ਸਫ਼ਰ | safar

ਬੜੀ ਰੌਚਕ ਸੀ ਕਹਾਣੀ ਉਸਦੀ..
ਬਾਹਰਵੀਂ ਕਰਦਿਆਂ ਹੀ ਰਿਸ਼ਤੇਦਾਰੀ ਦੀ ਸਿਫਾਰਿਸ਼ ਤੇ ਏਅਰ ਫੋਰਸ ਵਿਚ ਭਰਤੀ ਕਰਵਾ ਦਿੱਤਾ..ਓਥੇ ਉਸਤਾਦ ਨਾਲ ਬਹਿਸ ਪਿਆ ਤੇ ਟਰੇਨਿੰਗ ਦੌਰਾਨ ਹੀ ਬੋਰੀਆਂ ਬਿਸਤਰਾ ਬੰਨਿਆ ਗਿਆ!
ਫੇਰ ਮਾਮੇ ਨਾਲ ਦੁਬਈ ਚਲਾ ਗਿਆ!
ਓਥੇ ਮਿਸਤਰੀ ਦਾ ਕੰਮ..ਮਿਡਲ ਈਸਟ ਦੀ ਗਰਮੀਂ..ਛੇਤੀ ਹੱਥ ਖੜੇ ਹੋ ਗਏ ਤੇ ਮੁੜ ਪਿੰਡ ਪਰਤ ਆਇਆ!
ਮੁੜ ਵਾਹੀ ਖੇਤੀ ਵਿਚ ਵੀ ਦਿਲ ਨਾ ਲੱਗਾ ਤੇ ਆਪਣੇ ਹਿੱਸੇ ਦੀ ਵੇਚ ਆਸਟ੍ਰੇਲੀਆ ਵੱਲ ਮੁਹਾਰਾਂ ਮੁੜ ਗਈਆਂ!
ਓਥੋਂ ਡੌਂਕੀ ਲਾ ਕਿਸੇ ਤਰਾਂ ਅਮਰੀਕਾ ਅੱਪੜ ਗਿਆ..ਅਤੇ ਰਾਜਸੀ ਸ਼ਰਨ ਅਪਲਾਈ ਕਰ ਤੀ!
ਇੱਕ ਕਨੂੰਨੀ ਨੁਕਤਾ ਅੜਚਨ ਪਾਈ ਜਾਵੇ..ਇਹਸਾਸ ਹੋ ਗਿਆ ਕੇ ਇਥੇ ਪੱਕਾ ਹੋਣਾ ਮੁਸ਼ਕਲ..ਰਿਸ਼ਤੇਦਾਰਾਂ ਵਿਚੋਂ ਹੀ ਕਨੇਡਾ ਦੀ ਕੁੜੀ ਲੱਭ ਵਿਆਹ ਕਰਵਾ ਲਿਆ!
ਥੋੜੇ ਚਿਰ ਮਗਰੋਂ ਖਟ ਪਟ ਸ਼ੁਰੂ ਹੋ ਗਈ ਤੇ ਤਲਾਕ ਫਾਈਲ ਕਰ ਤਾ!
ਪਹਿਲਾਂ ਇੱਕ ਸ਼ਹਿਰ..ਫੇਰ ਦੂਜਾ ਬਦਲ ਸਾਡੇ ਸ਼ਹਿਰ ਆ ਗਿਆ..!
ਹੁਣ ਵਾਪਿਸ ਮੁੜਨ ਦੀ ਤਿਆਰੀ ਏ ਕੇ ਕੁਝ ਨੀ ਰਖਿਆ ਇਥੇ ਠੰਡੇ ਮੁਲਖ ਵਿਚ..ਆਪਣਾ ਪੰਜਾਬ ਹੀ ਵਧੀਆ ਏ..ਕਦੀ ਅਰਬਾਂ ਦੀ ਗਰਮੀਂ ਨੇ ਸਤਾਇਆ ਤੇ ਕਦੇ ਗੋਰਿਆਂ ਦੀ ਠੰਡ ਨੇ..ਪਰ ਅਖੀਰ ਨਾ ਮਾਇਆ ਮਿਲੀ ਨਾ ਰਾਮ!
ਸੋ ਦੋਸਤੋ ਬੜੀ ਅਜੀਬ ਹੁੰਦੀ ਹੈ ਕਈਆਂ ਦੀ ਜੀਵਨ ਸ਼ੈਲੀ..”ਸਫ਼ਰਾਂ ਤੇ ਹਾਂ ਸੈਰਾਂ ਤੇ ਨਹੀਂ” ਵਰਗੇ ਗੀਤ ਵਰਗੀ..ਪੈਰਾਂ ਵਿਚ ਲੇਖਾਂ ਨੇ ਐਸੇ ਚੱਕਰ ਬੰਨੇ ਹੁੰਦੇ ਕੇ ਹਮਾਤੜ ਸਾਰੀ ਜਿੰਦਗੀ ਸੋਚਦੇ ਕੁਝ ਨੇ..ਕਰਦੇ ਕੁਝ ਨੇ..ਹੁੰਦਾ ਕੁਝ ਹੋਰ ਹੀ ਹੈ ਤੇ ਅਖੀਰ ਵਿਚ ਮਿਲਦਾ ਉਹ ਹੈ ਜੋ ਕਲਪਨਾ ਵਿਚ ਵੀ ਨੀ ਸੋਚਿਆ ਹੁੰਦਾ ਤੇ ਜਿੰਦਗੀ ਮੁੜ ਓਥੇ ਲਿਆ ਖੜਾ ਕਰਦੀ ਜਿਥੋਂ ਕਦੀ ਸਫ਼ਰ ਸ਼ੁਰੂ ਕੀਤਾ ਹੁੰਦਾ ਹੈ!

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *