ਗੁਸਤਾਖੀ ਮੁਆਫ ਜੀ | gustakhi muaaf ji

ਬਹੁਤ ਸਾਲ ਪਹਿਲਾਂ ਦੀ ਗੱਲ ਹੈ , ਅਸੀਂ ਛੁੱਟੀਆਂ ‘ਚ ਡਾਕਟਰ ਵੀਰੇ ਕੋਲ ਰਹਿਣ ਗਏ । ਇਕ ਭਾਈ ਹਰ ਰੋਜ਼ ਵੱਡੇ ਦਿਨੋ ਘਰੇ ਦੁੱਧ ਪਾ ਕੇ ਜਾਂਦਾ ਹੁੰਦਾ ਸੀ । ਸਾਰੇ ਉਹਨੂੰ ਮਾਮਾ ਆਖਦੇ ਉਹ ਛੜਾ ਮਾਮਾ ਕਿਸੇ ਦੇ ਘਰੇ ਰਹਿੰਦਾ ਸੀ। ਵੀਰੇ ਨੇ ਆਖਣਾ , ਅੱਜ ਤਾਂ ਮਾਮਾ ਦਾਲ਼ ਨਾਲ ਰੋਟੀ ਖਾ ਕੇ ਆਇਆ । ਉਹਨੇ ਕਹਿਣਾ ਹਾਂ ਭਾਣਜੇ ।
ਕਦੇ ਵੀਰੇ ਨੇ ਕਹਿਣਾ , ਮਾਮਾ ਤਾਂ ਅੱਜ ਦਹੀਂ ਨਾਲ ਰੋਟੀ ਖਾ ਕੇ ਆਇਆ । ਉਹਨੇ ਹੱਸ ਕੇ ਕਹਿਣਾ ਹਾਂ ਭਾਣਜੇ । ਮੈੰ ਬੜੀ ਹੈਰਾਨ । ਫਿਰ ਮੈਂ ਵੀਰੇ ਨੂੰ ਪੁੱਛਿਆ , ਵੀਰੇ ਤੈਨੂੰ ਕਿਵੇਂ ਪਤਾ ਲਗ ਜਾਂਦਾ ਕਿ ਰੋਟੀ ਕਾਹਦੇ ਨਾਲ ਖਾਧੀ ਆ । ਮੇਰੀ ਭਾਬੀ ਕਹਿੰਦੀ , ਤੇਰਾ ਵੀਰਾ ਤਾਂ ਇਉ ਈਂ ਦਸ ਦਿੰਦਾ ।
ਮੈਂ ਕਿਹਾ , “ਮਾਮਾ ਊਂ ਈਂ ਹਾਂ ਆਖ ਦਿੰਦਾ ਹੋਣਾ ।”
ਅਗਲੇ ਦਿਨ ਫੇਰ ਵੀਰਾ ਕਹਿੰਦਾ, ਮਾਮਾ ਅੱਜ ਫੇਰ ਕਾਹਦੀ ਦਾਲ ਨਾਲ ਰੋਟੀ ਖਾ ਕੇ ਆਇਆਂ । “ਭਾਣਜੇ ਮੋਠਾਂ ਦੀ ਦਾਲ਼ ਰਾਤ ਬਣਾਈ ਸੀ । ”
ਮੈ ਹੈਰਾਨ ,ਵੀਰਾ ਤਾਂ ਸੱਚੀਂਓ ਦਸ ਦਿੰਦਾ ।
ਫੇਰ ਇਕ ਭਾਈ ਦਵਾਈ ਲੈਣ ਆਇਆ ਸੀ ।
ਮੈਂ ਕਿਹਾ , ਵੀਰੇ ਇਹਨੇ ਕਾਹਦੇ ਨਾਲ ਰੋਟੀ ਖਾਧੀ ਸੀ
ਵੀਰਾ ਕਹਿੰਦਾ , ਮੈਨੂੰ ਕੀ ਪਤਾ ? ਇਹਦੀਆਂ ਕਿਹੜਾ ਮੁੱਛਾਂ ਲਿਬੜੀਆਂ ਸੀ ।
ਗੁਸਤਾਖੀ ਮੁਆਫ ਕਰਨੀ ਜੀ।
ਚਰਨਜੀਤ ਕੌਰ ਗਰੇਵਾਲ

Leave a Reply

Your email address will not be published. Required fields are marked *