ਚਿਕਨ ਗੁਨੀਐ ਦਾ ਹੱਲ | chicken guniye da hal

ਔਲਾਦ ਹੀ ਤੇ ਅਸੀਂ ਕਿਉਂ ਨਿਰਭਰ ਹੋ ਜਾਂਦੇ ਹਾਂ। ਅਸੀਂ ਸ਼ਾਇਦ ਜੁੜ ਹੀ ਏਨਾ ਜਾਂਦੇ ਹਾਂ ਕਿ ਸਾਡਾ ਜ਼ਜ਼ਬਾਤੀ ਹੋ ਕੇ ਰਹਿਣਾ ਸਾਡੀ ਕਈ ਵਾਰ ਅਣਚਾਹੀ ਮਜ਼ਬੂਰੀ ਬਣ ਜਾਂਦਾ ਹੈ। ਜਦੋਂ ਜਿਆਦਾ ਉਮੀਦਾਂ ਪਾਲਾਂਗੇ ਤਾਂ ਜ਼ਿਆਦਾ ਦੁੱਖੀ ਹੋ ਕੇ ਖਿੱਝ ਸਾਡੇ ਅੰਦਰ ਮਲੋ ਮੱਲੀ ਪੈਦਾ ਹੋਵੇਗੀ। ਫਿਰ ਇਹ ਬਿਮਾਰੀ ਬੰਦੇ ਦੀ ਰੂਹ ਨੂੰ ਤੋੜ ਕੇ ਰੱਖ ਦਿੰਦੀ ਹੈ।
ਫਿਰ ਕੱਲ ਆਪਾਂ ਇੱਕ ਹੱਲ ਲੱਭਿਆ। ਉਸ ਤੋਂ ਪਹਿਲਾਂ
ਡਾਕਟਰ ਦੇ ਜਾਣਾ ਦਵਾਈ ਦੇਣੀ ਤੇ ਫਰਜ਼ ਹੈ ਹੀ ਬੱਚਿਆਂ। ਪਰ ਬੇੜਾ ਬਹਿ ਜੇ ਡਾਕਟਰ ਕਹਿੰਦਾ,”ਗੋਡੇ ਗਿੱਟੇ ਹੱਥ ਪੈਰ ਬਹੁਤ ਸੁਜੇ ਹਨ। ਬਸ ਉਨਾਂ ਹੀ ਤੁਰਨਾ ਜਿੰਨਾ ਲੋੜ ਹੈ।” ਹਾਏ ਰੱਬਾ !! ਲੱਕ ਆਕੜ ਗਿਆ ਲੰਮੇ ਪੈ ਪੈ ਕੇ। ਉਤੋਂ ਰਾਖੇ ਵੀ ਕੋਲੋਂ ਨਾ ਹਿੱਲਣ। ਕੀ ਕਰੇ ਬੰਦਾ?
ਪਿਛਲੇ ਹਫ਼ਤੇ ਤੋਂ ਬੀਮਾਰ ਹਾਂ। ਮੈਂ ਕਦੀ ਚਿਕਨ ਦਾ ਨਾਂ ਵੀ ਨਹੀਂ ਲਿਆ ਪਰ ਦੇਖੋ ਮੈਨੂੰ 😄ਚਿਕਨ ਗੁਨੀਆ ਹੋ ਗਿਆ!!😄😄
ਜਦੋਂ ਤੁਸੀਂ ਆਪ ਉੱਠਣ ਤੋਂ ਅਸਮਰਥ ਹੋ ਤੇ ਲੇਟਣ ਲਈ ਮਜ਼ਬੂਰ। ਅੰਮ੍ਰਿਤਸਰ ਵਿੱਚ ਤਕਰੀਬਨ ਹਰ ਘਰ ਵਿੱਚ ਇਸ ਦਾ ਪ੍ਰਕੋਪ ਹੈ। ਛੇ ਦਿਨ ਤਾਂ ਬੜੇ ਔਖੇ ਨਿਕਲੇ। ਸੱਤਵੇਂ ਦਿਨ ਚਿਕਨ ਗੁਣੀਏ ਦਾ ਸਿਆਪਾ ਕਰਦਿਆਂ ਸਕੂਟਰ ਚੁੱਕਿਆ ਜਾ ਡਿਊਟੀ ਫੜੀ। ਘਰ ਲੋਕ ਪਤਾ ਲੈਣ ਆਏ ਸਨ। ਮੈ ਕਿਹਾ ਮੈਂ ਡਾਕਟਰ ਦੇ ਗਈ ਹਾਂ। ਸੱਚ ਜਾਣਿਓ ਸ਼ਾਮ ਨੂੰ ਘਰ ਆਈ ਮੈਂ 50% ਠੀਕ ਹੋ ਗਈ। ਅਗਲੇ ਦਿਨ 75%। ਖ਼ਸਮਾਂ ਨੂੰ ਖਾਣ ਡਾਕਦਾਰ। ਸੋਜਾਂ ਵੀ ਘਟੀਆਂ ਤੇ ਬੁਖਾਰ ਵੀ ਨਹੀਂ ਆਇਆ
ਇਹ ਦਾ ਤੇ ਇਹੀ ਟੂਣਾ 😄😄😄। ਕੋਈ ਮੰਨੇ ਤੇ ਭਾਵੇਂ ਨਾ ਮੰਨੇ।
ਸੀਮਾ ਸੰਧੂ (ਚਿਕਨ ਗੁਨੀਆ ਦਾ ਹੱਲ) ਜੂਸ, ਨਾਰੀਅਲ ਪਾਣੀ, ਪੀ ਪੀ ਅੱਕ ਗਏ।

Leave a Reply

Your email address will not be published. Required fields are marked *