ਔਰਤ ਦੀ ਕਾਤਲ ਔਰਤ | aurat hi aurat di katil

ਇੱਕ ਪੜੀ ਲਿਖੀ ਮਿੱਠੇ ਸੁਭਾਅ ਵਾਲੀ ਕੁੜੀ ਸੀ ਜੀਤਾਂ , ਪਰ ਮਾਤਾਪਿਤਾ ਦਾ ਛਾਇਆ ਸਿੱਰ ਤੋ ਉੱਠ ਚੁੱਕਿਆ ਸੀ ਨੂੰ ਉਸਦੇ ਵੱਡੇ ਭਰਾ ” ਜਰਨੈਲ ਸਿਘ ” ਅਤੇ ਭਰਜਾਈ ” ਬਲਜੀਤ ਕੌਰ ” ਨੇ ਹੀ ਪਾਲਿਆ ਸੀ ਉਹਨਾਂ ਨੇ ਕਦੇ ਵੀ ੳਸਦੇ ਮਾਤਾਪਿਤਾ ਦੀ ਘਾਟ ਮਹਿਸੂਸ ਨਹੀ ਹੋਣ ਦਿੱਤੀ , ਕਿਉਂਕਿ ਉਹਨਾਂ ਦੇ ਵੀ ਕੋਈ ਔਲਾਦ ਨਹੀ ਸੀ ਉੁਹਨਾ ਆਪਣੀ ਧੀ ਸਮਝ ਕੇ ਪਾਲਿਆ ਸੀ । ਫਿਰ ਇੱਕ ਚੰਗੇ ਪੀੑਵਾਰ ਵਿੱਚ ਵਿਆਹ ਕਰ ਦਿੱਤਾ ਉਸ ਦਾ ਪਤੀ ਪਿੰਡ ਦਾ ਸਰਪੰਚ ਸੀ ।ਇੱਕ ਅਨੇਕ ਸ਼ਮਝਦਾਰ ਲੜਕਾ ਸੀ । ਹੁਣ ਆਪਣੇ ਪਹਿਲੇ ਬੱਚੇ ਦੀ ਮਾਂ ਬਣਨ ਵਾਲੀ , ਇੱਕ ਦਿਨ ਜੀਤਾਂ ਘਰ ਦਾ ਕੰਮ ਕਰ ਰਹੀ ਸੀ । ਉਸਦੀ ਸੱਸ ,, ਸੰਤੋਂ ” ਟਾਈਮ ਦੇਖ ਆਪਣੇ ਪੁੱਤਰ ,, ਕਰਮੇ “” ਕੋਲ ਜਾ ਬੈਠੀ ਅਤੇ ਕਹਿਣ ਲੱਗੀ ਪੁੱਤਰ ਕਰਮਿਆ ਤੂੰ ਇਹਨੂੰ ਡਾਕਟਰ ਕੋਲ ਲੈ ਕੇ ਜਾਹ ਪਤਾ ਲੱਗ ਜਾਵੇਗਾ , ਕਿਤੇ ਕੋਈ ਪੱਥਰ ਹੀ ਨਾ ਜੰਮ ਦੇਵੇ ਸਾਨੂੰ ਤਾਂ ਮੁੰਡਾ ਚਾਹੀਦਾ ਦਾ ਹੈ ਸਾਡੇ ਬੰਸ ਨੂੰ ਅੱਗੇ ਤੋਰਣ ਵਾਲਾ ? ‘ਨਾਂ ਬੇਬੇ ਨਾਂ ‘ ਆਪਾ ਇਹ ਕੰਮ ਨਹੀ ਕਰਨਾ ਵਾਹਿਗੁਰੂ ਕੋਈ ਜੀ ਬਖਸੇਗਾ ਸਾਨੂੰ ਮਨਜ਼ੂਰ ਹੈ । ਕਰਮੇ ਨੇ ਜਵਾਬ ਦੇ ਦਿੱਤਾ ।
ਕਰਮੇ ਦੀ ਮਾਂ ਬਹੁਤ ਹੀ ਜਿੰਦੀ ਅੋਰਤ ਸੰਤੋਂ ਨੇ ਕਰਮੇ ਦੀ ਕੋਈ ਪੇਸ ਨਾ ਜਾਣ ਦਿੱਤੀ ।ਉਸ ਨੇ ਇਹ ਗੱਲ ਸਾਰੀ ,, ਜੀਤਾਂ ” ਨੂੰ ਦੱਸੀ ਉਸ ਨੇ ਨਾਂ ਕਰ ਦਿੱਤਾ , ਪਰ ਉਹ ਕਰਮੇ ਨੂੰ ਵਾਰ ਵਾਰ ਮਜ਼ਬੂਰ ਕਰ ਰਹੀ ਸੀ । ਇੱਕ ਦਿਨ ਆਪਣੀ ਮਾਂ ਦੀ ਜਿੱਦ ਤੋਂ ਦੁੱਖੀ ਹੋ ਕੇ ਚੈੱਕਅਪ ਕਰਵਾਉਣ ਲਈ ਮਜ਼ਬੂਰ ਕੀਤਾ । ਫਿਰ ਦੋਹਨੇ ਡਾਕਟਰ ਕੋਲ ਗਏ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਚੈੱਕਅਪ ਕਰਵਾਇਆ ਚੈੱਕਅਪ ਕਰਵਾਉਣ ਤੋਂ ਬਾਅਦ ਡਾਕਟਰੀ ਰਿਪੋਰਟ ਵਿੱਚ ਕੁੜੀ ਦਾ ਨਾ ਆਗਿਆ ਫਿਰ ਕਰਮੇ ਦੀ ਜਿੱਦ ਤੇ ਉਸਨੂੰ ਅਬੌਰਸ਼ਨ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ ਪਰ ਉਹ ਇਸ ਗੱਲ ਨਾਲ ਬਿੱਲਕੁੱਲ ਵੀ ਸਹਿਮਤ ਨਹੀ ਪਰ ਉਸਨੂੰ ਆਪਣੇ ਪਤੀ ਦੀ ਗੱਲ ਮੰਨਣੀ ਪਈ ਅਤੇ ਆਪਣੇ ਘਰ ਵਾਪਸ ਆ ਗਏ ।
ਹੁਣ ਉਸਦੀ ਸੱਸ ਉਸਨੂੰ ਤਾਨੇ ਮੈਹਣਿਆਂ ਨਾਲ ਬਹੁਤ ਤੰਗ ਕਰ ਰਹੀ ਸੀ ਕਿ ਸਾਨੂੰ ਕੁੜੀ ਨਹੀ ਸਾਨੂੰ ਪੁੱਤਰ ਚਾਹੀਦਾ ਹੈ ,, ਜੇ ਪੁੱਤਰ ਨੂੰ ਜਨਮ ਨਹੀ ਦੇ ਸਕਦੀ ਫਿਰ ਤੂੰ ਵੀ ਇਸ ਘਰ ਵਿੱਚ ਨਹੀਂ ਰਹਿ ਸਕਦੀ । ਉੰਝ ਤਾਂ ਪੜੀ ਲਿਖੀ ਸੀ ਪਰ ਕੋਈ ਵੀ ਜਵਾਬ ਨਹੀ ਦੇ ਰਹੀ ਸੀ , ਲੈਕਿਨ ਅੰਦਰੋਂ ਅੰਦਰੀ ਬਹੁਤ ਤਾਹਣੇ ਮੈਹਣਿਆ ਨੂੰ ਮਹਿਸੂਸ ਕਰ ਰਹੀ ਸੀ। ਉਸਦੀ ਆਪਣੇ ਪਤੀ ਅੱਗੇ ਵੀ ਕੋਈ ਪੇਸ ਨਹੀ ਚਲਦੀ ਸੀ । ਹੁਣ ਦੂਸਰੇ ਬੱਚੇ ਦੀ ਮਾਂ ਬਣਨ ਵਾਲੀ ਸੀ ਇਸ ਗੱਲ ਦਾ ਉਸਦੀ ਸੱਸ ਨੂੰ ਪਤਾ ਲੱਗਿਆਂ ਤਾਂ ਉਸਨੇ ਆਪਣੇ ਪੁੱਤਰ ਨੂੰ ਫਿਰ ਮਜ਼ਬੂਰ ਕਰ ਕੀਤਾ ਚੈੱਕਅਪ ਕਰਵਾਉਣ ਲਈ ਹੁਣ ” ਜੀਤਾਂ ” ਇਸ ਗੱਲ ਨਾਲ ਬਿਲਕੁੱਲ ਸਹਿਮਤ ਨਹੀ ਸੀ । ਲੈਕਿਨ ਉਸਦੀ ਸੱਸ ਬਹੁਤ ਅੜਬ ਸ਼ੁਭਾਅ ਵਾਲੀ ਔਰਤ ਸੀ ਉੁਹ ਕਿਸੇ ਦੀ ਵੀ ਕੋਈ ਗੱਲ ਨਹੀਂ ਮੰਨਦੀ ਸੀ ਹਰ ਟਾਈਮ ਆਪਣੀ ਹੀ ਚਲਾਉਂਦੀ ਸੀ । ‘ਉਸ ਨੇ ਆਪਣੀ ਦਾ ਨੂੰਹ ਦਾ ਚੈੱਕਅਪ ਕਰਵਾਉਣ ਲਈ ਫਿਰ ਮਜ਼ਬੂਰ ਕਰ ਦਿੱਤਾ ।
ਉਸਨੇ ਫਿਰ ਚੈੱਕਅਪ ਕਰਵਾਉਣ ਲਈ ਆਖਿਆ , ਪਤੀ ਦੀ ਇਹ ਗੱਲ ਸੁਣ ਕੇ ਉਹ ਮਹਾਂ ਮੂੰਹੀ ਰੌਣ ਲੱਗ ਪਈ , ਅਤੇ ਕਹਿਣ ਲੱਗੀ ਮੈਂ ਹੁਣ ਇਸ ਬੱਚੇ ਦਾ ਕਤਲ ਨਹੀ ਹੋਣ ਦਿਆਗੀਂ । ਪਰ ਉੁਸਦੇ ਪਤੀ ਨੇ ਬੇਹੱਦ ਮਜ਼ਬੂਰ ਕਰ ਦਿੱਤਾ। ਉਸ ਨੂੰ ਆਪਣੇ ਪਤੀ ਦੀ ਫਿਰ ਗੱਲ ਮੰਨਣੀ ਪਈ । ਫਿਰ ਦੋਹਨੇ ਡਾਕਟਰ ਕੋਲ ਗਏ ਚੈੱਕਅਪ ਕਰਵਾ ਦਿੱਤਾ ਅਤੇ ਫਿਰ ਡਾਕਟਰ ਦੀ ਰਿਪੋਰਟ ਵਿੱਚ ਬੱਚੀ ਦਾ ਨਾ ਆਗਿਆ ।ਘਰ ਵਾਪਸ ਆ ਕੇ ਸਾਰੀ ਗੱਲਬਾਤ ਦੱਸੀ ਤਾਂ ਸਾਰਿਆਂ ਨੂੰ ਪੰਜ ਸੱਤ ਪੈ ਗਈਆਂ ।ਉਸਦੀ ਨੇ ਫਿਰ ਕਰਮ ਨੂੰ ਫਿਰ ਮਜ਼ਬੂਰ ਕੀਤਾ ” ਜੀਤਾਂ ” ਦਾ ਅੰਬੌਰਸ਼ਨ ਕਰਵਾਉਣ ਲਈ ਹੁਣ ਉਸਦੀ ਆਪਣੀ ਮਾਂ ਅੱਗੇ ਕੋਈ ਪੇਸ ਨਹੀ ਚਲਦੀ ! ਮਾਂ ਤੋਂ ਦੁੱਖੀ ਹੋ ਕੇ ਉਸਨੇ ਆਪਣੀ ਪਤਨੀ ਆਪਣੇ ਕੋਲ ਬੁਲਾਇਆ ਅਤੇ ਅੰਬੌਰਸ਼ਨ ਕਰਵਾਉਣ ਲਈ ਕਿਹਾ ? ਪਰ ਉਸਨੇ ਹੁਣ ਇਸ ਗੱਲ ਤੋਂ ਬਿਲਕੁੱਲ ਮਨਾ ਕਰ ਦਿੱਤਾ। ਕਹਿਣ ਲੱਗੀ ਮੈਂ ਇਸ ਵਾਰ ਇਸ ਬੱਚੇ ਦਾ ਕਤਲ ਨਹੀ ਹੋਣ ਦਿਆਗੀ , ਮੈਂ ਇਸ ਵਾਰ ਆਪਣੇ ਬੱਚੇ ਨੂੰ ਜ਼ਨਮ ਦਿਆਗੀ ਇਸ ਗੱਲ ਨਾਲ ਘਰ ਦਾ ਮੈਂਬਰ ਕੋਈ ਵੀ ਸਹਿਮਤ ਨਹੀ ਸੀ ।
ਜਦ ਕਿਸੇ ਦੀ ਗੱਲ ਨਾ ਮੰਨੀ ਤਾਂ ਉਸਦੀ ਸੱਸ ਨੇ ਉਸਨੁੰ ਘਰੋਂ ਬਹਾਰ ਕੱਢ ਦਿੱਤਾ , ਜੇ ਤੂੰ ਪੁੱਤਰ ਨੂੰ ਜਨਮ ਨਹੀਂ ਦੇ ਸਕਦੀ ਤਾਂ ਤੇਰੇ ਲਈ ਵੀ ਇਸ ਘਰ ਵਿੱਚ ਕੋਈ ਜਗਾ ਨਹੀ।ਉਹ ਆਪਣਾ ਸਮਾਨ ਲੈ ਕੇ ਆਪਣੇ ਭਰਾ ਦੇ ਘਰ ਆ ਜਾਂਦੀ ।ਉਸ ਨੂੰ ਦੇਖ ਕੇ ਬਹੁਤ ਖੁਸ਼ ਹੋਏ ਉਸਦੀ ਭਰਜਾਈ ਕਹਿਣ ਲੱਗੀ ਕੱਲ੍ਹ ਨੂੰ ਤੇਰੇ ਵੀਰ ਤੈਨੂੰ ਲੈਣ ਆਉਣਾ ਸੀ ਚੰਗਾ ਕੀਤਾ ਤੂੰ ਆ ਗਈ ਏ ਇੰਨੀ ਗੱਲ ਤੋਂ ਬਾਆਦ ਭੁੱਬੀ ਰੌਣ ਲੱਗ ਪਈ , ਜੀਤਾਂ ਨੂੰ ਰੌਦੀ ਦੇਖ ਕੇ ਉਸਦੇ ਭਾਈ ਭਰਜਾਈ ਹੈਰਾਨ ਹੋ ਗਏ ।ਕੀ ਗੱਲ ਹੋਈ ਹੈ ਸਾਨੂੰ ਦੱਸ ਅਸੀ ਤੇਰੇ ਨਾਲ ਹਾ ਫਿਰ ਰੌਦੀ ਹੋਈ ਨੇ ਸਾਰੀ ਗੱਲ ਬਿਆਨ ਕਰ ਦਿੱਤੀ । ਹੁਣ ਖੁਸ਼ੀ ਖੁਸ਼ੀ ਆਪਣੇ ਭਰਾ ਭਰਜਾਈ ਕੋਲ ਰਹਿਣ ਲੱਗੀ ਉਹਨਾਂ ਵਿੱਚੋਂ ਹੀ ਆਪਣੇ ਗੁਵਾਚੇ ਹੋਏ ਮਾਤਾਪਿਤਾ ਨੂੰ ਦੇਖ ਰਹੀ ਸੀ ।
ਉੁੱਧਰ ਕਰਮ ਦਾ ਦੂਸਰਾ ਵਿਆਹ ਕਰ ਦਿੱਤਾ ਹੁਣ ਉਸ ਦੀ ਸੱਸ ਬਹੁਤ ਖੁਸ਼ ਸੀ ਪਰ ਉਸਦਾ ਪਤੀ ਅੰਦਰੋਂ ਅੰਦਰੀ ਬਹੁਤ ਉਦਾਸ ਰਹਿੰਦਾ ਸੀ । ਹੁਣ ਆਪਣੀ ਨਵੀਂ ਨੂੰਹ ਹਮੇਸ਼ਾ ਕਹਿੰਦੀ ਰਹਿੰਦੀ ਸੀ ਸਾਨੂੰ ਪੁੱਤਰ ਚਾਹੀਦਾ ਹੈ ਸਾਡੀ ਪੀੜੀ ਨੂੰ ਅੱਗੇ ਚਲਾਉਣ ਵਾਸਤੇ ਸਾਨੂੰ ਹੋਰ ਕੋਈ ਲੋੜ ਨਹੀ । ਉੱਧਰ ਜੀਤਾਂ ਬੀਮਾਰ ਹੋ ਜਾਦੀ ਹੈ ਉੁਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਦਾ ਹੈ ਹਸਪਤਾਲ ਵਿੱਚ ਬੱਚੀ ਨੂੰ ਜ਼ਨਮ ਦੇ ਦਿੰਦੀ ਹੈ ਬਹਾਰ ਆ ਕੇ ਡਾਕਟਰ ਨੇ ਦੱਸਿਆ ਕਿ ਬੱਚੀ ਨੇ ਜਨਮ ਲਿਆ ਹੈ । ਉਸ ਦੇ ਭਾਈ ਭਰਜਾਈ ਬਹੁਤ ਖੁਸ਼ ਹੋਏ , ਜਦ ਉੁਹ ਅੰਦਰ ਉਸਦੇ ਕੋਲ ਗਏ ਤਾਂ ਉਹ ਬੇਹੋਸ ਦੀ ਹਾਲਤ ਵਿੱਚ ਪਈ ਸੀ ਫਿਰ ਭਰਾ ਨੇ ਡਾਕਟਰ ਨੂੰ ਬੁਲਾਇਆ ਅਤੇ ਉਸ ਵਾਰੇ ਦੱਸਿਆ । ਡਾਕਟਰ ਨੇ ਦੇਖਿਆ ਅਤੇ ਅਫਸੋਸੀ ਨਾਲ ਕਹਿਣ ਲੱਗਿਆ ਕਿ ਇਹ ਇਸ ਦੁਨੀਆ ਵਿੱਚ ਨਹੀ ਰਹੀ ਫਿਰ ਧਾਹਾਂ ਮਾਰਦੇ ਹੋਏ ਛੋਟੀ ਬੱਚੀ ਨੂੰ ਘਰ ਲੈ ਆਉਂਦੇ ਹਨ ਅਤੇ ਉਸਦਾ ਰੀਤੀ ਰਵਾਜ਼ਾਂ ਨਾਲ ਸੰਸ਼ਕਾਰ ਕਰ ਦਿੰਦੇ ਹਨ । ਉਸੇ ਦਿਨ ਖਬਰ ਮਿਲੀ ਕੇ ਕਰਮ ਦੇ ਘਰ ਲੜਕਾ ਪੈਂਦਾ ਹੋਦਿਆ ਹੈ ਉਹ ਖੁਸ਼ੀ ਵਿੱਚ ਫੁੱਲੇ ਨਹੀ ਸਮਾਂ ਰਹੇ ਸੀ । ਉਹਨਾਂ ਨੂੰ ਇਹ ਨਹੀ ਸੀ ਪਤਾ ਕਿ ਜੀਤਾਂ ਬੱਚੀ ਨੂੰ ਜਨਮ ਦੇ ਕੇ ਇਸ ਦੁਨੀਆਂ ਤੋਂ ਦੂਰ ਜਾ ਚੁੱਕੀ ਹੈ ।
ਹੁਣ ਰਾਣੀ ਜਵਾਨ ਹੋ ਚੁੱਕੀ ਸੀ ਕਾਲਜ ਪੜਣ ਜਾਇਆ ਕਰਦੀ ਸੀ ਉਸਨੂੰ ਆਪਣੀ ਮਾਂ ਵਾਰੇ ਬਿਲਕੁੱਲ ਵੀ ਪਤਾ ਨਹੀ ਸੀ ਉਹ ਆਪਣੇ ਮਾਮਾ ‘ ਮਾਮੀ ਨੂੰ ਹੀ ਆਪਣੇ ਮਾਤਾਪਿਤਾ ਸ਼ਮਝ ਰਹੀ ਸੀ । ਕਰਮ ਦਾ ਮੁੰਡਾ ਵੀ ਜਵਾਨ ਹੋ ਚੁੱਕਿਆ ਸੀ ਉਹ ਵੀ ਉਸੇ ਕਾਲਜ ਵਿੱਚ ਪੜਣ ਜਾਇਆ ਕਰਦਾ ਸੀ ਹੁਣ ਕਰਮ ਦਾ ਮੁੰਡਾ ਵਿੱਕੀ ਬੁਰੀ ਸੰਗਤ ਵਿੱਚ ਚੰਗੀ ਤਰ੍ਹਾਂ ਫਸ ਚੁੱਕਿਆ ਸੀ । ਰਾਣੀ ਕਾਲਜ ਦੀ ਟੌਪਰ ਬਣ ਚੁੱਕੀ ਸੀ । ਇੱਕ ਦਿਨ ਲੜਕੇ ਨੂੰ ਪੁਲਿਸ ਨੇ ਰੰਗੇ ਹੱਥੀ ਦੇਸ਼ ਧਰੋਹੀ ਦਾ ਕੰਮ ਕਰਦੇ ਫੜ ਲਿਆਂ ਅਤੇ ਸੰਲਾਖਾਂ ਪਿੱਛੇ ਬੰਦ ਕਰ ਦਿੱਤਾ ਹੁਣ ਵਿੱਕੀ ਦਾ ਪਿਤਾ ਇੱਧਰ ਉੱਧਰ ਭੱਜ ਦੌੜ ਕਰ ਰਿਹਾ ਸੀ ਵਰੀ ਕਰਵਾਉਣ ਲਈ । ਉੱਧਰ ਰਾਣੀ ਸਰਕਾਰੀ ਵਕੀਲ ਬਣ ਚੁੱਕੀ ਸੀ ਇਹ ਗੱਲ ਦਾ ਕਿਸੇ ਨੂੰ ਪਤਾ ਨਹੀ ਸੀ । ਉੱਧਰ ਮੁੰਡੇ ਦੇ ਚੱਕਰਾਂ ਵਿੱਚ ਸਾਰੀ ਜਾਈਦਾਦ ਵਿੱਕ ਚੁੱਕੀ ਸੀ । ਉਸ ਦੀ ਸਾਰੀ ਜਾਈਦਾਦ ਜੀਤਾਂ ਦੀ ਕੁੜੀ ਖਰੀਦ ਚੁੱਕੀ ਸੀ ! ਕਰਮ ਦੀ ਹੁਣ ਕੋਈ ਪੇਸ ਨਹੀ ਚੱਲ ਰਹੀ ਸੀ ਫਿਰ ਇੱਕ ਦਿਨ ਉੁਸਦਾ ਦੋਸ਼ਤ ਮਿਲਿਆ ਫਿਰ ਦੋਹਨੇ ਵਕੀਲ ਕੋਲ ਗਏ ਪਰ ਕੋਈ ਗੱਲ ਨਾ ਬਣੀ ਵਕੀਲ ਕਹਿ ਰਹੀ ਸੀ ਮੈਂ ਦੇਸ਼ ਧਰੋਹੀ ਨੂੰ ਸ਼ਜਾ ਦਵਾ ਕੇ ਰਹਾਗੀ ਇਹ ਗੱਲ ਸੁਣ ਕੇ ਰਾਣੀ ਦੇ ਦਫਤਰ ਵਿੱਚੋਂ ਬਹਾਰ ਆਗਿਆ ਫਿਰ ਦੋਸ਼ਤ ਨੂੰ ਕਹਿਣ ਲੱਗਿਆਂ ਕਿਸਤਰਾਂ ਦਾ ਟਾਈਮ ਆ ਗਿਆ ਹੈ ਇੱਕ ਭੈਣ ਆਪਣੇ ਭਾਈ ਨੂੰ ਸਜ਼ਾ ਦਵਾ ਕੇ ਰਹੇਗੀ ਚਲੋ ਠੀਕ ਹੈ ।
ਆਪਣੇ ਘਰ ਪਹੁੰਚ ਕੇ ਕਹਿਣ ਲੱਗੀ ਮਾਤਾਪਿਤਾ ਨੂੰ ਇੱਕ ਬੰਦਾ ਮੇਰੇ ਦਫਤਰ ਵਿੱਚ ਆਇਆ ਸੀ ਕੇਸ ਲੜਣ ਲਈ ਮੈਂ ਕਿਹਾ ਮੈ ਸਮਾਜ ਵਿਰੋਧੀਆਂ ਨੂੰ ਸਜ਼ਾ ਦਵਾ ਕੇ ਰਹਾਗੀ । ਜਦ ਕਰਮ ਤੇ ਵਿੱਕੀ ਦਾ ਨਾਮ ਲਿਆ ਤਾਂ ਮਾਮ ਮਾਮੀ ਸਾਰੀ ਗੱਲ ਸਮਝ ਚੁੱਕੇ ਸੀ ਕਰਮ ਦਾ ਲੜਕਾ ਹੈਂ । ਫਿਰ ਉਸ ਨਾਲ ਆਏ ਆਦਮੀ ਨੇ ਕਿਹਾ ਕੈਸਾ ਟਾਈਮ ਆ ਗਿਆ ਇੱਕ ਭੈਣ ਆਪਣੇ ਹੀ ਭਾਈ ਨੂੰ ਸਜ਼ਾ ਦਵਾ ਰਹੀ ਹੈ । ਹੁਣ ਰਾਣੀ ਦੇ ਜ਼ੋਰ ਪਾਉਣ ਤੇ ਉਸਦੇ ਮਾਮਾ ਮਾਮੀ ਨੇ ਸਾਰੀ ਗੱਲਬਾਤ ਉਸ ਨੂੰ ਦੱਸ ਦਿੱਤੀ । ਉਹ ਕਰਮ ਦੇ ਘਰ ਪਹੁੰਚ ਜਾਂਦੀ ਹੈ ਹੁਣ ਕਰਮ ਉਸਦੀ ਮਾਂਈ ” ਸੰਤੋਂ ” ਉਸਦੀ ਬਹੁਤ ਇੱਜ਼ਤ ਕਰਦੇ ਨੇ ਰਾਣੀ ਅੱਗੇ ਹੱਥ ਜੋੜ ਰਹੇ ਨੇ ਤੂੰ ਪੁੱਤਰ ਕਿਵੇਂ ਮਰਜ਼ੀ ਕਰ ਸਾਡੇ ਪੁੱਤਰ ਵਿੱਕੀ ਨੂੰ ਵਰੀ ਕਰਵਾ ਦੇ ਸਾਡੀ ਤਾਂ ਸਾਰੀ ਜਾਈਦਾਦ ਵੀ ਵਿੱਕ ਚੁੱਕੀ ਹੈ । ਮੈਂ ਤੁਹਾਡੇ ਕੋਲ ਇਸ ਕੰਮ ਵਾਸਤੇ ਨੀ ਆਈ ਮੈਂ ਤਾਂ ਦੇਖਣਾ ਚਹੁੰਦੀ ਸੀ , ਧੀਆਂ ਦੇ ਕਤਲ ਕਰਵਾਉਣ ਵਾਲੇ ਮਹਾਂਪੁਰਸ਼ ਕੌਣ ਨੇ ਇੰਨੀ ਗੱਲ ਕਹਿ ਕੇ ਆਪਣੇ ਦਫਤਰ ਪਹੁੰਚ ਗਈ ।ਹੁਣ ਸਾਰੇ ਇਹ ਗੱਲ ਸੋਚਣ ਲਈ ਮਜ਼ਬੂਰ ਸੀ ਕਿ ਇਹ ਗੱਲ ਕਿਉ ਕਹੀ ਹੁਣ ਕਰਮ ਰਾਣੀ ਦੇ ਦਫਤਰ ਪਹੁੰਚ ਜਾਦਾ ਹੈ । ਮਿਲਦਾ ਹੈ ਤੇ ਕਹਿਣ ਲੱਗਿਆਂ ਤੂੰ ਸਾਨੂੰ ਕੁੜੀਆਂ ਦੇ ਕਾਤਲ ਵਾਰੇ ਕਿਉ ਗੱਲ ਕਹੀ ਮੈਨੁੰ ਸਮਝ ਨਹੀ ਆਈ । ਕੋਈ ਗੱਲ ਨੀ ਥੋੜਾ ਸਮਾਂ ਲੱਗੇਗਾ ਮੈਂ ਸਮਝਾਂ ਦਿਆਗੀਂ ।
ਕਰਮ ਨੂੰ ਉਸਦੇ ਦੋਸਤ ਨੇ ਸਾਰੀ ਗੱਲਬਾਤ ਦੱਸ ਦਿੱਤੀ । ਇਹ ਵਕੀਲ ਹੈ ਉਹ ਕਿਸੇ ਦੀ ਲੜਕੀ ਨਹੀ ਬਲ ਕੇ ਉਹ ਤੇਰੀ ਹੀ ਆਪਣੀ ਕੁੜੀ ਹੈਂ ਉਹ ਕਿਸੇ ਹੋਰ ਦੀ ਨੀ ਇਸ ਨੂੰ ਤੇਰੀ ਪਹਿਲੀ ਪਤਨੀ ਨੇ ਜਨਮ ਦਿੱਤਾ ਹੈ , ਪਰ ਜਨਮ ਦੇਣ ਤੋਂ ਬਆਦ ਇਸ ਦੁਨੀਆਂ ਤੋਂ ਦੂਰ ਜਾ ਚੁੱਕੀ ਹੈ । ਜਦ ਇਸ ਗੱਲ ਦਾ ਪਤਾ ਲੱਗਦਾ ਹੈਂ ਉੁਹ ਹੈਰਾਨ ਹੋ ਜਾਂਦਾ ਹੈਂ ਹੁਣ ਕ੍ਰਮ ਵਕੀਲ ਨੂੰ ਮਿਲਣਾ ਚਾਹੁੰਦਾ ਹੈ ਉੱਧਰ ਵਕੀਲ ਵਿੱਕੀ ਦਾ ਕੇਸ ਲੜ ਰਹੀ ਹੁੰਦੀ ਹੈ । ਵਿੱਕੀ ਨੂੰ ਵਰੀ ਕਰਵਾ ਕੇ ਜਦੋਂ ਬਹਾਰ ਆਉਂਦੀ ਹੈ ਬਹਾਰ ਵਿੱਕੀ ਦੀ ਉਡੀਕ ਵਿੱਚ ਪੂਰਾ ਪੀੑਵਾਰ ਖੜਾਂ ਹੁੰਦਾ ਹੈ ।ਉੁਹ ਬਹਾਰ ਆਉਂਦੀ ਉਸਨੂੰ ਮਿਲਦੇ ਹਨ ਅਤੇ ਆਪਣੇ ਸਾਥ ਘਰ ਲੈ ਜਾਂਦੇ ਹਨ ਹੁਣ ਧੀ ਬਾਪ ਆਪਣੀ ਧੀ ਤੋਂ ਮੁਆਫ਼ੀ ਮੰਗਦਾ ਹੈ ਆਪਣੀ ਕੀਤੀ ਹੋਈ ਗਲਤੀ ਦਾ ਅਹਿਸਾਸ ਕਰ ਰਿਹਾ ਸੀ ਫਿਰ ਰਾਣੀ ਦੀ ਦਾਦੀ ਕਹਿਣ ਲੱਗੀ ਧੀਏ ਤੇਰੇ ਪਿਤਾ ਦਾ ਕਸੂਰ ਨਹੀ ਹੈ ਧੀਆਂ ਦਾ ਕਾਤਲ ਮੈਂ ਕਰਵਾਉਂਦੀ ਰਹੀ ਹਾ ਔਰਤ ਦੀ ਕਾਤਲ ਔਰਤ ਹੀ ਹੈ । ਆਪਣੀ ਧੀ ਦੇ ਸਮਝਾਉਂਣ ਉੱਤੇ ਮੁੜ ਸਾਰੇ ਇੱਕ ਛੱਤ ਥੱਲੇ ਰਹਿਣ ਦਾ ਪ੍ਰਨ ਕਰ ਚੁੱਕ ਸੀ ।
ਹਾਕਮ ਸਿੰਘ ਮੀਤ :- ਬੌਂਦਲੀ
” ਮੰਡੀ ਗੋਬਿੰਦਗਡ਼੍ਹ ”
ਸੰਪਰਕ :8288047637

Leave a Reply

Your email address will not be published. Required fields are marked *