ਵੰਡ ਤੋਂ ਪਹਿਲਾਂ ਦੀ ਇੱਕ ਘਟਨਾ | vand to pehla di ik ghatna

ਕਿਸੇ ਬਜ਼ੁਰਗ ਨੇ ਗੱਲ ਸੁਣਾਈ ਕਿ ਇੱਕ ਪਿੰਡ ਦੇ ਮੁੰਡੇ ਦਾ ਦੂਜੇ ਪਿੰਡ ਦੀ ਕੁੜੀ ਨਾਲ ਇਸ਼ਕ ਹੋ ਗਿਆ ਪ੍ਰਵਾਰ ਵਾਲੇ ਮੰਨਦੇ ਨਹੀਂ ਸਨ ਆਖਰ ਦੋਨਾਂ ਮੁੰਡੇ ਕੁੜੀ ਨੇ ਫੈਸਲਾ ਕੀਤਾ ਕਿ ਅੱਜ ਰਾਤ ਨੂੰ ਘਰੋਂ ਭੱਜ ਨਿਕਲਦੇ ਹਾਂ , ਮੁੰਡੇ ਨੇ ਕਿਹਾ ਮੈ ਪਿੰਡ ਤੋਂ ਬਾਹਰ ਪੈਂਦੇ ਸੂਏ ਤੇ ਉਡੀਕ ਕਰਾਂਗਾ ਕੁੜੀ ਨੇ ਕਿਹਾ ਕਿ ਠੀਕ ਹੈ ਮੈ ਰਾਤ ਨੂੰ ਘਰੋਂ ਭੱਜ ਆਵਾਂਗੀ ,ਜਦ ਪ੍ਰਵਾਰ ਵਾਲੇ ਸਾਰੇ ਸੋਂ ਗਏ ਕੁੜੀ ਨੇ ਘਰ ਬੰਨੀ ਊਠਣੀ ਖੋਲ੍ਹੀ ਤੇ ਉਪਰ ਸਵਾਰ ਹੋ ਕੇ ਉਹ ਸੂਏ ਨੂੰ ਪਾਰ ਕਰਨਾ ਸੀ ਜਿਸ ਦੇ ਪਾਰ ਉਹ ਮੁੰਡਾ ਉਡੀਕ ਕਰਦਾ ਸੀ ਕਹਿੰਦੇ ਜਦ ਕੁੜੀ ਨੇ ਸੂਏ ਵਿੱਚ ਊਠਣੀ ਨੂੰ ਵਾੜਿਆ ਸੂਏ ਵਿੱਚ ਬਹੁਤ ਪਾਣੀ ਸੀ ਤੇ ਅੱਧ ਵਾਟ ਜਾ ਕੇ ਊਠਣੀ ਪਾਣੀ ਵਿੱਚ ਬੈਠ ਗਈ ਮੁੰਡਾ ਸੂਏ ਦੇ ਪਾਰ ਉੱਚੀ ਉੱਚੀ ਅਵਾਜ ਮਾਰ ਰਿਹਾ ਸੀ ਕਿ ਛੇਤੀ ਕਰ ਕੁੜੀ ਕਹਿਣ ਲੱਗੀ ਊਠਣੀ ਦਾ ਇਸ ਤਰ੍ਹਾਂ ਪਾਣੀ ਵਿੱਚ ਬੈਠ ਜਾਣਾ ਇਸ ਦੀ ਪੁਰਾਣੀ ਆਦਤ ਹੈ ਅਸਲ ਵਿੱਚ ਇਸ ਦੀ ਮਾਂ ਵੀ ਇਸੇ ਤਰ੍ਹਾਂ ਕਰਦੀ ਸੀ, ਜਦ ਇਹ ਗੱਲ ਮੁੰਡੇ ਦੇ ਕੰਨੀ ਪਈ ਕਹਿੰਦਾ ਮੁੜ ਜਾਹ ਉਨੀ ਪੈਰੀ ਭਲਾ ਹੋਵੇਗਾ ਜੇਕਰ ਇਸੇ ਤਰ੍ਹਾ ਸਾਡੇ ਵੀ ਕੋਈ ਧੀ ਜੰਮ ਪਈ ਉਹ ਵੀ ਤੇਰੇ ਵਾਂਗ ਇਸੇ ਤਰਾਂ ਘਰੋਂ ਜ਼ਰੂਰ ਕਿਸੇ ਮੁੰਡੇ ਨਾਲ ਭੱਜੇਗੀ ਕਿਉਕਿ ਇਹ ਆਦਤ ਖੂਨ ਵਿੱਚ ਚਲੇ ਜਾਂਦੀ ਹੈ।
ਹਰਜਿੰਦਰ ਸਿੰਘ ਬਿਸਤ ਦੁਆਬ

Leave a Reply

Your email address will not be published. Required fields are marked *