ਛਾਉਣੀ | chauni

ਗੱਲ ਦੋਸਤੋ ਬਿਲਕੁੱਲ ਸੱਚੀ ਘਟਨਾ ਤੇ ਅਧਾਰਿਤ ਹੈ ਮੈ ਅੱਜ ਤੱਕ ਜਿਆਦਾ ਹੱਡ ਬੀਤੀਆਂ ਹੀ ਲਿਖੀਆ ਹਨ ਅੱਜ ਜੱਗ ਬੀਤੀ ਲਿਖ ਰਿਹਾ ਹਾਂ । ਮੈ ਬੰਗਾਲ ਵਿੱਚ ਤੈਨਾਤ ਸੀ ਤੇ ਮੇਰੀ ਯੂਨਿਟ ਵਿੱਚ ਇੱਕ ਪੰਜਾਬੀ ਮੁੰਡਾ ਨਵਾਂ ਪੋਸਟਿੰਗ ਆਇਆ ਜੋ ਬੱਸ ਮਤਲਬ ਦੀ ਗੱਲ ਕਰਦਾ ਸੀ ਹਰ ਵਕਤ ਚੁੱਪ ਰਹਿੰਦਾ ਸੀ ਕਿਸੇ ਨਾਲ ਕੋਈ ਮਤਲਬ ਨਹੀ ਉਹ ਮੇਰੀ ਬੈਰਕ ਵਿੱਚ ਸੀ ਹੁਣ ਦੂਰ ਰਹਿਕੇ ਪੰਜਾਬੀ ਪੰਜਾਬੀ ਨਾਲ ਨਾ ਬੋਲੇ ਹੋ ਨਹੀ ਸਕਦਾ ਮੇਰੇ ਵਾਂਗੂੰ ਆਥਣੇ ਉਹ ਵੀ ਦੋ ਪੈਗ ਲਾਉਣ ਦਾ ਸ਼ੁਕੀਨ ਸੀ ਪਰ ਉਹ ਪਤੰਦਰ ਭਾਵੇ ਪੂਰੀ ਬੋਤਲ ਵੀ ਪੀ ਜਾਵੇ ਟੱਸ ਤੋ ਮੱਸ ਨਹੀ ਹੁੰਦਾ ਸੀ ਸਗੋ ਹੋਰ ਚੁੱਪ ਕਰ ਜਾਂਦਾ ਸੀ । ਮੈ ਦੇਖਿਆ ਕਿ ਮੈ ਤਿੰਨ ਚਾਰ ਵਾਰ ਸਾਲ ਵਿੱਚ ਛੁੱਟੀ ਚਲਿਆ ਗਿਆ ਉਹ ਸਾਲ ਚ ਇੱਕ ਵਾਰ ਵੀ ਨਾ ਗਿਆ ਅਸੀ ਦੋਵੇ ਇੱਕ ਦਿਨ ਕਲਾਲੀ ਤੇ ਬੈਠੇ ਸਾਂ ਕਲਾਲੀ ਬੰਗਾਲ ਵਿੱਚ ਦਾਰੂ ਦੁਕਾਨ ਨੂੰ ਆਖਦੇ ਹਨ ਜੋ ਆਦਮੀ ਵੀਹ ਪੰਜਾਹ ਬੋਤਲਾ ਆਪਣੇ ਕੋਲ ਰੱਖਕੇ ਵੇਚਦਾ ਹੈ ਅਸੀ ਸਿਕਸਟੀ ਦੀ ਬੋਤਲ ਲਈ ਸਿਕਸਟੀ ਬੰਗਾਲ ਦਾ ਲੋਕਲ ਬਰਾਂਡ ਦਾਰੂ ਹੈ ਜੋ ਉਸ ਸਮੇਂ 35 ਰੁਪਏ ਦੀ ਆਉਦੀ ਸੀ ਕੱਲਕੱਤੇ ਸਿਟੀ ਵਿੱਚ ਫਿਫਟੀ ਦੇ ਨਾ ਦਾ ਬ੍ਰਾਂਡ ਹੈ । ਅਸੀ ਦੋਵੇ 600 Ml ਪੀ ਗਏ ਉਹ ਬੋਤਲ 600 ML ਦੀ ਹੀ ਹੈ । ਮੈ ਉਹਨੂੰ ਪੁੱਛਿਆ ਯਰ ਤੈਨੂੰ ਸਾਲ ਹੋ ਗਿਆ ਤੂੰ ਘਰ ਨੀ ਗਿਆ ਪਹਿਲਾ ਤਾ ਉਸਨੇ ਹੱਸਕੇ ਟਾਲ ਦਿੱਤਾ ਪਰ ਥੋੜੇ ਦਿਨਾਂ ਵਿੱਚ ਸਾਡੀ ਸਾਹਿਤਕ ਸਾਂਝ ਪੈ ਚੁੱਕੀ ਸੀ ਉਹਨੂੰ ਵੀ ਮੇਰੇ ਵਾਂਗੂੰ ਗੀਤ ਕਵਿਤਾਵਾਂ ਲਿਖਣ ਦਾ ਸ਼ੌਕ ਸੀ ਉਸਨੇ ਫਿਰ ਜੋ ਦੱਸਿਆ ਉਹ ਅੰਚਿਬੰਤ ਕਰਨ ਵਾਲੀ ਗੱਲ ਸੀ । ਉਹ ਕੀ ਸੁਣੋ
ਉਹ ਕਹਿੰਦਾ ਮੇਰਾ ਬਾਪ ਫੌਜ ਚੋ ਸੂਬੇਦਾਰ ਰਿਟਾਇਰਡ ਹੋਕੇ ਆਇਆ ਹੈ ਉਸਨੇ ਘਰ ਵਿੱਚ ਵੀ ਸਾਰੇ ਫੌਜ ਵਾਲੇ ਨਿਯਮ ਲਾਗੂ ਕਰ ਦਿੱਤੇ ਹਨ । ਘਰ ਨੂੰ ਨਰਕ ਬਣਾ ਦਿੱਤਾ ਹੈ ਮੈ ਇਸ ਕਰਕੇ ਘਰ ਨਹੀ ਜਾਂਦਾ ਮੈ ਪੁੱਛਿਆ ਉਹ ਕਿਵੇ ਉਹ ਕਹਿੰਦਾ ਉਹ ਸ਼ਾਮ ਨੂੰ ਸਾਰੇ ਟੱਬਰ ਨੂੰ ਇਕੱਠਾ ਕਰ ਲੈਦਾਂ ਹੈ ਤੇ ਫੇਰ ਆਖਦਾ ਹੈ ਸੁਣੋ ਕੱਲ ਕਾ ਆਦੇਸ ਜਿਵੇ ਫੌਜ ਵਿੱਚ ਹੁੰਦਾ ਹੈ ਕੱਲ ਮੇਰੀ ਪਤਨੀ ਤੇ ਮੇਰੀ ਭੈਣ ਘਰ ਦੀ ਸਾਫ ਸਫਾਈ ਕਰਨਗੀਆ ਮਾਤਾ ਤੇ ਉਹ ਪਸੂਆ ਦੀ ਦੇਖਭਾਲ ਕਰਨਗੇ ਤੇ ਉਹਨਾ ਨੂੰ ਨਵਾਉਣਗੇ ਉਸ ਤੋ ਬਾਦ ਮੇਰੀ ਪਤਨੀ ਬਰੇਕ ਫਾਸਟ ਬਨਾਵੇਗੀ ਜਾ ਮੇਰੀ ਭੈਣ ਜਾ ਮਾ ਬਨਾਵੇਗੀ ਦੁਪਹਿਰ ਦੀ ਰੋਟੀ ਕੋਣ ਬਨਾਵੇਗਾ ਕੌਣ ਸ਼ਬਜੀ ਕੱਟੇਗਾ ਤੇ ਕੌਣ ਵਰਤਾਵੇਗਾ ਇਹ ਕੰਮ ਇੱਕ ਦਿਨ ਪਹਿਲਾ ਤਹਿ ਹੋ ਜਾਂਦੇ ਹਨ ਕੌਣ ਕੱਪੜੇ ਧੋਵੇਗਾ ਕੌਣ ਗਲੀ ਨਾਲੀ ਦੀ ਸਫਾਈ ਕਰੇਗਾ । ਇਸ ਤੋ ਇਲਾਵਾ ਫੌਜ ਵਾਂਗ ਸਾਡੇ ਘਰ ਵਿੱਚ ਵੱਡੀ ਪਰਚੇਜਿੰਗ ਹੁੰਦੀ ਹੈ ਮਤਲਬ ਮਹੀਨੇ ਦਾ ਰਾਸ਼ਨ ਕੱਠਾ ਹੀ ਖਰੀਦਿਆ ਜਾੰਦਾ ਹੈ । ਪਰਚੇਜਿੰਗ ਕਮੇਟੀ ਦੇ ਮੈਬਰ ਵੀ ਹਰ ਵਾਰ ਬਦਲੇ ਜਾਂਦੇ ਹਨ । ਜੇਕਰ ਇਸ ਮਹੀਨੇ ਰਾਸ਼ਨ ਮੇਰੀ ਭੈਣ ਤੇ ਮਾ ਨੇ ਖਰੀਦਿਆ ਅਗਲੇ ਮਹੀਨੇ ਉਹੀ ਕੰਮ ਮੇਰਾ ਬਾਪ ਤੇ ਮੇਰੇ ਘਰਵਾਲੀ ਕਰਨਗੇ ਉਹਨਾਂ ਟੈਮਾਂ ਵਿੱਚ ਲੈਂਡ ਲਾਈਨ ਫੋਨ ਹੁੰਦਾ ਸੀ ਉਹ ਚੌਥੇ ਪੰਜਵੇ ਦਿਨ ਘਰ ਫੋਨ ਕਰਦਾ ਸੀ ਕਹਿੰਦਾ ਸਾਡੇ ਘਰ ਵਿੱਚ ਇੱਕ ਮੈਬਰ ਦੀ ਡਿਊਟੀ ਫੋਨ ਸੁਨਣ ਤੇ ਲੱਗਦੀ ਹੈ ਤੇ ਫੋਨ ਕੋਲ ਇੱਕ ਮੈਸਜ ਰਜਿਸਟਰ ਵੀ ਰੱਖਿਆ ਗਿਆ ਹੈ ਕਿਸ ਟਾਈਮ ਕਿਸ ਦਾ ਫੋਨ ਆਇਆ ਤੇ ਕੀ ਸ਼ੰਦੇਸ ਸੀ ਉਹ ਵੀ ਉਹਦੇ ਵਿੱਚ ਲਿਖਿਆ ਜਾਦਾ ਹੈ ।ਉਹ ਆਪਣੇ ਘਰਵਾਲੀ ਨਾਲ ਉਸ ਦਿਨ ਹੀ ਗੱਲ ਕਰਦਾ ਸੀ ਜਿਸ ਦਿਨ ਉਸਦੀ ਡਿਊਟੀ ਫੋਨ ਤੇ ਹੁੰਦੀ ਸੀ । ਉਹ ਕਹਿੰਜਾ ਸਭ ਤੋ ਬੁਰੀ ਗੱਲ ਇਹ ਹੈ ਕਿ ਮੈਨੂੰ ਛੁਟੀ ਖਤਮ ਹੋਣ ਤੋ ਦਿਨ ਪਹਿਲਾ ਵਾਪਸ ਭੇਜ ਦਿੰਦਾ ਹੈ ।ਕਹਿੰਦਾ ਡਿਊਟੀ ਤੋ ਲੇਟ ਨਹੀ ਹੋਣਾ । ਆਹ ਸਾਡੇ ਘਰ ਦੀ ਸਟੋਰੀ ਹੀ ਇਸ ਕਰਕੇ ਮੈ ਛੁੱਟੀ ਨਹੀ ਜਾਂਦਾ ਐਥੇ ਮੌਜ ਹੈ । ਸੋ ਇਹ ਸੀ ਸਟੋਰੀ ਲਾਇਕ ਕੁਮੈਟ ਜਰੂਰ ਕਰਨਾ ਜੀ
Dtd 07/07/ 2023

Leave a Reply

Your email address will not be published. Required fields are marked *