ਫਰਜ਼ | faraz

ਉਸਦੇ ਵਿਆਹ ਨੂੰ ਵੀਹ ਸਾਲ ਹੋ ਗਏ ਸਨ। ਉਸਦੀ ਤੇ ਉਸਦੇ ਪਤੀ ਦੀ ਸਾਲ ਕੁ ਤੱਕ ਤਾਂ ਠੀਕ ਰਹੀ। ਪਰ ਬਾਅਦ ਵਿੱਚ ਸਭ ਕੁਝ ਵਿਗੜਨਾ ਸ਼ੁਰੂ ਹੋ ਗਿਆ। ਉਸਦੇ ਅਤੇ ਉਸਦੇ ਪਤੀ ਵਿੱਚ ਹਾਲਾਤ ਵਿਗੜਦੇ ਗਏ ।
ਜਦੋਂ ਧੀਆਂ ਦੇ ਘਰ ਕਲੇਸ਼ ਹੁੰਦਾ ਐ ਤਾ ਮਾਪੇ ਬਹਾਨੇ ਨਾਲ ਧੀਆਂ ਨੂੰ ਸਮਝਾਉਂਦੇ ਹਨ।ਪਤੀ ਦਾ ਹਰ ਗੱਲ ਵਿੱਚ ਸਾਥ ਦੇਈਦੈ ਪੁੱਤ, ਮਾਵਾਂ ਧੀਆਂ ਨੂੰ ਕਹਿੰਦੀਆਂ ਨੇ ਮਰਦ ਏਦਾਂ ਈ ਕਰਦੇ ਹੁੰਦੇ ਐ,ਪੁੱਤ ਐਵੇਂ ਨਹੀਂ ਨਿੱਕੀ ਨਿੱਕੀ ਗੱਲ ਤੇ ਕਲੇਸ਼ ਕਰੀਦਾ,
ਧੀਆਂ ਦਾ ਘਰ ਉਸ ਦਾ ਸਹੁਰਾ ਘਰ ਈ ਹੁੰਦੈ, ਪੇਕੇ ਤਾਂ ਉਹ ਸਿਰਫ
ਮਹਿਮਾਨ ਹੁੰਦੀਆਂ ਨੇ ਵਗੈਰਾ ਵਗੈਰਾ ।
ਪਰ ਮਾਪਿਆਂ ਨੂੰ ਪੁੱਛਣ ਵਾਲਾ ਕੋਈ ਹੋਵੇ,ਕਿ ਹਰ ਗੱਲ ਉਤੇ ਜੁੱਤੀਆਂ ਮਾਰਨ ਵਾਲਾ ਪਤੀ ਸਹੀ ਤੇ ਬਚਪਨ ਤੋਂ ਲੈ ਕੇ ਵੀਹ ਸਾਲਾਂ ਤੱਕ ਉਹਨਾਂ ਕੋਲ ਰਹਿ ਕੇ ਆਈ ਬੇਟੀ ਗ਼ਲਤ ਦਿੱਸਣ ਲੱਗ ਪੈਂਦੀ ਐ।
ਬੱਚਿਆਂ ਦੀ ਖਾਤਰ ਇੱਕ ਔਰਤ ਹਰ ਤਰ੍ਹਾਂ ਦਾ ਸਮਝੌਤਾ ਕਰ ਲੈਂਦੀ ਐ।ਪਰ ਆਪਣਾ ਪਤੀ ਵੰਡ ਨਹੀਂ ਸਕਦੀ। ਏਦਾਂ ਦਾ ਟਾਈਮ ਉਸ ਤੇ ਵੀ ਆਇਆ। ਉਸਦੇ ਦਿਓਰ ਦੇ ਮਰਨ ਤੋਂ ਬਾਅਦ
ਦਿਓਰ ਦੀ ਪਤਨੀ ਦਾ ਵਿਆਹ ਉਸਦੇ ਪਤੀ ਨਾਲ ਕਰਨ ਲਈ ਰਿਸ਼ਤੇਦਾਰ ਜ਼ੋਰ ਪਾਉਣ ਲੱਗੇ। ਉਸਦੀ ਵੀਹ ਸਾਲਾਂ ਤੋਂ ਜੱਦੋਜਹਿਦ ਕਰਦੀ ਦੀ ਹਿੰਮਤ ਜਵਾਬ ਦੇਣ ਲੱਗੀ।
ਅਜਿਹੇ ਮਾੜੇ ਵਕ਼ਤ ਤੇ ਰੱਬ ਕਿਸੇ ਨਾ ਕਿਸੇ ਫਰਿਸ਼ਤੇ ਨੂੰ ਜ਼ਰੂਰ ਭੇਜਦਾ ਐ। ਉਸਦੇ ਪਤੀ ਦਾ ਦੋਸਤ ਅੱਗੇ ਆਇਆ ਉਸਨੇ ਸਾਰਿਆਂ ਨੂੰ ਸਮਝਾਇਆ ਕਿ ਇਹਨਾਂ ਦੀ ਤਾਂ ਪਹਿਲਾਂ ਈ ਨਹੀਂ ਬਣਦੀ। ਹੁਣ ਤੁਸੀਂ ਇਹ ਕੰਮ ਕਰਕੇ ਬੱਚਿਆਂ ਦੀ
ਜ਼ਿੰਦਗੀ ਖ਼ਰਾਬ ਕਰ ਦਿਓਗੇ। ਮਤੇਰ ਮਾਂ ਨੇ ਬੱਚਿਆਂ ਨੂੰ ਘਰੋਂ ਕੱਢ ਦੇਣਾ ਐ। ਇਸ ਫੈਸਲੇ ਨਾਲ ਪੂਰਾ ਘਰ ਬਰਬਾਦ ਹੋ ਜਾਏਗਾ।
ਉਸਨੇ ਆਪਣੇ ਦੋਸਤ ਨੂੰ ਵੀ ਸਮਝਾਇਆ ਕਿ ਆਪਣੀ ਪਤਨੀ ਨੂੰ ਇੱਜ਼ਤ ਦਿਆ ਕਰੇ।ਵੀਹ ਸਾਲਾਂ ਤੋਂ ਉਸਦਾ ਪਤੀ ਜੋ ਦੁਰਵਿਹਾਰ ਕਰਦਾ ਆ ਰਿਹਾ ਸੀ। ਆਪਣੇ ਦੋਸਤ ਦੇ ਸਮਝਾਉਣ ਤੇ ਸਮਝ ਗਿਆ ਤੇ ਉਸ ਨਾਲ ਵਧੀਆ ਸਲੂਕ ਕਰਨ ਲੱਗਾ।
ਅੱਜ ਉਹ ਆਪਣੇ ਪਤੀ ਦੇ ਦੋਸਤ ਨੂੰ ਭਰਾਵਾਂ ਤੋਂ ਵੱਧ ਮਾਣ ਦਿੰਦੀ ਹੈ। ਜਿਸਦੇ ਕਾਰਨ ਉਸਦੇ ਘਰ ਵਿੱਚ ਖੁਸ਼ੀਆਂ ਆਈਆਂ।
ਉਸ ਦੋਸਤ ਨੇ ਆਪਣੀ ਦੋਸਤੀ ਦਾ ਫਰਜ਼ ਨਿਭਾਇਆ ਤੇ ਆਪਣੇ ਦੋਸਤ ਦਾ ਘਰ ਉਜੜਣ ਤੋਂ ਬਚਾ ਲਿਆ।
k.k.k.k.✍️✍️✍️

Leave a Reply

Your email address will not be published. Required fields are marked *