ਤੂੰ ਤੇ ਮੈ ❤️❤️ | tu te me

ਆਪਾ ਜਦੋ ਵੀ ਮਿਲਣਾ ਹੁੰਦਾ ਸੀ , ਆਪਣੀ ਗੱਲਬਾਤ ਰਾਤ ਦੇ ਟਾਈਮ ਹੁੰਦੀ ਸੀ। ਤੁਹਾਡਾ ਫੋਨ ਆਉਦਾ। ਤੁਸੀ ਹਾਲ ਚਾਲ ਪੁੱਛ ਕੇ ਕਹਿਣਾ , ਕੱਲ ਨੂੰ ਮੈਨੂੰ ਛੁੱਟੀ ਆ। ਆਪਾ ਕੱਲ ਘੁੰਮਣ ਚੱਲਦੇ ਆ ,ਨਾਲੇ ਬਜਾਰ ਚੋ ਕੁੱਝ ਵਰਤੋ ਦਾ ਸਮਾਨ ਵੀ ਲੇਣਾ। ਤੁਸੀ ਸਵੇਰੇ ਜਲਦੀ ਆ ਜਾਣਾ। ਮੈ ਬਹੁਤ ਖੁਸ ਹੁੰਦਾ ਵੀ ਕੱਲ ਨੂੰ ਮੈ ਮੇਰੀ ਮੋਟੀ ਕੋਲ ਜਾਵਾਗਾ। ਸਵੇਰ ਹੋਣ ਦੀ ਉਡੀਕ ਰਹਿੰਦੀ ਵੀ ਜਲਦੀ ਸਵੇਰ ਹੋਵੇ। ਸਵੇਰ ਹੁੰਦੇ ਹੀ ਘਰੋ ਬਿਨਾ ਦੱਸੇ ਚੱਲ ਪੈਣਾ। 3 ਘੰਟੇ ਬੱਸ ਦਾ ਸਫਰ ਕਰਨ ਤੋ ਬਾਅਦ ਮੈ ਤੁਹਾਡੇ ਸਹਿਰ ਪੁੰਹਚ ਜਾਣਾ ਤੇ ਇੱਕ ਗੱਲ ਹੋਰ ਮੈਨੂੰ ਜਲਦੀ ਪੁੰਹਚ ਜਾਣਾ ਕਹਿ ਕੇ ਆਪ ਹਮੇਸਾ ਲੇਟ ਹੁੰਦੇ ਸੀ। ਮੈਨੂੰ ਫਿਰ ਉਹ ਉਡੀਕ ਕਰਨੀ ਵੀ ਚੰਗੀ ਲੱਗਦੀ। ਅਕਸਰ ਕੁੜੀਆ ਉਡੀਕ ਹੀ ਕਰਵਾਉਦੀਆ ਨੇ। ਫਿਰ ਜਦੋ ਤੁਸੀ ਆਉਣਾ ਆਉਦੇ ਸਾਰ ਮੇਰਾ ਨਾਮ ਲੈ ਕੇ ਕਹਿਣਾ। ਮੈ ਕਿਵੇ ਲੱਗਦੀ ਆ ਮੈ ਜਿਨਾ ਟਾਈਮ ਇਹ ਨਾ ਕਹਿ ਦਿੰਦਾ , ਮੇਰੀ ਬੇਬੇ ਦੀ ਨੂੰਹ ਕਿਤੇ ਘੱਟ ਆ ਕਿਸੇ ਨਾਲੋ। ਇਹ ਸੁਣ ਕੇ ਤੁਸੀ ਬਹੁਤ ਖੁਸ ਹੁੰਦੇ। ਫਿਰ ਪਟਿਆਲਾ ਬੱਸ ਸਟੈਡ ਕੋਲੋ ਆਟੋ ਲੈ ਕੇ Omax ਮਾਲ ਪਟਿਆਲਾ ਕੁਝ ਖਾਣ ਪੀਣ ਜਾਦੇ। ਤੂੰ ਹਮੇਸਾ ਕਨੇਡੀਅਨ ਪੀਜੇ ਜਾ ਕੇ ਪੀਜਾ ਆਡਰ ਕਰਦੀ…।

ਅੱਗੇ ਗੱਲਬਾਤ ਫਿਰ ਦੱਸਾਗਾ ਇਹ ਕੋਈ ਕਹਾਣੀ ਨਹੀ ਇਹ ਮੇਰੀ ਜਿੰਦਗੀ ਦੀ ਅਸਲ ਸਚਾਈ ਜੋ ਤੁਹਾਡੇ ਸਾਹਮਣੇ ਪੇਸ ਕੀਤੀ ਗਲਤੀ ਹੋਈ ਤਾ ਮਾਫ ਕਰਨਾ ਜੀ

ਨਾਮ ਜਗਸੀਰ ਸਿੰਘ
ਫੋਨ ਨੰ: 9700044008

Leave a Reply

Your email address will not be published. Required fields are marked *