ਚੰਗਾ ਕੰਮ )ਸਿਖਰ ਦੁਪਹਿਰ ,ਸੂਰਜ ਦੀਆਂ ਤਿੱਖੀਆਂ ਕਿਰਨਾਂ ਤੇ ਸੂਰਜ ਦੀ ਅੱਗ ਵਾਂਗ ਦਿਸਦੀ ਲਾਲ ਟਿੱਕੀ ,ਕਹਾਵਤ ਹੈ ਕੇ ਕਾਂ ਦੀ ਅੱਖ ਨਿਕਲਦੀ ਹੋਵੇ , ਸਕੂਲ ਵਿਚੋਂ ਘੰਟੀ ਵਜੀ ,ਸਕੂਲ ਵਿਚ ਸਾਰੀ ਛੁੱਟੀ ਹੋ ਗਈ , ਬਚੇ ਗੇਟ ਤੋਂ ਬਾਹਰ ਆਉਣ ਲਗੇ ,ਕਿਰਨਾਂ ਵੀ ਆਪਣਾ ਬੈਗ ਚੱਕੀ ਗਰਮੀ ਵਿਚ ਸੜਕ ਪਾਰ ਕਰਨ ਲੱਗੀ ਤਾ ਉਹ ਨੇ ਦੇਖਿਆ ਕੇ ਇਕ ਬਿਰਧ ਆਦਮੀ ,ਅੱਖਾਂ ਤੋਂ ਅੰਨ੍ਹਾ ਆਪਣੀ ਸੋਟੀ ਦੇ ਸਹਾਰੇ ਕਾਰਾ ਦੇ ਹਾਰਨਾ ,ਬੱਸਾਂ ਦੀ ਆਵਾਜਾਈ ਵਿੱਚੋ ਸੜਕ ਪਾਰ ਕਰਨ ਲਈ ਅਗੇ ਵਧਿਆ ਤਾ ਕਿਰਨਾਂ ਨੇ ਉਸ ਬਿਰਧ ਆਦਮੀ ਨੂੰ ਵੇਖ ਲਿਆ ਤੇ ਉਸ ਦੀ ਸੋਟੀ ਫੜ ਕੇ ਸੜਕ ਪਾਰ ਕਰੋਨ ਲੱਗੀ ਤਾ ਅਚਾਨਕ ਸਾਹਮਣੇ ਤੋਂ ਇਕ ਕਾਰ ਆਈ , ਵਿਚ ਵਜ਼ਨ ਤੋਂ ਮਸਾਂ ਬਚੀ ,ਕਾਰ ਵਾਲਾ ਆਦਮੀ ਗੁੱਸੇ ਵਿਚ ਉੱਤਰ ਕੇ ਬੋਲਿਆ ,ਉਹ ਬੁੜ੍ਹਿਆਂ ਤੂੰ ਤਾਂ ਮਰਨਾ ਹੀ ਆ ਕੁੜੀ ਨੂੰ ਵੀ ਮਾਰੇਗਾ | ਕਿਰਨਾਂ ਨੇ ਦੇਖਿਆ ,ਪਾਪਾ ਤੁਸੀਂ | ਉਹ ਕਿਰਨਾਂ ਨੂੰ ਵੇਖ ਕੇ ਹੈਰਾਨ ਹੋ. ਗਿਆ |ਕਿਰਨਾਂ ਨੂੰ ਉਸ ਦੇ ਪਾਪਾ ਨੇ ਆਪਣੇ ਗਲ ਨਾਲ ਲਾ ਲਿਆ ਤੇ ਕਿਹਾ ਮੇਰੀ ਬੱਚੀ ਤੂ ਠੀਕ ਆ ,ਕਿਰਨਾਂ ਨੇ ਭੱਜ ਕੇ ਡਿਗੇ ਹੋਏ ਬਾਬਾ ਜੀ ਨੂੰ ਸਹਾਰਾ ਦਿੰਦੇ ਹੋਏ ਖੜਾ ਕੀਤਾ , ਬਾਬਾ ਜੀ ਤੁਸੀਂ ਠੀਕ ਓ ਕਿਰਨਾਂ ਨੂੰ ਬਾਹੋਂ ਫੜ ਕੇ ਉਸ ਦੇ ਪਾਪਾ ਨੇ ਕਾਰ ਵਿਚ ਬਿਠਾ ਦਿੱਤਾ |ਝਿੜਕਦੇ ਹੋਏ ,ਬੱਚੇ ! ਇਹਨਾ ਨੂੰ ਮੂੰਹ ਨਹੀਂ ਲਾਈ ਦਾ | ਕਿਰਨਾਂ ਨੇ ਪਾਪਾ ਨੂੰ ਕਿਹਾ , ਪਾਪਾ ਤੁਸੀਂ ਕਿਹਾ ਸੀ ਕੇ ਚੰਗੇ ਕੰਮ ਕਰੋ | ਪਾਪਾ ,ਇਹ ਚੰਗਾ ਕੰਮ ਨਹੀਂ ਹੈ ? ਆਪਣੀ ਲੜਕੀ ਦੀ ਗੱਲ ਸੁਨ ਕੇ ਪਾਪਾ ਦੀਆਂ ਅੱਖਾਂ ਭਰ ਆਈਆਂ |ਓਹਨਾ ਬਜ਼ੁਰਗ ਨੂੰ ਕਾਰ ਵਿਚ ਬਿਠਾ ਕੇ ਘਰ ਦੇ ਅੱਗੇ ਛੱਡ ਕੇ ਵਾਪਿਸ ਘਰ ਨੂੰ ਚੱਲ ਪਏ | ਅੱਖਾਂ ਤੋਂ ਅੰਨ੍ਹਾ ਬਜ਼ੁਰਗ ਡੰਗੋਰੀ ਦੇ ਸਹਾਰੇ ਤੁਰਿਆ ਜਾਂਦਾ ਜਾਂਦਾ ਸੋਚਦਾ ,ਕੇ ਰੱਬ ਨੇ ਕੋਈ ਦੇਵਤਾ ਹੀ ਭੇਜਿਆ. ਮੇਰੇ ਲਈ |ਬਜ਼ੁਰਗ ਸੋਟੀ ਨਾਲ ਘਰ ਟੋਹਂਦਾ ਟੋਂਹਦਾ ਝੋਪੜੀ ਅੰਦਰ ਚੱਲਾ ਗਿਆ |ਪਾਪਾ ਨੂੰ ਆਪਣੀ ਧੀ ਤੇ ਅੱਜ ਮਾਨ ਸੀ | (ਬਲਵਿੰਦਰ ਸਿੰਘ ਮੋਗਾ 9815098956)
Heart Touching Story