ਜੇ ਪੁੱਤ ਕਪੁੱਤ ਨਾ ਹੋਣ ਤਾਂ ਕਿਨ੍ਹਾਂ ਚੰਗਾ | je putt kaput na hon

ਸੁੱਖਾ ਅੱਠਵੀ ਚ ਪੜਦਾ ਸੀ ਜਦ ਓਦਾ ਬਾਪ ਚੱਲ ਵਸੀਆ ਹੁਣ ਘਰ ਚ ਸੁੱਖਾ ਤੇ ਓਦੀ ਬੇਬੇ ਸਨ , ਮਾਂ ਲੋਕਾਂ ਘਰ ਗੋਹਾ ਕੂੜਾ ਕਰਦੀ ਤੇ ਸੁੱਖੇ ਨੁੰ ਪੜਨ ਭੇਜਦੀ ,ਸੁੱਖਾ ਬਚਪਨ ਤੋ ਹੀ ਸਿਆਣਾ ਤੇ ਸਮਝਦਾਰ ਸੀ ਓਹ ਸਕੂਲੋ ਆਉਦਾ ਪਹਿਲਾਂ ਆਪਣਾ ਸਕੂਲ ਦਾ ਕੰਮ ਕਰਦਾ ਫੇਰ ਮਾਲ ਡੰਗਰ ਦੀ ਕਰਦਾ ਤੇ ਸ਼ਾਮੀ ਸਬਜੀ ਟੁਕ ਰਖਦਾ ਤੇ ਆਟਾ ਗੁਨ ਰਖਦਾ ਸ਼ਾਮੀ ਬੇਬੇ ਦੇ ਆਉਣ ਤੋ ਪਹਿਲਾਂ ਤੰਦੂਰ ਤਾਅ ਰੱਖਦਾ ਸ਼ਾਮੀ ਬੇਬੇ ਆਉਂਦੇ ਹੀ ਰੋਟੀਆਂ ਲਾਉਂਦੀ ਤੇ ਸਬਜੀ ਬਣਾਉਦੀ ,ਸੁੱਖਾ ਪੜਾਈ ਚ ਬਹੁਤ ਹੋਸ਼ੀਆਰ ਸੀ ਬਾਰਵੀ ਕਰਨ ਮਗਰੋ ਬੀ ਏ ਚ ਸ਼ਹਿਰ ਦਾਖਲਾ ਲਿਆ ਤੇ ਇਨਜਿਨਰਿੰਗ ਦੀ ਡੀਗਰੀ ਹਾਸੀਲ ਕੀਤੀ ਉਹ ਆਪਣੀ ਬੇਬੇ ਨੁੰ ਕਹਿੰਦਾ ਬੇਬੇ ਮੇਨੁੰ ਸ਼ਹਿਰ ਨੋਕਰੀ ਮਿਲ ਜਾਏਗੀ ਮੇ ਤੇਨੁੰ ਆਪਣੇ ਨਾਲ ਲੈ ਜਾਵਾਂਗਾ ਕਿਉ ਕੀ ਮੇਨੁੰ ਸ਼ਾਮ ਦੇਰੀ ਹੋ ਜਾਦੀਂ ਆ ਮੁੜੀਆ ਨਹੀ ਜਾਦਾਂ ਮਾਂ ਕਹਿੰਦੀ ਜਿਵੇ ਤੇਰੀ ਮਰਜੀ ਪੁੱਤ ,ਇਕ ਦਿਨ ਸੁੱਖੇ ਨੇ ਬੇਬੇ ਨੁੰ ਫੋਨ ਕੀਤਾ ਕੇ ਬੇਬੇ ਮੇਨੁੰ ਇਕ ਕੰਪਨੀ ਚ ਨੋਕਰੀ ਮਿਲ ਗਈ ਹੈ ਕੰਪਨੀ ਵਾਲੇ ਮੇਨੁੰ ਘਰ ਤੇ ਗੱਡੀ ਵੀ ਦੇ ਰਹੇ ਨੇ , ਮਾਂ ਬੜੀ ਖੁਸ਼ ਸੀ ਓਨੇ ਪੂਰੇ ਪਿੰਡ ਚ ਲੱਡੂ ਵੰਡੇ , ਬੇਬੇ ਨੇ ਸੁਖੇ ਨੁੰ ਫੋਨ ਕੀਤਾ ਕੇ ਪੁੱਤ ਹੁਣ ਵਿਆਹ ਵੀ ਕਰਵਾ ਲੈ ,ਸੁਖੇ ਨੇ ਮਾ ਦੀ ਗਲ ਕੱਟਦੇ ਹੋਏ ਕਿਹਾ ਬੇਬੇ ਓਹ ਆਪਣੇ ਪਿੰਡ ਚ ਪੰਡਤ ਸੀ ਨਾ ਸਕੂਲ ਲਾਗੇ ਘਰ ਸੀ ,ਬੇਬੇ ਬੋਲੀ ਓ ਜਿੰਨਾ ਦੀ ਕਰੀਆਨੇ ਦੀ ਦੁਕਾਨ ਸੀ ,ਸੁੱਖਾ ਬੋਲੀਆਂ ਆਹੋ ਬੇਬੇ ਉਹੀ ,ਬੇਬੇ ਕਹਿੰਦੀ ਉਹ ਸ਼ਾਇਦ ਹੁਣ ਪਿੰਡ ਚ ਨਹੀ ਦਿਖੇ ਕਦੇ ਲਗਦਾ ਬਾਹਰ ਚਲੇ ਗਏ ,ਸੁੱਖਾ ਬੋਲਿਆ ਆਹੋ ਬੇਬੇ ਓ ਸ਼ਹਿਰ ਰਹਿੰਦੇ ਆ ਉਨਾ ਦੀ ਕੁੜੀ ਸੀਮਾਂ ਮੇਰੇ ਨਾਲ ਕੰਪਨੀ ਚ ਕੰਮ ਕਰਦੀ ਹੈ ਅਸੀ ਇਕ ਦੂਜੇ ਨੁੰ ਪਸੰਦ ਕਰਦੇ ਆ ਤੇ ਸੀਮਾਂ ਦੇ ਮੰਮੀ ਪਾਪਾ ਵੀ ਰਾਜੀ ਨੇ , ਬੇਬੇ ਕੁਝ ਸੋਚ ਕੇ ਪਰ ਪੁੱਤ ਉਹ ਤੇ ਦੂਜੀ ਜਾਤ ਦੇ ਨੇ ,ਸੁੱਖਾ ਬੋਲਿਆ ਬੇਬੇ ਜਾਤਾ ਪਾਤਾ ਵਾਲੇ ਜਮਾਨੇ ਲੱਦ ਗੇ ਜੇ ਤੁੰ ਇਜਾਜ਼ਤ ਦੇਵੇ ਤਾ ਮੇ ਵਿਆਹ ਕਰਵਾ ਲਵਾ ,ਬੇਬੇ ਬੋਲੀ ਜਿਵੇ ਤੇਰੀ ਮਰਜੀ ,ਸੁੱਖੇ ਨੇ ਕੋਰਟ ਮੈਰੀਜ ਕਰਵਾ ਲਈ ਤੇ ਪਿੰਡ ਬੇਬੇ ਨੁੰ ਮਿਲਣ ਗਿਆ ਸਾਰੇ ਪਿੰਡ ਵਾਲੇ ਸੁੱਖੇ ਦੀ ਘਰਵਾਲੀ ਨੁੰ ਵੇਖ ਕੇ ਨੱਕਬੁਲ ਚੜਾਉਣ ਲੱਗੇ ਤੇ ਕਹਿਣਲਗੇ ਕੇ ਲੋ ਜੀ ਮੁੰਡਾ ਗਿਆ ਹੱਥੋ , ਸੁੱਖਾ ਬੇਬੇ ਨੁੰ ਕਹਿੰਦਾ ਕੇ ਬੇਬੇ ਮੇ ਅਗਲੇ ਐਤਵਾਰ ਤੈਨੁੰ ਲੈਣ ਆਵਾਂਗਾ ਤੁੰ ਤਿਆਰ ਹੋ ਜੀ ਹੁਣ ਮੇਰੀ ਵਾਰੀ ਆ ਤੇਰੀ ਸੇਵਾ ਕਰਨ ਦੀ ਤੁੰ ਬਹੁਤ ਕੁਝ ਕੀਤਾ ਮੇਰੇ ਲਈ , ਬੇਬੇ ਕਹਿੰਦੀ ਚੰਗਾ ਪੁੱਤ ਜਿਵੇ ਤੇਰੀ ਮਰਜੀ , ਸੁੱਖਾ ਵਾਪਸ ਸ਼ਹਿਰ ਚਲਾ ਗਿਆ ,ਦੋ ਦਿਨ ਬਾਅਦ ਪਿੰਡ ਦੀਆਂ ਔਰਤਾਂ ਨੁੰ ਪਤਾ ਲਗੀਆਂ ਕੀ ਸੁੱਖਾ ਆਪਣੀ ਬੇਬੇ ਨੁੰ ਨਾਲ ਕੇ ਜਾਏਗਾ ਆਪਾ ਹਾਲ ਚਾਲ ਪੁੱਛ ਆਉਦੀਆ ,ਔਰਤਾਂ ਨੇ ਸੁਖੇ ਦੀ ਮਾਂ ਦੇ ਕੰਨ ਭਰਣੇ ਸ਼ੁਰੂ ਕੀਤੇ ਕੇ ਵੇਖ ਭੈਣ ਗਲ ਤੇ ਫਾਇਦੇ ਦੀ ਆ ਕਿਤੇ ਓ ਰਾਣੋ ਤਾਈ ਆਲੀ ਕਾਰ ਨਾ ਹੋਵੇ ਤੇਰੇ ਨਾਲ ਪੁੱਤ ਵਿਆਹ ਮਗਰੋ ਰਾਣੋ ਤਾਈ ਨੁੰ ਨਾਲ ਸ਼ਹਿਰ ਲੈ ਗਿਆ ਮਗਰੋ ਪਤਾ ਲੱਗਾ ਕੇ ਤਾਈ ਓਨਾ ਦੇ ਘਰ ਦੇ ਸਾਰੇ ਕੰਮ ਕਰਦੀ ਨੁੰਹ ਲੜਦੀ ਆ ਪੁੱਤ ਦੀ ਚਲਦੀ ਨਹੀ ਕਿਤੇ ਤੇਨੁੰ ਵੀ ਨੋਕਰਾਣੀ ਵਾਂਗ ਨਾ ਰੱਖਣ ,ਸੁਖੇ ਦੀ ਬੇਬੇ ਬੋਲੀ ਨਹੀ ਮੇਰਾ ਪੁੱਤ ਏਹੋ ਜਿਹਾ ਨਹੀ ,ਔਰਤਾ ਬੋਲੀਆਂ ਰੱਬ ਤੇਰਾ ਯਕੀਨ ਬਣਾਈ ਰਖੇ ਪਰ ਓ ਪੜੀ ਲਿਖੀ ਜੋ ਮਗਰ ਲਾਈ ਫਿਰਦਾ ਓਦਾ ਕੀ , ਐਤਵਾਰ ਦਾ ਦਿਨ ਆ ਗਿਆ ਸੁੱਖਾ ਆਪਣੀ ਬੇਬੇ ਨੁੰ ਲੈਣ ਕਾਰ ਤੇ ਆਇਆ ਬੇਬੇ ਕਹਿਣ ਲੱਗੀ ਪੁੱਤ ਮੇ ਨਹੀ ਜਾਣਾ ਮੇਰੀਆ ਇਸ ਪਿੰਡ ਨਾਲ ਬਹੁਤ ਯਾਦਾਂ ਜੁੜੀਆ ਸੁੱਖਾ ਕਹਿੰਦਾ ਬੇਬੇ ਯਾਦਾ ਤਾ ਮੇਰੀਆ ਬਹੁਤ ਜੁੜੀਆਂ ਬੇਬੇ ਬੋਲੀ ਅਗਰ ਸ਼ਹਿਰ ਮੇਰਾ ਜੀ ਨਾ ਲੱਗਾ ਮੇ ਵਾਪਸ ਪਿੰਡ ਆ ਜੁ ਸੁੱਖਾ ਬੋਲਿਆ ਪਰ ਮੇ ਲੈ ਕੇ ਜਾਣਾ ਇਥੇ ਤੇਰੀ ਦੇਖਰੇਖ ਕੋਣ ਕਰੁ (ਬੇਬੇ ਦੇ ਮੰਨ ਚ ਪਿੰਡ ਦੀਆ ਔਰਤਾ ਦੀਆ ਕਹੀਆ ਗਲਾ ਘੁਮ ਰਹੀਆ ਸਨ)ਸੁੱਖਾ ਆਪਣੀ ਬੇਬੇ ਨੁੰ ਨਾਲ ਸ਼ਹਿਰ ਲੈ ਗਿਆ ,ਕਾਰ ਕੋਠੀ ਦੇ ਗੇਟ ਕੋਲ ਰੋਕੀ ਨੌਕਰ ਨੇ ਗੇਟ ਖੋਲੀਆ ਤੇ ਨੁਹ ਭੱਜੀ ਆਈ ਤੇ ਸੱਸ ਦੇ ਪੈਰੀ ਹੱਥ ਲਾਏ ਤੇ ਗੁੱਟ ਕੇ ਜੱਫੀ ਪਾ ਲਈ , ਅੰਦਰ ਸਾਹਮਣੇ ਕਮਰਾ ਫੁੱਲਾ ਨਾਲ ਸਜਾਇਆ ਹੋਈਆਂ ਸੀ ਨੁਹ ਬੇਬੇ ਦਾ ਹੱਥ ਫੜ ਕਮਰੇ ਚ ਲੈ ਗਈ ਤੇ ਕਹਿੰਦੀ ਮਾਂ ਜੀ ਇਹ ਤੁਹਾਡਾ ਕਮਰਾ ਨਾਲ ਵਾਲਾ ਸਾਡਾ ਓਹ ਸਾਹਮਣੇ ਪੂਜਾ ਪਾਠ ਵਾਲਾ ਕਮਰਾ , ਮਾਂ ਬਹੁਤ ਖੁਸ਼ ਸੀ ਨੁਹ ਮਾਂ ਨੁੰ ਕਹਿੰਦੀ ਮਾਂ ਜੀ ਤੁਸੀਂ ਕੁਝ ਨਹੀ ਕਰਨਾ ਮੇ ਆ ਤੁਹਾਡਾ ਪੁੱਤ ਆ ਤੇ ਇਹ ਦੋ ਨੋਕਰ ਨੇ ਕੋਈ ਵੀ ਚੀਜ ਚਾਹੀਦੀ ਬਸ ਬੋਲ ਦੇਣਾ ਹਾਜੀਰ ਕਰਾਂਗ,ਨੁੰਹ ਰੋਜ ਸਵੇਰੇ ਉਠ ਬਾਥਰੂਮ ਚ ਪਾਣੀ ਰੱਖਦੀ ਤੇ ਮਾਂ ਨੁੰ ਇਸ਼ਨਾਨ ਕਰਨ ਲਈ ਉਠਾਉਦੀ ,ਮਗਰੋਂ ਚਾਹ ਨਾਸ਼ਤਾ ਕਰਾਉਦੀ ਬੇਬੇ ਬੜੀ ਖੁਸ਼ ਸੀ ਆਪਣੇ ਨੁੰਹ ਪੁੱਤ ਤੋ ਛੁੱਟੀ ਵਾਲੇ ਦਿਨ ਸੁੱਖ ਆਪਣੀ ਮਾਂ ਨੁੰ ਗੁਰਦੁਆਰਾ ਸਾਹਿਬ ਮੱਥਾ ਵੀ ਟਿੱਕਾ ਲਿਓਦਾਂ ,ਪਰ ਬੇਬੇ ਨੇ ਪਿੰਡ ਜਾਣ ਨੁੰ ਕਦੀ ਨਹੀ ਕਿਹਾ ,,
,
ਦੋਸਤੋ ਜੇ ਪੁੱਤ ਕਪੁੱਤ ਨੇ ਹੋਣ ਤਾ ਕਿੰਨਾ ਚੰਗਾ ਕਿੰਨੇ ਮਾਪੇ ਬਰਿਧ ਆਸ਼ਰਮ ਚ ਨਹੀ ਜਾਣ ਗੇ ਦਰਦਰ ਦੀ ਠੋਕਰਾਂ ਨਹੀ ਖਾਣ ਗੇ , ਬਹੁਤ ਉਮੀਦਾਂ ਜੁੜੀਆਂ ਹੁੰਦੀਆਂ ਕਿਸੇ ਦੀਆ ਗੱਲਾਂ ਚ ਨਾ ਆਓ ਬਸ ਪਿਛਲਾ ਟਾਈਮ ਯਾਦ ਕਰੋ ਹੁਣ ਕੀ ਕੀਤਾ ਸਾਡੇ ਲਈ ਓਨਾ ਮਾਪੀਆ ਨੇ , ਮਾਪੀਆ ਦੀਆ ਔਲਾਦ ਨਾਲ ਚੰਗੇ ਬਣੋ ਨੇਕੀ ਦੇ ਰਾਹ ਤੇ ਚਲੋ ਮਾਲਕ ਭੱਲਾ ਕਰੁ
ਧੰਨਵਾਦ ”
ਰਾਜ ਕੰਬੋਜ k.s

Leave a Reply

Your email address will not be published. Required fields are marked *