ਸਾਲ 1950 ਸ਼ਹਿਰ ਫਰੀਦਕੋਟ। ਕਸੂਰ ਤੋਂ ਉੱਜੜ ਕੇ ਆਇਆ ਇੱਕ ਪਰਿਵਾਰ ਫਰੀਦਕੋਟ ਆ ਕੇ ਵੱਸਿਆ। ਇੱਥੇ ਉਸ ਪਰਿਵਾਰ ਨੂੰ 200 ਕਿੱਲੇ ਜ਼ਮੀਨ ਸਰਕਾਰ ਨੇ ਅਲਾਟ ਕੀਤੀ। ਪਰਿਵਾਰ ਵਿੱਚ 2 ਕੁੜੀਆਂ 1 ਮੁੰਡਾ ਸੀ ਪਹਿਲਾਂ ਹੀ ਸੀ। ਉਸ ਵਕਤ ਲੋਕ ਅਕਸਰ ਹੀ 2 ਵਿਆਹ ਕਰਵਾ ਲੈਂਦੇ ਸਨ। ਧਨਾਢ ਪਰਿਵਾਰ ਹੋਣ ਕਰਕੇ ਮਹਿੰਗਾ ਸਿੰਘ ਨੇ ਵੀ ਦੂਜਾ ਵਿਆਹ ਕਰਵਾ ਲਿਆ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ। ਦੂਜੇ ਵਿਆਹ ਤੋਂ 1 ਪੁੱਤਰ ਪੈਦਾ ਹੋਇਆ ਪੁੱਤਰ ਦਾ ਨਾਮ ਰੱਖਿਆ ਕਿੱਕਰ ਸਿੰਘ।ਜ਼ਿੰਦਗੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ। ਖੇਤੀਬਾੜੀ ਦੇ ਨਾਲ ਨਾਲ ਮਹਿੰਗਾ ਸਿੰਘ ਦੁਕਾਨਦਾਰੀ ਵੀ ਕਰਦਾ ਸੀ। ਜਦੋਂ ਕਿੱਕਰ ਸਿੰਘ 6-7 ਸਾਲ ਦਾ ਸੀ ਤਾਂ 1 ਦਿਨ ਮਹਿੰਗਾ ਸਿੰਘ ਨੂੰ ਦਿਲ ਦਾ ਦੌਰਾ ਪਿਆ ਤੇ ਉਸਦੀ ਮੌਤ ਹੋ ਗਈ। ਜਿੱਥੇ ਉਸਦੀ ਮੌਤ ਹੋਈ ਉਦੋਂ ਓਹ ਦੂਜੀ ਪਤਨੀ ਵੱਲ ਸੀ। ਪਹਿਲਾ ਪਰਿਵਾਰ ਤੇ ਉਸਦੇ ਮੁੰਡੇ ਮਹਿੰਗਾ ਸਿੰਘ ਦੀ ਲਾਸ਼ ਇਹ ਕਹਿਕੇ ਲੈ ਗਏ ਕੇ ਬੀਬੀ ਤੂੰ ਕੱਲੀ ਖੱਪਦੀ ਫਿਰੇਂਗੀ ਅਸੀਂ ਲੈ ਜਾਂਦੇ ਲਾਸ਼ ਉੱਧਰ। ਮਾਇਆ (ਬੀਬੀ) ਮੰਨ ਗਈ ਕੇ ਕੋਈ ਨਹੀਂ ਤੁਸੀਂ ਲੈ ਜਾਓ ਓਹ ਵੀ ਤਾਂ ਸਾਡਾ ਹੀ ਘਰ ਹੈ। ਉਥੇ ਲਿਜਾ ਕੇ ਉਹਨਾਂ ਨੇ ਮਹਿੰਗਾ ਸਿੰਘ ਦਾ ਸਸਕਾਰ ਕਰ ਦਿੱਤਾ। ਸਸਕਾਰ ਤੋਂ ਪਹਿਲਾਂ ਖ਼ਾਲੀ ਕਾਗਜਾਂ ਤੇ ਉਸਦਾ ਅੰਗੂਠਾ ਲਗਵਾ ਲਿਆ। ਜਿਸ ਦਿਨ ਭੋਗ ਪੈਣਾ ਸੀ ਉਸ ਦਿਨ ਹੀ ਪਹਿਲੇ ਪਰਿਵਾਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਓਹਨਾਂ ਨੇ ਕਿਹਾ ਮਾਇਆ ਦੇ ਰਿਸ਼ਤੇਦਾਰ ਮਾਇਆ ਘਰ ਜਾਣ ਤੇ ਸਾਡੇ ਰਿਸ਼ਤੇਦਾਰ ਸਾਡੇ ਘਰ ਆਉਣ। ਚਲੋ ਕਰ ਕਰਾ ਕੇ ਮਹਿੰਗਾ ਸਿੰਘ ਦਾ ਭੋਗ ਪੈ ਗਿਆ। ਮਾਇਆ ਨੂੰ ਪਹਿਲੇ ਪਰਿਵਾਰ ਨੇ ਮਹਿੰਗਾ ਸਿੰਘ ਦੀ ਜ਼ਮੀਨ ਜਾਇਦਾਦ ਵਿੱਚੋਂ ਕੋਈ ਹਿੱਸਾ ਨਾ ਦਿੱਤਾ ਪਰ ਓਹ ਮਾਇਆ ਨਾਲ ਮੂੰਹ ਦੇ ਮਿੱਠੇ ਰਹੇ ਕਿਉਂਕਿ ਅਜੇ ਮਹਿੰਗਾ ਸਿੰਘ ਦੀ ਜ਼ਮੀਨ ਓਹਨਾਂ ਦੇ ਨਾਮ ਨਹੀਂ ਚੜੀ ਸੀ। ਇੱਧਰ ਮਾਇਆ ਲੋਕਾਂ ਦੇ ਭਾਂਡੇ ਮਾਂਜ ਕੇ ਕਿਸੇ ਤਾਂ ਗੁਜਰ ਬਸਰ ਕਰ ਰਹੀ ਸੀ।
ਚਲਦਾ….
ਜਤਿੰਦਰ ਸਿੰਘ
ਚੰਡੀਗੜ੍ਹ।