ਫਰਕ | farak

ਅਜ ਸਵੇਰੇ ਦਰਵਾਜੇ ਮੂਹਰੇ ਇਕ ਗਰੀਬ ਭਿਖਾਰੀ ਆਇਆ ਦੇਬੀ ਵੱਲ ਆਪਣੇ ਹੱਥ ਕਰਕੇ ਬੋਲਿਆ ,ਭਗਤਾ ਕੁਝ ਦਾਨ ਕਰ | ਦੇਬੀ ਨੇ ਜੇਬ੍ਹ ਵਿਚ ਹੱਥ ਮਾਰਿਆ ,,ਇਕ ਰੁਪਏ ਦਾ ਸਿੱਕਾ ਮਿਲਿਆ ,ਕੱਢ ਕੇ ਓਸ ਭਿਖਾਰੀ ਨੂੰ ਦੇ ਦਿੱਤਾ | ਭਿਖਾਰੀ ਖੁਸ਼ ਹੁੰਦਾ ਹੋਇਆ ਦੇਬੀ ਦੇ ਸਿਰ ਉਪਰ ਹੱਥ ਰੱਖ ਕੇ ਅਸੀਸਾ ਦਿੰਦਾ,.ਰਬ ਤੈਨੂੰ ਤਰੱਕੀਆਂ ਦੇਵੇ , ਘਰ ਪਰਿਵਾਰ ਖੁਸ਼ ਰਹੇ (ਵਗੈਰਾ ਵਗੈਰਾ ),,,ਕਹਿੰਦਾ ਹੋਇਆ ਅਗੇ ਚਲਾ ਗਿਆ | ਦੇਬੀ ਨੇ ਸੋਚਿਆ |ਵਾਹ ਵਾਹ ਰੱਬਾ ਤੇਰੇ ਰੰਗ ਨਿਆਰੇ ਆ | ਦੇਬੀ ਨੇ ਆਪਣੀ ਮਾਂ ਨੂੰ ਦੱਸਿਆ , ਮਾਂ ,,ਮਾਂ ਬਾਹਰ ਏਨੀ ਮਹਿੰਗਾਈ ਹੋਗੀ , ਪਰ ਦੁਆਵਾਂ ਅਤੇ ਅਸੀਸਾਂ ਏਨੀਆਂ ਸਸਤੀਆਂ | ਵਾਹ ਉਏ ਮੇਰੇ ਡਾਢਿਆ …ਐਨਾ ਫਰਕ | (ਬਲਵਿੰਦਰ ਸਿੰਘ ਮੋਗਾ-9815098956)

Leave a Reply

Your email address will not be published. Required fields are marked *