ਅਮੀਰੀ ਦੇ ਚੋਜ਼ | amriir

( ਅਮੀਰੀ ਦੇ ਚੋਜ਼ ) ਇਕ ਸਕਸ਼ ਮਹਿੰਗੀ ਕਾਰ ਵਿੱਚੋ ਉੱਤਰ ਕੇ ਇਕ ਨਿਕੀ ਜਿਹੀ ਡਾਕਟਰ ਦੀ ਦੁਕਾਨ ,ਖੂੰਜੇ ਵਿੱਚ,ਟੁਟੀ ਜਿਹੀ ਕੁਰਸੀ ਤੇ ਬੈਠੇ ਡਾਕਟਰ ਨੂੰ ਕਿਹਾ, ਕੇ ਮੇਰੇ ਗਰਦਨ ਵਿਚ ਦਰਦ ਹੈ | ਡਾਕਟਰ ਨੇ ਗਰਦਨ ਨੂੰ ਪੂਰੀ ਤਰਾਂ ਚੈਕ ਕੀਤਾ ,ਮਸ਼ੀਨ ਨਾਲ ਬੀ ਪੀ ਅਤੇ ਸਟੈਥੋਸਕੋਪ ਨਾਲ ਦਿੱਲ ਦੀ ਧੜਕਣ ਵੀ ਚੈਕ ਕਰਕੇ 2 ਪੱਤੇ ਗੋਲੀਆਂ ਤੇ ਟੀਕਾ ਵੀ ਲਾਇਆ ਤੇ ਸਿਰਫ 50/-ਰੁਪਏ ਲਏ |ਦਵਾਈ ਖਾਦੀ ਤੇ ਸਕਸ਼ ਚੱਲਾ ਗਿਆ | ਅੱਧੇ ਘੰਟੇ ਪਿੱਛੋਂ ਆਪਣੇ ਭਰਾ ਨੂੰ ਕਹਿੰਦਾ 50/- ਰੁਪਏ ਵੀ ਫੂਕਤੇ ਅਰਾਮ ਵੀ ਨਹੀਂ ਆਇਆ | ਦੁਬਾਰਾ ਫਿਰ ਉਹ ਇਕ ਵੱਡੇ ਹਸਪਤਾਲ ਗਏ ਤੇ ਡਾਕਟਰ ਨੂੰ ਗਰਦਨ ਦੀ ਤਕਲੀਫ ਤਕਲੀਫ ਦੱਸੀ ਤਾ ਡਾਕਟਰ ਨੇ ਚੈੱਕ ਕੀਤੇ ਤੋਂ ਬਿੰਨਾ ,ਫੀਸ 500/-ਲਏ ,ਦਵਾਈ ਲਿਖ ਕੇ ਪਰਚੀ ਹੱਥ ਫੜਾਤੀ |ਦਵਾਈ ਖਾਧੇ ਤੋਂ ਬਿੰਨਾ ਉਹ ਆਪਣੇ ਭਰਾ ਨੂੰ ਕਹਿੰਦਾ ਯਾਰ ਹੁਣ ਅਰਾਮ ਆ (ਬਲਵਿੰਦਰ ਸਿੰਘ ਮੋਗਾ -9815098956)

Leave a Reply

Your email address will not be published. Required fields are marked *