ਕੋਹ ਕਾਫ ਦੀ ਪਰੀ | koh kaaf di pari

ਅੱਜੇ ਨੌਂਵੀ ਦਸਵੀਂ ਦੇ ਵਿਦਿਆਰਥੀ ਸੀ।ਪਰ ਮਾਂ ਬਾਪੂ ਦੀ ਦਹਿਸ਼ਤ ਕਾਰਨ ਕਦੀ ਇੱਧਰ ਉੱਧਰ ਵੇਖਣ ਦਾ ਜਿਗਰਾ ਨਹੀਂ ਪੈਂਦਾ ਸੀ।ਪਰ ਉਮਰ ਨਾਲ ਹਾਰਮੋਨ ਬੱਦਲ ਵੀ ਰਹੇ ਸਨ ਅਤੇ ਨਾਲ ਹੀ ਸਾਡੀ ਆਵਾਜ਼ ਅਤੇ ਰੰਗ ਵੀ ਬਦਲਣੇ ਸ਼ੁਰੂ ਹੋ ਗਏ।4 ਕੁ ਘਰ ਛੱਡ ਕੇ ਇੱਕ ਘਰ ਵਿੱਚ ਇੱਕ ਪ੍ਰਾਹੁਣੀ ਕੁੜੀ ਨਾਨਕੇ ਘਰ ਆ ਗਈ।ਬੱਸ ਅੱਖਾਂ ਚਾਰ ਕੀਂ ਹੋਈਆਂ ਸਾਡੀ ਦੁਨੀਆਂ ਹੀ ਹੋਰ ਹੋ ਗਈ।ਮੱਤਲਬ ਸਾਰੀ ਦੁਨੀਆਂ ਹੀ ਉਹ ਹੋ ਗਈ।ਸੀ ਵੀ ਕੋਹ ਕਾਫ ਦੀਆਂ ਪਰੀਆਂ ਵਾੰਗੂ ਹੁਸੀਨ।ਪਿੰਡ ਦੀ ਮਾਝਾ ਖਾਲਸਾ ਦੁੱਧ ਪੀ ਕੇ ਜੱਟੀ ਵੀ ਨਿਰੋਲ ਦੁਧੀਆ ਸਟੇਚੁ ਲੱਗਦੀ।ਉਸਦੀਆਂ ਮੋਟੀਆਂ ਕਾਲੀਆ ਮਿਰਗ ਵਰਗੀਆਂ ਅੱਖਾਂ ਦੀਆਂ ਪੁਤਲੀਆਂ ਉੱਡ ਜੂੰ ਉੱਡ ਜੁ ਕਰਦੀਆਂ ਰਹਿੰਦੀਆਂ।ਉਹ ਮੇਰੀ ਤੇ ਮੈਂ ਉਹਦੀ ਝਲਕ ਪਾਉਣ ਲਈ ਉਤਾਵਲੇ ਹੀ ਰਹਿੰਦੇ ਅਤੇ ਕਈ ਖੇਖਣ ਕਰਦੇ।ਮੇਰੇ ਅਤੇ ਪਰੀ ਦੇ ਇਹ੍ਹ ਅਤਿ ਹੁਸੀਨ ਦਿਨ ਝੱਟ ਦੇਣੀ ਲੰਘਦੇ ਜਾ ਰਹੇ ਸਨ।ਜਿੰਦਗੀ ਦਾ ਪਹਿਲਾ ਸਚਾ ਸੁੱਚਾ ਪਿਆਰ ਵਾਸ਼ਨਾ ਤੋਂ ਕੋਹਾਂ ਦੂਰ।ਪਰੀ ਰੋਜ਼ਾਨਾ ਆਪਣੇ ਮਾਮੇ ਦੇ 5 ਕੁ ਸਾਲ ਦੇ ਲੜ੍ਹਕੇ ਹੱਥ ਰੁਕਾ ਭੇਜਦੀ ਅਤੇ ਅਸੀਂ ਵੀ ਜੁਵਾਬੀ ਰੁਕਾ ਉਸੇ ਹੱਥ ਭੇਜਦੇ।ਕੁੱਝ ਦਿਨਾਂ ਬਾਅਦ ਪਰੀ ਦਾ ਭਰਾ ਵੀ ਨਾਨਕੇ ਪਿੰਡ ਪਹੁੰਚ ਗਿਆ ਜੋ ਪਰੀ ਤੋਂ ਵੱਡਾ ਸੀ।ਮੇਰੇ ਲੱਖ ਮਨਾਂ ਕਰਨ ਤੇ ਵੀ ਪਰੀ ਤੇ ਪਿਆਰ ਦਾ ਅਜਿਹਾ ਖ਼ੁਮਾਰ ਚੜ੍ਹਿਆ ਹੋਇਆ ਸੀ ਕਿ ਉਹ ਕਦੀ ਚੁਬਾਰੇ ਚੜ੍ਹ ਦੇਖਦੀ ਕਦੀ ਸਾਡੇ ਘਰ ਹੀ ਆ ਜਾਂਦੀ।ਪਰ ਕਹਿੰਦੇ ਹਰੈਕ ਪਿਆਰ ਨੇ ਜਾਹਿਰ ਹੋਣਾ ਹੀ ਹੁੰਦਾ।ਇੱਕ ਦਿਨ ਪਰੀ ਦਾ ਰੁੱਕਾ ਉਸਦੇ ਭਰਾ ਹੱਥ ਆ ਗਿਆ।ਬੱਸ ਉਸ ਦੀ ਜਾਨ ਤੇ ਬਣ ਗਈ।ਭਰਾ ਨੇ ਰੱਜ ਕੇ ਕੁੱਟਿਆ।ਫੇਰ ਵੀ ਉਹ ਹਰੈਕ ਕੁਰਬਾਨੀ ਲਈ ਤਿਆਰ ਸੀ।ਨਿਰਛਲ ਕੂੰਵਾਰਾ ਪਿਆਰ ਝੁਕਣ ਲਈ ਤਿਆਰ ਨਹੀਂ ਸੀ।ਪਰੀ ਨੂੰ ਵਾਪਸ ਉਸਦੇ ਘਰ ਭੇਜ ਦਿੱਤਾ ਗਿਆ ਅਤੇ ਸਾਡੀ ਦੁਨੀਆਂ ਸੁੰਞੀ ਹੋ ਗਈ।ਅਸੀਂ ਵੀ ਮਿਨੇ ਜਿਹੇ ਬਣ ਕੇ ਝੱਟ ਲੰਘਾਉਣ ਲੱਗੇ।ਮਾਂ ਬਾਪੂ ਦਾ ਇੱਜਤ ਮਾਨ ਅਤੇ ਸਮਾਜ ਵਾਰ ਵਾਰ ਕਿਸੇ ਕਾਹਲੇ ਕਦਮ ਨੂੰ ਚੁੱਕਣ ਤੋਂ ਰੋਕਦਾ ਰਿਹਾ।ਪਰੀ ਦਾ ਸੁਨੇਹਾ ਆਇਆ ਕੇ ਮਿਲ ਜਾ ਨਹੀਂ ਤੇ ਮੈਂ ਮਰ ਜਾਵਾਂਗੀ।ਸਿਰ ਤਲੀ ਤੇ ਰੱਖ ਕੇ ਮਿਲਣ ਗਿਆ ਭੁੱਬਾਂ ਮਾਰ ਮਾਰ ਰੋਈ ਅਤੇ ਭਰਾ ਦੀ ਮਾਰ ਕੁਟਾਈ ਦੇ ਨਿਸ਼ਾਨ ਦਿਖਾਏ। ‘ਤੁਸੀਂ ਮੈਨੂੰ ਲੈ ਚੱਲੋ ਮੈਂ ਹੁਣ ਘਰ ਨਹੀਂ ਜਾਣਾ” ਪਰੀ ਕਹਿ ਰਹੀ ਸੀ।
ਪਰੀ ਨਹੀਂ ਅਸੀਂ ਅਜਿਹਾ ਕੋਈ ਕੱਮ ਨਹੀਂ ਕਰਨਾ ਜਿਸ ਨਾਲ ਮਹੱਬਤ ਨੂੰ ਦਾਗ ਲੱਗੇ।ਤੈਨੂੰ ਟੌਹਰ ਨਾਲ਼ ਵਿਆਹ ਕੇ ਲਿਜਾਂਵਗਾ।
ਮਾੜੀ ਕਰਨੀ ਨੂੰ ਇਸ ਮੁਲਾਕਾਤ ਦੀ ਭਿਣਕ ਵੀ ਪਰੀ ਦੇ ਭਰਾ ਨੂੰ ਲੱਗ ਗਈ।ਪਰੀ ਦੇ ਭਰਾ ਦਾ ਗੁਸਾ ਹੁਣ ਮੇਰੇ ਤੇ ਡਿੱਗਣ ਵਾਲਾ ਸੀ।ਪਰੀ ਦੇ ਭਰਾ ਨੇ ਡੂੰਘੀ ਸਕੀਮ ਬਣਾ ਕੇ ਕੁਝ ਦਿਨਾਂ ਬਾਅਦ ਬੜ੍ਹੇ ਪਿਆਰ ਨਾਲ ਕਿਸੇ ਹੋਰ ਰਾਂਹੀ ਸ਼ਰਾਬ ਪਾਰਟੀ ਦਾ ਸਦਾ ਦਿੱਤਾ।ਜਦੋ ਮੈਂ ਜਾ ਕੇ ਬੈਠਾ ਤਾਂ ਕੁਝ ਲੋੜ੍ਹ ਤੋਂ ਵੱਧ ਆਉ ਭਗਤ ਹੋ ਰਹੀ ਸੀ ਅਤੇ ਪਰੀ ਦਾ ਭਰਾ ਵੀ ਮੌਜੂਦ ਸੀ ਅਤੇ ਮੈਨੂੰ ਲੋੜੋਂ ਵੱਧ ਪਿਆਰ ਦੇ ਰਿਹਾ ਸੀ।ਮੈਂ ਇਕੱਲਾ ਅਤੇ ਉਹ 4/5 ਜਣੇ।ਮੇਰੀ ਛੇਂਵੀ ਸੈਂਸ ਮੈਨੂੰ ਫਟਾਫਟ ਨਿੱਕਲ ਜਾਣ ਲਈ ਆਖ ਰਹੀ ਸੀ।ਆਖਰ ਨੂੰ ਮੈਂ ਵੀ ਡੂੰਘੀ ਅਪਣੱਤ ਜਤਾਉਂਦਿਆਂ ਪਰੀ ਦੇ ਭਰਾ ਨੂੰ ਕਿਹਾ ਕੇ ਮੈਂ ਤੇਰੇ ਲਈ ਸਪੈਸ਼ਲ ‘ਚੀਵਾਸ ਰੀਗਲ “ਦੀ ਵਿਦੇਸ਼ੀ ਬੋਤਲ ਰੱਖੀ ਏ ਮੈਂ ਲੈ ਕੇ ਹੁਣੇ ਆਇਆ।ਵਿਦੇਸ਼ੀ ਸ਼ਰਾਬ ਦਾ ਲਾਲਚ ਦੇ ਕੇ ਮੈਂ ਉਹਨਾਂ ਦਾ ਚੱਕਰਵਿਊ ਤੋੜ ਆਇਆ ਸੀ।ਬਾਅਦ ਵਿੱਚ ਪਰੀ ਰਾਂਹੀ ਪਤਾ ਚੱਲਿਆ ਕੇ ਉਸ ਦਿਨ ਤੈਨੂੰ ਮਾਰ ਸੱਕਦੇ ਸੀ ਇਹ੍ਹ ਪਲੈਨਿੰਗ ਲੰਮੇ ਸਮੇਂ ਤੋਂ ਘੜ੍ਹ ਰਹੇ ਸਨ।ਬੱਸ ਇਸ ਆਖਰੀ ਮੁਲਾਕਾਤ ਤੋਂ 20 ਦਿਨ ਬਾਅਦ ਪਰੀ ਦੇ ਵਿਆਹ ਦੀ ਖਬਰ ਸੁਣੀ।ਇਸੇ ਸਮੇ ਮੇਰੀ ਵਧੀਆ ਸਰਕਾਰੀ ਜੋਬ ਲੱਗ ਗਈ।ਮੈਂ ਸੋਚਦਾ ਕਾਸ਼ ਜੋਬ ਛੇਂ ਮਹੀਨੇ ਪਹਿਲਾਂ ਮਿਲ ਜਾਂਦੀ ਤਾਂ ਸਾਡੀ ਕਹਾਣੀ ਵੀ ਸਿਰੇ ਕੰਢੇ ਲੱਗ ਜਾਂਦੀ।ਪਰ ਉਹਦੀਆਂ ਉਹੀਓ ਜਾਣੇ।
ਚੰਨਣ ਸਿੰਘ ਹਰਪੁਰਾ
ਸੀਏਟਲ ਤੋਂ

Leave a Reply

Your email address will not be published. Required fields are marked *