ਮੇਰੀ ਮਾਂ ਦੀ ਹੱਡਬੀਤੀ | meri maa di haddbeeti

ਮੇਰੀ ਮਾਂ ਦੀ ਹੱਡਬੀਤੀ ਮੇਰੀ ਮਾਂ ਦਾ ਨਿੱਕੀ ਉਮਰ ਚ ਹੀ ਵਿਆਹ ਕਰ ਦਿੱਤਾ 16 ਸਾਲ ਦੀ ਸੀ!ਉਹਨਾਂ ਦਾ ਰਿਸ਼ਤਾ ਉਹਨਾਂ ਦੀ ਵੱਡੀ ਭੈਣ ਲੈ ਕੇ ਗਈ ਆਪਣੇ ਦਿਉਰ ਨੂੰ,ਪਰ ਭੈਣ ਤੋਂ ਮੇਰੀ ਮਾਂ ਜਰੀ ਨੀ ਜਾਂਦੀ ਸੀ।ਉਹਨਾਂ ਦੇ ਘਰ ਇੱਕ ਕੁੜੀ ਤੇ ਇੱਕ ਮੁੰਡੇ ਨੇ ਜਨਮ ਲਿਆ ਚਲੋ ਵਧੀਆ ਚਲੀ ਜਾਂਦਾ ਸੀ।ਉਹਨਾਂ ਦੇ ਘਰ ਫਿਰ ਇੱਕ ਬੱਚੇ ਦਾ ਜਨਮ ਹੋਣ ਵਾਲਾ ਸੀ ਪਰ ਉਸ ਪਹਿਲਾਂ ਹੀ ਮੇਰੇ ਪਾਪਾ ਦੀ ਕਾਰ ਐਕਸੀਡੈਂਟ ਚ ਮੌਤ ਹੋ ਜਾਂਦੀ ਏ,ਮੇਰੀ ਮਾਂ ਦੀ ਉਮਰ ਉਸ ਟਾਈਮ 23 ਸਾਲ ਦੀ ਹੁੰਦੀ ਆ,ਤਿੰਨ ਮਹੀਨੇ ਬਾਦ ਮੇਰਾ ਜਨਮ ਹੁੰਦਾ ਏ ਮਤਲਬ ਇੱਕ ਕੁੜੀ ਨੇ ਜਨਮ ਲਿਆ,ਕਿਸੇ ਨੇ ਉਹਨਾਂ ਦੇ ਵਿਆਹ ਬਾਰੇ ਨੀ ਸੋਚਿਆ ਉਦੋਂ ਤਾਂ ਸਾਰੇ ਰਿਸ਼ਤੇਦਾਰ ਸਾਥ ਛੱਡ ਗਏ।ਇਥੋਂ ਤੱਕ ਕਿ ਮੇਰੀ ਮਾਂ ਦੇ ਪੇਕੇ ਵੀ।ਪਰ ਮੇਰਾ ਇੱਕ ਤਾਇਆ ਪੜਿਆ ਲਿਖਿਆ ਸੀ,ਵੱਡੀ ਪੋਸਟ ਤੇ ਸੀ ਉਹਨਾਂ ਨੇ ਸਾਨੂੰ ਪਾਲਣ ਦੀ ਜਿੰਮੇਵਾਰੀ ਲੈ ਲਈ,ਪਰ ਰਿਸ਼ਤੇਦਾਰਾਂ ਨੂੰ ਇਹ ਮਨਜ਼ੂਰ ਨੀ ਸੀ ਵੀ ਇਹ ਜਵਾਕ ਇੱਕ ਚੰਗੀ ਜ਼ਿੰਦਗੀ ਜਿਊਣ ਚੱਲੋ ਲੜਾਈ ਝਗੜਿਆਂ ਚ ਸਮਾਂ ਲੰਘਦਾ ਗਿਆ,ਅਸੀ ਵੱਡੇ ਹੋ ਗਏ।ਕੋਈ ਵਿਰਲਾ ਰਿਸ਼ਤੇਦਾਰ ਸਾਡੇ ਘਰ ਆਉਂਦਾ ਸੀ।ਸਾਨੂੰ ਵੀ ਉਹਨਾਂ ਦੀ ਪ੍ਰਵਾਹ ਹੋਣੋਂ ਹੱਟ ਗਈ,ਪਰ ਮੇਰਾ ਭਰਾ ਇਹ ਸਭ ਆਪਣੇ ਦਿਲ ਤੇ ਲਾ ਰਿਹਾ ਸੀ,ਜੋ ਵੀ ਚੀਜ਼ ਮੇਰੇ ਤਾਇਆ ਜੀ ਮੇਰੇ ਵੀਰੇ ਨੂੰ ਦੇ ਕੇ ਜਾਂਦੇ,ਰਿਸ਼ਤੇਦਾਰਾਂ ਦੀ ਚੱਕ ਚ ਆ ਕੇ ਮੇਰੇ ਤਾਏ ਦਾ ਮੁੰਡਾ ਉਹ ਚੀਜ਼ ਚੁੱਕ ਕੇ ਲੈ ਜਾਂਦਾ, ਇੱਕ ਅੱਧੀ ਵਾਰ ਹੁੰਦਾ ਤਾਂ ਕੋਈ ਗੱਲ ਨੀ ਸੀ ਪਰ ਇਹ ਵਾਰ ਦੀ ਗੱਲ ਬਣ ਗੀ।ਚਲੋ ਫਿਰ ਵੀ ਵੀਰੇ ਨੂੰ ਸਮਝਾ ਲੈਂਦੀ ਸੀ ਮੇਰੀ ਮਾਂ।ਚਲੋ ਸਮਾਂ ਲੰਘਦਾ ਗਿਆ ਸਾਡੇ ਤਾਇਆ ਜੀ ਬਾਹਰ ਚਲੇ ਗਏ।ਉਹਨਾਂ ਨੇ ਮੇਰੀ ਭੈਣ ਦੀ ਫਾਈਲ ਲਾ ਦਿੱਤੀ ਸੀ,ਤੇ ਮੇਰੀ ਲਾਉਣੀ ਸੀ।ਵੀਰੇ ਲਈ ਕੁੜੀ ਲੱਭ ਰਹੇ ਸੀ।ਪਰ ਇੱਕ ਦਿਨ ਮੇਰੇ ਵੀਰੇ ਨੂੰ ਉਹਨਾਂ ਦੇ ਦੋਸਤ ਨੇ ਬੁਲਾਇਆ ਤੇ ਉਹ ਚਲੇ ਗਏ ਬਸ ਫਿਰ ਮੁੜ ਘਰ ਨੀ ਆਏ,ਮੇਰਾ ਮਤਲਬ ਆਏ ਸੀ ਪਰ ਜਿਊਂਦੇ ਨੀ।ਉਹਨਾਂ ਦੇ ਦੋਸਤ ਨੇ ਚਾਹ ਚ ਕੁਝ ਪਾ ਕੇ ਦੇ ਦਿੱਤਾ,ਉਹੀ ਉਮਰ 26 ਸਾਲ ਜਿਸ ਉਮਰ ਚ ਸਾਡੇ ਪਾਪਾ ਦੀ ਮੌਤ ਹੋਈ ਸੀ,ਉਸੇ ਉਮਰ ਚ ਵੀਰਾ ਵੀ ਚਲਾ ਗਿਆ।ਮੇਰੀ ਮਾਂ ਨੇ ਕੋਈ ਚਾਅ ਨਾ ਪਹਿਲਾਂ ਹੰਡਾਇਆ ਤੇ ਨਾ ਕੋਈ ਚਾਅ ਪੁੱਤ ਦਾ ਹੰਡਾਇਆ,ਅੱਜ ਸਾਡੀ ਕਨੈਡਾ ਚ ਆ ਪਰ ਉਹ ਖੁਸ਼ ਨਹੀ ਕਿਉਂਕਿ ਪੁੱਤ ਦਾ ਚੋਹਰਾ ਉਸ ਨੂੰ ਖਾ ਰਿਹਾ ਏ,ਰਿਸ਼ਤੇਦਾਰਾਂ ਤੇ ਉਸ ਮੁੰਡੇ ਨੇ ਸਾਡਾ ਘਰ ਤੇ ਮੇਰੀ ਮਾਂ ਨੂੰ ਖਾਲੀ ਕਰ ਦਿੱਤਾ ਏ….।

Leave a Reply

Your email address will not be published. Required fields are marked *