ਕਰੋਨਾਂ ਸਮੇਂ ਦੇ ਵਿਦਵਾਨ | corona sme de vidvaan

ਕਰੋਨਾਂ ਵੈਕਸੀਨ ਬਾਰੇ ਸਰਕਾਰ ਦਾ ਪੂਰਾ ਜੋਰ ਲੱਗਿਆ ਸੀ ਕਿ ਹਰ ਇੱਕ ਵਿਅਕਤੀ ਵੈਕਸੀਨ ਲਗਵਾਵੇ।ਸਿਹਤ ਵਿਭਾਗ ਪੱਬਾਂ ਭਾਰ ਸੀ।ਸਰਕਾਰ ਨੇ ਆਪਣੇ ਮੁਲਾਜਮਾਂ ਦੇ ਤੜੀ ਦੇ ਕੇ ਵੈਕਸੀਨ ਲਵਾ ਦਿੱਤੀ ਸੀ।ਸਾਰੇ ਸਰਕਾਰੀ ਕਰਮਚਾਰੀ ਜਿਸ ਵਿੱਚ ਫੌਜ,ਪੁਲਿਸ,ਪ੍ਰਸ਼ਾਸਨਿਕ ਅਧਿਕਾਰੀ,ਅਧਿਆਪਕ,ਆਦਿਕ ਸਾਰੇ ਸ਼ਾਮਲ ਸਨ।ਪੰਚਾਇਤ ਵਿਭਾਗ ਨੇ ਸਾਰੀਆਂ ਪੰਚਾਇਤਾਂ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਉਹ ਵੈਕਸੀਨ ਲਗਵਾਉਣ।ਇਸੇ ਦੌਰਾਨ ਅਫਵਾਹਾਂ ਫੈਲਣ ਲੱਗੀਆਂ ਕਿ ਸਰਕਾਰ ਨੇ ਲੋਕ ਮਾਰ ਕੇ ਜਨਸੰਖਿਆ ਘਟਾਉਣੀ ਹੈ ਵੈਕਸੀਨ ਨਾਲ ਬੰਦਾ ਮਰ ਜਾਂਦਾ ਹੈ ਵਗੈਰਾ ਵਗੈਰਾ।ਪਿੰਡ ਦੀ ਪੰਚਾਇਤ ਦੇ ਮੁਖੀ ਹੋਣ ਕਰਕੇ ਹਰ ਹਫਤੇ ਪਿੰਡ ਵਿੱਚ ਕੈਂਪ ਦੀ ਸ਼ੁਰੂਆਤ ਸਿਹਤ ਵਿਭਾਗ ਤੋਂ ਕਰਾਈ।ਵੈਕਸੀਨ ਇੱਕ ਵਾਰ ਖੁੱਲਣ ਤੇ ਉਹ ਨਿਰਧਤਰਿਤ ਵਿਅਕਤੀਆਂ ਦੀ ਡੋਜ ਹੁੰਦੀ ਸੀ ਜੋ ਲਗਵਾਈ ਜਾਣੀ ਜਰੂਰੀ ਹੁੰਦੀ ਸੀ।ਸਭ ਤੋਂ ਪਹਿਲਾਂ ਖੁਦ ਵੈਕਸੀਨ ਲਗਵਾਈ।ਪਹਿਲੇ ਕੈਂਪ ਵਿੱਚ ਖਿੱਚ ਧੂਹ ਕੇ ਵੈਕਸੀਨ ਖਤਮ ਕੀਤੀ।ਪਿੰਡ ਦੇ ਕੁਝ ਵਿਦਵਾਨ ਜਿੰਨਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਪ੍ਰਚਾਰ ਕਰਨ ਲੱਗੇ ਕਿ ਵੈਕਸੀਨ ਲਗਵਾਉਣ ਵਾਲੇ ਮਰ ਜਾਣਗੇ।ਮੇਰੇ ਪਰਿਵਾਰ ਦੇ ਵੈਕਸੀਨ ਲੱਗ ਚੁੱਕੀ ਸੀ ਲੋਕਾਂ ਦਾ ਵਿਸ਼ਵਾਸ਼ ਬਣਨ ਲੱਗਾ ਸੀ।ਅਗਲੀ ਵਾਰ ਫਿਰ ਉਸ ਵਿਦਵਾਨ ਨੇ ਛੁਰਲੀ ਛੱਡ ਦਿੱਤੀ ਕਿ ਹੁਣ ਨਹੀ ਦੋ ਸਾਲਾਂ ਨੂੰ ਮਰ ਜਾਣਗੇ।ਚਲੋ ਜਿਵੇਂ ਕਿਵੇਂ ਸਾਰੇ ਲੋਕਾਂ ਨੇ ਸਮਝਦਾਰੀ ਦਿਖਾਉਂਦਿਆਂ ਵੈਕਸੀਨ ਲਗਵਾ ਲਈ।ਪਰ ਉਹ ਬੰਦਾ ਪ੍ਰਚਾਰ ਕਰਨੋ ਨਾਂ ਹਟੇ ਕਿ ਲੋਕ ਮਰ ਜਾਣਗੇ।ਇੱਕ ਵਿਅਕਤੀ ਮੇਰੇ ਕੋਲ ਸ਼ੱਕ ਦੂਰ ਕਰਨ ਆਇਆ।ਮੈਂ ਉਸ ਨੂੰ ਜਵਾਬ ਦਿੱਤਾ”ਦੇਸ਼ ਦੀ ਸਾਰੀ ਫੌਜ ,ਪੁਲਿਸ,ਸਿਹਤ ਕਰਮਚਾਰੀ,ਵਕੀਲ,ਜੱਜ,ਅਧਿਆਪਕ ਇੱਥੋਂ ਤੱਕ ਕਿ ਸਰਕਾਰ ਦੇ ਸਾਰੇ ਲੀਡਰ,ਮੰਤਰੀ,ਮੁੱਖਮੰਤਰੀ,ਪ੍ਰਧਾਨਮੰਤਰੀ ਤੇ ਹੋਰ ਸਾਰੇ ਲੋਕ ਵੈਕਸੀਨ ਲਗਵਾ ਚੁੱਕੇ ਨੇ ਜੇ ਸਾਰੇ ਮਰ ਗਏ ਤਾਂ ਉਸ ਬੰਦੇ ਨੇ ਜਿਉਂਦੇ ਰਹਿ ਕੇ ਕੀ ਕਰਨਾਂ।ਖੁਦਾ ਨਾਂ ਖਾਸਤਾ ਜੇ ਉਹ ਸੱਚ ਬੋਲਦਾ ਤਾਂ ਫਿਰ ਵੈਕਸੀਨ ਨਾਲ ਮਰਨਾਂ ਤਾਂ ਬਹੁਤ ਵਧੀਆ ਹੋਊ ਕੱਲਾ ਕਹਿਰਾ ਬੰਦਾ ਤਾਂ ਦੁਨੀਆਂ ਵਿੱਚ ਰਹਿ ਹੀ ਨਹੀ ਸਕਦਾ।”
ਮੇਰੀ ਗੱਲ ਸੁਣ ਕੇ ਉਸ ਵੀਰ ਦਾ ਸ਼ੱਕ ਦੂਰ ਹੋਇਆ ਸਾਰਾ ਪਿੰਡ ਵੈਕਸੀਨ ਲਗਵਾ ਕੇ ਤੰਦਰੁਸਤ ਹੈ।
————————
ਸੱਤਪਾਲ ਸਿੰਘ ਦਿਓਲ

Leave a Reply

Your email address will not be published. Required fields are marked *