ਗੋਰੇ ਦਾ ਮੁੰਡਾ | gore da munda

ਇਕੇਰਾਂ ਦੀ ਗੱਲ ਹੈ ਇੱਕ ਵੀਰ ਦੁਬਈ ਤੋਂ ਕਈ ਸਾਲਾਂ ਬਾਅਦ ਛੁੱਟੀ ਆਇਆ। ਗਵਾਂਢ ਚ’ ਦੋਸਤ ਦਾ ਵਿਆਹ ਸੀ। ਦੋਸਤ ਓਸ ਨੂੰ ਛੋਟੇ ਨਿਆਣਿਆਂ ਦੀ ਪਛਾਣ ਕਰਾਉਂਦਾ ਦੱਸਣ ਲੱਗਾ ਕਿ ਓਹ ਲਾਲ ਕਮੀਜ਼ ਵਾਲਾ ਗੋਰੇ ਦਾ ਮੁੰਡਾ ਹੈ।
ਓਹ ਅੱਗੋਂ ਕਹਿੰਦਾ ਯਾਰ ਲਗਦਾ ਤਾਂ ਜਵਾਂ ਪੰਜਾਬੀਆਂ ਵਰਗਾ ਹੀ ਹੈ।
ਦੋਸਤ ਨਾਲੇ ਹੱਸੇ ਨਾਲੇ ਸਮਝਾਵੇ, ਕਿ ਨਹੀਂ ਯਾਰ ਜਿਹੜਾ ਤੂੰ ਸਮਝਦੈਂ ਓਸ ਗੋਰੇ ਦਾ ਨਹੀਂ ।
ਇਹ ਤਾਂ ਭੂਰੇ ਕੇ ਕਾਲੇ ਦਾ ਭਤੀਜਾ ਐ ਨੀਲੇ ਦਾ ਪੋਤਾ।
ਜਸਵਿੰਦਰ ਸਿੰਘ ਸਿੱਧੂ

Leave a Reply

Your email address will not be published. Required fields are marked *