ਵਾਈਟ ਟੀ ਸ਼ਰਟ | white t-shirt

ਇਕ ਦਿਨ ਕੱਪੜੇ ਧੋਂਦਿਆਂ, ਕੰਮ ਵਾਲੀ ਤੋਂ ਸਰਦਾਰ ਜੀ(ਮੇਰੇ ਹਸਬੈਂਡ) ਦੀ ਚਿੱਟੀ ਟੀ ਸ਼ਰਟ ਤੇ ਕਿਸੇ ਹੋਰ ਸੂਟ ਦਾ ਰੰਗ ਲੱਗ ਗਿਆ…..ਉਂਝ ਉਹ ਬਹੁਤ ਸੁਚੱਜੀ ਹੈ….ਬਹੁਤ ਧਿਆਨ ਰੱਖਦੀ ਹੈ ਇਨਾਂ ਗੱਲਾਂ ਦਾ….ਇਸੇ ਕਰਕੇ ਮੇਰਾ ਵੀ ਉਸ ਨੂੰ ਕੁਝ ਕਹਿਣ ਨੂੰ ਦਿਲ ਨਹੀਂ ਕੀਤਾ…..ਪਰ ਉਹ ਡਰ ਗਈ ਸੀ,ਕਿਤੇ ਇਹ ਨਾਰਾਜ ਨਾ ਹੋ ਜਾਣ….ਕਈ ਓਹੜ-ਪੋਹੜ ਕਰਨ ਉਪਰੰਤ ਵੀ ਰੰਗ ਨਾ ਉਤਰਿਆ…..ਸ਼ਰਟ ਨਵੀਂ ਸੀ ਇਸ ਲਈ ਮੈਨੂੰ ਵੀ ਥੋੜਾ ਡਰ ਸੀ….ਫਿਰ ਮੈੰ ਉਸ ਨੂੰ ਕਿਹਾ ,”ਚਲ ਛੱਡ ,ਆਪਾਂ ਇਹਨੂੰ ਅਡਰ ਗਰਾਉਂਡ ਕਰ ਦਿਨੇ ਆ….ਜੇ ਹੁਣੇ ਪਤਾ ਲੱਗ ਗਿਆ, ਤਾਂ ਆਪਾਂ ਦੋਵਾਂ ਦੀ ਖੈਰ ਨੀ😃….ਫਿਰ ਕਿਸੇ ਦਿਨ ਦੇਖਾਂਗੇ…”ਉਹਨੂੰ ਵੀ ਗੱਲ ਮਨ ਲੱਗੀ….ਕਹਿੰਦੀ “ਚਲੋ ਠੀਕ ਐ ਜੀ”…. ਕਈ ਦਿਨ ਬਾਅਦ ਜਦੋਂ ਸਰਦਾਰ ਜੀ ਨੇ ਪੁੱਛਿਆ ….”ਮੇਰੀ ਵਾਈਟ ਟੀ ਸ਼ਰਟ ਨੀ ਮਿਲ ਰਹੀ?….ਕਿਤੇ ਦੇਖੀ ਹੈ?”…..ਮੈਂ ਅਲਮਾਰੀ ਵਿਚ ਅਤੇ ਇਧਰ-ਉਧਰ ਝੂਠੀ ਮੂਠੀ ਦੇਖਣ ਲੱਗੀ ….ਫਿਰ ਅਚਾਨਕ ਫੁਰਨਾ ਆਇਆ….ਮੈਂ ਕਿਹਾ,”ਉਹ ਹੋ ,ਉਹ ਤਾਂ ਪ੍ਰੈੱਸ ਵਾਲੇ ਕੋਲ ਹੋਣੀ ਐ…” ਇਹ ਵੀ ਸੱਚ ਮੰਨ ਗਏ…ਕੁਝ ਦਿਨ ਲੰਘ ਗਏ….ਕੰਮ ਵਾਲੀ ਵੀ ਪੁੱਛਿਆ ਕਰੇ ਕਿ “ਵੀਰ ਜੀ ਗੁੱਸੇ ਤਾਂ ਨੀ ਹੋਏ?”….ਮੈਂ ਕਿਹਾ”ਅਜੇ ਰਾਜ ਈ ਏ😄”….ਐਨੇ ਨੂੰ ਕਿਸੇ ਕੰਮ ਦੀ ਵਜਾ ਪਟਿਆਲੇ ਜਾਣ ਦਾ ਸਬੱਬ ਬਣ ਗਿਆ…..ਕੰਮ ਮੁਕਾ ਕੇ ਮੈਂ ਕਿਹਾ ” ਅੱਜ ਆਏ ਹੋਏ ਆ ,ਚਲੋ ਬੱਚਿਆ ਤੇ ਤੁਹਾਡੇ ਲਈ ਕੋਈ ਸ਼ਾਪਿੰਗ ਕਰ ਲੈਂਦੇ ਹਾਂ….” ਥੋੜਾ ਹੈਰਾਨੀ ਵਿੱਚ ਅਤੇ ਹਸਦੇ ਹੋਏ ਬੋਲੇ ,”ਬੱਚਿਆਂ ਤੇ ਮੇਰੇ ਲਈ?….ਸਾਡਾ ਤਾਂ ਨਾਂ ਏ ਆ….ਸ਼ਾਪਿੰਗ ਤਾਂ ਆਪਣੇ ਲਈ ਕਰਨੀ ਹੋਉ?”….ਮੈਂ ਕਿਹਾ, “ਬਿਲਕੁਲ ਨਹੀਂ ਜੀ….ਇਸ ਵਾਰ ਤੁਹਾਡੀ ਵਾਰੀ ਐ…” ਸ਼ਾਪਿੰਗ ਕਰਦਿਆਂ ਮੈਂ ਵਾਰ-ਵਾਰ ਵਾਈਟ ਟੀ- ਸ਼ਰਟ ਲੈਣ ਲਈ ਕਹਿ ਰਹੀ ਸੀ….ਇਹ ਵਾਰ-ਵਾਰ ਮਨਾ ਕਰ ਰਹੇ ਸੀ ਕਿ ਥੋੜੇ ਦਿਨ ਪਹਿਲਾਂ ਹੀ ਤਾਂ ਵਾਈਟ ਟੀ-ਸ਼ਰਟ ਖਰੀਦੀ ਐ ਅਜੇ….ਫਿਰ ਮੈਂ ਹਿੰਮਤ ਜੁਟਾ ਕੇ ਹੋਲੀ ਜਿਹੇ ਕਿਹਾ,”ਉਹ ਤਾਂ ਰੰਗਦਾਰ ਹੋ ਗਈ”….ਮੇਰੇ ਵੱਲ ਥੋੜਾ ਗੁੱਸੇ ਨਾਲ ਦੇਖਿਆ ਤੇ ਕਿਹਾ ,”ਅਜੇ ਤਾਂ ਇੱਕ -ਦੋ ਵਾਰ ਈ ਪਾਈ ਸੀ…ਤਾਂ ਹੀ ਕਿਤੇ ਖੁਰਦ-ਬੁਰਦ ਕਰਤੀ….ਪਹਿਲਾਂ ਈ ਦੱਸ ਦੇਣਾ ਸੀ”….ਚਲੋ ਸ਼ਾਪ ਤੇ ਹੋਣ ਕਾਰਨ ਜਿਆਦਾ ਨਹੀਂ ਬੋਲੇ….ਫਿਰ ਹੱਸਣ ਲੱਗੇ ਕਿ ਮੈਨੂੰ ਪਹਿਲਾਂ ਈ ਸ਼ੱਕ ਸੀ ਕਿ ਅੱਜ ਅਪਦੇ ਲਈ ਸ਼ਾਪਿੰਗ ਨਹੀਂ😀😀…..
ਹੁਣ ਜਦੋਂ ਵੀ ਨਵੀਂ ਸ਼ਰਟ ਧੋਣ ਲਈ ਦਿੰਦੇ ਨੇ ਨਾਲ ਈ ਤਾਕੀਦ ਵੀ ਕਰਦੇ ਐ….”ਸ਼ਰਟ ਧੋਣੀ ਐ,ਰੰਗਣੀ ਨੀ”….😄😄😄😄😄
ਕਮਲਪ੍ਰੀਤ ਸੋਹੀਦਿਓਲ

Leave a Reply

Your email address will not be published. Required fields are marked *