ਸੱਪ-ਪੌੜੀ | sapp pauri

ਗੱਲ 1985-86 ਦੀ ਹੈ, ਦੱਸਵੀਂ ਕਰਨ ਤੋਂ ਬਾਆਦ ਮੈਂ ਗਿਆਰਵੀਂ ਜਿਸ ਨੂੰ ਉਸ ਵੇਲੇ ( ਪ੍ਰੈਪ ਕਹਿੰਦੇ ਸਨ ) ਵਿੱਚ ਦਾਖ਼ਲਾ ਲਿਆ, ਤੇ ਉਸ ਤੋਂ ਬਾਆਦ ਬੀ.ਏ ( BA ) ਤਿੰਨ ਸਾਲਾਂ ਦੀ ਹੁੰਦੀ ਸੀ, ਕੁੱਝ ਸਕੂਲ ਵਾਲੇ ਸਖ਼ਤੀ ਦੇ ਮਾਹੌਲ ਤੋਂ ਕਾਲਜ ਦੇ ਖੁੱਲੇ-ਡੁੱਲੇ ਵਾਲੇ ਮਾਹੌਲ ਦਾ ਅਸਰ ਸੀ, ਦੂਜਾ ਮੈਨੂੰ ਸੱਭਿਆਚਾਰ ਸਰਗਰਮੀਆਂ ਵਿੱਚ ਸ਼ਾਮਲ ਹੋਣ ਦਾ ਬਹੁਤ ਸ਼ੌਕ ਸੀ, ਤੀਜਾ ਮੇਰਾ ਇੰਗਲਿਸ਼ ਵਿੱਚ ਸ਼ੁਰੂ ਤੋਂ ਹੀ ਹੱਥ ਤੰਗ ਸੀ ਇਸ ਲਈ ਮੇਰੀ ਪ੍ਰੈਪ ਦੇ ਪੱਕੇ ਪੇਪਰਾਂ ਵਿੱਚ ਸਿਰਫ਼ ਅੰਗਰੇਜ਼ੀ ਵਿੱਚ ਰੀਪੀਅਰ ਆ ਗਈ ( ਯਾਨੀ ਇੱਕ ਪੇਪਰ ਵਿੱਚ ਫੇਲ਼ ਹੋ ਗਿਆ ) ਯੂਨੀਵਰਸਿਟੀ ਰੀਪੀਅਰ ਪਾਸ ਕਰਨ ਲਈ ਤਿੰਨ ਮੌਕੇ ਦਿੰਦੀ ਸੀ, ਸੋ ਆਪਾਂ ਨੂੰ ਪੂਰਾ ਯਕੀਨ ਸੀ ਕਿ ਮਿਹਨਤ ਕਰਕੇ ਏਹ ਇੰਗਲਿਸ਼ ਵਾਲੀ ਰੀਪੀਅਰ ਵੀ ਪਾਸ ਕਰ ਲਵਾਂਗੇ ਇਸ ਲਈ ਆਪਾਂ ਨੇ ਅਗਲੀ ਜਮਾਤ ਬੀ.ਏ ਭਾਗ- ਪਹਿਲੇ ਵਿੱਚ ਦਾਖ਼ਲਾ ਲੈ ਲਿਆ, ਇਸ ਦੌਰਾਨ ਕਾਲਜ ਵੱਲੋਂ ਉੱਤਰੀ ਭਾਰਤ ਦੇ ਕਾਲਜਾਂ ਦੇ ਅੰਬਾਲਾ ਕੈਂਟ ਵਿੱਚ ਹੋਏ ਯੂਥ ਫੈਸਟੀਵਲ ਵਿੱਚ ਭਾਗ ਲਿਆ ਜਿਸ ਵਿੱਚ ਭਾਸ਼ਣ-ਮੁਕਾਬਲਿਆਂ ਵਿੱਚ ਚਲੰਤ ਟ੍ਰਾਫ਼ੀ ਜਿੱਤੀ ਤੇ ਹੋਰ ਵੀ ਬਹੁਤ ਕਾਲਜਾਂ ਵਿੱਚ ਕਵਿਤਾਵਾਂ ਮੁਕਾਬਲੇ ਜਿੱਤੇ, ਪਰ ਪ੍ਰੈਪ ਦੀ ਰੀਪੀਅਰ ਦੇ ਮਿਲੇ ਪਹਿਲੇ ਦੋ ਮੌਕੇ ਮੈੰ ਗਵਾ ਬੈਠਾ ਯਾਨੀ ਫੇਰ ਦੋਨੋਂ ਵਾਰ ਇੰਗਲਿਸ਼ ਦੇ ਪੇਪਰ ਵਿੱਚ ਫੇਲ ਹੋ ਗਿਆ, ਹੁਣ ਆਖ਼ਰੀ ਮੌਕਾ ਵੀ ਮੇਰਾ ਬੀ.ਏ ਦੇ ਪੱਕੇ ਪੇਪਰਾਂ ਦੇ ਨਾਲ ਸੀ, ਏਸੇ ਸਫ਼ਰ ਦੌਰਾਨ ਹੀ ਉਸ ਵੇਲੇ ਪੰਜਾਬ ਦੇ ਹਲਾਤ ਹੋਰ ਖ਼ਰਾਬ ਹੋ ਗਏ ਸਨ, ਇੱਕ ਦਿਨ ਕਾਲਜ ਦਾਖ਼ਲ ਹੋਣ ਸਮੇਂ ਗੇਟ ਤੇ ਇੱਕ ਪੁਲੀਸ ਅਫ਼ਸਰ ਵੱਲੋਂ ਰੋਕ ਕੇ ਮੈਨੂੰ ਸਵਾਲ ਕੀਤਾ ਕਿ ਤੂੰ ਕੇਸਰੀ ਪੱਗ ਕਿਉਂ ਬੰਨੀ ਹੈ ਤੇ ਮੇਰੇ ਮੂੰਹ ਵਿੱਚੋਂ ਸਹਿਜ- ਸੁਭਾਅ ਹੀ ਨਿਕਲਿਆ ਕਿ ਹੁਣ ਕੇਸਰੀ ਪੱਗ ਬੰਨਣੀ ਵੀ ਗੁਨਾਹ ਹੋ ਗਿਆ, ਸ਼ਾਇਦ ਉਸ ਅਫ਼ਸਰ ਨੂੰ ਮੇਰੇ ਤੋਂ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ਸੋ ਉਹ ਮੈਨੂੰ ਗੱਡੀ ਵਿੱਚ ਬਿਠਾ ਕੇ ਨੇੜੇ ਲੱਗਦੀ ਪੁਲੀਸ ਲਾਇਨ ਵਿੱਚ ਲੈ ਗਏ, ਏਨੇ ਨੂੰ ਕਾਲਜ ਵਿੱਚ ਪਤਾ ਲੱਗਣ ਤੇ ਕਾਲਜ ਹੜਤਾਲ ਹੋ ਗਈ ਤੇ ਪ੍ਰਿੰਸੀਪਲ ਜੀ ਨੇ ਜਿ਼ਲਾ ਅਧਿਕਾਰੀਆਂ ਨਾਲ ਰਾਬਤਾ ਬਣਾ ਕੇ 2 ਘੰਟੇ ਬਾਅਦ ਮੇਰੀ ਪੁਲੀਸ ਤੋਂ ਖੁਲਾਸੀ ਕਰਵਾ ਦਿੱਤੀ,
ਸੋ ਏਨੇ ਨੂੰ ਪੱਕੇ ਪੇਪਰ ਵੀ ਨੇੜੇ ਆ ਗਏ, ਬੀ. ਏ – ਭਾਗ ਪਹਿਲੇ ਦੇ ਪੇਪਰ ਸਵੇਰੇ ਸਨ ਤੇ ਪ੍ਰੈਪ ਦੀ ਰੀਪੀਅਰ ਦਾ ਇੱਕ ਦਿਨ ਸ਼ਾਮ ਨੂੰ ਸੀ, ਆਪਾਂ ਮਿਹਨਤ ਤੇ ਪੂਰੀ ਕੀਤੀ ਕਿ ਦੋਨੋਂ ਜਮਾਤਾਂ ਵਿੱਚੋਂ ਪਾਸ ਹੋ ਜਾਇਏ, ਤੇ ਬੀ. ਏ ਭਾਗ- ਦੂਜੇ ਵਿੱਚ ਪਹੁੰਚ ਜਾਵਾਂਗਾ, ਕਿਸੇ ਕਾਰਣ ਬੀ. ਏ ਭਾਗ ਦਾ ਨਤੀਜਾ ਪਹਿਲਾਂ ਆ ਗਿਆ ਜਿਸ ਵਿੱਚ ਮੈਂ ਪੂਰੇ ਨੰਬਰਾਂ ਨਾਲ ਪਾਸ ਹੋ ਗਿਆ ਤੇ ਪਰ ਅਗਲੇ ਦਿਨ ਆਪਣੇ ਨਾਲ ਸੱਪ-ਪੌੜੀ ਵਾਲੀ ਖੇਡ ਹੋ ਗਈ ਯਾਨੀ 100 ਨੰਬਰ ਦੇ ਨੇੜੇ ਪਹੁੰਚ ਕੇ 99 ਤੇ ਸੱਪ ਨੇ ਡੰਗੇ ਨੇ ਯਾਨੀ ਫੇਰ ਪ੍ਰੈਪ ਵਾਲੀ ਰੀਪੀਅਰ ਵਾਲਾ ਗੇਅਰ ਨਾ ਨਿਕਲ ਸਕਿਆ ਤੇ ਆਪਾਂ ਫੇਰ ਦੱਸਵੀਂ ਪਾਸ ਵਾਲੀ ਜਗਾ ਪਹੁੰਚ ਗਏ, ਬੇਸ਼ਕ ਦੁਨਿਆਵੀ ਪੜਾਈ ਤਾਂ ਨਹੀਂ ਮੈਂ ਪੜ੍ਹ ਸਕਿਆ ਪਰ ਜ਼ਿੰਦਗੀ ਦੀ ਯੂਨੀਵਰਸਿਟੀ ਨੇ ਬਹੁਤ ਕੁੱਝ ਸਿਖਾ ਦਿੱਤਾ ਸੋ ਆਪਾ ਨੂੰ ਪੜ੍ਹਾਈ ਛੱਡ ਕੇ ਸਟਰਿੰਗ ਤੇ ਬਿਲਡਿੰਗਾਂ ਦੇ ਸਮਾਨ ਦੀ ਦੁਕਾਨ ਖੋਲਣੀ ਪਈ ।
ਜਗਜੀਤ ਸਿੰਘ ਲੁਧਿਆਣਾ ।

Leave a Reply

Your email address will not be published. Required fields are marked *