ਪ੍ਰੀਤ | preet

ਨਰਿੰਦਰ ਪੜ੍ਹਨ ਵਿੱਚ ਤਾਂ ਬਹੁਤ ਹੀ ਹੁਸ਼ਿਆਰ, ਸਮਝਦਾਰ, ਪਰ ਸੁਭਾਅ ਪੱਖੋਂ ਥੋੜ੍ਹਾ ਸ਼ਰਮੀਲਾ ਸੀ ਸਕੂਲ ਦੇ ਸਾਰੇ ਟੀਚਰ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਹ ਸਾਰੀ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੀ ਦਸਵੀਂ ਜਮਾਤ ਚੰਗੇ ਨੰਬਰਾਂ ਨਾਲ ਪਾਸ ਕਰਨ ਦੇ ਨਾਲ ਹੀ ਉਸ ਨੇ ਆਪਣੀ ਜਿੰਦਗੀ ਦੇ ਸੋਲ੍ਹਾਂ ਸਾਲ ਵੀ ਪੂਰੇ ਕਰ ਲਏ ਸੀ। ਫਿਰ ਇੱਕ ਅਜਿਹਾ ਮੋੜ ਆਇਆ ਜਿਸ ਨੇ ਸੱਭ ਕੁੱਝ ਬਦਲ ਕੇ ਰੱਖ ਦਿੱਤਾ। ਪ੍ਰੀਤ ਜੋ ਕਿ ਨਰਿੰਦਰ ਦੇ ਗਵਾਂਢ ਵਿੱਚ ਆਪਣੀ ਭੂਆ ਦੇ ਘਰ ਜੂਨ ਦੀਆਂ ਛੁੱਟੀਆਂ ਬਿਤਾਉਣ ਲਈ ਆਈ ਹੋਈ ਸੀ ਪ੍ਰੀਤ ਨਰਿੰਦਰ ਦੇ ਘਰ ਆਪਦੀ ਭੁਆ ਦੇ ਕਹਿਣ ਤੇ ਲੱਸੀ ਲੈਣ ਆਈ ਬੁਲੀਆਂ ਤੇ ਚੁੱਪ, ਨੈਣਾਂ, ਨਾਲ ਗੱਲਾਂ ਕਰਦੀ ਹੁਸਨ ਜਿਵੇਂ ਸਿਆਲ ਵਿੱਚ ਮੀਂਹ ਪੈ ਕੇ ਧੁੱਪ ਨਿੱਕਲੀ ਹੋਵੇ, ਪ੍ਰੀਤ ਦੇ ਸੁਹੱਪਣ ਅੱਗੇ ਨਰਿੰਦਰ ਮੋਮ ਦੇ ਵਾਂਗੂੰ ਪਿੰਗਲ ਚੁੱਕਾ ਸੀ ਦਿਨ ਰਾਤ ਪ੍ਰੀਤ ਦੇ ਖਿਆਲਾਂ ਵਿੱਚ ਖੋਇਆ ਰਹਿੰਦਾ ਸਵੇਰੇ ਤਿਆਰ ਹੋ ਕੇ ਕੋਠੇ ਤੇ ਚੜ੍ਹ ਜਾਂਦਾ ਜਦੋਂ ਵੀ ਪ੍ਰੀਤ ਉਹਦੇ ਘਰ ਆਉਂਦੀ ਤਾਂ ਨਰਿੰਦਰ ਨੂੰ ਚਾਅ ਚੜ੍ਹ ਜਾਂਦਾ ਉਹ ਪ੍ਰੀਤ ਦੀ ਇੱਕ ਝਲਕ ਦੇਖਣ ਲਈ ਪੱਬਾਂ ਭਾਰ ਹੋ ਜਾਂਦਾ ਪ੍ਰੀਤ ਦਾ ਨਰਿੰਦਰ ਦੇ ਘਰ ਲੱਸੀ ਲੈਣ ਆਉਣਾ ਅਤੇ ਨਰਿੰਦਰ ਨੇ ਉਸ ਨੂੰ ਚੋਰੀ ਅੱਖ ਨਾਲ ਦੇਖਣਾ, ਨਰਿੰਦਰ ਪ੍ਰੀਤ ਦੇ ਇੱਕ ਤਰਫਾ ਪਿਆਰ ਵਿੱਚ ਐਨਾ ਗਵਾਚ ਚੁਕਾ ਸੀ ਕਿ ਉਸ ਨੂੰ ਛੁੱਟੀਆਂ ਖ਼ਤਮ ਹੋਣ ਦਾ ਵੀ ਉਦੋਂ ਪਤਾ ਲੱਗਿਆ ਜਦੋਂ ਪ੍ਰੀਤ ਨੇ ਨਰਿੰਦਰ ਦੀ ਮੰਮੀ ਨੂੰ ਕਿਹਾ ਕਿ ਅੰਟੀ ਮੈਂ ਕਲ੍ਹ ਨੂੰ ਸ਼ਹਿਰ ਆਪਣੇ ਘਰ ਚੱਲੀ ਹਾਂ ਮੈਨੂੰ ਤੁਹਾਡੀ ਅਤੇ ਤੁਹਾਡੀ ਲਸੀ ਦੀ ਬਹੁਤ ਯਾਦ ਆਊਗੀ ਨਰਿੰਦਰ ਨੇ ਜਦੋਂ ਇਹ ਗੱਲ ਸੁਣੀ ਤਾਂ ਇੰਝ ਲੱਗਾ ਜਿਵੇਂ ਠੱਗਿਆ ਗਿਆ ਹੋਵੇ ਉਸ ਦਿਨ ਸਾਰੀ ਰਾਤ ਸੋਂ ਨਾ ਸਕਿਆ ਅਗਲੇ ਦਿਨ ਸਵੇਰੇ ਤਰਸੀਆਂ ਜਿਹੀਆਂ ਅੱਖਾਂ ਨਾਲ ਪ੍ਰੀਤ ਦੀ ਉਡੀਕ ਕਰਨ ਲੱਗ ਪਿਆ ਭਾਵੇਂ ਕਿ ਪਤਾ ਸੀ ਕਿ ਪ੍ਰੀਤ ਨੇ ਅੱਜ ਲੱਸੀ ਲੈਣ ਨਹੀਂ ਆਉਣਾ ਪਰ ਫੇਰ ਵੀ ਦਿਲ ਨੂੰ ਤਸੱਲੀ ਜਿਹੀ ਦੇ ਰਿਹਾ ਸੀ, ਤਿਆਰ ਹੋ ਕੇ ਆਪਣੀ ਭੂਆ ਨਾਲ ਨਰਿੰਦਰ ਦੇ ਘਰ ਮੂਹਰੇ ਦੀ ਲੰਘਦਿਆਂ ਪ੍ਰੀਤ ਨੇ ਆਵਾਜ਼ ਮਾਰੀ ਕਿ ਅੰਟੀ ਆਓ ਤੁਹਾਨੂੰ ਵੀ ਸ਼ਹਿਰ ਲੈ ਚਲਦਿਆਂ ਨਰਿੰਦਰ ਦੇ ਸੂਸਤ ਹੋਏ ਸਰੀਰ ਵਿੱਚ ਜਿਵੇਂ ਫੇਰ ਤੋਂ ਚੂਸਤੀ ਆ ਗਈ ਹੋਵੇ , ਬੱਸ ਅੱਡਾ ਪਿੰਡ ਤੋਂ ਦੋ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੋਣ ਕਰਕੇ ਅਤੇ ਕੋਈ ਪੱਕਾ ਸਾਧਨ ਨਾ ਹੋਣ ਕਰਕੇ ਉਥੋਂ ਤੱਕ ਪੈਦਲ ਜਾਣਾ ਪੈਂਦਾ ਸੀ ਨਰਿੰਦਰ ਨੇ ਆਪਣੇ ਬਾਪੂ ਵਾਲਾ ਚੇਤਕ ਸਕੂਟਰ ਕੱਢਿਆ ਪਹਿਲਾਂ ਤਾਂ ਟੇਡਾ ਜਿਹਾ ਕਰ ਕੇ ਸਟਾਰਟ ਮਸਾਂ ਕੀਤਾ ਐਨੇ ਨੂੰ ਪ੍ਰੀਤ ਅਤੇ ਉਸ ਦੀ ਭੂਆ ਕਿਲੋਮੀਟਰ ਦਾ ਰਸਤਾ ਤੈਅ ਕਰ ਚੁੱਕੀਆਂ ਸਨ ਜਦੋਂ ਨਰਿੰਦਰ ਨੇ ਕੋਲ ਜਾ ਬ੍ਰੇਕ ਲਗਾਕੇ ਕਿਹਾ ਕਿ ਤਾਈ ਚਲੋ ਮੈਂ ਤੁਹਾਨੂੰ ਆਪਣੇ ਸਕੂਟਰ ਤੇ ਬੱਸ ਅੱਡੇ ਤੱਕ ਛੱਡ ਦਿੰਦਾ ਹਾਂ ਪਰ ਨਰਿੰਦਰ ਦੀ ਬਚੀ ਖੁਚੀ ਉਮੀਦ ਨੂੰ ਉਦੋਂ ਬਹੁਤ ਵੱਡਾ ਝਟਕਾ ਲੱਗਾ ਜਦੋਂ ਪ੍ਰੀਤ ਨੇ ਆਪਣੀ ਭੂਆ ਦੇ ਬੋਲਣ ਤੋ ਪਹਿਲਾਂ ਹੀ ਨਖਰਾ ਜਿਹਾ ਕਰ ਕਹਿ ਦਿੱਤਾ ਕਿ ਧੰਨਵਾਦ ਜੀ ਅਸੀਂ ਪੈਦਲ ਹੀ ਠੀਕ ਹਾਂ ਇਹ ਸੁਣ ਕੇ ਨਰਿੰਦਰ ਦੇ ਦਿਲ ਨੂੰ ਬਹੁਤ ਠੇਸ ਪਹੁੰਚੀ ਅਤੇ ਉਹ ਬਸੋਸਿਆ ਜਿਹਾ ਮੂੰਹ ਲੈ ਕੇ ਵਾਪਸ ਮੁੜ ਆਇਆ ਪਰ ਚਾਹ ਕੇ ਵੀ ਉਹ ਪ੍ਰੀਤ ਨੂੰ ਆਪਣੇ ਦਿਲ ਚੋਂ ਨਾ ਕੱਢ ਸਕਿਆ ਪ੍ਰੀਤ ਦੇ ਜਾਣ ਤੋਂ ਬਾਅਦ ਨਰਿੰਦਰ ਉਦਾਸ ਜਿਹਾ ਰਹਿਣ ਲੱਗ ਪਿਆ ਜਦੋਂ ਪੜ੍ਹਦਾ ਤਾਂ ਪੜ੍ਹਨ ਵਿੱਚ ਮਨ ਨਾ ਲੱਗਦਾ ਪ੍ਰੀਤ ਦਾ ਚਿਹਰਾ ਉਸਦੀਆਂ ਅੱਖਾਂ ਮੂਹਰੇ ਆ ਜਾਂਦਾ ਅਤੇ ਉਹ ਕਾਪੀ ਤੇ ਪ੍ਰੀਤ ਦੇ ਸੁਹੱਪਣ ਦੀਆਂ ਸਿਫਤਾਂ ਲਿਖਣੀਆਂ ਸੁਰੂ ਕਰ ਦਿੰਦਾ ਜਿਸ ਦਾ ਅਸਰ ਨਰਿੰਦਰ ਦੀ ਪੜ੍ਹਾਈ ਤੇ ਪੇਂਣਾ ਸੁਭਾਵਿਕ ਹੀ ਸੀ ਬਸ ਹਰ ਪਲ ਇਹੀ ਸੋਚਦਾ ਰਹਿੰਦਾ ਕਿ ਹੁਣ ਪ੍ਰੀਤ ਨੂੰ ਕਿਵੇਂ ਮਿਲਿਆ ਜਾਵੇ, ਫਿਰ ਇੱਕ ਦਿਨ ਖਿਆਲ ਆਇਆ ਕਿ ਹੋ ਸਕਦਾ ਜੂਨ ਦੀਆਂ ਛੁੱਟੀਆਂ ਵਿੱਚ ਪ੍ਰੀਤ ਦੁਬਾਰਾ ਉਹਦੀ ਭੂਆ ਕੋਲ ਆ ਜਾਵੇ ਇਸ ਉਮੀਦ ਦੇ ਸਹਾਰੇ ਨਰਿੰਦਰ ਜੂਨ ਦੀਆਂ ਛੁੱਟੀਆਂ ਦੀ ਉਡੀਕ ਕਰਨ ਲੱਗ ਪਿਆ ਜੂਨ ਮਹੀਨੇ ਦੀਆਂ ਛੁੱਟੀਆਂ ਵੀ ਹੋ ਗਈਆਂ ਚਾਰ ਪੰਜ ਛੁਟੀਆਂ ਬੀਤਣ ਮਗਰੋਂ ਨਰਿੰਦਰ ਦਾ ਚਿਤ ਉਪਰ ਨੀਚੇ ਹੋਣ ਲੱਗ ਪਿਆ ਕਦੇ ਮਨ ਵਿੱਚ ਸੋਚਦਾ ਕਿ ਪ੍ਰੀਤ ਆਵੇਗੀ, ਅਗਲੇ ਹੀ ਪਲ ਖ਼ਿਆਲ ਆਉਂਦਾ ਕਿ ਹੋ ਸਕਦਾ ਨਾ ਆਵੇ ਇੱਕ ਦਿਨ ਅਚਾਨਕ ਜਦੋਂ ਕੋਠੇ ਤੇ ਚੜਿਆ ਤਾਂ ਪ੍ਰੀਤ ਦੀ ਭੂਆ ਦੇ ਵੇਹੜੇ ਵਿੱਚ ਨਰਿੰਦਰ ਦੀ ਨਜ਼ਰ ਪ੍ਰੀਤ ਤੇ ਪਈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਨਰਿੰਦਰ ਨੂੰ ਜਿਵੇਂ ਰੱਬ ਮਿਲ ਗਿਆ ਹੋਵੇ ਬਸ ਹੁਣ ਇੱਕ ਹੀ ਸੋਚ ਸੀ ਕਿ ਇਸ ਵਾਰ ਉਹ ਆਪਣੇ ਪਿਆਰ ਦਾ ਇਜ਼ਹਾਰ ਜਰੂਰ ਕਰੇਗਾ ਫਿਰ ਉਹੀ ਸਿਲਸਿਲਾ ਸ਼ੁਰੂ ਪ੍ਰੀਤ ਨਰਿੰਦਰ ਦੇ ਘਰ ਲੱਸੀ ਲੈਣ ਆਉਂਦੀ ਨਰਿੰਦਰ ਆਪਣੀ ਬੇਬੇ ਤੋਂ ਚੋਰੀ ਜਿਹੇ ਟੇਡੀ ਜਿਹੀ ਨਜ਼ਰਾਂ ਨਾਲ ਪ੍ਰੀਤ ਨੂੰ ਦਿਲ ਭਰ ਵੇਖਦਾ ਰਹਿੰਦਾ ਪਰ ਕਦੇ ਕੁੱਝ ਕਹਿਣ ਦਾ ਹੌਸਲਾ ਨਾ ਹੋਇਆ ਰੋਜ਼ ਸ਼ਾਮ ਨੂੰ ਇੱਕ ਲੈਟਰ ਲਿਖਦਾ ਕਿ ਸਵੇਰੇ ਜਰੂਰ ਪ੍ਰੀਤ ਨੂੰ ਦੇਵੇਗਾ ਫਿਰ ਸੋਚਦਾ ਕਿ ਚਲੋ ਭੁਲੇਖਾ ਹੀ ਰਹਿਣ ਦੇ ਕੀਤੇ ਉਹ ਜਵਾਬ ਨਾ ਦੇ ਦੇਵੇ ਜਾਂ ਉਸ ਨੂੰ ਮੇਰੀ ਸ਼ਕਲ ਹੀ ਪਸੰਦ ਨਾ ਹੋਵੇ, ਇਹ ਸੋਚ ਲੈਟਰ ਪਾੜ ਦਿੰਦਾ ਪਰ ਪ੍ਰੀਤ ਲਈ ਨਰਿੰਦਰ ਦੇ ਦਿਲ ਵਿੱਚ ਪਿਆਰ ਹਰ ਪਲ ਵਧਦਾ ਜਾ ਰਿਹਾ ਸੀ ਅਤੇ ਉਹ ਉਸਨੂੰ ਵੇਖਣ ਜਾਂ ਮਿਲਣ ਦਾ ਕੋਈ ਨਾ ਕੋਈ ਬਹਾਨਾ ਲੱਭਦਾ ਰਹਿੰਦਾ ਪ੍ਰੀਤ ਦੀ ਭੂਆ ਵੀ ਆਪਣੀ ਔਲਾਦ ਨਾ ਹੋਣ ਕਰਕੇ ਪ੍ਰੀਤ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਦੀ ਹਰ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਸੀ ਘਰ ਵਿੱਚ ਟੀ ਵੀ ਖਰਾਬ ਹੋਣ ਕਰਕੇ ਪ੍ਰੀਤ ਨੂੰ ਟਾਈਮ ਪਾਸ ਕਰਨਾ ਔਖਾ ਹੋ ਰਿਹਾ ਸੀ ਪ੍ਰੀਤ ਦੀ ਭੂਆ ਟੀ ਵੀ ਠੀਕ ਕਰਵਾਉਣ ਲਈ ਨਰਿੰਦਰ ਨੂੰ ਕਹਿ ਆਪ ਪਿੰਡੋਂ ਬਾਹਰ ਸੂਏ ਤੇ ਕੱਪੜੇ ਧੋਣ ਲਈ ਚਲੀ ਗਈ ਨਰਿੰਦਰ ਨੂੰ ਵੀ ਪ੍ਰੀਤ ਦੇ ਸਾਹਮਣੇ ਨੰਬਰ ਬਣਾਉਣ ਦਾ ਇਸ ਤੋਂ ਚੰਗਾ ਮੌਕਾ ਨਹੀਂ ਸੀ ਮਿਲਣਾ ਉਹਨੇ ਵੀ ਬੜੇ ਚਾਅ ਨਾਲ ਟੀ ਵੀ ਸਕੂਟਰ ਤੇ ਰੱਖਿਆ ਅਤੇ ਠੀਕ ਕਰਵਾਉਣ ਲਈ ਚਲਾ ਗਿਆ ਟੀ ਵੀ ਠੀਕ ਕਰਾ ਵਾਪਸ ਆਉਂਦਾ ਮਨ ਵਿਚ ਸੋਚ ਰਿਹਾ ਸੀ ਕਿ ਅੱਜ ਪ੍ਰੀਤ ਘਰ ਵਿੱਚ ਕਲੀ ਹੈ ਇਜ਼ਹਾਰ ਕਰਨ ਦਾ ਇਸ ਤੋਂ ਵਧੀਆ ਮੌਕਾ ਨਹੀਂ ਮਿਲਣਾ ਪਰ ਜਦੋ ਪ੍ਰੀਤ ਦੇ ਸਾਹਮਣੇ ਜਾਂਦਿਆਂ ਹੀ ਸ਼ਾਹ ਉਪਰ ਨੀਚੇ ਹੋਣ ਲੱਗ ਪਏ ਪਸੀਨੇ ਨਾਲ ਪੂਰਾ ਭਿੱਜ ਗਿਆ ਪ੍ਰੀਤ ਨੇ ਕਿਹਾ ਨਰਿੰਦਰ ਬਹਿਜਾ ਮੈਂ ਪਾਣੀ ਲੈ ਕੇ ਆਉਂਦੀ ਹਾਂ ਨਰਿੰਦਰ ਨੇ ਕੰਬਦੇ ਹੱਥਾਂ ਨਾਲ ਪਾਣੀ ਫੜਿਆ ਅਤੇ ਕੰਬਦੇ ਬੁਲਾਂ ਨਾਲ ਪੀਣ ਲੱਗ ਪਿਆ ਨਰਿੰਦਰ ਜੋ ਸੋਚ ਕੇ ਆਇਆ ਸੀ ਸਭ ਕੁੱਝ ਭੁੱਲ ਚੁੱਕਾ ਸੀ ਉਸ ਤੋਂ ਪ੍ਰੀਤ ਵੱਲ ਅੱਖ ਚੁੱਕ ਕੇ ਵੇਖਿਆ ਵੀ ਨਹੀਂ ਸੀ ਜਾ ਰਿਹਾ ਪ੍ਰੀਤ ਨੇ ਪੁੱਛਿਆ ਕਿੰਨੇ ਪੈਸੇ ਲੱਗੇ ਨੇ ਟੀ ਵੀ ਠੀਕ ਕਰਾਉਣ ਤੇ ਨਰਿੰਦਰ ਨੇ , ਜੀ, ਪਤਾ ਨਹੀਂ ਕਹਿ ਕੇ ਉਥੋਂ ਤੇਜ਼ ਰਫ਼ਤਾਰ ਨਾਲ ਬਾਹਰ ਆ ਗਿਆ ਅੱਜ ਨਰਿੰਦਰ ਨੂੰ ਪ੍ਰੀਤ ਨਾਲ ਇਜਹਾਰ ਕਰਨ ਦਾ ਅਫ਼ਸੋਸ ਘੱਟ ,ਉਸ ਹੱਥੋਂ ਪਾਣੀ ਪੀਣ ਅਤੇ ਪੈਸੇ ਨਾ ਲੈਣ ਦਾ ਚਾਅ ਜ਼ਿਆਦਾ ਸੀ। ਸਮਾਂ ਆਪਣੀ ਚਾਲ ਚਲਦਾ ਰਿਹਾ ਅਤੇ ਇਸ ਵਾਰ ਵੀ ਛੁੱਟੀਆਂ ਨਰਿੰਦਰ ਦੇ ਬਿਨਾਂ ਇਜ਼ਹਾਰ ਕੀਤੇ ਹੀ ਖ਼ਤਮ ਹੋ ਗਈਆਂ ਪ੍ਰੀਤ ਵਾਪਸ ਆਪਣੇ ਘਰ ਚਲੀ ਗਈ ਨਰਿੰਦਰ ਫੇਰ ਕੁੱਝ ਦਿਨ ਉਦਾਸ ਜਿਹਾ ਰਿਹਾ ਅਤੇ ਫਿਰ ਜੂਨ ਦੀਆਂ ਛੁੱਟੀਆਂ ਦੀ ਉਡੀਕ ਕਰਨ ਲੱਗ ਪਿਆ ਜਿਵੇਂ ਉਸਦੀ ਜ਼ਿੰਦਗੀ ਦਾ ਇਕੋ ਹੀ ਮੱਕਸਦ ਤੇ ਉਹ ਸੀ ਪ੍ਰੀਤ , ਇਸੇ ਤਰ੍ਹਾਂ ਤਿੰਨ ਚਾਰ ਸਾਲ ਲੰਘ ਗਏ ਪ੍ਰੀਤ ਹਰ ਵਾਰ ਛੁੱਟੀਆਂ ਵਿੱਚ ਆਉਂਦੀ ਪਰ ਨਰਿੰਦਰ ਜਦੋਂ ਵੀ ਕੁੱਝ ਕਹਿਣ ਦਾ ਹੌਂਸਲਾ ਇਕੱਠਾ ਕਰਦਾ ਤਾਂ ਇਹ ਸੋਚ ਕੇ ਪਿੱਛੇ ਹਟ ਜਾਂਦਾ ਕਿ ਮੈਂ ਪ੍ਰੀਤ ਮੇਰੇ ਨਾਲੋਂ ਬਹੁਤ ਜ਼ਿਆਦਾ ਸੋਹਣੀ ਹੈ ਕਿਤੇ ਮੈਨੂੰ ਨਾਂਹ ਨਾਂ ਕਰ ਦੇਵੇ ਆਖਰ ਇੱਕ ਦਿਨ ਛੁੱਟੀਆਂ ਦੀ ਉਡੀਕ ਵੀ ਲੰਬੀ ਹੋ ਗਈ ਇਸ ਵਾਰ ਪ੍ਰੀਤ ਜੂਨ ਦੀਆਂ ਛੁੱਟੀਆਂ ਵਿੱਚ ਨਾ ਆਈ ਨਰਿੰਦਰ ਸਮਝ ਚੁੱਕਾ ਸੀ ਕਿ ਉਹ ਛੁੱਟੀਆਂ ਦੁਬਾਰਾ ਨਹੀਂ ਆਉਣੀਆਂ ਪਰ ਉਸ ਨੂੰ ਇਹ ਵੀ ਪਤਾ ਸੀ ਕਿ ਪ੍ਰੀਤ ਨੂੰ ਆਪਣੇ ਦਿਲ ਚੋਂ ਕੱਢਣਾ ਸਰੀਰ ਵਿਚੋਂ ਜਾਨ ਕੱਢਣ ਦੇ ਬਰਾਬਰ ਹੈ ਕੁੱਝ ਦਿਨਾਂ ਬਾਅਦ ਨਰਿੰਦਰ ਨੂੰ ਪਤਾ ਲੱਗਿਆ ਕਿ ਪ੍ਰੀਤ ਦਾ ਵਿਆਹ ਹੋ ਚੁੱਕਾ ਹੈ ਨਰਿੰਦਰ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਨਿੱਕਲ ਗਈ ਹੋਵੇ ਨਰਿੰਦਰ ਉਸ ਦਿਨ ਬਹੁਤ ਰੋਇਆ ਕਿਉਂਕਿ ਹੁਣ ਸਾਰੀਆਂ ਉਡੀਕਾਂ ਵੀ ਖਤਮ ਹੋ ਚੁੱਕੀਆਂ ਸਨ ਨਰਿੰਦਰ ਜ਼ਿੰਦਗੀ ਤੋਂ ਬਹੁਤ ਰੁੱਸਿਆ ਰੁੱਸਿਆ ਰਹਿਣ ਲੱਗ ਪਿਆ ਨਰਿੰਦਰ ਦੇ ਘਰਦਿਆਂ ਨੇ ਨਾ ਚਾਹੁੰਦੇ ਹੋਏ ਵੀ ਉਸ ਦਾ ਵਿਆਹ ਕਰ ਦਿੱਤਾ ਪਰ ਵਿਆਹ ਦੇ ਪੰਦਰਾਂ ਸਾਲ ਬੀਤਣ ਤੋਂ ਬਾਅਦ ਵੀ ਪ੍ਰੀਤ ਨੂੰ ਭੁੱਲ ਨਹੀਂ ਸਕਿਆ ਸੁਪਨਿਆਂ ਵਿੱਚ ਅੱਜ ਵੀ ਉਸਨੂੰ ਮਿਲਦਾ ਰਹਿੰਦਾ ਹੈ। ਕਈ ਵਾਰ ਮਨ ਵਿੱਚ ਖ਼ਿਆਲ ਆਉਂਦਾ ਕਿ ਭਾਲ ਕਰਕੇ ਵੇਖਾਂ ਤਾਂ ਸਹੀ ਕਿ ਵਿਆਹ ਤੋਂ ਬਾਅਦ ਪ੍ਰੀਤ ਕਿਹੋ ਜਿਹੀ ਲੱਗਦੀ ਹੈ ਫਿਰ ਸੋਚਦਾ ਬਸ ਹੁਣ ਤਾਂ ਦਿਲ ਵਿਚ ਉਹੀ ਚੇਹਰਾ ਰਹਿਣ ਦਿੱਤਾ ਜਾਵੇ ਜਿਸ ਨੂੰ ਉਹ ਹਾਲੇ ਤੱਕ ਨਹੀਂ ਭੁੱਲਿਆ ਕਿਉਂਕਿ ਵਕਤ ਨਾਲ ਅਸਲੀ ਚੇਹਰੇ ਤਾਂ ਬਦਲ ਜਾਂਦੇ ਹਨ ਪਰ ਦਿਲ ਵਿੱਚ ਵਸਾਏ ਚੇਹਰੇ ਨਹੀਂ ਬਦਲਦੇ
“ਦਵਿੰਦਰ ਸਿੰਘ ਰਿੰਕੂ,

Leave a Reply

Your email address will not be published. Required fields are marked *