ਅਜੋਕੇ ਸਮੇਂ ਦੇ ਸਿੱਖਾਂ ਵਿਚਲਾ ਨਿਆਰਾਪਨ ਖਤਮ ਹੋਣ ਦਾ ਇੱਕ ਕਾਰਨ ਇਹ ਵੀ!

ਅਜੋਕੇ ਸਮੇਂ ਦੇ ਸਿੱਖਾਂ ਵਿੱਚਲਾ ਨਿਆਰਾਪਨ ਖਤਮ ਹੋਣ ਦਾ ਇੱਕ ਕਾਰਨ ਇਹ ਵੀ!
ਪੁਰਾਤਨ ਸਮੇਂ ਦੇ ਸਿੱਖਾਂ ਦੀ ਹਸਤੀ ਬਹੁਤ ਨਿਆਰੀ ਸੀ ਜੋ ਪੂਰੀ ਦੁਨੀਆਂ ਤੋਂ ਵੱਖਰੀ ਸੀ । ਤਾਂ ਹੀ ਪੁਰਾਣੇ ਸਮਿਆਂ ਚ ਟੋਟਕੇ ਬੋਲੇ ਜਾਂਦੇ ਸੀ (ਮਾਈ ਆ ਗਏ ਨਿਹੰਗ ਬੂਹਾ ਖੋਲ ਦੇ ਨਿਸੰਗ) ਕਿਉਂਕਿ ਉਸ ਸਮੇਂ ਸਿਖਾਂ ਦਾ ਬੋਧਿਕ ਪੱਧਰ ਬਹੁਤ ਹੀ ਉੱਚਾ ਸੀ ਤਾਂ ਹੀ ਜਦੋਂ ਹਰੀ ਸਿੰਘ ਨਲੂਏ ਜਰਨੈਲ ਕੋਲੋ ਪੁੱਤਰ ਦੀ ਦਾਤ ਮੰਗਣ ਆਈ ਆਪਣੇ ਤੋਂ ਛੋਟੀ ਉਮਰ ਦੀ ਔਰਤ ਨੂੰ ਆਪਣੇ ਆਪ ਨੂੰ ਉਸਦੀ ਝੋਲੀ ਪਾ ਕੇ ਮਾਂ ਕਹਿ ਕੇ ਨਿਵਾਜਿਆ ਇਹ ਉਹਨਾਂ ਦਾ ਉੱਚਾ ਬੋਧਿਕ ਪੱਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਤੇ ਰੋਜਾਨਾ ਗੁਰਬਾਣੀ ਪੜਨ ਦਾ ਨੇਮ ਸੀ ਜਿਸ ਬਦੌਲਤ ਉਹਨਾਂ ਨੇ ਉਹ ਕਰ ਦਿਖਾਇਆ ਜਿਸਦੀ ਦੁਨੀਆ ਕਲਪਨਾ ਵੀ ਨਹੀਂ ਕਰ ਸਕਦੀ ਸੀ ਤਾਂ ਹੀ ਪੁਰਾਤਨ ਸਿੱਖ ਬਹੁਗਿਣਤੀ ਸਾਰੀ ਦੁਨੀਆ ਤੋਂ ਨਿਆਰੀ ਹਸਤੀ ਰੱਖਦੀ ਸੀ । ਇਹੋ ਜਿਹੀਆਂ ਬਹੁਤ ਮਿਸਾਲਾਂ ਮਿਲ ਜਾਂਦੀਆਂ ਸਾਰੀਆ ਦਾ ਵਰਨਣ ਕਰਨਾ ਇਥੇ ਨਾਮੁਮਕਿਨ ਹੈ ।
ਪਰ ਅਜ ਕੱਲ ਪੂਰੀ ਦੁਨੀਆ ਵਿਚ ਸਿਰਫ ਤੇ ਸਿਰਫ ਭੱਜ ਦੌੜ ਲੱਗੀ ਹੋਈ ਹੈ ਇਕ ਦੂਸਰੇ ਤੋਂ ਅੱਗੇ ਨਿਕਲਣ ਦੀ । ਉਸ ਵਿਚ ਤਕਰੀਬਨ ਹਰ ਇਨਸਾਨ ਅਧਿਆਤਮਿਕਤਾ ਦੇ ਪੱਧਰ ਤੇ ਬਹੁਤ ਹੀ ਨੀਵੇਂ ਸਤਰ ਤਕ ਰਹਿ ਗਿਆ ਹੈ । ਅੱਜ ਦੇ ਸਮੇਂ ਵਿਚ ਭਾਵੇਂ ਅਸੀਂ ਦੁਨੀਆਵੀ ਤੌਰ ਤੇ ਬਹੁਤ ਉੱਪਰ ਚਲੇ ਗਏ ਹਾਂ ਪਰ ਬੋਧਿਕ ਪੱਧਰ ਤੇ ਬਹੁਤ ਹੀ ਥੱਲੇ ਵਾਲੇ ਸਤਰ ਤੇ ਹਾਂ। ਇਸ ਦੁਨੀਆਵੀ ਦੌੜ ਵਿਚ ਲੋਕ ਤਕਰੀਬਨ ਈਸਾ ਪੂਰਵ ਦੇ ਸ਼ੁਰੂ ਤੋਂ ਹੀ ਸਿਰਫ ਪਦਾਰਥਾਂ ਦੀ ਭਾਲ ਵਿਚ ਭੱਜ ਦੌੜ ਕਰਦੇ ਸਨ ਤੇ ਉਹਨਾਂ ਦਾ ਭਗਤੀ ਤੇ ਸਮਾਧੀ ਨਾਲ ਵਾਹ ਵਾਸਤਾ ਤਕਰੀਬਨ ਹੀ ਖਤਮ ਹੋ ਚੁੱਕਾ ਸੀ ।
ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਲਿਆ ਉਦੋਂ ਤਾਂ ਏਸ਼ੀਆਈ ਖਿੱਤੇ ਦੇ ਲੋਕ ਸਿਰਫ ਤੇ ਸਿਰਫ ਦੁਨੀਆਵੀ ਲੋੜਾਂ ਤੇ ਕਰਮਕਾਂਡਾ ਵਿਚ ਹੀ ਜੀਵਨ ਬਤੀਤ ਕਰ ਰਹੇ ਸਨ। ਜੋ ਆਰਥਿਕ ਲੋੜਾਂ ਪੂਰੀਆਂ ਕਰ ਚੁਕੇ ਸਨ। ਉਹ ਕਰਮਕਾਂਡਾ ਵਿਚ ਉਲਝੇ ਹੋਏ ਸਨ। ਫਿਰ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਤੇ ਦਸਾਂ ਗੁਰੂਆਂ ਤਕ ਜੀਵਨ ਵਿਚ ਦੁਨੀਆਵੀ ਤੇ ਬੌਧਿਕ ਪੱਧਰ ਨੂੰ ਉਚਾ ਚੁੱਕ ਕੇ ਜੀਵਨ ਦੀ ਜਾਚ ਸਿੱਖਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪ ਕੇ ਆਉਣ ਵਾਲੀਆ ਪੀੜੀਆਂ ਲਈ ਜਿਉਣਾ ਤੇ ਮਰਨਾ ਦੋਵੇਂ ਸੁਖਾਲਾ ਕਰ ਦਿਤਾ ।
ਪਰ ਜਿਨੀ ਦੇਰ ਸਿੱਖ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਮਾਰਗ ਦੇ ਚਲਦੇ ਰਹੇ ਉਹਨਾਂ ਚਿਰ ਇਹਨਾਂ ਵਿਚ ਦੁਨੀਆਵੀ ਤੇ ਬੌਧਿਕ ਪੱਧਰ ਬਹੁਤ ਸਿਖਰ ਤੇ ਰਿਹਾ, ਰਹਿ ਰਿਹਾ, ਤੇ ਰਹੇਗਾ। ਭਾਵੇਂ ਜਿੰਨਾਂ ਮਰਜੀ ਸੰਘਰਸ਼ ਭਰਿਆ ਜੀਵਨ ਹੋਵੇ ਇਹਨਾਂ ਨੇ ਹਮੇਸ਼ਾ ਭਾਣੇ ਵਿਚ ਬਤੀਤ ਕੀਤਾ ਤੇ ਕਰਦੇ ਹਨ।
ਜਿਵੇਂ ਹੀ ੨੦ ਵੀ ਸਦੀ ਦੀ ਸੁਰੂਆਤ ਹੋਈ ਫਿਰ ਤੋਂ ਸਿੱਖਾਂ ਵਿਚ ਦੇਹਧਾਰੀ ਗੁਰੂ ਡੰਮ ਤੇ ਬਾਬਿਆਂ ਦਾ ਬੋਲ ਬਾਲਾ ਵੱਧਣ ਲੱਗਾ ਤੇ ਇਹ ਉਹਨਾਂ ਦਾ ਜਾਲ ਵਿਚ ਫਸਣ ਲੱਗੇ। ਸੁਰੂ ਵਿਚ ਦੇਹ-ਧਾਰੀਆਂ ਤੇ ਬਾਬਿਆਂ ਨੇ ਇਹਨਾਂ ਨੂੰ ਪਦਾਰਥਵਾਦ ਦੀਆਂ ਗੱਲਾਂ ਵਿਚ ਉਲਝਾ ਕੇ ਸਿਰਫ ਤੇ ਸਿਰਫ ਪਦਾਰਥ ਪਾਉਣ ਦੀ ਇੱਛਾ ਵੱਲ ਲਾ ਰੱਖਿਆ। ਸਦੀ ਦੇ ਖਤਮ ਹੁੰਦਿਆਂ ਤਕ ਆਰਥਿਕ ਲੋੜਾਂ ਇਹਨਾਂ ਲੋਕਾਂ ਦੀਆਂ ਪੂਰੀਆਂ ਹੋ ਗਈਆਂ ਤੇ ਬੋਧਿਕ ਹੈ ਹੀ ਨਹੀਂ ਸੀ ਤਾਂ ਹੀ ਇਹਨਾਂ ਦੇ ਰੋਲ ਮਾਡਲ ਇਹੋ ਜਿਹੇ ਰਣਜੀਤ ਸਿੰਹੁ ਢੱਡਰੀਆਂ ਵਾਲੇ ਵਰਗੇ ਬਾਬੇ ਹਨ। ਜਿਹਨਾ ਦਾ ਕੰਮ ਸਾਰਾ ਦਿਨ ਵਲ਼ੋਗ ਬਣਾ ਲਏ ਫੋਨ ਤੇ ਟੈਲੀਵੀਜ਼ਨ ਦੇਖਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਲਗ ਜਾਂਦੇ ਹਨ। ਕਿਉਂਕਿ ਇਹਨਾਂ ਦਾ ਬੌਧਿਕ ਪੱਧਰ ਹੈ ਹੀ ਨਹੀਂ ਨਾ ਪੜਨ ਦੀ, ਨਾ ਸਿਖਣ ਦੀ ਇੱਛਾ ਸਿਰਫ ਆਪਣੇ ਆਪ ਦੀ ਦੌੜ ਵਿਚ ਫਸ ਕੇ ਰਹਿ ਗਏ ਰਣਜੀਤ ਸਿੰਹੁ ਢਡਰੀਆਂ ਵਾਲੇ ਵਰਗੇ ਅਨਪੜ ਬਾਬੇਆਂ ਨੇ ਤਾਂ ਅਜ ਕਲ ਧੰਦਾ ਹੀ ਵਲੌਗ ਬਣਾ ਲਏ ਹਨ ਜਿਹੜਾ ਕਹਿੰਦਾ ਹੈ ਨਾ ਪਾਠ ਕਰਨ ਦੀ ਲੋੜ, ਨਾ ਗੁਰੂ ਘਰ ਜਾਣ ਦੀ ਬਸ ਖਾਣਾ ਪੀਣਾ ਤੇ ਵੰਨ ਸਵੰਨੇ ਕੱਪੜੇ ਪਾਉਣ ਨੂੰ ਹੀ ਜ਼ਿੰਦਗੀ ਦਾ ਮਕਸਦ ਮੰਨੀ ਬੇਠੈ ਹਨ ਇਹੋ ਜਿਹੇ ਬਾਬੇ ਸੰਗਤ ਨੂੰ ਸਭ ਤੋਂ ਪਹਿਲਾਂ ਬਾਣੀ ਪੜਨੋਂ ਤਾਂ ਹਟਾਉਦੇ ਹਨ। ਕਿਉਂਕਿ ਜੇਕਰ ਮਨੁੱਖ ਆਪਣੀ ਜਿੰਦਗੀ ਵਿਚ ਗੁਰਬਾਣੀ ਦਾ ਓਟ ਆਸਰਾ ਲੈਣ ਲੱਗ ਗਿਆ ਤਾਂ ਉਹ ਬੋਧਿਕ ਪੱਧਰ ਤੇ ਵੀ ਇੰਨਾ ਉੱਪਰ ਉੱਠ ਜਾਂਦਾ ਹੈ ਕਿ ਫਿਰ ਇਹੋ ਜਿਹੇਆਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ।
ਜਿਵੇਂ ਅੰਗਰੇਜੀ ਦਾ ਕਥਨ ਹੈ ( ਐਨਰਜੀ ਕੈਨ ਨਾਈਦਰ ਬੀ ਕ੍ਰੀਏਟਡ ਨੌਰ ਡਿਸਟਰੌਏਡ ਆਨਲੀ ਕਨਵਰਟਡ ਫਰੋਮ ਵਨ ਫੋਰਮ ਆਫ ਐਨਰਜੀ ਟੂ ਅਨਦਰ) ਭਾਵ ਕਿ ਸਾਡੇ ਅੰਦਰ ਦੀ ਤਾਕਤ ਕਦੀਂ ਵੀ ਨਾ ਮਰਦੀ ਹੈ ਨਾ ਖਤਮ ਹੁੰਦੀ ਹੈ ਉਹ ਇਕ ਰੂਪ ਤੋਂ ਬਦਲ ਕੇ ਦੂਜੇ ਵਿਚ ਚਲੀ ਜਾਂਦੀ ਹੈ । ਜਿਵੇਂ ਮਸਕੀਨ ਜੀ ਇਕ ਵਾਰੀ ਕਥਾ ਵਿਚ ਦਸ ਰਹੇ ਸਨ ਕਿ ਗੁਰਬਾਣੀ ਦਾ ਫੁਰਮਾਨ ਹੈ (ਜੈਸਾ ਸੇਵੇ ਤੈਸਾ ਹੋਏ) ਜਿਹੋ ਜਿਹੇ ਨੂੰ ਚਿਤਵੋਗੇ ਤੁਹਾਡਾ ਮਨ ਵੀ ਉਸੇ ਤਰਾਂ ਦਾ ਹੀ ਹੋਵੇਗਾ। ਤਨ ਤੇ ਇਕ ਦਿਨ ਖਾਕ ਹੋ ਜਾਣਾ ਅੱਗੇ ਤੇ ਉਹੀ ਤਾਕਤ ਜਾਣੀ ਜੋ ਸਰੀਰ ਦੇ ਅੰਦਰ ਹੈ। (ਮਹਾ ਮਾਈ ਕੀ ਪੂਜਾ ਕਰੈ ਨਰ ਸੈ ਨਾਰ ਹੋਏ ਅਉਤਰੈ) ਜੇ ਇਸ ਜਨਮ ਵਿਚ ਇਸਤਰੀ ਦਾ ਚਿੰਤਨ ਕੀਤਾ ਤਾਂ ਅਗਲਾ ਜਨਮ ਇਸਤਰੀ ਦਾ ਹੋਣਾ ਸੰਭਵ ਹੈ ਜੇ ਪੁਰਸ਼ ਦਾ ਚਿੰਤਨ ਕੀਤਾ ਤਾਂ ਪੁਰਸ਼ ! ਪਰ ਹੁਣ ਜਿਵੇਂ ਦੀ ਜੀਵਨੀ ਇਹੋ ਜਿਹੇ ਬਾਬੇ ਜੀਅ ਰਹੇ ਹਨ ਤੁਸੀਂ ਆਪ ਹੀ ਸੋਚ ਲਵੋ ਇਹਨਾਂ ਦੇ ਚਿਤਵਨ ਕਰਨ ਵਾਲਿਆਂ ਦਾ ਅਗਲਾ ਜਨਮ ਕਿਹੜਾ ਹੋਣ ਦੀ ਸੰਭਾਵਨਾ ਹੈ? ਜਿਹੜਾ ਮਰਦ ਹੁੰਦਿਆਂ ਵੀ ਇਸਤਰੀਆਂ ਵਰਗੇ ਕੱਪੜੇ ਪਾਵੇ ਉਸਦੇ ਤਿਆਰ ਹੋਣ ਦਾ ਤਰੀਕਾ ਬਸਤਰਾਂ ਦੇ ਰੰਗਾ ਦੀ ਚੋਣ ਆਮ ਬੰਦਾ ਜੇ ਇਹੋ ਜਿਹਿਆਂ ਹਰਕਤਾਂ ਕਰੇ ਤਾਂ ਉਸਨੂੰ ਫਿਰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ ਹੁਣ ਫਿਰ ਰਣਜੀਤ ਸਿੰਹੁ ਢਡਰੀਆਂ ਵਾਲੇ ਨੂੰ ਜੇ ਕੋਈ ਉਸ ਹੀ ਨਾਮ ਨਾਲ ਸੰਬੋਧਨ ਕਰਦਾ ਤਾਂ ਸਿੱਖਾਂ ਵਿਚ ਬਹਿਸ ਕਿਉਂ ਛਿੜ ਜਾਂਦੀ ਹੈ? ਕਿਉਂਕਿ ਬਹੁ ਗਿਣਤੀ ਸਿੱਖ ਇਹੋ ਜਿਹੇਆਂ ਦਾ ਪ੍ਰਭਵ ਕਬੂਲ ਚੁਕੇ ਹਨ ਤਾਂ ਹੀ ਜਦੋਂ 18/03/2023 ਨੂੰ ਪੰਜਾਬ ਦੀ ਬੁੱਚੜ ਹਕੂਮਤ ਨੇ ਹਿੰਦੋਸਤਾਨ ਦੀ ਸਰਕਾਰ ਨਾਲ ਮਿਲ ਕੇ ਪੂਰੇ ਪੰਜਾਬ ਨੂੰ ਇਕ ਜੇਲ ਵਿਚ ਤਬਦੀਲ ਕਰ ਕੇ ੩ ਕਰੋੜ ਦੇ ਲਗਭਗ ਪੰਜਾਬੀਆਂ ਨੂੰ ਜਿਥੇ ਬਹੁ ਗਿਣਤੀ ਸਿੱਖਾਂ ਦੀ ਹੈ ਨੂੰ ਬੰਦੀ ਬਣਾ ਕੇ ਫੜੋ ਫੜੀ ਸੁਰੂ ਕੀਤੀ ਗਈ। ਤਾਂ ਇਹਨਾਂ ਵਿਚੋਂ ਕੁਝ ਕੁ ਨੂੰ ਛਡ ਕੇ ਬਾਕੀ ਨਾਮਰਦਾ ਵਾਗੂੰ ਹਕੂਮਤ ਦੀ ਅਧੀਨਗੀ ਪ੍ਰਵਾਨ ਕਰ ਗਏ ।
ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਸਨ ਉਹਨਾਂ ਨੇ ਵਿਦਰੋਹ ਕੀਤਾ ਤੇ ਜੋ ਦੇਹਧਾਰੀ ਤੇ ਖੁਸਰੇ ਬਾਬਿਆਂ ਦੇ ਉਪਾਸ਼ਕ ਸਨ ਉਹ ਚੁਪ ਚਾਪ ਦੇਖਦੇ ਰਹੇ ।
ਨੌਜਵਾਨਾਂ ਨੂੰ ਹੁਣ ਅਪੀਲ ਹੈ ਕਿ ਆਪਾਂ ਇਹੋ ਜਿਹੇ ਨਾਚਾਰ ਤੇ ਖੁਸਰੇ ਬਿਰਤੀ ਵਾਲੇ ਰਣਜੀਤ ਸਿੰਹੁ ਢਡਰੀਆਂ ਵਾਲੇ ਵਰਗੇ ਪ੍ਰਚਾਰਕਾਂ ਦਾ ਖਹਿੜਾ ਛਡ ਕੇ ਆਪ ਅੰਮ੍ਰਿਤ ਵੇਲੇ ਨਿਤਨੇਮ ਕਰਨ ਦਾ ਸੁਭਾਅ ਬਣਾਈਏ ਸਵੇਰ ਵੇਲੇ ਨਿਤਨੇਮ ਤੋਂ ਪਹਿਲਾਂ ਜੇ ਅਸੀਂ ਨੇਮ ਨਾਲ ਸਾਉਣ ਤੋਂ ਪਹਿਲਾਂ ਮਨ ਸ਼ਾਂਤ ਕਰਕੇ ਫ਼ੋਨ ਨੂੰ ਜਾਂ ਟੈਲੀਵਿਜਨ ਨੂੰ ਬੰਦ ਕਰਕੇ ੫ ਮਿੰਟ ਜੇ ਵਾਹਿਗੁਰੂ ਸਿਮਰਨ ਕਰਕੇ ਸੌਣ ਜਾਈਏ ਤਾਂ ਅਮ੍ਰਿਤ ਵੇਲੇ ਵਾਲੀ ਰੁਟੀਨ ਆਪਣੇ ਆਪ ਬਣ ਜਾਉਗੀ ਕਿਉਂਕਿ ਅਸੀਂ ਜੋ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਕਰਦੇ ਹਾਂ ਜਿਹੜੇ ਫੁਰਨੇ ਰਾਤ ਨੂੰ ਲੈ ਕੇ ਸੌਦੇਂ ਹਾਂ ਉਹੀ ਸਵੇਰੇ ਉੱਠਣ ਸਮੇਂ ਪਹਿਲੇ ਵਿਚਾਰ ਬਣਦੇ ਹਨ।
ਆਸ ਹੁਣ ਨੌਜਵਾਨੀ ਕੋਲੋ ਹੀ ਹੈ। ਕਿਉਂਕਿ ਜਿਹੜੇ ਬਜੁਰਗ ਹਨ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਆਰਥਿਕ ਲੋੜਾਂ ਇੰਨਾਂ ਦੀਆਂ ਪੂਰੀਆਂ ਹੋ ਗਈਆਂ ਹਨ ਤੇ ਬੌਧਿਕ ਇਹਨਾਂ ਕੋਲ ਹੈ ਹੀ ਨਹੀਂ। ਕਿਤੇ ਇਹ ਨਾ ਹੋਵੇ ਆਉਣ ਵਾਲੇ ਸਮੇਂ ਵਿਚ ਜਦੋਂ ਅਸੀਂ ਬਜ਼ੁਰਗ ਅਵਸਥਾ ਵਿੱਚ ਜਾਈਏ ਤੇ ਸਾਡਾ ਵੀ ਇਹੀ ਹਾਲ ਹੋਵੇ ! ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਤਾਂ ਪਹਿਲਾ ਅਧਿਆਤਮਿਕ ਪੱਧਰ ਉੱਚਾ ਕਰਨਾ ਪੈਣਾ ਤੇ ਦਸ ਗੁਰੂ ਸਾਹਿਬਾਨ ਜੀ ਦੀਆਂ ਸਿੱਖਿਆਵਾਂ ਤੋਂ ਬਿਨਾਂ ਵੈਸਟਰਨ ਸੋਚ ਨਾਲ ਪੰਜਾਬ ਨੂੰ ਨਹੀਂ ਚਲਾਇਆ ਜਾ ਸਕਦਾ। ਬਜ਼ੁਰਗ ਅਵਸਥਾ ਰਾਜਨੀਤੀ ਲਈ ਬਹੁਤ ਜਰੂਰੀ ਹੈ। ਕਿਉਂਕਿ ਬਜੁਰਗਾਂ ਕੋਲ ਰਾਜਨੀਤੀ ਦੀ ਸੂਝ ਹੈ ਤੇ ਨੌਜਵਾਨੀ ਕੋਲ ਜੋਸ਼ ਪਰ ਸਾਡੀ ਇਸ ਵੇਲੇ ਦੀ ਬਜੁਰਗੀ ਦਾ ਬਹੁ ਗਿਣਤੀ ਦਾ ਬੌਧਿਕ ਪੱਧਰ ਬਹੁਤ ਥੱਲੇ ਡਿਗ ਚੁੱਕਾ ਹੈ। ਕਿਤੇ ਇਹ ਨਾ ਹੋਵੇ ਜਦੋਂ ਨੂੰ ਅਸੀਂ ਬਜ਼ੁਰਗ ਹੋਣਾ ਸਾਡਾ ਵੀ ਇਹੀ ਹਾਲ ਹੋਵੇ। ਤੇ ਉਦੋਂ ਨੂੰ ਹੋ ਸਕਦਾ ਸਾਡੇ ਨੌਜਵਾਨ ਵੀ ਜੋਸ਼ੀਲੇ ਨਾ ਰਹਿਣ ਕਿਉਂਕਿ ਸਾਡੇ ਕੋਲ ਸਾਡੇ ਦਾਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲਿਆਂ ਤੇ ਅਨੇਕ ਹੋਰ ਉਸ ਵੇਲੇ ਦੇ ਸਮਕਾਲੀ ਸਹੀਦ ਸਿੰਘਾਂ ਦੀਆਂ ਸਿੱਖਿਆਵਾਂ ਜੋ ਅੱਜ ਵੀ ਸ੍ਰ ਸਿਮਰਨਜੀਤ ਸਿੰਘ ਮਾਨ, ਭਾਈ ਅਮ੍ਰਿਤਪਾਲ ਸਿੰਘ ,ਭਾਈ ਰਣਜੀਤ ਸਿੰਘ SYFB ਵਰਗੇ ਯੋਧਿਆਂ ਦੀ ਬਦੌਲਤ ਜਿਉਂਦੀਆਂ ਸਨ। ਤੇ ਜੋ ਸਾਡੇ ਵਿੱਚ ਇਕ ਬੂਸਟਰ ਦਾ ਕੰਮ ਕਰਦੀਆਂ ਰਹੀਆਂ। ਜੇ ਅਸੀਂ ਅਜ ਵੇਲਾ ਨਾ ਸਾਂਭਿਆ ਤਾਂ ਆਉਣ ਵਾਲੀ ਤੀਜੀ ਪੀੜੀ ਤਾਂ ਆਰਥਿਕ ਤੇ ਬੌਧਿਕ ਦੋਵੇਂ ਪਾਸਿਉ ਕਮਜ਼ੋਰ ਹੋਣੀ ਨਿਸਚਿਤ ਹੀ ਹੈ ! ਸੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਸਿੱਖਾਂ ਦਾ ਨਿਆਰਾਪਨ ਬਰਕਰਾਰ ਰੱਖਣ ਲਈ ਗੁਰਬਾਣੀ ਨਿਤਨੇਮ ਕਰਨਾ ਸੁਰੂ ਕਰੀਏ ਤੇ ਨਾਲ ਆਪਣੇ ਮਾਣਮੱਤੇ ਇਤਿਹਾਸ ਤੇ ਵੀ ਮਾਣ ਕਰੀਏ ।

Leave a Reply

Your email address will not be published. Required fields are marked *