ਅਮੀਰ ਡਾਕਟਰ | ameer doctor

ਸਾਈਕਲ ਤੇ ਜਾਂਦੇ ਹੋਏ ਨਿਕੇ ਜਵਾਕ ਨਾਲ ਸੱਜਣ ਸਿੰਘ ਦਵਾਈਆਂ ਦੀ ਦੁਕਾਨ ਤੇ ਰੌਲਾ ਪੈਂਦਾਂ ਦੇਖ ਕੇ ਉਹ ਵੀ ਖੜ ਕੇ ਵੇਖਣ ਲੱਗਾ. ਭੀੜ ਵੱਧ ਗਈ |ਨੌਬਤ ਹੱਥੋਂ ਪਾਈ ਤਕ ਆ ਗਈ ,ਪੁਲਿਸ ਆ ਗਈ ਡਾਂਗਾ ਚੱਲਣ ਲੱਗੀਆਂ ,ਲੋਕ ਭੱਜਣ ਲਗੇ ,ਸੱਜਣ ਸਿੰਘ ਭੱਜਣ ਲੱਗਾ ਡਿਗ ਪਿਆ |ਜਵਾਕ ਦੇ ਸਿਰ ਵਿਚ ਸਟ ਲੱਗ ਗਈ,ਹਸਪਤਾਲ ਲੈ ਗਏ ,ਡਾਕਟਰ ਨੇ ਦਵਾਈਆਂ ਲਿਖ ਦਿੱਤੀਆਂਤੇ ਖੂਨ ਦੀ ਬੋਤਲ ਵੀ |ਜਵਾਕ ਐਮਰਜੈਂਸੀ ਵਿਚ ਸੀ |ਉਹ ਦਵਾਈਆਂ ਲੈਣ ਦੁਕਾਨ ਵੱਲ ਭਜਿਆ ਦੁਕਾਨ ਬੰਦ ਸੀ |ਬਾਜ਼ਾਰ ਬੰਦ ਹੋ ਚੁਕਾ ਸੀ |ਸੁਨ ਸਾ ਹੋ ਗਈ|ਸੱਜਣ ਸਿੰਘ ਗੋਡਿਆਂ ਭਾਰ ਡਿਗ ਕੇ ਰੋਣ ਲੱਗਾ !ਹੈ ਰੱਬਾ !ਮੇਰੇ ਬਚੇ ਨੂੰ ਬਚਾ ਲੈ ! ਰਬ ਤੇ ਭਰੋਸਾ ਰੱਖ ਭਗਤਾ ਓਥੇ ਥੜੀ ਤੇ ਬੈਠੇ ਭਿਖਾਰੀ ਨੇ ਕਿਹਾ |ਖਾਲੀ ਵਾਪਿਸ ਆ ਗਿਆ |ਹਸਪਤਾਲ ਪਹੁੰਚਿਆ ਹੀ ਸੀ ਕੇ ਡਾਕਟਰ ਨੇ ਸੱਜਣ ਸਿੰਘ ਨੂੰ ਕਿਹਾ , ਤੁਹਾਡਾ ਬੱਚਾ ਠੀਕ ਆ ,ਇਕ ਆਦਮੀ ਜੈਂਟਲ ਮੈਨ ਵੇਖਣ ਤੋਂ ਡਾਕਟਰ ਲੱਗਦਾ ਸੀ ,ਓਹਨੇ ਖੂਨ ਵੀ ਦੇ ਦਿੱਤਾ ਤੇ ਫੀਸ ਵੀ ,ਫਿਕਰ ਨਾ ਕਰੋ ਡਾਕਟਰ ਨੇ ਦੱਸਿਆ| ਅਗਲੇ ਦਿਨ ਸੱਜਣ ਸਿੰਘ ਦੁਕਾਨ ਤੋਂ ਦਵਾਈ ਲੈਣ ਗਿਆ ਤਾ ਉਸ ਭਿਖਾਰੀ ਨੇ ਪੁੱਛਿਆ ਕਿ ਬਚਾ ਹੁਣ ਠੀਕ ਆ ? ਪਰ ਸੱਜਣ ਸਿੰਘ ਨੇ ਭਿਖਾਰੀ ਨੂੰ ਧਿਆਨ ਨਾਲ ਵੇਖਿਆ,ਇਹ ਤਾਂ ਓਹੀ ਬੰਦਾ ਲੱਗਦਾ. ਜਿਹੜਾ ਹਸਪਤਾਲ ਮੈਰੇ ਕੋਲ ਦੀ ਮੇਰੇ ਵਲ ਮੁਸਕਰਾ ਕੇ ਲੰਗਦਾ ਵੇਖਿਆ ਸੀ ਅਤੇ ਮੇਰੇ ਨਾਲ ਟਕਰਾਇਆ ਸੀ | | ਸੱਜਣ ਸਿੰਘ ਨੇ ਦੁਕਾਂਨਵਾਲੇ ਨੂੰ ਉਸ ਬਾਰੇ ਪੁੱਛਿਆ ਤੇ ਦੁਕਾਨਦਾਰ ਨੇ ਮਜਾਕੀ ਲਹਿਜੇ ਨਾਲ ਦੱਸਿਆ ਕੇ ਇਹ ਭਿਖਾਰੀ ਆਪਣੇ ਆਪ ਨੂੰ ਹਰ ਦਮ ਡਾਕਟਰ ਹੀ ਦੱਸਦਾ ਰਹਿੰਦਾ | ਸੱਜਣ ਸਿੰਘ ਨੇ ਏਧਰ ਓਧਰ ਦੇਖਿਆ ,ਉਹ ਭਿਖਾਰੀ ਓਥੇ ਨਹੀਂ ਸੀ |ਏਨੇ ਨੂੰ ਭਿਖਾਰੀ ਉੱਠ ਕੇ ਕਿਤੇ ਹੋਰ ਚੱਲਾ ਗਿਆ ||ਸੱਜਣ ਸਿੰਘ ਨੇ ਦੁਕਾਨ ਵਾਲੇ ਨੂੰ ਕਿਹਾ ਉਹ ਭਿਖਾਰੀ ਨਹੀਂ ਸੀ ,ਉਹ ਤਾ ਰਬ ਸੀ ਰੱਬ | ਉਹ ਇਕ ਦਿਲ ਦਾ ਅਮੀਰ ਡਾਕਟਰ ਸੀ | ਪੜੇ ਲਿਖੇ ,ਬੇਕਦਰੇ ਸਮਾਜ ਨੇ ਕਾਬਲੀਅਤ ਰੱਖਣ ਵਾਲੇ ਸਖ਼ਸ਼ ਡਾਕਟਰ ਦੀ ਡਿਗਰੀ ਵਾਲੇ ਨੂੰ ਇਕ ਭਿਖਾਰੀ ਬਣਾ ਦਿੱਤਾ !! ਉਹ ਇਕ ਡਾਕਟਰ ਹੀ ਸੀ ! ਦਿਨ ਵਿਚ ਜੋ ਪੈਸੇ ਇਕੱਠੇ ਹੁੰਦੇ ,ਉਹ ਭਿਖਾਰੀ ਬਣ ,ਇਸੇ ਤਰਾਂ ਹੀ ਭੇਸ ਬੱਦਲ ਕੇ ਗਰੀਬਾਂ ਦੀ ਮਦਦ ਕਰਦਾ ਰਹਿੰਦਾ | ਉਸ ਨੂੰ ਸਕੂਨ ਮਿਲਦਾ ਸੀ | ਕਿਉਂ ਕੇ ਓਹਨੇ ਗਰੀਬੀ ਦੇਖੀ ਸੀ | ਉਸ ਨੇ ਸਮਾਜ ਦੀਆਂ ਠੋਕਰਾਂ ਖਾਦੀਆਂ ਸਨ ਪਰ ਉਹ ਹੁਣ ਸਬ ਤੋਂ ਅਮੀਰ ਡਾਕਟਰ ਸੀ |[{ਬਲਵਿੰਦਰ ਸਿੰਘ ਮੋਗਾ 9815098956)

Leave a Reply

Your email address will not be published. Required fields are marked *