ਕੌਮੀਂ ਕਿਰਦਾਰ | kaumi kirdar

ਲੀਬੀਆ ਦਾ ਕਰਨਲ ਗੱਦਾਫ਼ੀ..ਦੁਨੀਆ ਜੋ ਮਰਜੀ ਆਖੀ ਜਾਵੇ ਪਰ ਸਥਾਨਕ ਲੋਕ ਅਜੇ ਵੀ ਪੂਜਦੇ..ਗੱਦਾਫ਼ੀ ਨੇ ਬੜੇ ਹੀ ਕੰਮ ਕਰਵਾਏ..ਮੁਲਖ ਸਵਰਗ ਬਣਾ ਦਿੱਤਾ..ਹਰੇਕ ਨੂੰ ਮੁਫ਼ਤ ਘਰ..ਮੈਡੀਕਲ..ਪੜਾਈ..ਸਸਤਾ ਤੇਲ..ਰਾਸ਼ਨ ਪਾਣੀ..ਅਤੇ ਹੋਰ ਵੀ ਕਿੰਨਾ ਕੁਝ!
ਇੱਕ ਵੇਰ ਤੇਲ ਦੀ ਖੁਦਾਈ ਕਰਦਿਆਂ ਹੇਠੋਂ ਸਬੱਬੀਂ ਹੀ ਠੰਡੇ ਮਿੱਠੇ ਤਾਜੇ ਪਾਣੀ ਦਾ ਵੱਡਾ ਸਾਰਾ ਭੰਡਾਰ ਲੱਭ ਗਿਆ..ਅਗਲੇ ਦੋ ਸੌ ਸਾਲ ਲਈ ਪੂਰੇ ਖਿੱਤੇ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਸਨ..ਪੂਰੇ ਮੁਲਖ ਵਿਚ ਖੁਸ਼ੀ ਮਨਾਈ ਗਈ..ਗੱਦਾਫ਼ੀ ਨੇ ਏਧਰੋਂ ਓਧਰੋਂ ਫੜ ਵੱਡੀ ਰਕਮ ਖਰਚ ਦਿੱਤੀ..ਵੱਡੀਆਂ ਪਾਈਪਾਂ ਰਾਹੀਂ ਲੀਬੀਆ ਦੇ ਹਰ ਖਿੱਤੇ ਤੀਕਰ ਪਾਣੀ ਪੁਚਾਇਆ..ਫਸਲਾਂ ਅਤੇ ਹਰੀਆਂ ਸਬਜੀਆਂ ਦੀ ਕ੍ਰਾਂਤੀ ਆਉਣੀ ਸ਼ੁਰੂ ਹੋ ਗਈ..ਅਫ਼੍ਰੀਕਨ ਲੋਕ ਗੱਦਾਫ਼ੀ ਨੂੰ ਆਪਣਾ ਲੀਡਰ ਮੰਨਣ ਲੱਗੇ..ਅਮਰੀਕਾ ਦਾ ਦਬਦਬਾ ਘਟਣ ਲੱਗਾ..ਪਰ ਇਹ ਕਿੱਦਾਂ ਮਨਜੂਰ ਹੋ ਸਕਦਾ ਸੀ..ਪਹਿਲੋਂ ਗੱਦਾਫ਼ੀ ਖਿਲਾਫ ਭੰਡੀ-ਪ੍ਰਚਾਰ ਦੀ ਵੱਡੀ ਮੁਹਿੰਮ ਚਲਾਈ..ਮੀਡਿਆ ਰਾਹੀਂ ਮਿੱਟੀ ਪਲੀਤ ਕੀਤੀ..ਜਿਹਨਾਂ ਲਈ ਉਸਨੇ ਏਨਾ ਕੁਝ ਕੀਤਾ ਓਹੀ ਖਿਲਾਫ ਕਰ ਦਿੱਤੇ ਗਏ..ਫੇਰ ਨਾਟੋ ਰਾਹੀਂ ਮੁਲਖ ਤੇ ਹਮਲਾ ਕਰ ਦਿੱਤਾ..ਹਵਾਈ ਹਮਲਿਆਂ ਦਾ ਪਹਿਲਾ ਨਿਸ਼ਾਨਾ ਪਾਣੀ ਦੀਆਂ ਉਹ ਪਾਈਪਾਂ ਬਣੀਆਂ ਜਿਹਨਾਂ ਮੁਲਖ ਅਤੇ ਲੋਕਾਈ ਦੇ ਹਾਲਾਤ ਬਦਲ ਕੇ ਰੱਖ ਦਿੱਤੇ..ਸਦੀਵੀਂ ਤ੍ਰੇਹਾਂ ਮਿਟਾ ਦਿੱਤੀਆਂ..ਖੁਸ਼ਹਾਲੀ ਦੇ ਮਾਰਗ ਖੋਲ ਦਿੱਤੇ..!
ਪਾਣੀ ਦਾ ਉਹ ਸਿਸਟਮ ਅੱਜ ਪੂਰੀ ਤਰਾਂ ਤਹਿਸ-ਨਹਿਸ ਕਰ ਦਿੱਤਾ ਗਿਆ..ਖੋਤੀ ਮੁੜ ਓਸੇ ਬੋਹੜ ਹੇਠ ਹੈ ਜਿਥੋਂ ਕਦੇ ਤੁਰੀ ਸੀ!
ਉਪਰੋਤਕ ਬਿਰਤਾਂਤ ਦਰਸਾਉਂਦਾ ਕੇ ਲੋਕਾਈ ਦੇ ਮਸੀਹੇ ਬਹੁਤੀ ਦੇਰ ਤੀਕਰ ਜਿਉਂਦੇ ਨਹੀਂ ਰਹਿਣ ਦਿੱਤੇ ਜਾਂਦੇ..ਕੰਢੇ ਵਾਂਙ ਜੂ ਚੁੱਭਦੇ ਨੇ..ਪਰ ਓਹਨਾ ਦਾ ਵਜੂਦ ਮੁਕਾਉਣ ਤੋਂ ਪਹਿਲੋਂ ਵੱਡੀ ਕਿਰਦਾਰਕੁਸ਼ੀ ਕਰਵਾਈ ਜਾਂਦੀ..ਕਰਵਾਈ ਵੀ ਓਹਨਾ ਦੇ ਆਪਣਿਆਂ ਕੋਲੋਂ ਹੀ!
ਹੁਣ ਇਹ ਪੂਰੀ ਤਰਾਂ ਸਾਡੇ ਖੁਦ ਤੇ ਨਿਰਭਰ ਹੈ ਕੇ ਕਿਰਦਾਰਕੁਸ਼ੀ ਦਾ ਹਿੱਸਾ ਬਣ ਆਪਣੇ ਨਾਇਕ ਮਰਵਾਉਣੇ ਨੇ ਕੇ ਢਾਲ ਬਣ ਓਹਨਾ ਦਾ ਬਚਾਅ ਕਰਨਾ ਏ..ਕਿਓੰਕੇ ਸੱਪ ਲੰਘਣ ਮਗਰੋਂ ਸਿਰਫ ਲਕੀਰ ਹੀ ਪਿੱਟਦੇ ਰਹਿ ਜਾਣਾ ਕੌਮੀਂ ਕਿਰਦਾਰ ਦਾ ਸਦੀਵੀਂ ਹਿੱਸਾ ਜੂ ਬਣ ਗਿਆ ਏ!
ਹਰਪ੍ਰੀਤ ਸਿੰਘ ਜਵੰਦਾ

One comment

Leave a Reply

Your email address will not be published. Required fields are marked *