ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ | chote sahibzadean di shaheedi

ਜਦੋਂ ਪਾਪੀ ਵਜ਼ੀਦੇ ਨੇ ਗੁਰੂ ਦੇ ਲਾਲਾਂ ਨੂੰ ਸਜਾ ਦਾ ਹੁਕਮ ਸੁਣਿਆ , ਤਾਂ ਸਿਪਹੀ ਸਾਹਿਬਜ਼ਾਦਿਆਂ ਨੂੰ ਉਸੇ ਪਲ ਬਾਹਰ ਲੈ ਗਏ ।
ਰਾਜ ਮਿਸਤਰੀ ਬੁਲਾਏ ਗਏ , ਇੱਟਾਂ ਤੇ ਗਾਰਾ ਮੰਗਵਾਇਆ ਗਿਆ ਅਤੇ ਸਾਹਿਬਜ਼ਾਦਿਆਂ ਦੇ ਦੁਆਲੇ ਕੰਧਾਂ ਦੀ ਉੁਸਾਰੀ ਸ਼ੁਰੂ ਕਰ ਦਿੱਤੀ ਗਈ ।
ਜਿਉਂ ਜਿਉਂ ਕੰਧ ਉੱਚੀ ਹੁੰਦੀ ਗਈ, ਕਾਜ਼ੀ ਮੁਡ਼ ਮੁਡ਼ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰ ਲੈਣ ਲਈ ਆਖਦਾ ਰਿਹਾ ,ਪਰ ਸਾਹਿਬਜ਼ਾਦੇ ਆਪਣੇ ਨਿਸਚੇ ਤੇ ਅਡਿੱਗ ਰਹੇ ।
ਜਦੋਂ ਕੰਧ ਗਰਦਨਾਂ ਤੱਕ ਪਹੁੰਚੀ ਤਾਂ ਹਵਾ ਰੁੱਕ ਜਾਣ ਕਰਕੇ ਸਾਹਿਬਜ਼ਾਦੇ ਬੇਸੁਧ ਜਿਹੇ ਹੋ ਗਏ ਤੇ ਕੰਧ ਉੱਤੇ ਡਿੱਗ ਪਏ ।
ਕੰਧ ਅਜੇ ਕੱਚੀ ਹੀ ਸੀ , ਗੁਰੂ ਦੇ ਲਾਲਾਂ ਦੇ ਭਾਰ ਨਾਲ ਬਾਹਰ ਨੂੰ ਡਿੱਗ ਪਈ ।ਕੰਧ ਦੇ ਨਾਲ ਹੀ ਬਾਲਕ ਬੇਸੁਰਤ ਹੋ ਕੇ ਧਰਤੀ ਤੇ ਆ ਪਏ ।
” ਕੰਧ ਦੇ ਡਿੱਗਣ ਦੀ ਖਬਰ ਸਾਰੇ ਪਾਸੇ ਫੈਲ ਗਈ ”
ਲੋਕ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਮਾਤ ਆਖਣ ਲੱਗੇ ।
ਨਵਾਬ ਵਜ਼ੀਦ ਖਾਨ ਨੂੰ ਖਬਰ ਕੀਤੀ ਗਈ । ਵਜ਼ੀਦਾ ਦੀਵਨ ਸੁੱਚੇ ਨੰਦ ਨੂੰ ਨਾਲ ਲੈ ਕੇ ਉੱਥੇ ਪਹੁੰਚੇ , ਸੁੱਚਾ ਨੰਦ ਦੀ ਸਲਾਹ ਨਾਲ ਉਸਨੇ ਦੋ ਜਲਾਦਾਂ ਨੂੰ ਬੁਲਾਇਆ ।
ਉਹਨਾਂ ਜੱਲਾਦਾਂ ਨੂੰ ਕਿਸੇ ਦੋਸ਼ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ । ਉਨ੍ਹਾਂ ਨੂੰ ਮੁਆਫੀ ਤੇ ਨੌਕਰੀ ਤੇ ਬਹਾਲ ਕਰ ਦੇਣ ਦਾ ਲਾਲੱਚ ਦੇ ਕੇ ਸਾਹਿਬਜ਼ਾਦਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹੀ ਕਤਲ ਕਰ ਦੇਣ ਦਾ ਹੁਕਮ ਦਿੱਤਾ ਗਿਆ ।
ਹੁਕਮ ਹੁੰਦਿਆਂ ਹੀ ਉਹਨਾਂ ਨੀਚ ਪਠਾਣਾਂ ਨੇ ਤੇਗੇ ਧੂਰ ਲਏ ਤੇ ਰਾਖਸ਼ਾਂ ਵਰਗੀ ਬੇ- ਰਹਿਮੀ ਨਾਲ ਮਾਸੂਮ ਬਾਲਕਾਂ ਦੇ ਕੋਮਲ ਸੀਸ ਧੜਾਂ ਨਾਲੋਂ ਅੱਡ ਕਰ ਦਿੱਤੇ ।
” ਕੋਲ ਖੜੇ ਲੋਕਾਂ ਦਾ ਤਾੑਹ ਨਿਕਲ ਗਿਆ ”
ਪਰ ਸਾਰਾ ਸ਼ਹਿਰ ਰੋ ਰਿਹਾ ਸੀ , ਸਾਰੇ ਲੋਕ ਭੈਭੀਤ ਸਨ ।
ਜਦੋਂ ਇਹ ਖਬਰ ਵੱਡੇ ਮਾਤਾ ਜੀ ਨੂੰ ਠੰਢੇ ਬੁਰਜ਼ ਵਿੱਚ ਪਹੁੰਚੀ ਤਾਂ ਉਹਨਾਂ ਨੇ ਅਰਦਾਸਾ ਸੋਧਿਆ ਅਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ , ਕੀ ਅੰਵਾਣ ਬਾਲਕ ਧਰਮ ਤੋਂ ਡੋਲੇ ਨਹੀਂ ਸਗੋਂ ਪੀੑਖਿਆ ਵਿੱਚ ਸਫ਼ਲ ਰਹੇ ਤੇ ਪਿਓ ਦਾਦੇ ਦਾ ਨਾਂ ਉੱਚਾ ਕਰ ਗਏ ।
ਫਿਰ ਮਾਤਾ ਜੀ ਸਮਾਧੀ ਵਿੱਚ ਜੁਡ਼ ਗਏ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਪਾੑਣ ਤਿਆਗ ਦਿੱਤੇ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗਡ਼੍ਹ

Leave a Reply

Your email address will not be published. Required fields are marked *