ਰੀਆ ਭਾਗ 1 | riya part 1

ਰੀਆ ਦੀ ਉਮਰ ਅਠਾਰਾਂ ਸਾਲ ਸੀ। ਜਦੋੰ ਉਸ ਦੀ ਉਮਰ ਮਹਿਜ ਅੱਠ ਸਾਲ ਦੀ ਸੀ ਤਾਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ। ਉਸ ਦੇ ਪਿਤਾ ਨੇ ਦਿਵਿਆ ਨਾਮ ਦੀ ਔਰਤ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ। ਉਸ ਦੇ ਪਿਤਾ ਇੱਕ ਪ੍ਰਾਈਵੇਟ ਕੰਪਨੀ ਚ, ਚੰਗੇ ਆਹੁਦੇ ਤੇ ਸਨ। ਉਹ ਦਿੱਲੀ ਦੇ ਇੱਕ ਪੌਸ਼ ਏਰੀਏ ਵਿੱਚ ਰਹਿੰਦੇ ਸਨ। ਦਿਵਿਆ ਰੀਆ ਦੇ ਸਕੂਲ ਵਿੱਚ ਹੀ ਟੀਚਰ ਸੀ। ਦਿਵਿਆ ਦੇ ਵੀ ਇੱਕ ਅੱਠ ਸਾਲ ਦੀ ਬੇਟੀ ਸੀ। ਰੀਆ ਆਪਣੀ ਛੋਟੀ ਭੈਣ ਤੇ ਪਾਪਾ ਨੂੰ ਬਹੁਤ ਪਿਆਰ ਕਰਦੀ ਸੀ। ਪਰ ਉਸ ਨੂੰ ਦਿਵਿਆ ਚੰਗੀ ਨਹੀਂ ਸੀ ਲੱਗਦੀ ।ਉਸ ਨੂੰ ਲੱਗਦਾ ਇਸ ਨੇ ਮੇਰੀ ਮਾਂ ਦੀ ਥਾਂ ਲੈ ਲਈ ਹੈ। ਪਰ ਦਿਵਿਆ ਦੋਨੋਂ ਬੱਚਿਆਂ ਨੂੰ ਬਰਾਬਰ ਪਿਆਰ ਕਰਦੀ ਸੀ। ਬਲਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਰੀਆ ਵੱਡੀ ਹੋ ਰਹੀ ਹੈ ਇਸ ਲਈ ਉਸ ਦੀ ਹਰ ਜ਼ਰੂਰਤ ਦਾ ਖਿਆਲ ਰੱਖਦੀ ਸੀ। ਦਿਵਿਆ ਦਾ ਸੁਭਾਅ ਬਹੁਤ ਚੰਗਾ ਸੀ। ਉਹ ਹਰ ਲੋਵਵੰਦ ਦੀ ਸਹਾਇਤਾ ਕਰਦੀ ਸੀ। ਰੀਆ ਬਾਰਵੀਂ ਦੀ ਸਟੂਡੈਂਟ ਸੀ। ਉਸ ਨੂੰ ਇੱਕ ਸਬਜੈਕਟ ਦਿਵਿਆ ਵੀ ਪੜ੍ਹਾਉਂਦੀ ਸੀ। ਦਿਵਿਆ ਦੀ ਕਲਾਸ ਚ, ਇੱਕ ਰਿਆਨ ਨਾਂ ਦੇ ਮੁੰਡੇ ਨੇ ਰੀਆ ਨੂੰ ਇੱਕ ਗਲਤ ਵੀਡੀਓ ਭੇਜ ਦਿੱਤੀ। ਰਿਆਨ ਇੱਕ ਬਹੁਤ ਹੀ ਅਮੀਰ ਬਾਪ ਦਾ ਵਿਗੜਿਆ ਹੋਇਆ ਬੇਟਾ ਸੀ। ਜਦੋਂ ਰੀਆਂ ਨੇ ਉਹ ਵੀਡਿਓ ਦੇਖੀ ਤਾਂ ਉਸ ਨੇ ਚਲਦੀ ਕਲਾਸ ਵਿੱਚ ਹੀ ਰਿਆਨ ਵੱਲ ਘੂਰੀ ਵੱਟੀ। ਦਿਵਿਆ ਨੇ ਵੇਖ ਲਿਆ। ਉਸ ਨੇ ਰੀਆ ਨੂੰ ਕਿਹਾ,।

” ਇਹ ਕਲਾਸ ਚ, ਕੀ ਹੋ ਰਿਹਾ ਰੀਆ”??

” ਮੈਮ ਰਿਆਨ ਨੇ ਮੈਨੂੰ ਇੱਕ ਘਟੀਆ ਵੀਡਿਓ ਭੇਜੀ ਹੈ”

ਦਿਵਿਆ ਨੇ ਰੀਆ ਦੇ ਮੋਬਾਇਲ ਤੇ ਉਹ ਵੀਡਿਓ ਦੇਖੀ। ਉਸ ਨੇ ਰੀਆਨ ਦਾ ਮੁਬਾਇਲ ਫੜ੍ਹ ਲਿਆ । ਰੀਆਨ ਦਾ ਮੋਬਾਇਲ ਦਿਵਿਆ ਨੇ ਖਿੜਕੀ ਤੋਂ ਬਾਹਰ ਸੁੱਟ ਦਿੱਤਾ। ਇਸ ਗੱਲ ਤੇ ਰੀਆਨ ਨੂੰ ਬਹੁਤ ਗੁੱਸਾ ਆਇਆ,, ਪਰ ਉਹ ਅੰਦਰ ਹੀ ਅੰਦਰ  ਗੁੱਸਾ ਪੀ ਗਿਆ। ਰੀਆ ਦਿਵਿਆ ਨਾਲ ਘੱਟ  ਹੀ ਗੱਲ ਕਰਦੀ ਸੀ। ਰੀਆ ਬਸ ਆਪਣੇ ਪਾਪਾ ਨਾਲ ਗੱਲ ਕਰਦੀ ਸੀ। ਉਹ ਡਾਇਨਿੰਗ ਟੇਬਲ ਤੇ ਬੈਠੇ ਖਾਣਾ ਖਾ ਰਹੇ ਸਨ । ਦਿਵਿਆ ਨੇ ਆਪਣੇ ਪਤੀ ਨੂੰ ਕਿਹਾ

” ਬੱਚਿਆਂ ਨੂੰ ਕ੍ਰਿਸਮਿਸ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਚੱਲੋਂ ਕਿੱਧਰੇ ਘੁੰਮਣ ਦਾ ਪ੍ਰੋਗਰਾਮ ਬਣਾਉ”

” ਹਾਂ ਹਾਂ ਕਿਉਂ ਨਹੀਂ ਰੀਆ ਬੇਟਾ ਤੁਸੀਂ ਡਿਸਾਈਡ ਕਰੋਂ ਆਪਾਂ ਕਿੱਥੇ ਜਾਈਏ”??

” ਬਿੱਲਕੁਲ ਰੀਆ ਬੇਟੀ ਡਿਸਾਈਡ ਕਰੇਗੀ ਆਪਾਂ ਕਿੱਥੇ ਜਾਣਾ ਤੁਸੀਂ ਹੋਟਲ ਦੀ ਬੁਕਿੰਗ ਤੇ ਟਿਕਟ ਵਗੈਰਾ ਬੁੱਕ ਕਰਵਾ ਲੈਣਾ ” ਦਿਵਿਆ ਨੇ ਪਤੀ ਦੀ ਹਾਂ ਚ, ਹਾਂ ਮਿਲਾਈ। ਪਰ ਰੀਆ ਕੁੱਝ ਨਹੀ ਬੋਲੀ ਉਹ ਚੁੱਪਚਾਪ ਆਪਣੇ ਕਮਰੇ ਚ, ਚਲੀ ਗਈ।

ਇੱਕ ਦਿਨ ਛੁੱਟੀ ਵਾਲੇ ਦਿਨ ਦੋ ਔਰਤਾਂ ਦਿਵਿਆ ਦੇ ਘਰ ਆਈਆਂ। ਦਿਵਿਆ ਨੇ ਉਨ੍ਹਾਂ ਦੀ ਮੱਦਦ ਕੀਤੀ ਸੀ ਉਹ ਧੰਨਵਾਦ ਕਰਨ ਆਈਆਂ ਸਨ।

“ਦਿਵਿਆ ਜੀ ਤੁਹਾਡੀ ਮੱਦਦ ਨਾਲ ਅਸੀ ਆਪਣਾ ਕੰਮ ਸ਼ੁਰੂ ਕਰ ਲਿਆ। ਜੇ ਤੁਸੀਂ ਨਾਂ ਹੁੰਦੇ ਤਾ ਸ਼ਾਇਦ ਅਸੀਂ ਕਦੇ ਵੀ ਉਸ ਨਰਕ ਚੋਂ ਨਹੀਂ ਨਿਕਲ ਸਕਦੀਆਂ ਸੀ”

“ਨਹੀ ਨਹੀ ਐਸਾ ਕੁੱਝ ਵੀ ਨਹੀ ਹੈ । ਮੈੰ ਕੌਣ ਹਾਂ ਮੱਦਦ ਕਰਨ ਵਾਲੀ ਸਭ ਉੱਪਰ ਵਾਲੇ ਦੇ ਹੱਥ ਹੈ ਉਹੀ ਪ੍ਰੇਰਨਾ ਦਿੰਦਾ ਹੈ। ਇਹ ਸਭ ਉਸ ਦੀ ਮਰਜ਼ੀ ਨਾਲ ਹੀ ਹੋਇਆ” ਦਿਵਿਆ ਨੇ ਸਾਰਾ ਸ਼੍ਰੇਅ ਉੱਪਰ ਵਾਲੇ ਨੂੰ ਦੇ ਦਿੱਤਾ। ਉਸ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ। ਰੀਆ ਵੀ ਡਰਾਇੰਗ ਰੂਮ ਚ, ਹੀ ਸੀ।

“ਦਿਵਿਆ ਜੀ ਇਹ ਤੁਹਾਡੀ ਬੇਟੀ ਰੀਆ ਹੈ ਨਾਂ,, ਜਿਸ ਦੀਆਂ ਤੁਸੀ ਅਕਸਰ ਗੱਲਾਂ ਕਰਦੇ ਰਹਿੰਦੇ ਹੋ”

” ਜੀ ਜੀ ਇਹ ਮੇਰੀ ਬੇਟੀ ਰੀਆ ਹੈ”  ਰੀਆ ਨੂੰ ਇਹ ਗੱਲ ਬਹੁਤ ਬੁਰੀ ਲੱਗੀ। ਉਨ੍ਹਾਂ ਔਰਤਾਂ ਦੇ ਜਾਣ ਤੋਂ ਬਾਅਦ ਰੀਆ ਨੇ ਦਿਵਿਆ ਨੂੰ ਪੁੱਛਿਆ।

” ਤੁਸੀ ਮੇਰੇ ਬਾਰੇ ਇਨ੍ਹਾਂ ਔਰਤਾਂ ਨਾਲ ਕੀ ਗੱਲਾਂ ਕਰਦੇ ਸੀ ”

” ਨਹੀ ਬੇਟਾ ਕੋਈ ਖਾਸ ਨਹੀ ਬਸ ਵੈਸੇ ਹੀ ਵੀ ਮੇਰੀ ਬੇਟੀ ਆਹ ਖਾਂਦੀ ਆ ਆਹ ਪਹਿਣਦੀ ਆ ਵਗੈਰਾ ਵਗੈਰਾ ”

“ਇਹ ਸੱਚ ਨਹੀਂ ਤੁਸੀਂ ਜ਼ਰੂਰ ਇਨ੍ਹਾਂ ਨੂੰ ਕਹਿੰਦੇ ਹੋਵੋਗੇ ਰੀਆ ਮੇਰੀ ਰਿਅਲ ਬੇਟੀ ਨਹੀ ”

“ਰੀਆ ਬੇਟਾ ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ। ਤੂੰ ਮੇਰੀ ਬੇਟੀ ਹੈ। ਕੌਣ ਕਹਿੰਦਾ ਤੂੰ ਮੇਰੀ ਬੇਟੀ ਨਹੀ?? ”

” ਨਹੀ ਮੈੰ ਆਪਣੀ ਮਾਂ ਦੀ ਬੇਟੀ ਹਾਂ ਤੁਹਾਡੀ ਨਹੀ ਇੱਕ ਗੱਲ ਹੋਰ ਤੁਹਾਡੇ ਸ਼ੋਸ਼ਲ ਵਰਕ ਨਾਲ ਮੈਨੂੰ ਕੋਈ ਪ੍ਰਾਬਲਮ ਨਹੀ। ਪਰ ਮਿਹਰਬਾਨੀ ਕਰਕੇ ਆਪਣੇ ਸ਼ੋਸ਼ਲ ਵਰਕ ਦੇ ਕੰਮਾਂ ਚ, ਮੈਨੂੰ ਨਾ ਘਸੀਟੋ ਨਾ ਹੀ ਕਿਸੇ ਕੋਲ ਮੇਰਾ ਜਿਕਰ ਕਰਿਆ ਕਰੋ” ਇੰਨਾ ਕਹਿਕੇ ਰੀਆ ਉੱਪਰ ਆਪਣੇ ਕਮਰੇ ਚ ਚਲੀ ਗਈ। ਉਸ ਦੇ ਇਸ ਤਰ੍ਹਾਂ ਦੇ ਵਿਵਹਾਰ ਨਾਲ ਦਿਵਿਆ ਕਾਫ਼ੀ ਪਰੇਸ਼ਾਨ ਹੋਈ। ਪਰ ਉਸਨੇ ਕਿਸੇ ਕੋਲ ਵੀ ਇਸ ਦਾ ਜ਼ਿਕਰ ਨਾ ਕੀਤਾ।

31 ਦਸੰਬਰ ਦੀ ਰਾਤ ਨੂੰ ਰੀਆ ਦੀ ਕਲਾਸ ਦੇ ਬੱਚਿਆਂ ਨੇ ਰਾਤ ਨੂੰ ਪਾਰਟੀ ਰੱਖ ਲਈ। ਰੀਆ ਵੀ ਉਸ ਪਾਰਟੀ ਚ, ਜਾਣਾ ਚਾਹੁੰਦੀ ਸੀ। ਪਰ ਉਸ ਦੇ ਪਾਪਾ ਨੇ ਉਸ ਨੂੰ ਜਾਣ ਤੋਂ ਮਨਾਂ ਕਰ ਦਿੱਤਾ। ਪਰ ਦਿਵਿਆ ਨੇ ਰੀਆ ਦੇ ਪਾਪਾ ਨੂੰ ਸਮਝਾਇਆ ਕਿ ਬੱਚੇ ਵੱਡੇ ਹੋ ਰਹੇ ਹਨ। ਰੀਆ ਨੂੰ ਪਾਰਟੀ ਲਈ ਹਾਂ ਕਰ ਦਿਉ। ਪਰ ਉਸ ਨੂੰ ਕਹੋ ਕਿ ਉਹ 12.30 ਤੱਕ ਘਰ ਆ ਜਾਏ। ਰੀਆ ਦੇ ਪਾਪਾ ਨੇ ਆਪਣੀ ਪਤਨੀ ਦਿਵਿਆ ਦੇ ਕਹਿਣ ਤੇ ਉਸ ਨੂੰ ਪਾਰਟੀ ਤੇ ਜਾਣ ਦੀ ਇਜ਼ਾਜਤ ਦੇ ਦਿੱਤੀ। ਪਾਰਟੀ ਅਗਲੇ ਦਿਨ ਸ਼ਾਮ ਨੂੰ ਸੀ। ਪਰ ਰੀਆ ਦੇ ਪਾਪਾ ਨੇ ਆਫਿਸ ਦੇ ਕੰਮ ਤਿੰਨ ਦਿਨ ਲਈ ਮੁੰਬਈ ਜਾਣਾ ਸੀ। ਉਹ ਤਾਂ ਸਵੇਰੇ ਹੀ ਘਰੋਂ ਚੱਲੇ ਗਏ। ਸ਼ਾਮ ਨੂੰ ਰੀਆ ਨੇ ਪਾਰਟੀ ਤੇ ਜਾਣਾ ਸੀ। ਦਿਵਿਆ ਨੇ ਉਸ ਨੂੰ ਕੁੱਝ ਪੈਸੇ ਦਿੱਤੇ ਤੇ ਆਪ ਕਾਰ ਤੇ ਉਸ ਨੂੰ ਪਾਰਟੀ ਵਾਲੇ ਹੋਟਲ ਦੇ ਬਾਹਰ ਛੱਡ ਕੇ ਆਈ। ਉਸ ਨੂੰ ਹਦਾਇਤ ਕੀਤੀ ਕੇ ਉਹ ਜਦੋ ਫ੍ਰੀ ਹੋ ਗਈ ਫੋਨ ਕਰ ਦੇਵੇ ਦਿਵਿਆ ਉਸ ਨੂੰ ਲੈ ਜਾਵੇਗੀ। ਰੀਆ ਹੋਟਲ ਦੇ ਅੰਦਰ ਚਲੀ ਗਈ ਦਿਵਿਆ ਤੇ ਉਸ ਦੀ ਛੋਟੀ ਬੇਟੀ ਘਰ ਵਾਪਿਸ ਆ ਗਈਆਂ। ਪਾਰਟੀ ਚ ਰੀਆ ਦੀ ਕਲਾਸ ਦੇ ਸਾਰੇ ਬੱਚੇ ਸਨ, ਰਿਆਨ ਵੀ ਸੀ। ਉਸ ਦੀ ਕਲਾਸ ਦੇ ਬੱਚਿਆਂ ਨੇ ਪਾਰਟੀ ਚ,ਆਪਣੇ ਫਰੈਡਜ਼ ਵੀ ਬੁਲਾਏ ਸਨ ਜੋ ਹੋਰ ਸਕੂਲਾਂ ਤੋਂ ਸਨ। ਕਾਫ਼ੀ ਰੌਣਕ ਸੀ। ਪਾਰਟੀ ਚ ਸ਼ਰਾਬ ਦੇ ਹੋਰ ਨਸ਼ੇ ਦਾ ਦੌਰ ਚੱਲ ਰਿਹਾ ਸੀ। ਰੀਆ ਆਪਣੀਆਂ ਫਰੈਡਜ਼ ਨਾਲ ਪਾਰਟੀ ਇੰਨਜੁਆਏ ਕਰ ਰਹੀ ਸੀ। ਅਚਾਨਕ ਰਿਆਨ ਨੇ ਰੀਆ ਨੂੰ ਉਸ ਨਾਲ ਡਾਂਸ ਕਰਨ ਲਈ ਕਿਹਾ ਪਰ ਰੀਆ ਨੇ ਸਾਫ਼ ਮਨਾ ਕਰ ਦਿੱਤਾ। ਇਸ ਗੱਲ ਦਾ ਰਿਆਨ ਨੂੰ ਬਹੁਤ ਗੁੱਸਾ ਆਇਆ। ਇਸ ਪਾਰਟੀ ਚ ਰਿਆਨ ਨੇ ਆਪਣੇ ਮਾਮੇ ਦੇ ਲੜਕੇ ਨੂੰ ਵੀ ਬੁਲਾਇਆ ਸੀ ਜੋ ਰਿਆਨ ਨਾਲੋਂ ਤਿੰਨ ਸਾਲ ਵੱਡਾ ਸੀ। ਰੀਆ ਦੇ ਮਨਾ ਕਰਨ ਤੋਂ ਬਾਅਦ ਰਿਆਨ ਕਾਫ਼ੀ ਪਰੇਸ਼ਾਨ ਹੋ ਗਿਆ। ਉਸ ਨੇ ਦੋ ਪੈਂਗ ਸ਼ਰਾਬ ਦੇ ਲਗਾਏ। ਉਸ ਦੇ ਮਾਮੇ ਦੇ ਮੁੰਡੇ ਨੇ ਉਸ ਤੋਂ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਰੀਆ ਵਾਲੀ ਗੱਲ ਦੱਸ ਦਿੱਤੀ।

” ਰਿਆਨ ਤੈਨੂੰ ਇਹ ਕੁੜੀ ਚਾਹੀਦੀ ਹੈ ਤਾਂ ਤੈਨੂੰ ਜ਼ਰੂਰ ਮਿਲੂ”

“ਮੈਨੂੰ ਇਹ ਕੁੜੀ ਅੱਜ ਹੀ ਚਾਹੀਦੀ ਹੈ। ਪਹਿਲਾਂ ਇਸ ਦੀ ਮਾਂ ਨੇ ਮੇਰੀ ਬੇਇੱਜ਼ਤੀ ਕੀਤੀ ਮੇਰਾ ਮੁਬਾਇਲ ਬਾਹਰ ਸੁੱਟ ਦਿੱਤਾ ਸੀ ,ਅੱਜ ਇਸ ਨੇ ਮੇਰੀ ਬੇਇੱਜ਼ਤੀ ਕੀਤੀ । ਮੈਨੂੰ ਇਹ ਕੁੜੀ ਅੱਜ ਹੀ ਚਾਹੀਦੀ ਹੈ ਵੀਰ” ,,ਰਿਆਨ ਨਸ਼ੇ ਚ, ਬੋਲ ਰਿਹਾ ਸੀ।

” ਅੱਜ ਹੀ ਮਿਲੂ। ਇਸ ਨੂੰ ਚੁੱਕ ਕੇ ਕਾਰ ਚ, ਸੁੱਟ ਲਵਾਂਗੇ  ਬਾਕੀ ਫੈਸਲਾ ਤੇਰਾ,, ਤੂੰ ਜੋ ਮਰਜ਼ੀ ਕਰੀਂ ”

” ਪਰ ਵੀਰ ਆਪਾਂ ਦੋਵੇ ਕਾਬੂ ਕਰ ਲਵਾਂਗੇ ਇਸ ਨੂੰ??”

” ਮੈਂ ਆਪਣੇ ਦੋ ਹੋਰ ਦੋਸਤਾਂ ਨੂੰ ਬੁਲਾ ਲੈੰਦਾ ਹਾਂ ਤੂੰ ਫਿਕਰ ਨਾ ਕਰ” ਰਿਆਨ ਦੇ ਭਰਾ ਨੇ ਕਿਹਾ ਉਸ ਨੇ ਫੋਨ ਕਰਕੇ ਆਪਣੇ ਦੋ ਹੋਰ ਦੋਸਤਾਂ ਨੂੰ  ਵੀ ਬੁਲਾ ਲਿਆ। ਉੱਧਰ ਬਾਰਾਂ ਵੱਜਦੇ ਹੀ ਨਵੇਂ ਸਾਲ ਦਾ ਡਾਂਸ ਸ਼ੁਰੂ ਹੋ ਗਿਆ। ਕਾਫ਼ੀ ਸ਼ੋਰ ਸ਼ਰਾਬਾ ਸੀ।ਠੀਕ 12.30 ਵਜ਼ੇ ਦਿਵਿਆ ਨੇ ਰੀਆ ਨੂੰ ਫੋਨ ਕੀਤਾ। ਅੰਦਰ ਕਾਫ਼ੀ ਰੋਲਾ ਹੋਣ ਕਰਕੇ ਰੀਆ ਫ਼ੋਨ ਸੁਣਨ ਲਈ ਬਾਹਰ ਆ ਗਈ। ਉਸਨੇ ਦਿਵਿਆ ਨੂੰ ਕਿਹਾ ਕਿ ਉਹ ਫਿਕਰ ਨਾ ਕਰੇ ਮੈੰ ਅੱਧੇ ਪੌਣੇ ਘੰਟੇ ਚ, ਆਪਣੀ ਦੋਸਤ ਨਾਲ ਘਰ ਆ ਜਾਵਾਂਗੀ। ਰੀਆ ਫੋਨ ਕਰਕੇ ਜਿਵੇ ਹੀ ਵਾਪਸ ਜਾਣ ਲੱਗੀ ਰਿਆਨ ਤੇ ਉਸ ਦੇ ਸਾਥੀਆਂ ਨੇ ਰੀਆ ਨੂੰ ਚੁੱਕ ਕੇ ਕਾਰ ਵਿੱਚ ਸੁੱਟ ਲਿਆ। ਉਸ ਦਾ ਫੋਨ ਸਵਿੱਚ ਆਫ਼ ਕਰ ਦਿੱਤਾ। ਜਦੋਂ ਤਿੰਨ ਵੱਜ਼ੇ ਤੱਕ ਵੀ ਰੀਆ ਘਰ ਨਹੀ ਪਹੁੰਚੀ ਤੇ ਉਸਦਾ ਫ਼ੋਨ ਵੀ ਬੰਦ ਆ ਰਿਹਾ ਸੀ ਤਾਂ ਦਿਵਿਆ ਨੂੰ ਫਿਕਰ ਹੋਈ। ਉਹ ਕਾਫ਼ੀ ਪਰੇਸ਼ਾਨ ਹੋ ਗਈ। ਉਸ ਨੇ ਆਪਣੀ ਮੇਡ ਨੂੰ ਊੱਠਾਇਆ ਜੋ ਸਰਵੈਂਟ ਕਵਾਟਰ ਚ, ਰਹਿੰਦੀ ਸੀ। ਉਸ ਨੂੰ ਛੋਟੀ ਬੇਟੀ ਕੋਲ ਬਿਠਾ ਕੇ ਦਿਵਿਆ  ਕਾਰ ਲੈ ਕੇ ਰੀਆ ਨੂੰ ਲੱਭਣ ਚੱਲ ਪਈ।

(ਕਹਾਣੀ ਦਾ ਅਗਲਾ ਹਿੱਸਾ ਅਗਲੇ ਭਾਗ ਚ)

Leave a Reply

Your email address will not be published. Required fields are marked *