ਪਰਵਰਿਸ਼ | parvarish

21ਵੀਂ ਸਦੀ…
ਤਿੰਨ ਦਿਨ ਬਾਅਦ ਰਿਸ਼ਤੇਦਾਰੀ ਚ ਵਿਆਹ ਤੇ ਜਾਣਾ ਸੀ,ਪਰ ਘਰੇ ਮਾਹੌਲ ਕੁਝ ਸੋਗਮਈ ਸੀ, ਤਾਇਆ ਜੀ ਨੇ ਭਤੀਜੀ ਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੇ ਦੇਖ ਲਿਆ ਸੀ,
ਤਾਅਨੇ ਮੇਹਣਿਆਂ ਵਿੱਚ
ਕੁੜੀ ਦਾ ਪਿਉ ਗੁਨਾਹਗਾਰਾਂ ਵਾਂਗ ਨੀਵੀਂ ਪਈ ਬੈਠਾ ਸੀ,
ਮਾਂ ਦੀਆਂ ਅੱਖਾਂ ਚ ਹੰਝੂ ਸੀ,
ਖ਼ੈਰ ….
ਵਿਆਹ ਦਾ ਦਿਨ ਆਇਆ,
ਤਾਇਆ ਜੀ ਦਾ ਪੁੱਤ ਸੱਜ ਧੱਜ ਕੇ ਫੋਟੋਆਂ ਖਿੱਚ ਰਿਹਾ ਸੀ,
“ਅੱਛਾ ਸਹੇਲੀ ਨੂੰ ਭੇਜਣੀਆਂ ਲਗਦਾ”
ਦੋ ਦਿਨ ਪਹਿਲਾਂ ਕੁੜੀ ਦੀ ਮਾਂ ਨੂੰ ਮਾੜੀ ਪਰਵਰਿਸ਼ ਦਾ ਮਿਹਣਾ ਦੇਣ ਵਾਲਿਆਂ ਚੋਂ ਇੱਕ ਨੇ ਕਿਹਾ,
ਮੁੰਡਾ ਹੱਸ ਪਿਆ,ਮੁੰਡੇ ਦੀ ਮਾਂ ਮਾਣ ਨਾਲ ਪੁੱਤ ਨੂੰ ਦੇਖ ਰਹੀ ਸੀ ,
ਆਖ਼ਿਰ ਇਸ ਮੁੰਡੇ ਦੇ ਜਨਮ ਨੇ ,ਓਸ ਕਸੌਟੀ ਨੂੰ ਤੋੜ ਦਿੱਤਾ ਸੀ ਜਿੱਥੇ ਕਦੇ ਓਹਦੀ ਪਰਵਰਿਸ਼ ਪਰਖੀ ਜਾਂਦੀ……
(ਮਨਦੀਪ ਰਿਸ਼ੀ)

One comment

Leave a Reply

Your email address will not be published. Required fields are marked *