ਭਜਨ ਬੰਦਗੀ ਕਰਦੇ ਹਾਂ ਪਰ ਮਨ ਨਹੀਂ ਟਿੱਕਦਾ। ਸਤਿਗੁਰ ਜੀ ਬੋਲੇ! ਤਿੰਨ ਜੀਵ ਹਨ। ਇਕ ਸੂਤਰ ਮੁਰਗ, ਦੂਜੀ ਕੁਕੜੀ, ਤੀਜੀ ਬਾਜ਼। ਜਿਹੜੇ ਉਡਾਰੀ ਮਾਰਦੇ ਹਨ। ਉਸ ਨੂੰ
ਰੱਬ ਨੇ ਖੰਭ ਵੱਡੇ ਦਿੱਤੇ ਹਨ।
ਉਹ ਜ਼ਮੀਨ ਤੇ ਦੋੜ ਸਕਦਾ ਹੈ। ਸੂ਼ਤਰ ਮੁਰਗ ਹੈ। ਬਦ ਕਿਸਮਤ ਨਾਲ ਵੱਡੇ ਖੰਭ ਹਨ ਹੈ।ਉਡਾਰੀ ਨਹੀਂ ਮਾਰ ਸਕਦਾ।
ਸਿ਼ਰਫ ਦੋੜੇਗਾ।
ਦੂਜੀ ਹੈ ਮੁਰਗੀ ਇਸ ਨੂੰ ਹੱਥਾ ਨਾਲ ਚੁੱਕ ਕੇ ਉਪਰ ਸੁੱਟੋ ਉਹ ਵੀ ਇਕ ਉਡਾਰੀ ਮਾਰ ਕੇ ਹੇਠਾਂ ਡਿੱਗ ਪੈਂਦੀ ਹੈ।
ਜਿਹੜਾ ਬਾਜ਼ ਹੈ ਉਹ ਉਕਾਬ ਹੈ।ਉਹ ਹਮੇਸ਼ਾ ਉੱਚੀ ਉਡਾਰੀ ਮਾਰਦਾ ਹੈ। ਜ਼ਮੀਨ ਤੇ ਨਹੀਂ
ਆਂਦਾ।ਇਸੇ ਤਰ੍ਹਾਂ ਇਹਨਾਂ ਤਿੰਨਾਂ ਦੇ ਮਨ ਲੋਕਾਂ ਨਾਲ
ਮਿਲਦੇ ਹਨ।
ਪਹਿਲਾਂ ਹਨ ਸੂ਼ਰਤ
ਮੁਰਗ ਵਾਲੇ ਜਿਹੜੇ ਦੌੜਦੇ ਹਨ। ਪਰ ਉਡਾਰੀ ਨਹੀਂ ਮਾਰ ਸਕਦੇ। ਪਰ ਜ਼ਮੀਨ ਤੇ ਕਦੇ ਨਹੀਂ ਇਕ ਕਦਮ ਦੀ ਉਡਾਰੀ ਨਹੀਂ ਉੱਠੇ। ਜਿਨ੍ਹਾਂ ਦੇ ਅੰਦਰ ਰਾਮ ਦੀ ਅੰਸ਼ ਹੈ। ਪਰ ਸੂ਼ਤਰ ਮੁਰਗ ਦੀ ਤਰ੍ਹਾਂ ਘਰ ਲੲਈ ਜੰਮੇ ਅਤੇ ਘਰ ਵਾਸਤੇ ਹੀ ਮਰ
ਗਿਆ।
ਦੂਸਰੇ ਹਨ ਮੂਰਗੀ ਦੀ ਤਰ੍ਹਾਂ ਜਦੋਂ ਕਿਤੇ ਕੀਰਤਨ ਵਾਲਾ ਆਉਂਦਾ ਹੈ।ਜਿੰਦਗੀ ਵਿਚ ਦੁਖਾਂਤ ਵਿਚੋਂ ਰੱਬ ਉਸਨੂੰ
ਬਚਾਅ ਦਿੰਦਾ ਹੈ। ਬੰਦਾ ਕੰਹਿਦਾ ਹੈ। ਕੱਲ ਤੋਂ ਬਸ ਬੰਦਗੀ ਸੁ਼ਰੂ ਕਰਾਂ ਗਾ। ਕੋਈ
ਟਾਵਾਂ ਟਾਵਾਂ ਹੀ ਕਹਿੰਦਾ ਹੈ।
ਚਾਰ ਦਿਨ ਸਿਮਰਨ ਕੀਤਾ ਤੇ ਫਿਰ ਉਹੀ ਹਾਲ ਹੈ।
ਤੀਸਰੇ ਬਾਜ਼ ਦੀ ਤਰ੍ਹਾਂ ਹਨ। ਜਿਹੜੇ ਸੱਚਮੁਚ ਆਤਮਕ ਮੰਡਲਾਂ ਦੀ ਉਡਾਰੀ ਮਾਰਦੇ ਹਨ। ਉਹ ਛੇਤੀ ਨਾਲ ਥੱਲੇ ਨਹੀ ਡਿੱਗਦੇ।ਇਸ ਕਰਕੇ ਉਹ ਮਨ ਕਰਕੇ ਵੀ ਟਿੱਕੇ ਰਹਿੰਦੇ ਹਨ।
ਫਿਰ ਦਸੋ ਮਨ ਕਿਉਂ ਨਹੀਂ ਟਿਕਦਾ।
ਸੁਰਜੀਤ ਸਾੰਰਗ