ਪੰਮੀ ਤਾਈ | pammi taayi

ਪੰਮੀ ਤਾਈ ..ਅਸੀ ਸਾਰੇ ਉਹਨੂੰ ਪੰਮੀ ਤਾਈ ਹੀ ਕਹਿੰਦੇ ਸੀ।
ਉਂਝ ਉਸਦਾ ਨਾਮ ਪਰਮਜੀਤ ਕੌਰ ਸੀ ਅਸਲ ਚ ਉਹ ਸਾਡੇ ਡੈਡੀ ਹੁਣਾ ਦੀ ਤਾਈ ਸੀ ਪਰ ਸਾਰੇ ਹੀ ਉਹਨੂੰ ਤਾਈ ਕਹਿੰਦੇ ਸੀ।ਉਸਦੇ ਘਰਵਾਲੇ ਯਾਨੀ ਕਿ ਸਾਡੇ ਤਾਏ ਦਾ ਨਾਮ ਗਿਆਨ ਸੀ ਬਹੁਤ ਰੰਗੀਨ ਬੰਦਾ ਸੀ ਇਹ ਓਸਦੀ ਤੀਜੇ ਵਿਆਹ ਦੀ ਵੋਹਟੀ ਸੀ।ਉਹ ਇੰਗਲੈਂਡ ਚ ਸਿਟੀਜਨ ਸੀ ਉਸਦੇ ਪਹਿਲੇ ਵਿਆਹ ਤੋ ਜੋ ਬੱਚੇ ਸੀ ਓਹ ਇੰਗਲੈਂਡ ਚ ਹੀ ਸਨ।ਉਸਨੂੰ 1992 ਵਿਚ ਇੰਡੀਆ ਦੇ80000 ਇੰਗਲੈਂਡ ਤੋ ਪੈਨਸ਼ਨ ਮਹੀਨਾ ਆਇਆ ਕਰਦੀ ਸੀ।ਇਸ ਲਈ ਪੈਸੇ ਦੀ ਕੋਈ ਕਮੀ ਨਈ ਸੀ । ਤਾਏ ਨੇ ਉਸਦੇ ਨਾਮ ਤੇ ਉਹਦੇ ਪੇਕਿਆਂ ਦੇ ਪਿੰਡ ਵਿਚ ਡੇਢ ਖੇਤ ਲੈਕੇ ਰੱਖਿਆ ਸੀ।ਉਹ ਉਹਦੇ ਨਿਆਣਿਆ ਦਾ ਬਹੁਤ ਕਰਦੀ ਸੀ।ਪਰ ਕਿਤੇ ਨਾ ਕਿਤੇ ਉਹਨੂੰ ਹਰ ਵੇਲੇ ਆਹੀ ਡਰ ਰਹਿੰਦਾ ਸੀ ਕੇ ਮੇਰੇ ਕੋਈ ਬੱਚਾ ਨਈ ਤੇ ਜੇ ਤਾਏ ਨੂੰ ਕੁਝ ਹੋ ਗਿਆ ਤਾਂ ਉਹਕਿੱਥੇ ਜਾਵੇਗੀ।ਕਿਉ ਕਿ ਤਾਏ ਨੇ ਜਦ ਓਸ ਨਾਲ ਵਿਆਹ ਕੀਤਾ ਸੀ ਤਾਂ ਉਹ ਓਦਾਂ ਈ ਵਿਆਹ ਸੀ ਕੋਈਕਾਨੂੰਨੀ ਵਿਆਹ ਨੀ ਸੀ।ਉਹ ਮੇਰਾ ਬਹੁਤ ਕਰਦੀ ਸੀ ਮੈਂ ਹਰ ਰੋਜ 3 ਬਜੇ ਵਾਲੀ ਚਾਹ ਉਹਦੇ ਕੋਲ ਈ ਪੀਂਦਾ ਸੀ।ਉਹਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਬਜ਼ਾਰ ਤੋਂ ਮੈਂ ਹੀ ਲਿਆ ਕ ਦਿੰਦਾ।ਕਈ ਵਾਰ ਮੈਂ ਖਿਝ ਜਾਣਾ ਕਿ ਤਾਈ ਤੂੰ ਮੇਰੇ ਬਹੁਤ ਗੇੜੇ ਲਵਾਉਂਦੀ।ਉਹਨੇ ਕਹਿਣਾ ਹਰਾਮੀਆ ਤੇਨੂ ਈ ਕਹਿਣਾ ਤੇਰੀ ਦਾਦੀ ਆ ਉਹ ਗਾਲਾ ਵੀ ਬੰਦਿਆ ਵਾਲੀਆ ਕੱਢ ਦੀ ਸੀ।ਸ਼ਾਇਦ ਉਹ ਗਾਲਾ ਆਪਣੀ ਅੰਦਰਲੀ ਭੜਾਸ ਕੱਢਣ ਲਈ ਕੱਢ ਦੀ ਸੀ।ਤਾਏ ਦੀ ਮੌਤ ਪਿੱਛੋ ਪੈਨਸ਼ਨ ਆਉਣੀ ਬੰਦ ਹੋ ਗਈ ਸੀ।ਤੇ ਉਹਦਾ ਖਰਚਾ ਡੇਢ ਖੇਤ ਦੇ ਮਾਮਲੇ ਅਤੇ ਤਾਏ ਵਲੋ ਉਹਦੇ ਨਾਮ ਤੇ ਕੀਤੀ ਐੱਫਡੀ ਦੇ ਵਿਆਜ ਨਾਲ ਹੀ ਚਲਦਾ ਸੀ।ਇਸ ਐਫਡੀ ਦਾ ਸਿਰਫ ਮੈਂਨੂੰ ਪਤਾ ਸੀ ਯਾ ਉਹਦੇ ਭਤੀਜੇ ਨੂੰਜੋ ਉਸਨੇ ਆਪਣਾ ਵਾਰਿਸ ਬਣਾਇਆ ਸੀ।ਮੈਂ ਉਸਨੂੰ ਹਮੇਸ਼ਾ ਕੱਲੀ ਦੇਖਿਆ ਖੁਸ਼ ਦੇਖਿਆ ਬੱਸ ਉਹਨੂੰ ਇਕ ਹੀ ਡਰ ਲੱਗਾ ਰਹਿੰਦਾ ਸੀ ਕੇ ਕੀਤੇ ਤਾਏ ਦੇ ਨਿਆਣੇ ਉਹਨੂੰ ਘਰੋ ਨਾ ਕੱਢ ਦੇਣ ਬੁੱਢੀ ਉਮਰੇ ।ਉਹਨੂੰ ਇਕ ਹੀ ਸ਼ੌਂਕ ਸੀ ਨਵੇ ਨਵੇ ਤੇ ਸੋਹਣੇ ਸੂਟ ਪਾਉਣ ਦਾ ਜੋ ਉਹ ਪੂਰਾ ਕਰਦੀ ਸੀ।ਮੈਂ ਆਪਣੇ ਵਿਆਹ ਚ ਉਹਨੂੰ ਆਪਣੀ ਦਾਦੀ ਮੰਨਕੇ ਸਾਰੇ ਰਿਵਾਜ ਕਰਾਏ ਉਹਦੀ ਮਿਲਣੀ ਦਾਦੀ ਵਜੋ ਕਰਾਈ ਬਹੁਤ ਖੁਸ਼ ਸੀ ਕਹਿੰਦੀ ਦਾਦੀ ਦਾ ਸੂਟ ਲੇਣਾ ਮੈਂ ਕਿਹਾ ਲੈਲਾ ਤਾਈ..ਫੇਰ ਅਸੀ ਵੀ ਪਿੰਡ ਛੱਡ ਕੇ ਸ਼ਹਿਰ ਆ ਗਏ ।ਫੇਰ ਉਹ ਬਹੁਤ ਕੱਲੀ ਰਹਿ ਗਈ ਹੋਰ ਕਿਸੇ ਨਾਲ ਉਹਦੀ ਇੰਨੀ ਹੈ ਨੀ ਸੀ।ਮੈਂ ਜਦ ਵੀ ਜਾਣਾ ਪਿੰਡ ਉਹਨੇ ਕਹਿਣਾ ਤੁਸੀਂ ਚੱਲੇ ਗਏ ਹੁਣ ਗਲੀ ਚ ਰੌਣਕ ਨੀ ਦਿਲ ਨੀ ਲਗਦਾ ਸਾਰਾ ਦਿਨ ਕੱਲੀ ਬੈਠੀ ਰਹਿੰਦੀ।ਮੈਂ ਕਹਿਣਾ ਤਾਈ ਤੂੰ ਸਾਡੇ ਕੋਲ ਰਹਿ ਉਹਨੇ ਕਹਿਣਾ ਨੀ ਘਰ ਨੀ ਛਡਨਾ ਇੱਥੇ ਆਈ ਸੀ ਇਥੇ ਏ ਰਹਿਣਾ 10 ਸਾਲ ਹੋ ਗਏ ਸੀ ਸਾਨੂੰ ਪਿੰਡੋਂ ਆਇਆ ਨੂੰ ਤੇ 10 ਸਾਲ ਚ ਉਹ ਹੁਣ ਕਾਫੀ ਉਮਰ ਦੀ ਹੋ ਗਈ ਸੀ ਘੱਟੋ ਘੱਟ 70 ਯਾ 73 ਸਾਲ ਦੀ..ਇਕ ਦਿਨ ਫ਼ੋਨ ਕਰਕੇ ਕਹਿੰਦੀ ਹੁਣ ਨੀ ਮੈਨੂੰ ਘਰੋ ਕੱਢ ਸਕਦੇ ਮੈਂ ਘਰ ਆਪਣੇ ਨਾਮ ਲਵਾਉਣ ਲੱਗੀ ਪਿੰਡ ਦੇ ਹੀ ਦੋ ਬੰਦੇਓਸਦੀ ਮਦਦ ਕਰ ਰਹੇ ਸੀ ਮੈਂ ਕਿਹਾ ਤਾਈ ਫੇਰ ਤਾਂ ਠੀਕ ਆ. ਜਿਸ ਦਿਨ ਉਹਨੇ ਘਰ ਆਪਣੇ ਨਾਮ ਲਵਾਉਣ ਜਾਣਾ ਸੀ ਮੈਨੂੰ ਪਿੰਡੋਂ ਫ਼ੋਨ ਆਇਆ ਕੇ ਤਾਈ ਤਿਆਰ ਹੋ ਕੇ ਕਿਤੇ ਚੱਲੀ ਸੀ ਉਹਨੂੰ ਕੁਸ਼ ਹੋ ਗਿਆ ਤੇ ਉਹ ਜਦ ਗੁਆਂਡੀਆ ਦੇ ਘਰ ਮਦਦ ਲਈ ਗਈ ਉਹਨਾਂ ਦੇ ਵਿਹੜੇ ਚ ਹੀ ਓਸਦੀ ਮੌਤ ਹੋ ਗਈ।…ਮੈਂ ਕਈ ਵਾਰ ਸੋਚਦਾ ਕੇ ਉਹ ਕਿੱਦਾ ਦੀ ਕਿਸਮਤ ਲੈ ਕੇ ਆਈ ਸੀ ਦੁਨੀਆ ਤੇ ਕੀ ਸੁੱਖ ਦੇਖਿਆ ਉਸਨੇ ਕੁਝ ਵੀ ਨੀ ਜਿਸ ਘਰ ਲਈ ਸਾਰੀ ਉਮਰ ਤੜਫਦੀ ਰਹੀ ਓਸ ਘਰ ਚੋ ਕੱਢੇ ਜਾਨ ਦੇ ਡਰ ਚ ਜਿਓਂਦੀ ਰਹੀ ਮੌਤ ਵ ਓਸ ਘਰ ਚ ਨੀ ਆਈ…..ਦੁਨੀਆ ਚ ਬਹੁਤ ਦੁੱਖ ਨੇ ਪਰ ਜ਼ਿੰਦਗੀ ਇਸ ਆਸ ਚ ਹੀ ਕੱਟੀ ਜਾ ਸਕਦੀ ਕਿ ਇਹ ਦੁੱਖ ਇਕ ਦਿਨ ਜਰੂਰ ਦੂਰ ਹੋਣਗੇ…ਤੇ ਉਹ ਦਿਨ ਕਿਸੇ ਲਈ ਮੌਤ ਦਾ ਦਿਨ ਹੋ ਸਕਦਾ।ਮੌਤ ਨੇ ਤਾਈ ਨੂੰ ਸਾਰੇ ਦੁੱਖ ਤਕਲੀਫ ਅਤੇ ਡਰ ਤੋ ਅਜ਼ਾਦ ਕਰ ਦਿੱਤਾ।

Leave a Reply

Your email address will not be published. Required fields are marked *