ਅਧੂਰੀ ਪ੍ਰੇਮ ਕਹਾਣੀ ਭਾਗ 4 | | adhuri prem kahani part 4

ਮਈ ਦੇ ਮਹਿਨੇ ਰਿਜ਼ਲਟ ਆਇਆਂ। ਸਿਮਰ ਤੇ ਰਵੀ ਚੰਗੇਂ ਨੰਬਰਾ ਵਿੱਚ ਪਾਸ ਹੋਏ। ਐਸ ਵਾਰ ਰਵੀ ਦੀ ਫ਼ਸਲ ਵੀ ਚੰਗੀ ਹੋਈ ਸੀ। ਕਣਕ ਦਾ ਝਾੜ ਚੰਗਾਂ ਸੀ।ਰਵੀ ਨੇ ਇਸ ਵਾਰ ਵਧੀਆਂ ਵਰੈਂਟੀ ਦਾ ਨਰਮਾਂ ਬਿਜੀਆਂ ਸੀ । ਇਸ ਦਾ ਬੀਜ਼ ਉਹ ਲੁਧਿਆਣੇ ਤੋਂਂ ਸਪੈਸ਼ਲ ਲੈ ਕੇ ਆਇਆ ਸੀ। ਨਰਮੇਂ ਵਿੱਚੋ ਕੱਖ ਕੱਢਣ ਦਾ ਕੰਮ ਚੱਲ ਰਿਹਾ ਸੀ। ਰਵੀ ਵੀ ਹਰ ਰੋਜ਼ ਖੇਤ ਜਾਂਦਾ ਤੇ ਬਾਕੀ ਕਾਮੀਆਂ ਵਾਂਗੂ ਸਾਰਾ ਦਿਨ ਖੇਤ ਕੰਮ ਕਰਦਾ। ਉਧਰ ਸਿਮਰ ਕਾਲਜ ਸ਼ੁਰੂ ਹੋਂਣ ਦਾ ਬੇਸਬਰੀ ਨਾਲ ਇਂਤਜ਼ਾਰ ਕਰ ਰਹੀ ਸੀ। ਅਗਲੀ ਕਲਾਸ ਵਿੱਚ ਦਾਖਲਾ ਲੈਂਣ ਲਈ ਉਹ ਇੱਕ ਦਿਨ ਕਾਲਜ ਆਏ। ਫਾਰਮ ਭਰਨ ਤੋਂ ਬਾਅਦ ਉਹ ਕਈ ਘੰਟੇ ਇੱਕਠੇ ਬੈਠੇ ਗੱਲ਼ਾ ਕਰਦੇ ਰਹੇ। ਦਾਖਲਾ ਹੋ ਗਿਆ ਰਵੀ ਦਾ ਕਾਲਜ ਵਿੱਚ ਇਹ ਦੂਸਰਾ ਸਾਲ ਸੀ ਤੇ ਸਿਮਰ ਦਾ ਤੀਸਰਾ ਸਾਲ। ਅਜੇ ਕਲਾਸਾ ਸ਼ੁਰੂ ਹੋਂਣ ਵਿੱਚ ਟਾਈਮ ਸੀ। ਰਵੀ ਨੇ ਆਪਣਾ ਕੰਮ ਜਾਰੀ ਰੱਖੀਆਂ ਉਹ ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸਾਰੇ ਨਰਮੇਂ ਵਿੱਚ ਇੱਕ ਵਾਰ ਹੱਥ ਫੇਰਨਾ ਚਾਹੁੰਦਾ ਸੀ। ਇਸ ਕੰਮ ਲਈ ਉਸ ਨੇ ਹੋਰ ਦਿਹਾੜੀਏ ਵੀ ਲਾਏ। ਰਵੀ ਕਾਲਜ ਸ਼ੁਰੂ ਹੋਂਣ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰ ਲੈਂਣਾ ਚਾਹੁੰਦਾ ਸੀ। ਕਾਲਜ ਸ਼ੁਰੂ ਹੋ ਗਏ। ਰਵੀ ਦੀ ਉਹੀ ਰੁਟੀਨ ਸੀ। ਸਵੇਰੇ ਗਡੀ ਤੇ ਕਾਲਜ ਜਾਣਾਂ ਤੇ ਦੁਪਿਹਰ ਨੂੰ ਪਿੰਡ ਵਾਪਿਸ ਆਉੱਣਾ। ਇਸ ਸਾਲ ਰਵੀ ਦੇ ਤਿੰਨ ਪੀਰੀਅਡ ਇੱਕਠੇ ਸਨ ਤੇ ਉਹ 12.30 ਵੱਜੇ ਨੂੰ ਵਿਹਲਾ ਹੋ ਜਾਂਦਾ ਸੀ। ਪਰ ਉਸ ਦੀ ਬਸ ਤਾ 2.30 ਵੱਜੇ ਜਾਂਦੀ ਸੀ ਉਸ ਕੋਲ ਕਾਲਜ ਵਿੱਚ ਘੁੰਮਣ ਲਈ ਦੋ ਘੰਟੇ ਹੁੰਦੇ ਸਨ।ਕਲਾਸਾ ਸ਼ੁਰੂ ਹੁੰਦੀਆਂ ਹੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਦੀਆਂ ਵੋਟਾਂ ਕਰਵਾਉਣ ਦੇ ਹੁਕਮ ਜਾਰੀ ਹੋ ਗਏ। ਰਵੀ ਕਿਉਕਿ ਕਾਲਜ ਵਿੱਚ ਕਾਫ਼ੀ ਮਸ਼ਹੂਰ ਸੀ ਇਸ ਲਈ ਕਾਮਰੇਡਾ ਦੇ ਵਿਰੋਧੀ ਗਰੁੱਪ ਨੇ ਰਵੀ ਨੂੰ ਪ੍ਰਧਾਨ ਦਾ ਇਲੈਕਸ਼ਨ ਲੜਾਉਣ ਦੀ ਤਜ਼ਵੀਜ਼ ਰੱਖੀ। ਰਵੀ ਨੇ ਉਨ੍ਹਾਂਂ ਨੂੰ ਸਮਝਾਇਆ ਵੀ ਉਸਦਾ ਕਾਲਜ ਵਿੱਚ ਇਹ ਦੂਸਰਾ ਸਾਲ ਹੀ ਹੈ। ਮੈਨੂੰ ਤੁਸੀਂ ਐਡੀ ਵੱਡੀ ਜਿਮ੍ਹੇਵਾਰੀ ਨਾ ਦਿਉ। ਕਾਮਰੇਡਾਂ ਦਾ ਗਰੁੱਪ ਤਕੜਾ ਸੀ ਤੇ ਉਹ ਪਿੱਛਲੇ ਕਈ ਸਾਲਾ ਤੋਂ ਸਟੂਡੈਂਟ ਜੱਥੇਬੰਦੀ ਤੇ ਕਾਬਜ ਵੀ ਸੀ। ਉਨ੍ਹਾਂ ਨੂੰ ਹਰਾਉਂਣਾ ਬਹੁਤਾ ਅਸਾਨ ਨਹੀ ਸੀ। ਪਰ ਰਵੀ ਵਲੋਂ ਪਿੱਛਲੇ ਸਾਲ ਹੜਤਾਲ ਵੇਲੇ ਦਿੱਤੇ ਭਾਸ਼ਨ ਨੇ ਵਿਦਿਆਰਥੀਆਂ ਦੇ ਮਨਾਂ ਵਿੱਚ ਇਹ ਆਸ ਪੈਂਦਾ ਕਰ ਦਿੱਤੀ ਸੀ ਵੀ ਕਾਮਰੇਡਾ ਨੂੰ ਹਰਾਇਆਂ ਵੀ ਜਾ ਸਕਦਾ। ਰਵੀ ਨੇ ਪ੍ਰਧਾਨ ਲਈ ਇਲੈਕਸ਼ਨ ਲੜ੍ਹਨ ਤੋਂ ਨਾ ਕਰ ਦਿੱਤੀ। ਪਰ ਉਸਦੇ ਦੋਸਤਾਂ ਨੇ ਉਸ ਦੇ ਪੂਰੀ ਤਰ੍ਹਾਂ ਦਬਾਅ ਬਣਾ ਦਿੱਤਾ ਤੇ ਉਸ ਨੂੰ ਇਲੈਕਸ਼ਨ ਲੜ੍ਹਨੀ ਪਈ। ਇਹ ਗੱਲ਼ ਸੁੱਣ ਕੇ ਸਿਮਰ ਤੇ ਮਨਜੀਤ ਬਹੁਤ ਜ਼ਿਆਦਾ ਖੁਸ਼ ਹੋਇਆਂ। ਰਵੀ ਨੇ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਗਲ਼ ਦੱਸੀ। ਮਾਂ ਨੇ ਵੀ ਹੋਸਲਾਂ ਦਿੱਤਾ ਵੀ ਜੇ ਸਾਰੇ ਚਾਹੁੰਦੇ ਹਨ ਤਾਂ ਤੈਨੂੰ ਉਨ੍ਹਾਂ ਦੀ ਗੱਲ਼ ਮਨ ਲੈਂਣੀ ਚਾਹੀਦੀ ਹੈ। ਕਾਲਜ ਵਿੱਚ ਸਟੂਡੈਂਟ ਜੱਥੇਬੰਦੀ ਲਈ ਚਾਰ ਪਦ ਸਾਝੇ ਸਨ ਪ੍ਰਧਾਨ , ਉਪ ਪ੍ਰਧਾਨ, ਜਰਨਲ ਸਕੱਤਰ ਤੇ ਖਜ਼ਾਨਚੀ ਬਾਕੀ ਚਾਰ ਕਲਾਸਾਂ ਦੇ ਚਾਰ ਮੈਂਬਰ ਤੇ ਪੋਸਟ ਗਰੈਜੂਏਟ ਦੇ ਇੱਕ ਮੈਬਰ ਲਈ ਚੋਂਣ ਹੋਣੀ ਸੀ। ਰਵੀ ਦੇ ਦੋਸਤਾਂ ਨੇ ਟੀਮ ਬਣਾ ਲਈ। ਉਨ੍ਹਾਂ ਨੇ ਰਵੀ ਦੇ ਨਾਂ ਦੇ ਖੂਸ਼ਬੂ ਵਾਲੇ ਕਾਰਡ ਛੱਪਵਾਏ ਤੇ ਕੰਮਪੇਨ ਸ਼ੁਰੂ ਕਰ ਦਿੱਤੀ। ਸਿਮਰ ਤੇ ਮਨਜੀਤ ਨੇ ਕੁੜੀਆਂ ਤੋਂ ਰਵੀ ਲਈ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਵੋਟਾਂ ਵਿੱਚ ਇੱਕ ਹਫ਼ਤੇ ਦਾ ਸਮਾਂ  ਬਾਕੀ ਸੀ। ਹਰ ਰੋਜ਼ ਗਰੁੱਪ ਬਣਾਕੇ ਰਵੀ ਲਈ ਵੋਟਾਂ ਮੰਗੀਆਂ ਜਾਦੀਆਂ। ਕਾਮਰੇਡਾਂ ਦਾ ਪ੍ਰਧਾਨ ਦਾ ਉਮੀਦਵਾਰ ਐਮ.ਏ. ਦਾ ਵਿਦਿਆਰਥੀ ਸੀ ਤੇ ਲਗਾਤਾਰ ਦੋਂ ਸਾਲਾ ਤੋਂ ਪ੍ਰਧਾਨ ਬਣਦਾ ਆ ਰਿਹਾ ਸੀ। ਰਵੀ ਅੱਜੇ ਇੱਕ ਸਾਲ ਪੁਰਾਣਾ ਸੀ ਇਸ ਕਾਲਜ ਵਿੱਚ। ਉਸ ਲਈ ਇਹ ਇਲੈਕਸ਼ਨ ਜਿੱਤਣਾ ਵੱਡੀ ਚੁਨੌਤੀ ਸੀ। ਪਰ ਉਸ ਦਾ ਭਾਸ਼ਣ ਤੇ ਉਸ ਦੀ ਪਿੱਛਲੇ ਸਾਲ ਦੀ ਕਾਰਗੁਜ਼ਾਰੀ ਉਸਦੇ ਦੋ ਵੱਡੇ ਹਥਿਆਰ ਸਨ। ਉਹ ਆਪਣੇ ਭਾਸ਼ਣ ਰਾਹੀ ਸਰੋਤੀਆਂ ਨੂੰ ਕੀਲ ਲੈਂਦਾ ਸੀ। ਰਵੀ ਦੇ ਭਾਸ਼ਣਾ ਨੇ ਹਵਾ ਉਸਦੇ ਹੱਕ ਵਿੱਚ ਕਰ ਦਿੱਤੀ। ਚੋਣਾਂ ਤੋਂ ਇੱਕ ਦਿਨ ਪਹਿਲਾਂ ਰਵੀ ਦੇ ਦੋਸਤਾਂ ਨੇ ਮੋਟਰ ਸਾਇਕਲਾਂ ਰਾਹੀ ਨੇੜੇ ਨੇੜੇ ਦੇ ਪਿੰਡਾਂ ਵਿੱਚ ਵਿਦਿਆਰਥੀਆਂ ਦੇ ਘਰਾ ਚ ਜਾ ਕੇ ਰਵੀ ਲਈ ਵੋਟਾਂ ਮੰਗੀਆਂ। ਇਸ ਦਾ ਬਹੁਤ ਵਧੀਆਂ ਪ੍ਰਭਾਵ ਪਿਆ ਤੇ ਰਵੀ ਇੱਕ ਸੋ ਵੀਹ ਵੋਟਾਂ ਦੇ ਵੱਡੇ ਫ਼ਰਕ ਨਾਲ ਚੋਂਣ ਜਿੱਤ ਗਿਆ।ਰਵੀ ਨੂੰ  ਖੁੱਲੀ ਜੀਪ ਵਿੱਚ ਹਾਰਾ ਨਾਲ ਲੱਧ ਕੇ ਰਵੀ ਦੇ ਦੋਸਤਾਂ ਨੇ ਸ਼ਹਿਰ ਵਿੱਚ ਵੱਡਾ ਜਲੂਸ ਕੱਢੀਆਂ। ਸਿਮਰ ਮਨਜੀਤ ਤੇ ਉਨ੍ਹਾਂ ਦੀਆਂ ਸਹੇਲੀਆਂ ਵੀ ਜਲੂਸ ਵਿੱਚ ਸ਼ਾਮਲ ਹੋਇਆਂ। ਸਿਮਰ ਸਭ ਤੋਂ ਵੱਧ ਖੁਸ਼ ਸੀ ਉਹ ਆਪਣੇ ਆਪ ਨੂੰ ਕਾਲਜ ਦੀ ਮਹਾਰਾਣੀ ਹੀ ਸਮਝਣ ਲੱਗ ਗਈ ਸੀ। ਰਵੀ ਦੀ ਮਾਂ ਵੀ ਪੁੱਤ ਦੀ ਜਿੱਤ ਤੇ ਬਹੁਤ ਖੁਸ਼ ਹੋਈ।ਕਾਲਜ ਦੇ ਵਿਦਿਆਰਥੀਆਂ ਦੀ ਜੱਥੇਬੰਦੀ ਦਾ ਪ੍ਰਧਾਨ ਬਨਣ ਨਾਲ ਰਵੀ ਦੀਆਂ ਜਿੰਮੇਵਾਰੀਆਂ ਹੋਰ ਵੱਧ ਗਈਆਂ। ਉਸ ਨੇ ਜੋ ਵਾਹਦੇਂ ਵਿਦਿਆਰਥੀਆਂ ਨਾਲ ਕੀਤੇ ਸਨ ਉਹ ਪੂਰੇ ਕਰਵਾਉਣੇਂ ਸਨ। ਉਸ ਨੇ ਸਾਰੇ ਵਿਦਿਆਰਥੀਆਂ ਤੋਂ ਸੁਝਾਵ ਲੈ ਕੇ ਇੱਕ ਮੰਗ ਪੱਤਰ ਤਿਆਰ ਕੀਤਾ ਸਿਮਰ ਨੇ ਉਸ ਦੀ ਇਸ ਕੰਮ ਵਿੱਚ ਮਦਦ ਕੀਤੀ।ਉਸ ਮੰਗ ਪੱਤਰ ਨੂੰ ਲੈ ਕੇ ਪ੍ਰਿਸੀਪਲ ਨੂੰ ਮਿਲਣ ਲਈ ਪਹੁੱਚ ਗਿਆ ।ਪ੍ਰਿਸੀਪ਼ਲ ਨੇ ਮੰਗ ਪੱਤਰ ਲੈ ਲਿਆਂ ਤੇ ਜਲਦੀ ਵਿਚਾਰ ਕਰਨ ਦੀ ਗੱਲ਼ ਕਹਿ ਦਿੱਤੀ। ਕਾਲਜ ਮਨੈਜ਼ਮੈਂਟ ਵੀ ਕਾਮਰੇਡਾਂ ਤੋਂ ਤੰਗ ਸੀ ਅੰਦਰਖਾਤੇ ਕਾਲਜ ਮਨੈਜਮੈਂਟ ਨੇ ਵੀ ਰਵੀ ਦਾ ਸਾਥ ਦਿੱਤਾ ਸੀ। ਆਪਣੇ ਪ੍ਰਭਾਵ ਵਾਲੇਂ ਵਿਦਿਆਰਥੀਆਂ ਤੋਂ ਰਵੀ ਦੇ ਹੱਕ ਵਿੱਚ ਵੋਂਟ ਭੁਗਤਾਏ ਸਨ। ਹੁਣ ਮਨੈਜਮੈਂਟ ਕੋਲ ਮੌਕਾਂ ਸੀ ਵੀ ਉਹ ਰਵੀ ਦੀਆਂ ਮੰਗਾਂ ਮੰਨ ਕੇ ਵਿਦਿਆਰਥੀਆਂ ਵਿੱਚ ਉਸ ਦੀ ਬੱਲੇ ਬੱਲੇ ਕਰਵਾਏ ਤਾਂ ਜੋ ਕਾਮਰੇਡ ਨੂੰ ਸਬਕ ਸਿਖਾਇਆਂ ਜਾ ਸਕੇ। ਰਵੀ ਦੇ ਮੰਗ ਪੱਤਰ ਦੇਣ ਤੋਂ ਅਗਲੇ ਦਿਨ ਹੀ ਅਮਲ ਸ਼ੁਰੂ ਹੋ ਗਿਆਂ। ਸਾਰੀਆਂ ਕਲਾਸਾਂ ਦੇ ਖਰਾਬ ਪੱਖੇ ਬਦਲ ਦਿੱਤੇ ਗਏ। ਕੰਨਟੀਨ ਦੇ ਨਾਲ ਇੱਕ ਕਮਰੇ ਵਿੱਚ ਪੁਰਾਣਾ ਟੁੱਟੀਆਂ ਹੋਇਆਂ ਫ਼ਰਨੀਚਰ ਪਿਆਂ ਸੀ। ਉਸ ਦੀ ਨਿਲਾਮੀ ਕਰਕੇ ਉਹ ਕਮਰਾਂ ਖਾਲੀ ਕਰਵਾਂ ਲਿਆ। ਉਸ ਦਾ ਦਰਵਾਜ਼ਾ ਕੰਨਟੀਨ ਵਾਲੇ ਪਾਸੇ ਕੰਢ ਕੇ ਉਸ ਨੂੰ ਕੁੜੀਆਂ ਦੇ ਬੈਠਨ ਲਈ ਬਣਾ ਦਿੱਤਾ ਗਿਆ।ਕੰਨਟੀਨ ਵਿੱਚ ਨਵਾਂ ਫਰਨੀਚਰ ਆ ਗਿਆ। ਵਿਦਿਆਰਥੀਆਂ ਨੂੰ ਪਾਣੀ ਪਿਲਾਉਂਣ ਲਈ ਪਹਿਲਾ ਮਾਈ ਬੈਠਦੀ ਸੀ ਉਹ ਟੱਬ ਵਿੱਚ ਪਾਣੀ ਭਰਕੇ ਰੱਬੜ ਦੇ ਗਲਾਸਾ ਰਾਹੀ ਪਾਣੀ ਪਿਲਾਉਂਦੀ ਸੀ। ਪਰ ਇਸ ਵਾਰ ਮਨੈਜਮੈਂਟ ਨੇ ਰਵੀ ਦੇ ਮੰਗ ਪੱਤਰ ਅਨੁਸਾਰ  ਠੰਢੇ ਪਾਣੀ ਦੇ ਦੋਂ ਵਾਟਰ ਕੂਲਰ ਲਾ ਦਿੱਤੇ ਇੱਕ ਕੁੜੀਆਂ ਲਈ ਤੇ ਇੱਕ ਮੁੰਡੀਆਂ ਲਈ। ਸਾਈਕਲ ਸਟੈਂਡ ਤੇ ਪੱਕੇ ਤੌਰ ਤੇ ਚੌਕੀਦਾਰ ਬਿੱਠਾ ਦਿੱਤਾਂ ਤਾ ਜੋ ਬੱਚਿਆਂ ਦੇ ਸਾਇਕਲਾਂ ਨਾਲ ਕੋਈ ਛੇੜਛਾੜ ਨਾ ਕਰੇ । ਪਹਿਲਾਂ ਸ਼ਰਾਰਤੀ ਅਨਸਰ ਸਾਇਕਲਾਂ ਦੀ ਹਵਾਂ ਕੰਢ ਜਾਂਦੇ ਸਨ ਖਾਸ ਤੌਰ ਤੇ ਕੁੜੀਆਂ ਦੇ ਸਾਇਕਲਾਂ ਦੀ। ਇਨ੍ਹਾਂ ਤਿੰਨ ਚਾਰਾਂ ਕੰਮਾਂ ਨੇ ਰਵੀ ਦੀ ਵਿਦਿਆਰਥੀਆਂ ਵਿੱਚ ਬੱਲੇ ਬੱਲੇ ਕਰਵਾ ਦਿੱਤੀ। ਹੁਣ ਸਿਮਰ ਤੇ ਰਵੀ ਦੇ ਪਿਆਰ ਦੀ ਚਰਚਾ ਵੀ ਆਮ ਸੀ। ਰਵੀ ਦੇ ਦੋਸਤ ਸਿਮਰ ਨੂੰ ਭਾਬੀ ਕਹਿਕੇ ਬੁਲਾਉੱਦੇ ਸਨ। ਮਨਜੀਤ ਤਾਂ ਪਹਿਲਾਂ ਹੀ ਸਿਮਰ ਨੂੰ ਭਾਬੀ ਕਹਿੰਦੀ ਸੀ।
                 ਦੋਂ ਮਹਿਨੇ ਲੰਘ ਗਏ ਫ਼ੇਰ ਯੂਥ ਫੈਸਟੀਵਲ ਦੀਆਂ ਤਰੀਕਾਂ ਤਹਿ ਹੋ ਗਈਆ। ਇਸ ਵਾਰ ਯੂਥ ਫੈਸਟੀਵਲ ਦੂਸਰੇ ਸ਼ਹਿਰ ਦੇ ਕਾਲਜ ਵਿੱਚ  ਹੋਣਾ ਸੀ। ਅਮਨਦੀਪ ਸਰ ਤੇ ਦਿਲਪ੍ਰੀਤ ਮੈਡਮ ਨੇ ਫੇਰ ਆਪਣੀਆਂ ਆਪਣੀਆਂਂ ਟੀਮਾਂ ਤਿਆਰ ਕੀਤੀਆਂ।ਰਵੀ ਨੇ ਇਸ ਵਾਰ ਗਿੱਧੇ ਦੀ ਪੇਸ਼ਕਾਰੀ ਵਿੱਚ ਇੱਕ ਨਵੀਂ ਤਬਦੀਲੀ ਦੀ ਸਲਾਹ ਦਿੱਤੀ। ਸਾਰੀਆਂ ਨੂੰ ਇਹ ਤਬਦੀਲੀ ਬਹੁਤ ਪਸੰਦ ਆਈ। ਇਸ ਸਾਲ ਵੀ ਰਵੀ ਗਿੱਧੇ ਦਾ ਪਲੈਬੈਂਕ ਸਿੰਗਰ ਸੀ। ਇਸ ਸਾਲ ਰਵੀ ਨੇ ਇੱਕ ਨਵਾਂ ਨਾਟਕ ਤਿਆਰ ਕੀਤਾਂ ਜੋਂ ਇੱਕ ਨੌਜਵਾਨ ਵਿਦਿਆਰਥੀ ਆਗੂ ਤੇ ਸੀ ।ਜੋਂ ਵਿਦਿਆਰਥੀਆਂ ਦੇ ਹੱਕਾ ਲਈ ਲੜ੍ਹਦਾ ਹੈ । ਉਸ ਦੀ ਇਸ ਲੜਾਈ ਵਿੱਚ ਇੱਕ ਕੁੜੀ ਵੀ ਸ਼ਾਮਲ ਹੁੰਦੀ ਆ ਜੋਂ ਬਾਅਦ ਵਿੱਚ ਉਸ ਨੂੰ ਪਿਆਰ ਕਰਨ ਲੱਗ ਜਾਦੀ ਹੈ। ਪਰ ਉਹ ਨੌਜਵਾਨ ਉਸ ਨੂੰ ਸਮਝਾਉਦਾ ਹੈ ਵੀ ਜਿਸ ਰਾਹ ਉਹ ਤੁਰੀਆਂ ਹੈ ਉਸ ਰਾਹ ਚੱਲਦੇ ਉਸ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ। ਪਰ ਉਹ ਕੁੜੀ ਨਹੀ ਮਨੰਦੀ । ਅਖੀਰ ਵਿੱਚ ਉਹ ਹੱਕਾਂ ਲਈ ਲੜ੍ਹਦਾਂ ਲੜ੍ਹਦਾਂ ਪੁਲੀਸ ਹਥੋਂ ਮਾਰੀਆਂ ਜਾਂਦਾ।ਉਸ ਦੀ ਮੌਤ ਤੋਂ ਬਾਅਦ  ਉਹ ਕੁੜੀ ਉਸ ਦਾ ਝੰਡਾ ਫ਼ੜ੍ਹਕੇ ਲੜ੍ਹਾਈ ਜਾਰੀ ਰੱਖਣ ਦੀ ਕਸਮ ਖਾਂਦੀ ਆ। ਇਸ ਨਾਟਕ ਦਾ ਮੇਨ ਪਾਤਰ ਰਵੀ ਸੀ ਉਸ ਨੇ ਸਿਮਰ ਨੂੰ ਉਸ ਕੁੜੀ ਵਾਲੇ  ਪਾਤਰ ਦਾ  ਰੋਲ ਦਿੱਤਾ। ਇਨ੍ਹਾਂ ਆਇਟਮਾਂ ਦੀ ਰਿਹਾਸਲ ਸ਼ੁਰੂ ਹੋ ਗਈ ਪਰ ਟਾਈਮ ਉਹੀ ਰਵੀ ਦੀ ਸਹੂਲਤ ਵਾਲਾ ਹੀ ਸੀ। ਐਤਕੀ ਤਾਂ ਹੋਰ ਵੀ ਜਰੂਰੀ ਸੀ ਕਿਉਕਿ ਰਵੀ ਪ੍ਰਧਾਨ ਵੀ ਸੀ। ਪਰ ਉਸ ਨੇ ਰਿਆਸਲਾਂ ਵਿੱਚ ਪ੍ਰਧਾਨਗੀ ਨਹੀ ਲਿਆਂਦੀ ਉਹ ਆਮ ਕਲਾਕਾਰ ਵਾਂਗੂ ਹੀ ਪੇਸ਼ ਆਉਂਦਾ । ਕਈ ਦਿਨ ਰਿਆਸਲ ਹੋਈ ਰਵੀ ਤੇ ਸਿਮਰ ਨੇ ਆਪਣੇ ਆਪਣੇ ਰੋਲ ਵਿੱਚ ਜਾਨ ਪਾ ਦਿੱਤੀ । ਸਿਮਰ ਇਸ ਵਾਰ  ਨਾਟਕ ਲਈ ਵੱਧ ਸਮਾਂ ਦੇ ਰਹੀ ਸੀ ਇਸ ਲਈ ਗਿੱਧੇ ਦੀ ਕਪਤਾਨੀ ਮਨਜੀਤ ਨੂੰ ਦੇ ਦਿੱਤੀ ਗਈ। ਸਿਮਰ ਨੇ ਆਪਣਾ ਸਾਰਾ ਧਿਆਨ ਨਾਟਕ ਤੇ ਹੀ ਲਾ ਦਿੱਤਾ ਕਿਉਕਿ ਨਾਟਕ ਵਿੱਚ ਉਹ ਰਵੀ ਨਾਲ ਸੀ।ਜਿਸ ਦਿਨ ਡਰੈਂਸ ਰਿਹਾਸਲ ਹੋਈ ਸਿਮਰ ਵਲੋਂ ਬੋਲ੍ਹੇ ਪਿਆਰ ਦੇ ਇੱਕ ਇੱਕ ਡਾਇਲਾਂਗ ਤੇ ਹਾਲ ਤਾੜੀਆਂ ਨਾਲ ਗੁੰਜ਼ ਉੱਠੀਆਂ ਤੇ ਰਵੀ ਨੇ ਉਸ ਮਰਨ ਵਾਲਾ ਸੀਨ ਕਰਕੇ  ਸਾਰਾ ਹਾਲ ਰੂਆ ਦਿੱਤਾ। ਯੂਥ ਫੈਸਟੀਵਲ ਵਿੱਚ ਗਿੱਧਾ ਵੀ ਪਹਿਲੇਂ ਨੰਬਰ ਤੇ ਰਿਹਾ ਤੇ ਨਾਟਕ ਵੀ। ਰਵੀ ਨੇ ਵੀ ਗਾਉਂਣ ਚ ਪਹਿਲਾ ਸਥਾਨ ਹਾਸਲ ਕਰ ਲਿਆ ਇੱਕ ਕਾਲਜ ਦੇ ਹੋਰ ਵਿਦਿਆਰਥੀ ਨੇ ਪੇੰਟਿੰਗ ਮੁਕਾਬਲਾਂ ਜਿੱਤ ਕੇ ਉਵਰਆਲ ਟਰਾਫ਼ੀ ਲਗਾਤਾਰ ਦੂਸਰੀ ਵਾਰ  ਕਾਲਜ ਦੀ ਝੋਲੀ ਵਿੱਚ ਪਾਈ। ਨਾਟਕ ਤੇ ਗਿੱਧਾ ਯੂਨੀਵਰਸਿਟੀ ਯੂਥ ਫੈਸਟੀਵਲ ਲਈ ਇਸ ਸਾਲ ਵੀ ਚੁਣੀਆਂ ਗਿਆ। ਰਵੀ, ਸਿਮਰ ਤੇ ਬਾਕੀ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੇ ਕਾਲਜ ਦਾ ਨਾਂ ਸਿੱਖਰ ਤੇ ਪੁੱਚਾ ਦਿੱਤਾ। ਕਾਲਜ ਦੇ ਪ੍ਰਿਸੀਪਲ ਤੋਂ ਤਾਂ ਇਹ ਚਾਅ ਚੱਕਿਆਂ ਨਹੀ ਜਾ ਰਿਹਾ ਸੀ। ਉਸ ਨੇ ਇਸ ਖੁਸ਼ੀ ਵਿੱਚ ਕਾਲਜ ਚ ਛੁੱਟੀ ਦਾ ਐਲਾਨ ਕੀਤਾ ।ਅਮਨਦੀਪ ਸਰ ਤੇ ਮੈਡਮ ਦਿਲਪ੍ਰੀਤ ਸਭ ਤੋਂ ਵੱਧ ਖੁਸ਼ ਸਨ। ਸਿਮਰ ਨੇ ਯੂਨੀਵਰਸਿਟੀ ਯੂਥ ਫੈਸਟੀਵਲ ਦੇ ਸੁਪਨੇ ਵੇਖਣੇ ਸ਼ੁਰੂ ਕਰ ਦਿੱਤੇ ਸਨ।
     ਯੂਨੀਵਰਸਿਟੀ ਯੂਥ ਫੈਸਟੀਵਲ ਦੀਆਂ ਤਰੀਕਾਂ ਨਵਬੰਰ ਦੇ ਆਖਰੀ ਮਹਿਨੇ ਸਨ। ਫ਼ੇਰ ਰਿਹਾਸਲਾ ਸ਼ੁਰੂ ਹੋ ਗਈਆਂ। ਸਿਮਰ ਦੀਆਂ ਤਾ ਪੌਂ ਬਾਰਾਂ ਸਨ ਉਹ ਹੁਣ ਸਾਰਾ ਦਿਨ ਰਵੀ ਨਾਲ ਰਹਿੰਦੀ। ਦੇਖਦੇ ਦੇਖਦੇ ਯੂਥ ਫੈਸਟੀਵਲ ਦੀਆਂ ਤਰੀਕਾਂ ਆ ਗਈਆਂ। ਇਸ ਵਾਰ ਅਮਨਦੀਪ ਸਰ ਨੇ ਵੱਡੀ ਬਸ ਕਰਾਏ ਤੇ ਲਈ। ਕਿਉਕਿ ਇਸ ਵਾਰ ਸਮਾਨ ਵੀ ਜ਼ਿਆਦਾ ਸੀ ਤੇ ਮੈਂਬਰ ਵੀ ਵੱਧ ਸਨ। ਇਸ ਵਾਰ ਵੀ ਰਵੀ ਤੇ ਸਿਮਰ ਇੱਕੋ ਸੀਟ ਤੇ ਬੈਠਕੇ ਗਏ। ਉਨ੍ਹਾਂ ਦੀ ਪਿੱਛਲੀ ਸੀਟ ਤੇ ਮਨਜੀਤ ਬੈਠੀ ਸੀ। ਉਹ ਦੋਵੇਂ ਸਹੇਲੀਆਂ ਕਦੇ ਕਦੇ ਆਪਸ ਵਿੱਚ ਮਜ਼ਾਕ ਕਰਕੇ ਹੱਸ ਲੈਂਦੀਆਂ। ਉਹ ਗੱਲ਼ ਸਿਰਫ਼ ਰਵੀ ਬਾਰੇ ਹੀ ਕਰਦੀਆਂ ਸਨ। ਇਸ ਵਾਰ ਯੂਨੀਵਰਸਿਟੀ ਵਿੱਚ ਉਹ ਜਿਆਦਾ ਬਾਹਰ ਨਹੀ ਘੁੰਮ ਸਕੇ ਉਨ੍ਹਾਂ ਦੀਆਂ ਆਈਟਮਾਂ ਦੋਨੋ ਦਿਨ ਸਨ। ਯੂਨੀਵਰਸਿਟੀ ਦੇ ਪ੍ਰਬਧਕਾਂ ਦੀ ਗੁਜ਼ਾਰਿਸ਼ ਤੇਂ ਰਵੀ ਨੇ ਮਨੋਰਜ਼ਨ ਲਈ ਹੀਰ ਗਾਂ ਕੇ ਸੁਣਾਈ। !!! ਤੇਰੇ ਟਿੱਲੇ ਤੋਂ ਉਹ ਸੂਰਤ  ਦਿੰਦੀਆਂ ਹੀਰ ਦੀ !!! । ਉਸ ਦੀ ਬੁੰਲਦ ਅਵਾਜ਼ ਨੇ ਸਮਾਂ ਬੰਨ ਦਿੱਤਾ। ਉਨ੍ਹਾਂ ਦਾ ਪਲੇਅ ਬਹੁਤ ਪਸੰਦ ਕੀਤਾ ਗਿਆਂ।ਗਿੱਧੇ ਨੇ ਵੀ ਰੰਗ ਬੰਨ ਦਿੱਤਾ ਉਸ ਵਿੱਚ ਕੀਤੀਆਂ ਤਬਦੀਲੀ ਕਾਰਣ ਸਭ ਨੂੰ ਬਹੁਤ ਪਸੰਦ ਆਇਆ। ਇਸ ਵਾਰ ਫ਼ੇਰ ਪਲੇਅ ਤੇ ਗਿੱਧਾ ਪਹਿਲੇਂ ਨੰਬਰ ਤੇ ਰਹੇ। ਇਹ ਪਹਿਲੀ ਵਾਰ ਹੋਇਆ ਕੇ ਲਗਾਤਾਰ ਦੋ ਵਾਰੀ ਯੂਨੀਵਰਸਿਟੀ ਯੂਥ ਫੈਸਟੀਵਲ ਚੋ ਕਾਲਜ ਦੀਆਂ ਦੋ ਆਈਟਮਾਂ ਪਹਿਲੇ ਨੰਬਰ ਤੇ ਰਹੀਆਂ ਹੋਂਣ।ਕਾਲਜ ਦੇ ਪ੍ਰਿਸੀਪਲ ਤੇ ਸਟਾਫ਼ ਮੈਬਰਾਂ ਦੀ ਖੁਸ਼ੀ ਦਾ ਕੋਈ ਟਿਕਾਨਾ ਨਾ ਰਿਹਾ। ਉਨ੍ਹਾਂ ਸਾਰੇ ਕਲਾਕਾਰਾਂ ਨਾਲ ਗਰੁੱਪ ਫੋਟੋ ਕਰਵਾਈ ਰਵੀ ਤੇ ਸਿਮਰ ਨਾਲ ਨਾਲ ਕੁਰਸੀਆਂ ਤੇ ਬੈਠੇਂ। ਇਸ ਸਾਲ ਕਾਲਜ਼ ਮੈਗਜ਼ੀਨ ਵਿੱਚ ਰਵੀ ਦੀਆਂ ਕਈ ਫੋਟੋਜ਼ ਲੱਗਣ ਵਾਲੀਆਂ ਸਨ। ਰਵੀ ਆਪਣੇ ਨਰਮੇ ਦੀ ਫ਼ਸਲ ਸਾਭਣ ਅਤੇ ਕਣਕ ਦੀ ਬੀਜਾਈ ਵਿੱਚ ਬਿਜ਼ੀ ਹੋ ਗਿਆ। ਉਧਰ ਕਾਲਜ ਚ ਕੰਡੀਸ਼ਨਲ ਪੇਪਰ ਚੱਲ ਪਏ । ਯੂਨੀਵਰਸਿਟੀ ਰੂਲ ਮੁਤਾਬਕ ਇੰਨ੍ਹਾਂ ਪੇਪਰਾਂ ਦੇ ਅਧਾਰ ਤੇ ਹੀ ਪੇਪਰਾਂ ਦਾ ਰੋਲ ਨੰਬਰ ਮਿੱਲਦਾ ਸੀ। ਇੱਕ ਵੱਡੀ ਸੱਮਸਿਆ ਹਾਜ਼ਰੀਆਂ ਪੂਰੀਆ ਦੀ ਸੀ। ਕਿਉਕਿ ਕਾਲਜ਼ ਦੇ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਹਾਜ਼ਰੀਆਂ ਘੱਟ ਸਨ। ਪਰ ਰਵੀ ਨੇ ਆਪਣੀ ਸਿਆਣਪ ਨਾਲ ਪ੍ਰਿਸੀਪਲ  ਤੋਂ ਇਹ ਦੋਵੇਂ ਮਸਲੇ ਹੱਲ ਕਰਵਾ ਦਿੱਤੇ। ਹੁਣ ਸਭ ਨੂੰ ਰੋਲ ਨੰਬਰ ਮਿੱਲਣੇ ਸਨ । ਫਾਈਨਲ ਪੇਪਰ ਨੇੜੇ ਆ ਗਏ। ਸਿਮਰ ਤੇ ਰਵੀ ਦੇ ਵਿਛੋੜੇ ਦਾ ਟਾਈਮ ਆ ਗਿਆ। ਰਵੀ ਨੇ ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾੜੀ ਸਾਭਣ ਦੇ ਨਾਲ ਨਾਲ ਨਰਮੇਂ ਦੀ ਫ਼ਸਲ ਵੀ ਬੀਜੀ ਤੇ ਪੜ੍ਹਾਈ ਵੀ ਕੀਤੀ। ਪੇਪਰਾਂ ਚ ਉਹ ਮਿੱਲਦੇ ਰਹੇ ਪਰ ਸਿਮਰ ਨੇ ਚਿੱਠੀਆਂ ਲਿਖਣੀਆਂ ਨਾ ਛੱਡੀਆਂ । ਇਸ ਵਾਰ ਰਵੀ ਨੇ ਬਹੁਤੀਆਂ ਚਿੱਠੀਆਂ ਦੇ ਜਵਾਬ ਨਾ ਦਿੱਤੇ। ਹੁਣ ਸਭ ਨੂੰ ਰਿਜ਼ਲਟ ਦਾ ਇੰਤਜ਼ਾਰ ਸੀ।

ਚਲਦਾ

Leave a Reply

Your email address will not be published. Required fields are marked *