ਭਟਕਦੀਆਂ ਰੂਹਾਂ ਦੀ ਮੁਕਤੀ | bhatkdiyan rooha di mukti

ਕਬੀਰ ਸੋਫਟਵੇਅਰ ਇੰਜੀਨੀਅਰ ਸੀ, ਸ਼ਹਿਰ ਦੀ ਵੱਡੀ ਕੰਪਨੀ ਵਿੱਚ ਕੰਮ ਕਰਦਾ ਸੀ। ਕਬੀਰ ਦਾ ਤਬਾਦਲਾ ਦੇਹਰਾਦੂਨ ਦਾ ਹੋ ਜਾਂਦਾ ਹੈ, ਕਬੀਰ ਵੀ ਦੇਹਰਾਦੂਨ ਜਾ ਕੇ, ਬਹੁਤ ਖੁਸ਼ ਸੀ। ਦੇਹਰਾਦੂਨ ਵਿੱਚ ਉਸ ਨੂੰ ਇੱਕ ਮਕਾਨ ਕਿਰਾਏ ਤੇ ਮਿਲ ਜਾਂਦਾ ਹੈ। ਮਕਾਨ ਕਾਫੀ ਵਧੀਆ ਸੀ ਤੇ ਮਕਾਨ ਮਾਲਕ ਨੇ ਕਿਰਾਏ ਤੇ ਦੇਣ ਤੋਂ ਪਹਿਲਾ ਸਾਫ- ਸੁਫਾਈ ਵੀ ਕਰਵਾ ਦਿੱਤੀ ਸੀ। ਕਬੀਰ  ਰਾਤ ਦੇ 10 ਵਜੇ ਦੇਹਰਾਦੂਨ ਪਹੁੰਚਿਆ ਅਤੇ ਆਉਦਾ ਹੀ ਸੌ ਗਿਆ । ਦੂਜੇ ਦਿਨ ਸਵੇਰੇ ਉੱਠਿਆ ਜੋ ਵੀ ਖਾਣ ਪੀਣ ਦਾ ਸਮਾਨ ਆਪਣੇ ਨਾਲ ਲੈ ਕੇ ਆਇਆ ਉਹ ਖਾ ਪੀ ਕੇ ਦਫਰਤ ਲਈ ਤਿਆਰ ਹੋ ਗਿਆ।ਕਬੀਰ ਨੇ ਆਪਣੇ ਵਾਚਮੈਨ ਨੂੰ ਕਿਹਾ ਕਿ ਉਸ ਨੂੰ ਘਰ ਦਾ ਕੰਮ ਕਰਨ ਤੇ ਖਾਣਾ ਬਣਾਉਣ ਲਈ ਕਿਸੇ ਸਰਵੈਂਟ ਦੀ ਜ਼ਰੂਰਤ ਹੈ, ਤੇ ਪਲੀਜ਼ ਕਿਰਪਾ ਕਰਕੇ ਕਿਸੇ ਨੂੰ ਰੱਖ ਲਓ, ਉਹ ਨਵਾਂ ਹੈ ਤਾਂ ਕਿਸੇ ਨੂੰ ਜਾਣਦਾ ਨਹੀਂ। ਇਹਨਾਂ ਕਹਿ ਕੇ ਕਬੀਰ ਦਫਰਤ ਨੂੰ ਚੱਲਿਆ ਗਿਆ।
      ਕਬੀਰ ਦਫਤਰ ਤੋਂ 9 ਵਜੇ ਵਿਹਲਾ ਹੋਇਆ ਤੇ ਰਾਸਤੇ ਵਿੱਚ ਹੀ ਕਿਸੇ ਹੋਟਲ ਤੋਂ  ਰਾਤ ਦਾ ਖਾਣਾ ਖਾ ਕੇ ਤਕਬੀਰਨ 11  ਵਜੇ ਤੇ ਲਗਭਗ  ਘਰ ਆਇਆ।
ਜਦੋ ਕਬੀਰ ਆਪਣੀ ਗੱਡੀ ਤੋਂ ਬਾਹਰ ਨਿਕਲਿਆ
ਬੌਚਮੈਨ, “ਸਾਹਿਬ ਸਾਹਿਬ, ਸਰਵੇਂਟ  (servant)  ਮਿਲ ਗਿਆ ਹੈ। ਸਾਹਿਬ ਉਹ ਕੱਲ ਸਵੇਰ ਤੋਂ ਡਿਊਟੀ ਤੇ ਆ ਜਾਊ।
ਕਬੀਰ, ” ਚੰਗਾ ਕੀਤਾ ਰਾਜੂ ਮੈ ਵੀ ਹੋਰ ਕਿੰਨੇ ਦਿਨ ਬਾਹਰ ਖਾਣਾ ਖਾਂਦਾ।
ਇਹ ਕਹਿ ਕੇ ਕਬੀਰ ਘਰ ਅੰਦਰ ਚੱਲਿਆ ਗਿਆ। ਘਰ ਅੰਦਰ ਜਾ ਕੇ ਕਬੀਰ fresh ਹੋ ਕੇ ਕਮਰੇ ਵਿੱਚ ਜਾ ਕੇ ਦਫਤਰ ਦਾ ਕੁਝ ਕੰਮ ਕਰਨ ਲੱਗ ਪਿਆ। ਕੰਮ ਖਤਮ ਹੋ ਕੇ ਕਬੀਰ ਨੇ ਸੋਚਿਆ ਬਾਹਰ ਕੁਝ ਸਮਾਂ ਟਹਿਲ ਲਵੇ। ਜਦੋਂ ਕਬੀਰ ਆਪਣੀ ਬਾਲਕੋਨੀ ਵਿੱਚ ਟਹਿਲ ਰਿਹਾ ਸੀ ਤੇ ਉਸ ਨੇ ਆਪਣੇ ਸਾਹਮਣੇ ਵਾਲੇ ਮਕਾਨ ਵਿੱਚ ਦੇਖਿਆ ਕਿ, ਉਪਰਲੇ ਕਮਰੇ ਵਿੱਚ ਇੱਕ ਸੱਤ ਅੱਠ ਚਾਰ ਬੱਚੇ ਖੜੇ ਹਨ ਜੋ, ਬਹੁਤ ਉਦਾਸ ਹੈ ਤੇ ਖਿੜਕੀ ਵਿੱਚ ਹੱਥ ਮਾਰ ਰਹੇ ਹਨ । ਇਹ ਦੇਖ ਕਬੀਰ ਨੇ watchmen ਨੂੰ ਆਵਾਜ਼ ਮਾਰੀ ਤੇ ਪੁੱਛਿਆ “ਰਾਜੂ, ” ਸਾਹਮਣੇ ਮਕਾਨ ਵਿੱਚ ਕੌਣ ਰਹਿੰਦਾ ਹੈ,
watchmen, “ਸਾਹਿਬ ਕੋਈ ਵੀ ਨਹੀ।
ਕਬੀਰ, ” ਰਾਜੂ ਉਸ ਮਕਾਨ ਵਿੱਚ ਇੱਕ ਸੱਤ ਅੱਠ ਸਾਲ ਲੜਕਾ ਹੈ ਉਸ ਨੂੰ ਬਾਹਰ ਲੈ ਆ ਸ਼ਾਇਦ ਅੰਦਰ ਫਸ ਗਿਆ ਹੈ।

ਦਸ ਮਿੰਟ ਬਾਅਦ
ਰਾਜੂ, ” ਸਾਹਿਬ ਜੀ ਉਸ ਮਕਾਨ ਵਿੱਚ ਕੋਈ ਵੀ ਨਹੀ ਹੈ ਮੈਂ ਚੈੱਕ ਕਰਕੇ ਲਿਆ ਹੈ, ਲੱਗਦਾ ਤੁਹਾਨੂੰ ਵਹਿਮ ਹੋਇਆ।
ਕਬੀਰ, “ਠੀਕ ਹੈ ਰਾਜੂ ਸਾਇਦ ਵਹਿਮ ਹੀ ਹੋਣਾ।
ਕਬੀਰ ਆਪਣੇ ਕਮਰੇ ਵਿੱਚ ਚਲਿਆ ਗਿਆ ਤੇ ਸੋਚਣ ਲੱਗਿਆ ਕਿ ਇਹ ਸੱਚੀ ਹੀ ਵਹਿਮ ਹੈ। ਸੋਚਿਆ ਸੋਚਿਆ ਉਸ ਨੂੰ ਨੀਂਦ ਆ ਗਈ। ਦੂਜੇ ਸਵੇਰ ਕਬੀਰ ਦਫ਼ਤਰ ਜਾਣ ਨੂੰ ਤਿਆਰ ਹੁੰਦਾ ਸੀ ਕਿ ਉਸ ਦਾ servant ਆ ਗਿਆ। ਕਬੀਰ ਨੇ ਉਸ ਨੂੰ ਸਾਰਾ ਕੰਮ ਸਮਝਾਇਆ ਤੇ ਦਫ਼ਤਰ ਚੱਲਿਆ ਗਿਆ। ਕਬੀਰ ਦਫ਼ਤਰ ਦੇ ਕੰਮ ਵਿੱਚ ਇੰਨਾ ਬਿਜੀ ਹੋ ਗਿਆ ਕਿ ਰਾਤ ਹੋਈ ਕੁਝ ਵੀ ਹੋਇਆ ਭੁੱਲ ਗਿਆ। ਦਫ਼ਤਰ ਤੋਂ ਬਾਅਦ ਕਬੀਰ ਅੱਠ ਵਜੇ ਘਰ ਆ ਗਿਆ, ਖਾਣਾ ਖਾ ਕੇ ਜਲਦੀ ਹੀ ਸੌ ਗਿਆ।
   ਰਾਤ ਦੇ ੧੨ ਵਜੇ ਕਬੀਰ ਨੇ ਰੋਣ ਦੀ ਆਵਾਜ਼ ਹੁਣੀ ਊ,,,,,, ਊ,,,,,, ਊ,,,,, ਪਲੀਜ਼ ਹੁਮੇ  ਬਖਸ਼ ਦਿਓ, ਕੋਈ ਹੈ ਬਚਾਓ,,,, ਬਚਾਓ,,,,,, ਇਹ ਅਵਾਜ਼ ਸੁਣ ਕਬੀਰ ਉੱਠ ਗਿਆ, ਯਾ ਅੱਲੵਾ ! ਰਹਿਮ ਕਰ । ਇਹ ਆਵਾਜ਼ ਕਿਥੋ ਆ ਰਹੀ ਕਬੀਰ ਨੇ ਇਧਰ -ਉਧਰ ਦੇਖਣ ਲੱਗ ਪਿਆ, ਉਸ ਨੇ ਆਪਣੇ ਆਪਣੇ ਵਾਲੇ ਮਕਾਨ ਵਿੱਚ ਦੇਖਿਆ ਤੇ ਉਸ ਬੱਚੇ ਦੇ ਸਾਥ – ਸਾਥ ਇੱਕ 17/18 ਸਾਲਾਂ ਦੀ ਕੁੜੀ ਵੀ ਉਸ ਖਿੜਕੀ ਵਿੱਚ ਖੜੀ ਸੀ। ਇਹ ਦੇਖ ਕੇ ਕਬੀਰ ਨੇ ਪੁਲਿਸ ਨੂੰ ਬੁਲਾ ਲਿਆ।
ਪੁਲਿਸ – ਕੀ ਤੁਸੀ ਕਬੀਰ ਹੋ, ਕੀ ਤੁਸੀ ਕਾਲ ਕੀਤੀ ਸੀ?
ਕਬੀਰ – ਜੀ ਮੇਰਾ ਨਾਮ ਹੀ ਕਬੀਰ ਹੈ ਮੈਂ ਹੀ ਤੁਹਾਨੂੰ ਫੋਨ ਕੀਤਾ ਸੀ ਸਾਹਮਣੇ ਵਾਲੇ ਮਕਾਨ ਵਿੱਚ ਦੋ ਬੱਚੇ ਹੈ ਜੋ ਕਿਸੇ ਮੁਸ਼ਕਿਲ ਵਿੱਚ ਹੈ।
   ਪੁਲਿਸ ਵਾਲੇ ਤਕਬੀਰਨ 30 ਮਿੰਟ ਤੋਂ ਜਿਆਦਾ ਪੁਲਿਸ ਨੇ ਮਕਾਨ ਦੀ ਚੰਗੀ ਤਰਾਂ ਤਲਾਸ਼ੀ ਲਈ ਉੱਥੇ ਕੁਝ ਵੀ ਨਹੀ ਸੀ।
ਪੁਲਿਸ – ਕਬੀਰ ਨੂੰ ਤੁਸੀ ਇਕ ਪੜੇ ਲਿਖੇ ਇਨਸਾਨ ਹੋ ਕੇ ਪੁਲਿਸ ਦਾ ਸਮਾਂ ਖਰਾਬ ਕਰਦੇ ਹੋ। ਜੇ ਇਸੇ ਤਰਾਂ ਦੁਬਾਰਾ ਹੋਇਆ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। ਇਹ ਕਹਿ ਪੁਲਿਸ ਚਲੀ ਗਈ।
ਪਰ ਕਬੀਰ ਨੂੰ ਚੈਨ ਨਹੀਂ ਸੀ ਆ ਰਿਹਾ , ਇਹ ਮੇਰਾ ਵਹਿਮ ਕਿਵੇ ਹੋ ਸਕਦਾ ਹੈ ਮੈ ਦੋ ਵਾਰ ਦੇਖਿਆ ਉਸ ਮੁੰਡੇ ਨੂੰ ਖਿੜਕੀ ਵਿੱਚ ਪਰ ਉਹ ਗਾਇਬ ਕਿਵੇ ਹੋ ਜਾਂਦਾ ਹੈ। ਸੋਚਦਿਆਂ ਸੋਚਦਿਆਂ ਕਬੀਰ ਦੀ ਹਜੇ ਅੱਖ ਲੱਗੀ, ਹੀ ਸੀ ਕਿ ਉਹ ਆਵਾਜ਼ਾ ਫਿਰ ਤੋਂ ਕਬੀਰ ਦੇ ਕੰਨਾਂ ਵਿੱਚ ਪੈਣ ਲੱਗ ਪਈਆਂ। ਕਬੀਰ ਫਿਰ ਤੋਂ ਉੱਠਿਆ ਤੇ ਉਸ ਮਕਾਨ ਵੱਲ ਚੱਲ ਪਿਆ। ਕਬੀਰ ਜਦੋਂ ਉਸ ਕਮਰੇ ਵਿੱਚ ਗਿਆ ਤਾਂ ਉਹ ਉੱਥੇ ਉਹ ਬੱਚਾ ਦਿਖਾਈ ਨਹੀਂ ਦਿੰਦਾ, ਉਹ ਹੋਰ ਕਮਰਿਆਂ ਵਿੱਚ ਦੇਖਦਾ ਹੈ  ਤਾਂ ਉਸ ਨੂੰ ਇੱਕ ਕਮਰੇ ਵਿੱਚ ਕੁਰਸੀ ਤੇ ਬੈਠਾ ਨਜ਼ਰ ਆਉਦਾ ਹੈ, ਤਾਂ ਕਬੀਰ ਉਸ ਬੱਚੇ ਨੂੰ ਕਹਿੰਦਾ, “ਤੁਸੀ ਕੌਣ ਹੋ ਬੱਚੇ ਇਸ ਬੰਦ ਮਕਾਨ ਵਿੱਚ ਕੀ ਕਰਦੇ ਹੋ। ਪਰ ਬੱਚਾ ਕੋਈ ਜਵਾਬ ਨਹੀਂ ਦਿੰਦਾ, ਕਬੀਰ ਹੋਰ ਕੋਲ ਜਾ ਕੇ ਇਹੀ ਸਵਾਲ ਪੁੱਛਦਾ ਹੈ । ਪਰ ਉਸ ਮੁੰਡੇ ਨੇ ਬੈਠੇ ਬੈਠੇ ਆਪਣੀ ਗਰਦਨ ਪਿੱਛੇ ਨੂੰ ਘੁੰਮਾ ਲਈ ਇਹ ਦੇਖ ਕਬੀਰ ਡਰ ਗਿਆ। ਉਸ ਮੁੰਡੇ ਨੇ ਕਬੀਰ ਨੂੰ ਵਾਲਾਂ ਤੋਂ ਫੜ ਲਿਆ ਅਤੇ ਉਸ ਨੂੰ ਘੜੀਸਨ  ਲੱਗ ਗਿਆ। ਉਸ ਬੱਚੇ ਨੇ ਕਬੀਰ ਨੂੰ ਚੁੱਕ ਕੇ ਕੰਧ ਵਿੱਚ ਮਾਰਿਆ, ਕਬੀਰ ਦੇ ਮੂੰਹ ਵਿੱਚੋਂ ਆ,,,,, ਆ,,,,,,, ਆ,,,, ਦੀ ਆਵਾਜ਼ ਵਿੱਚੋ ਕੁਝ ਵੀ ਨਹੀਂ ਨਿਕਲਦਾ ਸੀ। ਇੰਨੀ ਨੂੰ ਕਬੀਰ ਦੀਆਂ ਕਿਸੇ ਨੇ ਲੱਤਾਂ ਖਿੱਚਣੀਆ ਸ਼ੁਰੂ ਕਰ ਦਿੱਤੀਆਂ, ਕਬੀਰ ਬੇਹੋਸ਼ ਹੋ ਗਿਆ। ਜਦੋਂ ਕਬੀਰ ਨੂੰ ਹੋਸ਼ ਆਇਆ ਤਾਂ ਕਬੀਰ ਇੱਕ ਕਮਰੇ ਵਿੱਚ ਹੀ ਸ ਜਿਥੇ ਦੀ ਕੰਧ ਉੱਤੇ ਲਿਖਿਆ ਸੀ, ਆਪਣੀ ਜਾਨ ਬਚਾਉਣੀ ਚਾਹੁੰਦਾ ਹੈ ਤਾਂ ਭੱਜ ਜਾਂ ਮੈ ਮੁੜ -ਮੁੜ ਕੇ ਤੇਰੀ ਜਾਨ ਨਹੀ ਬਚਾ ਸਕਦੀ। ਕਬੀਰ ਇਹ ਪੜ ਕੇ ਉੱਠ ਕੇ ਕਮਰੇ ਤੋਂ ਬਹਾਰ ਭੱਜਣ ਲਗ ਪਿਆ ਤਾਂ ਉਸ ਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਹੈ  ਉਹ ਭੱਜ ਕੇ ਖਿੜਕੀ ਵੱਲ ਨੂੰ ਜਾਂਦਾ ਹੈ ਉਹ ਵੀ ਬੰਦ ਸੀ, ਕਬੀਰ ਡਿੱਗ ਗਿਆ, ਜਦੋ ਕਬੀਰ ਡਿੱਗ ਗਿਆ ਤਾਂ ਕਬੀਰ ਨੂੰ ਲੱਗਿਆ ਉਹ ਮੁੰਡਾ ਕਬੀਰ ਦੀ ਪਿੱਠ ਤੇ ਬੈਠ ਗਿਆ ਅਤੇ ਉਸ ਦੀ ਪਿੱਠ ਨੂੰ ਆਪਣੇ ਨਹੂਆਂ ਨਾਲ ਜਖਮ ਕਰਨ ਲੱਗ ਪਿਆ, ਫਿਰ ਉਸ ਮੁੰਡੇ ਨੇ ਕਬੀਰ ਦੀਆਂ ਲੱਤਾਂ ਫੜ ਕੇ ਇੱਕ ਕਮਰੇ ਤੋ ਦੂਜੇ ਕਮਰੇ ਵੱਲ ਘੜੀਸਨ ਲੱਗ ਪਿਆ। ਕਬੀਰ ਨੂੰ ਇੰਝ ਲੱਗਿਆ ਕੀ ਉਸ ਦਾ ਅੰਤਮ ਸਮਾਂ ਆ ਗਿਆ, ਹੁਣ ਉਹਦ ਬਚ ਨਹੀਂ ਸਕਦਾ।
    ਕਬੀਰ ਨੇ ਅੱਲਾ ਅੱਗੇ ਅਰਦਾਸ ਕੀਤੀ। ਉਸ ਦਰਦ ਭਰੀ ਆਵਾਜ਼ ਵਿੱਚ ਕਿਹਾ ਯਾ,,,ਯਾ,,,,ਅੱਲਾ! ਰਹਿਮ ਕਰ।  ਕਬੀਰ ਦੀ ਅਰਦਾਸ ਅੱਲਾ ਨੇ ਕਬੂਲ ਕਰ ਲਈ, ਉਸ ਨੇ ਬੇਹੋਛੀ ਦੀ ਹਾਲਤ ਵਿੱਚ ਦੇਖਿਆ ਕਿ 17/18 ਸਾਲ ਦੀ ਕੁੜੀ ਉਸ ਮੁੰਡੇ ਨੂੰ ਫੜ ਕੇ ਕਬੀਰ ਤੋਂ ਦੂਰ ਲੈ ਕੇ ਜਾ ਰਹੀ। ਕਬੀਰ ਦੀ ਤੁਰਨ ਦੀ ਹਾਲਤ ਨਹੀ ਫਿਰ ਵੀ ਉਹ ਔਖਾ -ਸੌਖਾ ਕਿਸੇ ਤਰਾਂ ਉਸ ਮਕਾਨ ਤੋਂ ਬਾਹਰ ਆ ਕੇ ਸੜਕ ਤੇ ਡਿੱਗਣ ਸਾਰ ਬੇਹੋਸ਼ ਹੋ ਗਿਆ।
   ਉਸ ਤੋਂ ਬਾਅਦ ਕਬੀਰ ਹਸਪਤਾਲ  ਕਦੋਂ ਗਿਆ ਕੌਣ ਲੈ ਕੇ ਗਿਆ ਇਸ ਵਾਰੇ ਕਬੀਰ ਨੂੰ ਕੁਝ ਨਹੀ ਪਤਾ ਸੀ। ਪਰ ਬਾਅਦ ਵਿੱਚ ਜਦੋਂ ਇਸ ਘਟਨਾ ਦਾ ਸ਼ਹਿਰ ਵਿੱਚ ਪਤਾ ਲੱਗਿਆ ਤਾਂ ਲੋਕਾਂ ਨੇ ਦੱਸਿਆ ਕਿ, ਇਸ ਮਕਾਨ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਵਿੱਚ ਪਤੀ-ਪਤਨੀ ਤੇ ਦੋ ਬੱਚੇ ਰਹਿੰਦੇ ਸੀ। ਇੱਕ ਦਿਨ ਪਤੀ -ਪਤਨੀ ਦੀ ਕਾਰ ਦੁਰਘਟਨਾ ਵਿੱਚ ਮੌਤ ਹੋ ਗਈ। ਤਾਂ ਘਰ ਦੇ ਨੌਕਰ ਨੇ ਉਹਨਾ ਦੀ ਲੜਕੀ ਨਾਲ ਜਬਰਦਸਤੀ ਕੀਤੀ ਤੇ ਦੋਵੇਂ ਭੈਣ ਭਰਾ ਨੂੰ ਮਾਰ ਦਿੱਤਾ ਉਸ ਸਮੇਂ ਤੋਂ ਉਸ ਮਕਾਨ ਵਿੱਚ ਉਹਨਾਂ ਦੀਆਂ ਆਤਮਾਵਾਂ ਘੁੰਮਦੀਆਂ।
   ਕਬੀਰ ਨੇ ਹੌਸਲਾ ਕਰ ਆਪਣਾ ਰਹਿਣਾ ਜਾਰੀ ਰੱਖਿਆ ਅਤੇ ਉਸ ਤਰਾਂ ਦੀਆਂ ਅਵਾਜਾਂ ਦੀ ਉਸਨੂੰ ਆਦਤ ਪੈ ਗਈ ਸੀ ਪਰ ਕਬੀਰ ਨੇ ਸੋਚਿਆ ਸੀ ਕਿ ਉਹ ਉਹਨਾ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਉਹਨਾਂ ਦੇ ਰੀਤੀ ਰਿਵਾਜ਼ਾ ਅਨੁਸਾਰ ਅਰਦਾਸ ਕਰਾਵੇਗਾ।ਉਹ ਪਰਿਵਾਰ ਹਿੰਦੂ ਧਰਮ ਨਾਲ ਸਬੰਧ ਰੱਖਦਾ ਸੀ ਅਤੇ ਕਬੀਰ ਨੇ ਸ਼ਹਿਰ ਵਿੱਚੋਂ ਇੱਕ ਸਿਆਣੇ ਤੇ ਉੱਚ ਵਿਦਵਾਨ ਪੰਡਿਤ ਨੂੰ ਸਾਰੀ ਕਹਾਣੀ ਦੱਸੀ ਤੇ ਉਹਨਾ ਦੀ ਮੁਕਤੀ ਲਈ ਪੂਜਾ ਕਰਨ ਲਈ ਬੁਲਾਇਆ।ਦਿੱਤੇ ਹੋਏ ਦਿਨ ਮੁਤਾਬਕ ਪੰਡਿਤ ਵੱਲੋਂ ਪੂਜਾ ਪਾਠ ਦੀ ਸਮੱਗਰੀ ਮੰਗਵਾਈ ਅਤੇ ਉਸ ਮਕਾਨ ਵਿੱਚ ਪੂਜਾ ਪਾਠ ਸ਼ੁਰੂ ਕੀਤਾ ਗਿਆ ਅਤੇ ਉਹਨਾ ਭਟਕ ਰਹੀਆਂ ਰੂਹਾਂ ਦੀ ਮੁਕਤੀ ਲਈ ਪ੍ਰਾਥਨਾ ਕੀਤੀ ਗਈ,ਕਬੀਰ ਨੂੰ ਉਹ ਰੂਹਾਂ ਖੁਸ਼ ਨਜਰ ਆ ਰਹੀਆਂ ਸਨ ਅਤੇ ਪੂਜਾ ਵਿੱਚ ਸ਼ਾਮਲ ਸਨ ਅੰਤ ਜਦੋਂ ਪੂਜਾ ਦੀ ਸਮਾਪਤੀ ਹੋਈ ਤਾਂ ਉਹ ਦੋਵੇਂ ਰੂਹਾਂ ਇਕ ਰੋਸ਼ਨੀ ਦੀ ਕਿਰਨ ਬਣਕੇ ਅਸਮਾਨ ਵਿੱਚ ਅਲੋਪ ਹੋ ਜਾਂਦੀਆਂ ਸਨ।ਕਬੀਰ ਨੂੰ ਆਪਣੇ ਆਪ ਵਿੱਚ ਗਹਿਰਾ ਸਕੂਨ ਮਹਿਸੂਸ ਹੁੰਦਾ ਅਤੇ ਸੋਚਦਾ ਕਿ ਉਸਨੂੰ ਦੇਹਰਾਦੂਨ ਅੱਲਾ ਨੇ ਇਹਨਾਂ ਰੂਹਾਂ ਦੀ ਮੁਕਤੀ ਲਈ ਭੇਜਿਆ ਸੀ।ਫਿਰ ਕਦੇ ਵੀ ਕਬੀਰ ਨੂੰ ਉਹ ਅਵਾਜਾਂ ਸੁਣਾਈ ਨਹੀਂ ਦਿੱਤੀਆਂ।
  
  ✍✍ ਰਵਨਜੋਤ ਕੌਰ ਸਿੱਧੂ ਰਾਵੀ

One comment

  1. ਇਹ ਸੱਚ ਹੈ ਇਹੋ ਜਿਹੀਆ ਚੀਜਾ ਜਰੂਰ ਹੁੰਦੀਆ ਹਨ, ਜਿਹਨਾ ਦੀ ਮੁਕਤੀ ਨਹੀ ਹੋਈ ਹੁੰਦੀ।

Leave a Reply

Your email address will not be published. Required fields are marked *