ਆਪਣੇ ਖੂਨ ਦੀ ਖਿੱਚ | aapne khoon di khich

ਅੱਜ ਗੁਰਜੀਤ ਸਵੇਰੇ ਸਵੇਰੇ ਸਾਰਾ ਕੰਮ ਜਲਦੀ ਮੁਕਾਉਣ ਵਿੱਚ ਲੱਗੀ ਹੋਈ ਸੀ , ਕਿਉਂ ਨਾ ਅੱਜ ਰੱਖੜੀ ਦਾ ਤਿਉਹਾਰ ਸੀ , ਰਸੌਈ ਵਿਚ ਤਰ੍ਹਾਂ ਦੇ ਪੱਕਵਾਨ ਬਣਾ ਰਹੀ ਸੀ , ਸ਼ਬਜੀਆਂ ਬਣ ਚੁੱਕੀਆਂ ਸੀ ਖੁਸ਼ਬੋ ਨਾਲ ਘਰ ਭਰਿਆ ਭਰਿਆ ਜਾਪ ਰਿਹਾ ਸੀ । ਪਰ ਉਸਨੂੰ ਆਪਣੇ ਅੰਦਰ ਅਜੀਬ ਜਿਹੇ ਖਿਆਲ ਆ ਰਹੇ ਸੀ ਉਸ ਨੇ ਸਾਰਾ ਕੰਮ ਬੜੇ ਪਿਆਰ ਨਾਲ ਮੁਕਾ ਲਿਆ ਸੀ । ਕਿਉਂਕਿ ਅੱਜ ਉਸਦੀ ਨਣਦ ਆ ਰਹੀ ਸੀ ਜੋ ਉਸਦੇ ਵਿਆਹ ਤੋਂ ਪਹਿਲਾਂ ਹੀ ਆਪਣਾ ਮੋਹ ਤੌੜ ਚੁੱਕੀ ਸੀ। ਇਕ ਵਾਰ ਉਸਦਾ ਵੀ ਦਿਲ ਤੜਫ ਉਠਿਆ, ਛੱਡ ਮਨਾ ਤੂੰ ਪਿਛਲੀਆਂ ਗੱਲਾਂ ਨੂੰ ਭੁੱਲ ਜਾ ਸਾਰੀਆਂ ਨੂੰ ਤੋੜ ਦੇ ਚੰਦਰੀਏ ਆਪਣੀ ਸੌਂਹ ਖਾਂਦੀ ਨੂੰ ਤੇਰਾ ਵੀ ਇੱਕੋ ਇੱਕ ਭਰਾ ਹੈ , ਚਾਹੇ ਉਹ ਲੱਖ ਨਸ਼ੇ ਦਾ ਆਦੀ ਹੈ ਫਿਰ ਵੀ ਤੇਰਾ ਮਾਂ ਜਾਇਆ ਹੈ – ਤੂੰ ਉਸ ਨੂੰ ਕੁੱਟ ਦੀ ਮਾਰਦੀ ਰਹੀ ਚਾਵਾਂ ਨਾਲ ਖਿਡੌਦੀ ਰਹੀ ਕਿੰਨਾ ਤੂੰ ਪਿਆਰ ਕਰਦੀ ਸੀ , ਕਦੇ ਨਹੁੰਆਂ ਨਾਲੋਂ ਵੀ ਮਾਸ ਟੁੱਟਦਾ ।ਪਰ ਦੋ ਸਾਲ ਪਹਿਲਾ ਹੋਈ ਤੂੰ ਤੂੰ ਮੈਂ ਮੈਂ ਨੇ ਉਸ ਨੂੰ ਕੰਡਿਆਲੀ ਬੋਹਰ ਵਰਗੀਆਂ ਯਾਦਾਂ -ਨੇ ਉਸ ਦੇ ਦਿਲ ਨੂੰ ਤੋੜ ਕੇ ਰੱਖ ਦਿੱਤਾ। ਉਸ ਨੇ ਆਪਣੇ ਮਨ ਨੂੰ ਸਮਝੋਦਿਆਂ ਹੋਇਆ ਆਪਣੇ ਭੈਣ ਭਾਈ ਦੇ ਪਿਆਰ ਨੂੰ ਦੇਖਦਿਆਂ ਆਪਣੇ ਪੱਥਰ ਬਣੇ ਦਿਲ ਨੂੰ ਮੋਮ ਦੀ ਤਰ੍ਹਾਂ ਢਾਲ ਲਿਆ, ਪਰ ਗੁੱਸਾ ਜਰੂਰ ਸੀ ਆਪਣੇ ਦਿਲ ਨੂੰ ਪੱਥਰ ਬਣਾ ਕੇ ਨਾਂ ਰੱਖ ਸਕੀ ।
ਆਪਣੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਭੈਣ ਭਾਈ ਦੇ ਪਿਆਰ ਨੂੰ ਦੇਖਦਿਆਂ ਵਾਪਸ ਮੌੜ ਲਿਆ । ਫਿਰ ਮਨ ਨਾਲ ਸੋਚ ਰਹੀ ਹੈਂ ਜਿਨ੍ਹਾਂ ਦੇ ਕੋਈ ਭੈਣ ਨਹੀਂ ਹੁੰਦੀ ਕੋਈ ਰੱਖੜੀ ਨਹੀਂ ਬੰਨਦੀ ਉਹਨਾਂ ਦੀ ਕਿਹੜਾ ਉਮਰ ਘੱਟ ਜਾਂਦੀ ਏ , ਜਿਹੜੀਆਂ ਭੈਣਾਂ ਵੀਰਾਂ ਲਈ ਭੁੱਖੀਆਂ ਪਿਆਸੀਆਂ ਰਹਿਕੇ ਸੌ ਸੌ ਸ਼ਗਨ ਮਨਾਉਦੀਆਂ ਨੇ ਰੱਬ ਨਾ ਕਰੇ ਕੱਲ੍ਹ ਨੂੰ ਕੋਈ ਗੱਲ ਹੁੰਦੀ ਏ ਉਹ ਕਿਹੜਾ ਫਿਰ ਜਾਣ ਲੱਗੇ ਦੀ ਬਾਂਹ ਫੜ ਲੈਂਦੀਆਂ ਨੇ ਅਖਬਾਰਾਂ ਵਿਚ ਨਿੱਤ ਨਵੀਆਂ ਸ਼ੁਰਖੀਆਂ ਪੜੀ ਦੀਆਂ ਨੇ ਕਿ ਅੱਜ ਚਾਰ ਭੈਣਾਂ ਦਾ ਇੱਕੋ ਭਰਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸਾਰੇ ਪ੍ਰੀਵਾਰ ਨੂੰ ਛੱਡਕੇ ਕੁੱਝ ਪਲਾਂ ਵਿਚ ਹੀ ਅਲਵਿਦਾ ਕਹਿ ਗਿਆ ਹੈਂ ਫਿਰ ਕਿਹੜਾ ਰੱਖੜੀ ਚਾਰ ਭੈਣਾਂ ਦੇ ਭਰਾ ਨੂੰ ਬਚਾ ਲੈਂਦੀ ਏ , ਇਹ ਤਾਂ ਇਕ ਅੰਧਵਿਸ਼ਵਾਸ ਹੈ, ਪਰ ਭਾਈ ਦੇ ਪਿਆਰ ਨਾਲੋਂ ਦਿਲ ਦੂਰ ਨਹੀਂ ਹੋ ਰਿਹਾ ਸੀ ।ਫਿਰ ਉਹਦੇ ਹੌਲ ਉਠਿਆ ਕਿ ਸਾਰੀਆਂ ਨਵੇਂ ਨਵੇਂ ਸੂਟ ਪਾ ਕੇ ਆਪਣੇ ਭਾਈਆਂ ਦੇ ਰੱਖੜੀਆਂ ਬੰਨਣ ਜਾ ਰਹੀਆਂ ਨੇ , ਇਹਨਾਂ ਦੀ ਕਦੇ ਕੋਈ ਲੜਾਈ ਨਹੀਂ ਹੋਈ ਹੋਣੀ, ਨਾਲੇ ਤੂੰ ਕੈਲੋ ਨੂੰ ਦੇਖਲਾ ਕਿੰਨੀ ਲੜਾਈ ਹੋਈ ਸੀ ਅੱਜ ਸੂਰਜ ਨਿੱਕਲਣ ਦੇ ਨਾਲ ਹੀ ਆਪਣੇ ਭਾਈ ਦੇ ਰੱਖੜੀ ਬੰਨ੍ਹਣ ਚਲੀ ਗਈ ਏ । ਮਨਾ ਤੇਰੀ ਤਾਂ ਏਨੀ ਕੋਈ ਵੀ ਲੜਾਈ ਨਹੀਂ ਹੋਈ ਜਿਹਦੇ ਪਿੱਛੇ ਤੂੰ ਇਹ ਸੱਭ ਕਰ ਰਹੀ ਹੈਂ । ਇਕ ਲੋਕਾਂ ਨੇ ਅਤੇ ਮੀਡੀਆ ਵਾਲਿਆਂ ਨੇ ਬਹੁਤ ਰਾਮ ਰੌਲਾ ਪਾਇਆ ਹੋਇਆ ਹੈ ਬਾਕੀ ਕਸਰ ਅਖਬਾਰ ਵਾਲੇ ਕੱਢ ਦਿੰਦੇ ਨੇ । ਚਲੋ ਇਸ ਬਹਾਨੇ ਨਾਲ ਭੈਣ ਭਰਾ ਦੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ , ਨਾਲੇ ਬਹਾਨੇ ਨਾਲ ਇਕ ਦੂਜੇ ਨੂੰ ਮਿਲ ਲੈਂਦੇ ਨੇ , ਪਰ ਆਪਣਾ ਕਦੇ ਨਹੀਂ ਭੁੱਲਦਾ ਪਰ ਮੈ ਤਾਂ ਭਲਾ ਦਿੱਤਾ ਹੈ ।ਫਿਰ ਵੀ ਮੈਨੂੰ ਪਤਾ ਨਹੀਂ ਕਿਉਂ ਮੋਹ ਜਿਹਾ ਆਈ ਜਾਂਦਾ ਹੈ।
ਉਹਦੀ ਨਣਦ ਘਰ ਪਹੁੰਚ ਚੁੱਕੀ ਸੀ ਸਾਰਾ ਟੱਬਰ ਖੁਸ਼ੀ ਵਿਚ ਫੁੱਲਿਆ ਨਹੀਂ ਸਮਾ ਰਿਹਾ ਸੀ , ਉਹ ਵੀ ਆਪਣੀ ਨਣਦ ਨੂੰ ਮਿਲਕੇ ਕੇ ਉਹਨਾਂ ਨੂੰ ਰੋਟੀ ਖਵਾਉਣ ਦੀ ਤਿਆਰੀ ਵਿੱਚ ਲੱਗ ਗਈ ਅਜੇ ਰੋਟੀ ਖਵਾ ਹੀ ਰਹੀ ਸੀ , ਫਿਰ ਸੋਚਣ ਲੱਗ ਪਈ ਕਿਉਂ ਨਾ ਮੈ ਵੀ ਭੈਣ ਜੀ ਦੇ ਵਾਪਸ ਜਾਣ ਤੋਂ ਬਾਅਦ ਪੇਕੇ ਜਾ ਕੇ ਆਪਣੇ ਭਰਾ ਦੇ ਰੱਖੜੀ ਬੰਨ੍ਹ ਆਵਾਂ , ਜਦ ਕਿ ਮੇਰੀ ਨਣਦ ਨੇ ਸਾਡੇ ਵਿਆਹ ਤੋਂ ਪਹਿਲਾਂ ਹੀ ਆਪਣੇ ਭਰਾ ਮੀਤ ਨਾਲੋਂ ਮੌਹ ਤੋੜ ਲਿਆ ਸੀ , ਉਹ ਸਭ ਕੁੱਝ ਭਲਾ ਕੇ ਆਪਣੇ ਭਰਾ ਦੇ ਫਿਰ ਅੱਜ ਰੱਖੜੀ ਬੰਨ੍ਹਣ ਆਈ ਏ । ਫਿਰ ਮੈ ਕਿਉਂ ਨਾ ਜਾਵਾਂ , ਆਪਣਾ ਸਾਰਾ ਕੰਮ ਮੁਕਾ ਵੈਹਲੀ ਹੋ ਚੁੱਕੀ ਸੀ ਅਤੇ ਖੁਸ਼ੀ ਖੁਸ਼ੀ ਆਪਣੀ ਨਣਦ ਨੂੰ ਭਰਾ ਵੱਲੋਂ ਦਿੱਤਾ ਤੋਹਫਾ ਦੇ ਕੇ ਵਿਦਾ ਕਰ ਚੁੱਕੀ ਸੀ , ਹੁਣ ਕੋਈ ਵੀ ਉਹਨਾਂ ਦੇ ਮਨ ਵਿਚ ਗਿਲਾ ਸ਼ਿਕਵਾ ਨਹੀ ਸੀ ।
ਚੱਲ ਮਨਾ ਮੈ ਵੀ ਤਿਆਰ ਹੋਵਾਂ, ਮੈ ਕਿਹਾ ਸਰਕਾਰ ਅੱਜ ਕਿੱਧਰ ਨੂੰ ਤਿਆਰ ਹੋਈ ਏ , ਮੈ ਕਿਹਾ ਜੀ ਮੈਂ ਵੀ ਆਪਣੇ ਭਰਾ ਦੇ ਰੱਖੜੀ ਬੰਨ੍ਹ ਆਵਾਂ , ਜਰੂਰ ਜੀ ਮੈ ਤਾਂ ਤੈਨੂੰ ਹਰ ਸਾਲ ਕਹਿੰਦਾ ਹਾ ਪਰ ਤੂੰ ਤਾਂ ਆਪ ਹੀ ਮਨਾ ਕਰ ਦਿੰਦੀ ਏ। ਚੱਲ ਛੇਤੀ ਕਰ ਬੱਸ ਆਉਣ ਵਾਲੀ ਮੈ ਤੈਨੂੰ ਬੱਸ ਝੜਾ ਆਉਣਾ ਤੂੰ ਰੱਖੜੀ ਬੰਨ੍ਹ ਕੇ ਸ਼ਾਮ ਵਾਲੀ ਬੱਸ ਵਾਪਸ ਆ ਜਾਵੀਂ ? ‘ ਅੱਛਿਆ ਜੀ ‘
ਆਪਣੇ ਪੇਕੇ ਪਿੰਡ ਪਹੁੰਚ ਕੇ ਘਰ ਦਾ ਦਰਵਾਜ਼ਾ ਖੋਲਿਆਂ ਬੱਚੇ ਬਹਿੜੇ ਵਿੱਚ ਖੇਡ ਰਹੇ ਸੀ ਭਰਜਾਈ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ , ਬੱਚਿਆਂ ਨੇ ਆ ਕੇ ਸਤਿ ਸ਼੍ਰੀ ਅਕਾਲ ਬੁਲਾਈ ਬੱਚਿਆਂ ਨੂੰ ਪਿਆਰ ਦਿੱਤਾ , ਭਰਜਾਈ ਨੇ ਆ ਕੇ ਮੱਥਾ ਟੇਕਦਿਆਂ ਸਾਰਿਆਂ ਦੀ ਸੁੱਖ ਸ਼ਾਦ ਪੁੱਛੀ ਅਤੇ ਪਾਣੀ ਦਾ ਗਲਾਸ ਲਿਆ ਕੇ ਦਿੱਤਾ ਬੈਠੋ ਭੈਣ ਜੀ ਮੈ ਤੁਹਾਡੇ ਵਾਸਤੇ ਚਾਹ ਦਾ ਕੱਪ ਬਣਾ ਕੇ ਲੈਕੇ ਆਉਣੀ ਆ ਚਾਹ ਪੀਂਦਿਆਂ ਪੁਛਿਆ ਭਰਜਾਈ ਬਿੰਦਰ ਕਿੱਥੇ ਗਿਆ , ਜਾਣਾ ਕਿੱਥੇ ਆ ਖੂਹ ਚ ਅੰਦਰ ਪਿਆ ਨਸ਼ੇ ਨਾਲ ਫੁੱਲ ਹੋਇਆ । ਇੰਨਾ ਚਿਰ ਨੂੰ ਭਰਜਾਈ ਅੰਦਰ ਗਈ ਕਹਿਣ ਲੱਗੀ ਉੱਠੋ ਜੀ ਵੱਡੇ ਭੈਣ ਜੀ ਆਏ ਨੇ , ਇਹ ਅੱਜ ਇੱਥੇ ਕੀ ਲੈਣ ਆਈ ਜ਼ਮੀਨ ਤਾ ਪਹਿਲਾਂ ਹੀ ਦੱਬੀ ਬੈਠੀ ਐ ਕਰਮੋ ਅੱਖਾਂ ਵਿੱਚ ਘੂਰ ਰਹੀ ਸੀ ਕਿਉਂਕਿ ਸਾਰੀਆਂ ਗੱਲਾਂ ਭੈਣ ਜੀ ਬਰਾਂਡੇ ਵਿਚ ਬੈਠੇ ਸੁਣ ਰਹੇ ਸੀ । ਬਿੰਦਰ ਕਮਰੇ ਚੋ ਬਾਹਰ ਆਇਆ ਅੜਬੈੜੀ ਜਿਹੀ ਅਵਾਜ਼ ਵਿੱਚ ਮੱਥਾ ਟੇਕਿਆ ਅਤੇ ਸਾਈਕਲ ਚੱਕ ਕੇ ਚਲਦਾ ਬਣਿਆ, ਹੁਣ ਟਾਈਮ ਬਹੁਤ ਹੋ ਚੁੱਕਿਆ ਸੀ , ਬੱਚਿਆਂ ਦੇ ਰੱਖੜੀਆਂ ਬੰਨ ਦਿੱਤੀਆਂ ਸੀ , ਹੁਣ ਭਰਾ ਦੀ ਉਡੀਕ ਕਰ ਰਹੀ ਸੀ ਕਿ ਜਲਦੀ ਰੱਖੜੀ ਬੰਨਕੇ ਵਾਪਸ ਜਾਵਾਂ ।ਭਰਾ ਨਸ਼ੇ ਨਾਲ ਫੁੱਲ ਹੋ ਕੇ ਅੰਦਰ ਬੜਨ ਲੱਗਿਆ ਦਰਵਾਜੇ ਵਿੱਚ ਸਾਈਕਲ ਸਣੇ ਗਿਰ ਪਿਆ ਭੈਣ ਨੇ ਚੁੱਕਿਆ ਉਸ ਨੂੰ ਕੋਈ ਪਤਾ ਨਹੀ ਕਹਿਣ ਲੱਗਿਆ ਅੱਜ ਉਹ ਮੇਰੇ ਘਰ ਕੀ ਕਰਨ ਆਈ ਨਾਲੇ ਉਹਨੂੰ ਕਹਿੰਦੀ ਜ਼ਮੀਨ ਦਾ ਹਿਸਾਬ ਕਰ ਦੇਵੇ ਕਰਮੋ ਉਸਨੂੰ ਚੁੱਪ ਕਰਾ ਰਹੀ ਸੀ । ਪਰ ਉਹ ਚੁੱਪ ਨਹੀਂ ਕਰ ਰਿਹਾ ਸੀ । ਹੁਣ ਗੁਰਜੀਤ ਕਹਿ ਰਹੀ ਸੀ ਕਿ ਅੱਜ ਤੋ ਬਾਅਦ ਆਪਣੇ ਖੂਨ ਦਾ ਰਿਸ਼ਤਾ ਖਤਮ ਹੋ ਚੁੱਕਿਆ ਹੈ ਅਤੇ ਤੇਰੇ ਮੇਰੇ ਆਉਣ ਦੀ ਉਡੀਕ ਵੀ ਮੁੱਕ ਚੁੱਕੀ ਹੈ ਫਿਰ ਉਸ ਨੇ ਆਪਣਾ ਮਠਿਆਈ ਵਾਲਾ ਡੱਬਾ ਅਤੇ ਰੱਖੜੀਆਂ ਚੱਕੀਆਂ ਦਰਵਾਜ਼ੇ ਅੱਗੇ ਰੱਖ ਕੇ ਆਪਣੇ ਘਰ ਆ ਗਈ ।
ਇੱਕ ਦਿਨ ਵਿਹੜੇ ਝਾੜੂ ਲਾ ਰਹੀ ਸੀ ਅਚਾਨਕ ਸੋਚਣ ਲੱਗੀ ਇਹ ਤਾਂ ਬਾਪੂ ਨੇ ਤੇਰੇ ਕੋਲੋਂ ਡਰਦੇ ਵਸ਼ੀਅਤ ਮੇਰੇ ਨਾਂ ਕਰਵਾ ਦਿੱਤੀ ਸੀ ਕਹਿੰਦਾ ਸੀ ਤੂੰ ਬੱਚਿਆਂ ਦਾ ਖਿਆਲ ਰੱਖੀ ਇਹਦਾ ਕੀ ਪਤਾ ਸਾਰੀ ਜ਼ਮੀਨ ਟਿਕਾਣੇ ਲਾਦੂਗਾ , ਮੈ ਕਿਹੜਾ ਕੋਈ ਜ਼ਮੀਨ ਦੱਬੀ ਏ ਮੈ ਤਾ ਬੱਚਿਆਂ ਵਾਸਤੇ ਸੋਚ ਦੀ ਹਾ ਕਿ ਉਹਨਾਂ ਦਾ ਪਿਓ ਤਾਂ ਨਸ਼ੀਈ ਏ ਜੇ ਅੱਜ ਮੈ ਉਹਦੇ ਨਾਂ ਵਸ਼ੀਅਤ ਕਰਵਾ ਦਿੱਤੀ ਉਹ ਸਾਰੀ ਜ਼ਮੀਨ ਵੇਚ ਦੇਵੇਗਾ ਨਾਲੇ ਮੈ ਕੀ ਕਰਨੀ ਹੈ ਜ਼ਮੀਨ ਮੇਰੇ ਕੋਲ ਤਾਂ ਮੇਰੀ ਆਪਣੀ ਜ਼ਮੀਨ ਬਹੁਤ ਹੈ ਮੈ ਜ਼ਮੀਨ ਦੱਬ ਕੀ ਕਰਨੀ ਪਰ ਉਹਨਾਂ ਮੈਨੂੰ ਕੀ ਸੋਚ ਕਿਹਾ ਮੇਰੀ ਜ਼ਮੀਨ ਦੱਬੀ ਬੈਠੀ ਹੈ ਨਾਲੇ ਮੈ ਤਾਂ ਇਹ ਗੱਲ ਕਦੇ ਸੋਚੀ ਵੀ ਨਹੀ , ਛੱਡ ਖਾਂ ਭੜੀਏ ਕਿਉਂ ਐਵੇਂ ਸੋਚਾਂ ਵਿਚ ਪਈ ਏ , ਕੱਲ੍ਹ ਨੂੰ ਕਚਿਹਰੀ ਵਿਚ ਜਾ ਕੇ ਕਿਉ ਨੀ ਵਸ਼ੀਅਤਨਾਮਾ ਕਰਵਾ ਦਿੰਦੀ ਨਾਲੇ ਉਹਦਾ ਮੂਰਖ ਦਾ ਕੀ ਪਤਾ ਕਦ ਇੱਥੇ ਆ ਕੇ ਸਾਡਾ ਜਲੂਸ ਕੱਢ ਦੇਵੇਂ । ਅਜੇ ਸੋਚ ਹੀ ਰਹੀ ਸੀ ਅਚਾਨਕ ਦਰਵਾਜ਼ਾ ਖੜਕਿਆ ਧੀਮੀ ਜਿਹੀ ਅਵਾਜ਼ ਵਿਚ ਕਿਹਾ ਕੌਣ ਏ ਅੰਦਰ ਆ ਜਾਓ । ਬਾਹਰੋਂ ਅੜਬੈੜੀ ਅਵਾਜ਼ ਆਈ ਅਸੀਂ ਅੰਦਰ ਨਹੀ ਆਉਣਾ । ਗੁਰਜੀਤ ਭੱਜ ਕੇ ਦਰਵਾਜ਼ੇ ਕੋਲ ਆਈ ਦਰਵਾਜ਼ਾ ਖੋਲਿਆ , ਦਰਵਾਜ਼ੇ ਤੇ ਭਾਈ ਤੇ ਭਰਜਾਈ ਨੂੰ ਖੜਿਆਂ ਦੇਖ ਹੈਰਾਨ ਹੋ ਗਈ । ਹੌਲੀ ਜਿਹੀ ਅਵਾਜ਼ ਵਿਚ ਕਿਹਾ ਤੁਸੀਂ ਬਾਹਰ ਕਿਉਂ ਖੜੇਓ ਤੁਸੀ ਅੰਦਰ ਆ ਕੇ ਗੱਲ ਕਰ ਲਵੋ , ਜੋ ਵੀ ਗੱਲ ਕਰਨੀ ਹੈਂ ।
ਬਿੰਦਰ ਕਹਿਣ ਲੱਗਿਆ ਅਸੀ ਅੰਦਰ ਨਹੀ ਆਉਣਾ, ਤੂੰ ਸਾਨੂੰ ਦੱਸ ਜ਼ਮੀਨ ਦੇ ਕਾਗਜ਼ ਕਿਵੇਂ ਦੇਣੇ ਆ , ਉਹ ਚੁੱਪ ਸੀ ਉਸ ਕੋਲ ਕੋਈ ਜਵਾਬ ਨਹੀਂ ਸੀ ਦਰਵਾਜ਼ਾ ਲਾਇਆ ਅੰਦਰ ਆ ਕੇ ਮੰਜੇ ਤੇ ਬੈਠਗੀ ਆਪ ਦੇ ਮਨ ਨੂੰ ਖਰਾਬ ਕਰਨ ਲੱਗੀ । ਸ਼ਾਮ ਨੂੰ ਪਤੀ ਘਰ ਆਇਆ ਤੇ ਸਾਰੀ ਗੱਲਬਾਤ ਦੱਸੀ, ਦੂਸਰੇ ਦਿਨ ਦੋਹਨੇ ਕਚਹਿਰੀ ਗਏ ਆਪਣੇ ਨਾਮ ਤੋਂ ਵਸ਼ੀਅਤ ਨਾਮਾ ਤੁੜਵਾਕੇ ਸਾਰੀ ਜ਼ਮੀਨ ਦੀ ਵਸ਼ੀਅਤ ਆਪਣੇ ਭਰਾ ਦੇ ਨਾਂਅ ਕਰਵਾ ਦਿੱਤਾ, ਸਾਰੇ ਤਿਆਰ ਕਰਕੇ ਕਾਗਜ਼ ਕਿਸੇ ਹੱਥ ਭਰਾ ਦੇ ਘਰ ਭੇਜ ਦਿੱਤੇ ਅਤੇ ਨਾਲ ਸੁਨੇਹਾ ਵੀ ਭੇਜ ਦਿੱਤਾ ਕਿ ਪਹਿਲਾਂ ਤਾ ਆਉਣ ਦੀ ਉਡੀਕ ਹੀ ਖਤਮ ਹੋ ਚੁੱਕੀ ਸੀ ਪਰ ਅੱਜ ਤੋਂ ਬਾਅਦ ਆਪਣਾ ਭੈਣ ਭਾਈ ਦਾ ਕੋਈ ਰਿਸ਼ਤਾ ਨਹੀਂ ਅਤੇ ਨਾ ਹੀ ਖੂਨ ਦਾ ਰਿਸ਼ਤਾ ਰਿਹਾ । ਹੁਣ ਦੋ ਸਾਲ ਹੋ ਚੁੱਕੇ ਸੀ ਉਹਨੂੰ ਹਰ ਟਾਈਮ ਬੱਚਿਆਂ ਦਾ ਬਹੁਤ ਫਿਕਰ ਲੱਗਿਆ ਰਹਿੰਦਾ , ਇਕ ਦਿਨ ਅਚਾਨਕ ਆਪਣੀ ਗੁਆਂਢਣ ਨਾਲ ਹਸਪਤਾਲ ਦਵਾਈ ਲੈ ਗਈ , ਤਾਂ ਹਸਪਤਾਲ ਵਿੱਚ ਬਹੁਤ ਹੀ ਇਕੱਠ ਸੀ , ਫਿਰ ਡਾਕਟਰ ਨੂੰ ਪੁਛਿਆ ਇੰਨਾ ਇਕੱਠ ਕਿਉ ਹੋਇਆ ਜੀ।
ਡਾਕਟਰ ਸਾਹਿਬ ਕਹਿਣ ਲੱਗੇ ਇਕ ਬੱਚਾ ਬਹੁਤ ਹੀ ਬੀਮਾਰ ਹੈ ਲੈਕਿਨ ਉਸਦਾ ਇਲਾਜ ਅਪਰੇਸ਼ਨ ਹੀ ਹੈ ਜਿਸ ਦਾ ਖਰਚਾ ਤਿੰਨ ਲੱਖ ਰੁਪਏ ਹੈ ਬੱਚੇ ਦੇ ਮਾਂ ਬਾਪ ਕਹਿ ਕੇ ਚਲੇ ਗਏ ਤੁਸੀਂ ਦਾਖਲ ਕਰ ਲਵੋ ਅਸੀਂ ਪੈਸਿਆਂ ਦਾ ਹੱਲ ਕਰਦੇ ਹਾਂ, ਡਾਕਟਰ ਕੋਲ ਉਹਨਾਂ ਦੇ ਪਿੰਡ ਦਾ ਹੀ ਇਕ ਆਦਮੀ ਬੈਠਾ ਸੀ ਕਹਿਣ ਲੱਗਿਆ ਡਾਕਟਰ ਜੀ ਜ਼ਮੀਨ ਤਾਂ ਸਾਰੀ ਵੇਚ ਕੇ ਖਾ ਗਿਆ ਨਾਲੇ ਅਮਲੀ ਬੰਦੇ ਨੂੰ ਕਿਹੜਾ ਪੈਸੇ ਦੇਵੇਗਾ । ਅੱਜ ਜੇ ਅਪਰੇਸ਼ਨ ਹੋ ਗਿਆ ਤਾਂ ਉਹਨਾਂ ਦਾ ਦੀਵਾ ਜਗ ਦਾ ਰਹਿ ਜਾਵੇਗਾ, ਨਹੀ ਤਾ ਸਦਾ ਲਈ ਦੀਵਾਂ ਬੁੱਝ ਜਾਵੇਗਾ । ਇਹ ਗੱਲ ਸੁਣ ਕੇ ਪੁਛਿਆ ਡਾਕਟਰ ਜੀ ਬੱਚਾ ਕਿਥੇ ਏ , ਉਹ ਅਮਰਜੈਂਸ਼ੀ ਵਾਰਡ ਵਿਚ ਹੈ ਜਦੋਂ ਜਾ ਕੇ ਦੇਖਿਆ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਤੇ ਸੋਚਣ ਤੇ ਮਜਬੂਰ ਹੋ ਗਈ ਮਨਾ ਤੋੜ ਦੇ ਸੌਂਹ ਖਾਦੀ ਬਚਾ ਲਏ ਆਪਣੇ ਖੂਨ ਨੂੰ , ਆਪਣੇ ਖੂਨ ਨੂੰ ਬਚਾਉਣ ਦੀ ਖਾਤਰ ਘਰ ਦੀ ਤੇ ਪਤੀ ਦੀ ਪਰਵਾਹ ਨਾ ਕਰਦੀ ਹੋਈ ਨੇ , ਆਪਣੇ ਕੋਲੋਂ ਤਿੰਨ ਲੱਖ ਰੁਪਏ ਜਮ੍ਹਾਂ ਕਰਵਾਕੇ ਬੱਚੇ ਦਾ ਅਪਰੇਸ਼ਨ ਕਰਵਾ ਦਿੱਤਾ । ਹੁਣ ਦੋਵੇ ਜੀ ਡਾਕਟਰ ਦੇ ਮਿੰਨਤਾਂ ਤਰਲੇ ਕਰਨ ਲੱਗੇ ਕਹਿਣ ਲੱਗੇ ਪੈਸਿਆਂ ਦਾ ਕੋਈ ਵੀ ਬੰਦੋਬਸਤ ਨਹੀਂ ਹੋਇਆ ਤੁਸੀਂ ਮਾਪਿਆਂ ਦੇ ਇਕੱਲੋਤੇ ਪੁੱਤ ਨੂੰ ਬਚਾ ਲਓਜੀ । ਬੱਸ ਬੱਸ ਬਹੁਤ ਹੋ ਗਿਆ ਜਾਓ ਤੁਹਾਡੇ ਪੁੱਤਰ ਦਾ ਅਪਰੇਸ਼ਨ ਠੀਕ ਠਾਕ ਹੋ ਗਿਆ ਹੈ , ਡਾਕਟਰ ਸਾਬ ਪੈਸੇ ਕਿਹਨੇ ਦਿੱਤੇ, ਬੱਚੇ ਦੇ ਕੋਲ ਇਕ ਭੈਣ ਜੀ ਖੜੇ ਨੇ ਉਹਨਾਂ ਨੇ ਦਿੱਤੇ ਨੇ ਮੈ ਉਹਨਾਂ ਦੀ ਦਲੇਰੀ ਨੂੰ ਸਲਾਮ ਕਰਦਾ ਜਿੰਨੇ ਘਰ ਵਾਰ ਦੀ ਪਰਵਾਹ ਨਾ ਕਰਦੀ ਹੋਈ ਨੇ ਤੁਹਾਡੇ ਬੱਚੇ ਦੀ ਜਾਨ ਬਚਾ ਦਿੱਤੀ ਤੁਹਾਡੇ ਘਰ ਦਾ ਦੁਆਰਾ ਦੀਵਾ ਜਗ੍ਹਾ ਦਿੱਤਾ ਉਹਨੂੰ ਜਾ ਕ ਸਲਾਮ ਕਰੋ । ਜਦੋਂ ਅੰਦਰ ਆਏ ਤਾਂ ਕੀ ਦੇਖ ਦੇ ਨੇ ਇਹ ਤਾਂ ਭੈਣ ਜੀ , ਫਿਰ ਭੈਣ ਜੀ ਦੇ ਪੈਰ ਫੜੇ ਅਤੇ ਗਲਤੀ ਮੰਨੀ , ਅਸੀਂ ਤਾਂ ਤਹਾਨੂੰ ਕੁੱਝ ਹੋਰ ਹੀ ਸਮਝੀ ਗਏ ਪਰ ਆਪ ਤਾਂ ਸਾਡੇ ਲਈ ਇਕ ਰੱਬ ਦਾ ਰੂਪ ਨਿਕਲੇ ਜਿਹੜੇ ਅਸੀਂ ਅੰਨੇ ਲੋਕ ਸਮਝ ਨਾ ਸਕੇ , ਹੁਣ ਦੋਂਹਨੇ ਸਿਰ ਨੂੰ ਨੀਵਾਂ ਕਰੀ ਬੈਠੇ ਸਨ , ਫਿਰ ਉਹ ਆਦਮੀ ਕਹਿਣ ਲੱਗਿਆ ਧੰਨ ਧੀਏ ਤੇਰੀ ਦਲੇਰੀ ਇਹਨੂੰ ਕਹਿੰਦੇ ਨੇ ਆਪਣੇ ਖੂਨ ਦੀ ਖਿੱਚ ਜਿਹਨੇ ਸਭ ਕੁੱਝ ਭਲਾਕੇ ਬੁੱਝ ਦੇ ਹੋਏ ਦੀਵੇਂ ਨੂੰ ਦੁਆਰਾ ਜਗ੍ਹਾ ਦਿੱਤਾ ਅਤੇ ਰਿਸ਼ਤਿਆਂ ਨੂੰ ਹਰਾ ਦਿੱਤਾ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637

One comment

Leave a Reply

Your email address will not be published. Required fields are marked *