ਕੱਲ ਕਦ ਆਉ ??

ਰੀਤ ਨਿੱਤ ਹੀ ਆਪਦੇ ਬਾਪੂ ਨੂੰ ਕਹਿੰਦੀ ਰਹਿੰਦੀ,,,,,,, ” ਬਾਪੂ ਜੀ ਅੱਜ ਮੈਨੂੰ ਚੱਪਲ ਲੈ ਦੋ…ਸਾਰੇ ਹੀ ਮੇਰੇ ‘ਤੇ ਹੱਸਦੇ ਨੇ ਤੇ ਨਾਲੇ ਧੁੱਪ ‘ਚ ਪੈਰ ਵੀ ਤਾਂ ਸੜਦੇ ਨੇ |” ਪਰ ਉਸ ਦਾ ਬਾਪੂ ਹਰ ਵਾਰ ਉਸ ਨੂੰ ਟਾਲ ਦਿੰਦਾ ਕਿਉ ਜੋ ਉਹ ਆਪ ਸ਼ਰਾਬੀ ਸੀ,,, ਉਹ ਜੋ ਵੀ ਕਮਾਊਂਦਾ ਉਸ ਦੀ ਸ਼ਰਾਬ ਪੀ ਜਾਂਦਾ |

ਅੱਜ ਫਿਰ ਰੀਤ ਨੇ ਓਹੀ ਮੰਗ ਕੀਤੀ ਤਾਂ ਬਾਪੂ ਨੇ ਬੜੇ ਹੀ ਪਿਆਰ ਤੇ ਠਰ੍ਮੇ ਨਾਲ ਕਿਹਾ….” ਹਾਂ-ਹਾਂ ਧੀਏ, ਅੱਜ ਤੇਰੀਆਂ ਚੱਪਲਾਂ ਆਈਆਂ ਹੀ ਲੈ…..|” ਇਨਾਂ ਸੁਣਦੇ ਹੀ ਰੀਤ ਬਹੁਤ ਹੀ ਖ਼ੁਸ਼ ਹੋਈ ਤੇ ਸਾਰਾ ਦਿਨ ਬਾਪੂ ਦਾ ਰਾਹ ਤੱਕਦੀ ਰਹੀ |

ਕਾਫੀ ਹਨੇਰਾ ਹੋ ਚੁੱਕਾ ਸੀ | ਬਾਪੂ ਡਿੱਗਦਾ-ਢਹਿੰਦਾ , ਸ਼ਰਾਬ ਨਾਲ ਰੱਜਿਆ ਘਰ ਆਇਆ ,,,,,, ਸਾਹਮਣੇ ਰੀਤ ਨੂੰ ਨੰਗੇ ਪੈਰੀਂ ਦੇਖ ਕੇ ਕਹਿੰਦਾ…. ” ਧੀਏ !!! ਕੱਲ ਨੂੰ ਤੇਰੀ ਚੱਪਲ ਜਰੂਰ ਆਊ….|” ਤੇ ਕਹਿੰਦਾ ਹੋਇਆ ਮੰਜੇ ਤੇ ਜਾ ਪੈਂਦਾ ਏ….

ਤੇ ਰੀਤ ਇਹੀ ਸੋਚ ਰਹੀ ਸੀ…. ਬਾਪੂ ਤੂੰ ਤਾਂ ਰੋਜ਼ ਇਹੀ ਕਹਿੰਦਾ ਏ ਪਰ ਖ਼ੋਰੇ ਤੇਰਾ ਉਹ ਕੱਲ੍ਹ ਕਦ ਆਊ????

ਬੀ. ਕੇ. ਜੀਤ

Leave a Reply

Your email address will not be published. Required fields are marked *