ਮਾੜਾ ਟਾਈਮ (ਭਾਗ 2) | maarha time part 2

ਸਾਡੇ ਘਰ ਵਿੱਚ ਮੇਰਾ ਬੇਟਾ ਮੇਰੇ ਹਸਬੈਂਡ ਤੇ ਮੈਂ ਅਸੀ ਤਿੰਨੋ ਬਹੁਤ ਖੁਸ਼ੀ ਖੁਸ਼ੀ ਅਪਣੀ ਜ਼ਿੰਦਗੀ ਜੀ ਰਹੇ ਸੀ ਮੇਰੇ ਹਸਬੈਂਡ ਮੈਨੂੰ ਇੰਨਾ ਪਿਆਰ ਕਰਦੇ ਸੀ ਸ਼ਾਇਦ ਉਹ ਹਰ ਕੁੜੀ ਦਾ ਸੁਪਨਾ ਹੁੰਦਾ ਕੇ ਉਸਦਾ ਘਰਵਾਲਾ ਓਹਨੂੰ ਇੰਨਾ ਹੀ ਪਿਆਰ ਤੇ ਦੇਖਭਾਲ ਕਰੇ ਉਹਨਾਂ ਮੈਨੂੰ ਕਿਸੇ ਚੀਜ਼ ਤੋਂ ਟੋਕਿਆ ਨਹੀਂ ਸੀ ਤੂੰ ਆਹ ਕੱਪੜਾ ਨਹੀਂ ਪਾਉਣਾ ਜਾ ਇਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਕੁਲ ਮਿਲਾ ਕੇ ਅਸੀ ਅਪਣੀ ਲਾਈਫ ਵਿੱਚ ਨੀਚੇ ਬਿਤਾਏ 9 ਸਾਲਾਂ ਤੋਂ ਉੱਪਰ 3 ਸਾਲਾਂ ਵਿੱਚ ਹੀ ਬਹੁਤ ਵਧੀਆ ਜ਼ਿੰਦਗੀ ਜੀ ਲਈ ਨਾ ਕੋਈ ਰੋਕ ਨਾ ਕੋਈ ਟੋਕ ਸੁਬਹ ਜਾਣਾ ਘਰ ਤੋਂ 3 ਵਜੇ ਆਉਣਾ ਅਪਣੀ ਮਰਜ਼ੀ ਹੋਣੀ ਰਾਤ ਰੋਟੀ ਬਣਾਨੀ ਜਾ ਬਜ਼ਾਰ ਤੋਂ ਹੀ ਲੈ ਆਉਣੀ ਜਾ ਕਦੇ ਇੰਨਾ ਨੇ ਕਹਿਣਾ ਤੂੰ ਰਹਿਣ ਦੇ ਤੂੰ ਥੱਕੀ ਹੋਏਗੀ ਮੈਂ ਬਣਾ ਦਿੰਦਾ ਖਾਣਾ ਅਮਨ ਕਾਫ਼ੀ ਅੱਛੇ ਕੂਕਿੰਗ ਕਰ ਲੈਂਦੇ ਸੀ… ਮੇਰੇ ਮੰਮੀ ਕਹਿੰਦੇ ਹੁੰਦੇ ਸੀ ਅਪਣਾ ਘਰ ਤੇ ਥੁਕ ਥੁਕ ਭਰ ਤੇ ਬੇਗਾਨਾ ਘਰ ਥੁੱਕ ਦਾ ਵੀ ਡਰ ਬੱਸ ਇਸੀ ਕਰ ਕੇ ਆਪਾ ਕੁਛ ਜ਼ਿਆਦਾ ਹੀ ਖੁਸ਼ ਰਹਿੰਦੇ ਸੀ ਮਰਜ਼ੀ ਦੀ ਲਾਈਫ ਮਿਲੀ ਹੈ ਜੀਣ ਲਈ…ਪਰ ਉਹ ਕਹਿੰਦੇ ਹੈ ਨਾ ਜਦੋਂ ਅਸੀਂ ਖੁਸ਼ ਹੋਈਏ ਅਪਣੀ ਹੀ ਨਜ਼ਰ ਪਹਿਲੇ ਲਗਦੀ ਹੈ ਦਸੰਬਰ 2019 ਵਿੱਚ ਇੰਨਾ ਨੂੰ ਖਾਂਸੀ ਦੀ ਪ੍ਰਾਬਲਮ ਹੋਈ ਇਥੋਂ ਉਥੋਂ ਦਵਾਈ ਲੈਂਦੇ ਰਹੇ ਨੋਰਮਲ ਖ਼ਾਸੀ ਸਮਝ ਕੇ ਜਨਵਰੀ ਵਿੱਚ ਕਿਸੇ ਹੋਰ ਡਾਕਟਰ ਨੂੰ ਦਿਖਾਇਆ ਫ਼ਰੀਦਕੋਟ ਹੀ ਤਾਂ ਉਹਨਾਂ ਟੈਸਟ ਕਰਾਣ ਲਈ ਭੇਜ ਦਿੱਤਾ ਟੈਸਟ ਰਿਪੋਰਟ ਆਈ ਤਾਂ ਡਾਕਟਰ ਕਹਿੰਦਾ ਕਿਡਨੀ ਖ਼ਰਾਬ ਹੈ ਥੋੜੀ ਜਿਹੀ ਮੇਰੇ ਤੋਂ ਹੀ ਦਵਾਈ ਲੈਂਦੇ ਰਹੋ ਠੀਕ ਹੋ ਜਾਣਗੇ ਪਰ ਮੇਰਾ ਦੇਵਰ ਕਹਿੰਦਾ ਨਹੀਂ ਆਪਾ ਕਿਸੇ ਹੋਰ ਡਾਕਟਰ ਨੂੰ ਰਿਪੋਰਟ ਦਿਖਾਦੇ ਹਾਂ…..ਚਲਦਾ

Leave a Reply

Your email address will not be published. Required fields are marked *