੁਰਗ ਦੀਆਂ ਅੱਖਾਂ ‘ਚ ਅਜੇ ਵੀ ਹੰਝੂ ਸਨ।
ਉਸ ਦੀ ਹੱਡਬੀਤੀ ਸੁਣ ਕੇ ਸਿਮਰਨ ਦੀਆਂ ਵੀ ਅੱਖਾਂ ਭਰ ਆਈਆਂ। ਫਿਰ ਉਸਨੇ ਪੁੱਛਿਆ, “ਹੁਣ ਤੁਹਾਡੀ ਲਾਡਲੀ ਹੈ ਕਿੱਥੇ? ”
ਰੋਂਦੀ ਕੁਰਲਾਉਂਦੀ ਆਉਂਦੀ ਐ ਸਾਡੇ ਕੋਲ, ਉਸ ਨਸ਼ੇੜੀ ਦੀ ਤਾਂ ਛੇ ਕੁ ਮਹੀਨੇ ਬਾਦ ਹੀ ਮੌਤ ਹੋ ਗਈ। ਇੱਕ ਧੀ ਓਹਦੇ ਕੋਲ ਵੀ ਹੈੈ। ਉਹਦੀ ਹਾਲਤ ਵੇਖ ਕੇ ਰੋਣਾ ਆਉਂਦਾ, ਪਰ ਹੁਣ ਉਹ ਸਾਡੀ ਕੁੱਝ ਨਹੀਂ ਲੱਗਦੀ। ਸਮਾਜ ਵੀ ਨਹੀਂ ਸਵੀਕਾਰ ਕਰਦਾ , ਧੀਏ ਇੱਜ਼ਤ ਇੱਕ ਵਾਰ ਚਲੀ ਜਾਵੇ ਦੁਬਾਰਾ ਨਹੀਂ ਆ ਸਕਦੀ।
ਬਜ਼ੁਰਗ ਦੀਆਂ ਗੱਲਾਂ ਗੱਲਾਂ ਸੁਣ ਕੇ ਸਿਮਰਨ ਵੀ ਰੋਣ ਲੱਗ ਪਈ , ਉਸਨੂੰ ਆਪਣੀ ਇੱਜ਼ਤ ਦਾ ਖਿਆਲ ਆਇਆ, ਉਸੇ ਸਮੇਂ ਉਸ ਨੂੰ ਆਪਣੇ ਪ੍ਰੇਮੀ ਦੀ ਕਾਲ ਆ ਗਈ, ਸਿਮਰਨ ਨੇ ਵਾਰ ਵਾਰ ਕਾਲ ਕੱਟਣ ਪਿੱਛੋਂ ਫੋਨ ਬੰਦ ਕਰਕੇ ਆਪਣੇ ਬੈਗ ਵਿੱਚ ਪਾਇਆ। ਬਜ਼ੁਰਗ ਨੇ ਫਿਰ ਕਿਹਾ, “ਧੀਏ ਘਰੋਂ ਫੋਨ ਆਇਆ? ”
“ਨਹੀਂ ਬਾਪੂ ਜੀ, ਥੋਡੀ ਧੀ ਵਾਂਗ ਮੈਂ ਵੀ ਆਪਣੇ ਬਾਪੂ ਦੀ ਪੱਗ ਦਾ ਖਿਆਲ ਨਾ ਕਰਕੇ ਕਿਸੇ ਨਸ਼ੇੜੀ ਕੋਲ ਜਾ ਰਹੀ ਸੀ। ” ਸਿਮਰਨ ਨੇ ਫਿਰ ਸਾਰੀ ਹਕੀਕਤ ਦੱਸੀ ਤੇ ਰੋਣ ਲੱਗ ਪਈ। ਬਜ਼ੁਰਗ ਨੇ ਉਸਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਹੁਣ ਵੀ ਘਰ ਵਾਪਸ ਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁੁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁੁੁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁਁੁ ਮੁੜ ਜਾ ਧੀਏ, ਬਾਪੂ ਦੀ ਪੱਗ ਨਾ ਰੋਲ਼ੀਂ ਜਾ ਮੁੜ ਜਾ।
ਰਾਤ ਦੇ ਤਿੰਨ ਵੱਜ ਚੁੱਕੇ ਸਨ। ਅਗਲੇ ਸਟੇਸ਼ਨ ਤੇ ਗੱਡੀ ਰੁਕੀ ਸਿਮਰਨ ਨੇ ਬਜ਼ੁਰਗ ਦੇ ਪੈਰੀ ਹੱਥ ਲਾਏ ਤੇ ਉੱਥੇ ਹੀ ਗੱਡੀ ਤੋਂ ਉਤਰ ਗਈ। ਬਾਪੂ ਦੀ ਪੱਗ ਦਾ ਖਿਆਲ ਕਰਦਿਆਂ ਉਹ ਘਰ ਮੁੜ ਗਈ।

Leave a Reply

Your email address will not be published. Required fields are marked *