ਮਜਬੂਰੀ | majboori

ਗੱਲ 1994 ਦੀ ਹੈ ਉਸ ਵਕਤ ਬਿਹਾਰ ਨਾਲੋ ਝਾਰਖੰਡ ਅਲੱਗ ਨਹੀ ਹੋਇਆ ਸੀ ਸਾਡੀ ਡਿਉਟੀ ਉਸ ਵਕਤ ਧੰਨਵਾਦ ਰੇਲਵੇ ਸ਼ਟੇਸ਼ਨ ਤੇ ਸੀ ਸਾਡਾ ਕੰਮ ਕੱਲਕੱਤੇ ਤੋ ਦਿੱਲੀ ਆਉਣ ਵਾਲੀ ਤੇ ਦਿੱਲੀ ਤੋ ਕੱਲਕੱਤੇ ਜਾਣ ਵਾਲੀ ਰਾਜਧਾਨੀ ਐਕਸਪ੍ਰੈੱਸ ਨੂੰ ਟਰੇਕ ਚੈਕ ਕਰਕੇ ਪਾਸਿੰਗ ਦੇਣ ਦਾ ਸੀ ਜਦੋ ਪਹਿਲਾ ਅਸੀ ਉਸ ਏਰੀਏ ਦਾ ਟਰੇਕ ਚੈਕ ਕਰਦੇ ਸੀ ਫੇਰ ਗੱਡੀ ਉਸ ਰੂਟ ਤੋ ਲੰਘਦੀ ਸੀ ਕਾਰਨ ਇਹ ਸੀ ਕਿ ਨਕਸਲੀਆਂ ਨੇ ਇਸ ਗੱਡੀ ਨੂੰ ਉਡਾਉਣ ਦੀ ਧਮਕੀ ਦੇ ਰੱਖੀ ਸੀ । ਕਾਫੀ ਦਿਨ ਸ਼ਟੇਸ਼ਨ ਤੇ ਡਿਊਟੀ ਕਰਦਿਆ ਕੀ ਦੇਖਿਆ ਕਿ ਇੱਕ ਨੋ ਦਸ ਸਾਲ ਦਾ ਬੱਚਾ ਜਿਹੜਾ ਸਾਰਾ ਦਿਨ ਬੂਟ ਪਾਲਿਸ਼ ਕਰਦਾ ਸੀ ਤੇ ਆਪਣੇ ਪਰਿਵਾਰ ਦੇ ਤਿੰਨ ਜੀ ਪਾਲਦਾ ਸੀ ਉਸ ਦਾ ਮਾਂ ਤੇ ਬਾਪ ਤੇ ਇੱਕ ਛੋਟਾ ਭਾਈ ਬੱਚਾ ਆਪਣੀ ਉਮਰ ਤੋ ਕਿਤੇ ਜਿਆਦਾ ਸਿਆਣਾ ਸੀ । ਉਹ ਹਰ ਰੋਜ ਨੇੜੇ ਦੇ ਹੋਟਲ ਤੋ ਆਪਣੇ ਮਾ ਬਾਪ ਵਾਸਤੇ ਰੋਟੀ ਲੈਣ ਜਾਂਦਾ ਸੀ ਤੇ ਫਿਰ ਸਾਰਾ ਪਰਿਵਾਰ ਇਕੱਠੇ ਬੈਠਕੇ ਖਾਂਦੇ ਸਨ । ਇੱਕ ਦਿਨ ਮੈ ਤੇ ਮੇਰੇ ਦੋਸਤ ਨੇ ਉਸਨੂੰ ਰੋਕ ਲਿਆ ਤੇ ਉਹਦੇ ਬਾਰੇ ਪੁੱਛਣ ਲੱਗੇ ਤੇ ਉਸਨੇ ਦੱਸਿਆ ਸਾਡਾ ਘਰ ਵੀ ਸਟੇਸ਼ਨ ਦਾ ਪਲੇਟ ਫਾਰਮ ਹੈ ਇੱਥੇ ਮੈ ਦਿਨ ਭਰ ਮਿਹਨਤ ਕਰਦਾ ਹਾਂ ਜੋ ਵੀ ਚਾਰ ਪੈਸੇ ਬਣਦੇ ਨੇ ਸਾਡਾ ਗੁਜਾਰਾਂ ਚੱਲੀ ਜਾਂਦਾ ਹੈ । ਉਹ ਬੱਚੇ ਦੀ ਅਸੀ ਪੈਸੇ ਨਾਲ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਉਸਨੇ ਸਾਡੇ ਕੋਲੋ ਪੈਸੇ ਲੈਣ ਤੋ ਨਾਂਹ ਕਰ ਦਿੱਤੀ ਕਹਿੰਦਾ ਸਰ ਮੈ ਮਿਹਨਤ ਵਿੱਚ ਯਕੀਨ ਰੱਖਦਾ ਹਾਂ ਉਸ ਟਾਇਮ ਉਹ ਰੋਟੀ ਲੈਕੇ ਵਾਪਸ ਆ ਰਿਹਾ ਸੀ ਫੇਰ ਕਹਿੰਦਾ ਸਰ ਮੈ ਚੱਲਤਾ ਹੂੰ ਪਿਤਾ ਜੀ ਕੋ ਭੂਖ ਲਗੀ ਹੋਗੀ । ਉਹ ਬੱਚਾ ਸਕੂਲ ਵੀ ਨਹੀ ਗਿਆ ਹੋਵੇਗਾ ਆਪਣੇ ਬਾਪ ਵਾਸਤੇਰ ਉਸਦੇ ਦਿਲ ਵਿੱਚ ਐਨੀ ਸ਼ਰਧਾ ਦੇਖਕੇ ਸਾਡਾ ਵੀ ਮਨ ਭਰ ਆਇਆ ਉਹਦੀ ਐਨੀ ਵੱਡੀ ਕੁਰਬਾਨੀ ਉਹ ਵੀ ਐਨੀ ਛੋਟੀ ਉਮਰ ਵਿੱਚ ਜਿਸਨੇ ਆਪਣਾ ਜੀਵਨ ਮਜਬੂਰੀ ਕਾਰਨ ਦੂਜਿਆਂ ਤੋ ਵਾਰ ਦਿੱਤਾ ਸੀ । ਮੇਨੂੰ ਉਹ ਬੱਚਾ ਅੱਜ ਵੀ ਅੱਖਾਂ ਅੱਗੇ ਉਵੇ ਹੀ ਦਿੱਸਦਾ ਹੈ । ਉਸਦੀ ਮਿਹਨਤ ਤੇ ਇਮਾਨਦਾਰੀ ਨੂੰ ਸਲਾਮ ਕਰਦਾ ਹਾਂ ਤੇ ਕਰਦਾ ਰਹਾਂਗਾ। ਉਹ ਮੈਨੂੰ ਅੱਜ ਦੇ ਜਮਾਨੇ ਦਾ ਸਰਵਣ ਪੁੱਤ ਲੱਗਿਆ।
ਗੁਰਜੀਤ ਸਿੱਧੂ ਬੀਹਲਾ
04/06/2023

Leave a Reply

Your email address will not be published. Required fields are marked *