ਪੰਜਾਬ ਜਾ ਕਨੈਡਾ | punjab ja canada ?

ਆਰਟੀਕਲ ਥੋੜਾ ਲੰਮਾ ਹੈ ਪਰ ਪੜਨ ਵਿਚ ਤੁਹਾਨੂੰ ਬਹੁਤ ਮਜਾ ਆਊ ।ਇਹਨੂੰ ਆਪ ਵੀ ਪੜੋ ਤੇ ਵਿਦੇਸ਼ਾ ਚ ਰਹਿੰਦੇ ਲੋਕਾਂ ਨੂੰ ਵੀ ਪੜਾਉ ਤੇ ਪੰਜਾਬ ਵਰਗੀ ਮੌਜ ਨੂੰ ਮਸ਼ਹੂਰ ਕਰੋ ।ਪੰਜਾਬ ਖਾਲੀ ਹੋਣ ਤੋਂ ਬਚਾਉ ਕਿਉਕਿ ਸਾਡਾ ਪੰਜਾਬ ਸਾਡੀ ਸ਼ਾਨ ਹੈ ਤੇ ਅੲਈ ਇਹਨੂੰ ਵਿਹਲਾ ਕਰਕੇ ਵਿਦੇਸ਼ਾ ਵੱਲ ਉੱਡ ਰਹੇ ਹਾਂ ।ਆਵਦੇ ਘਰ ਕਿਸੇ ਹਵਾਲੇ ਕਰਕੇ ਗੋਰਿਆ ਦੇ ਘਰਾ ਚ ਕੰਮ ਕਰ ਰਹੇ ਹਾਂ ।

ਪੰਜਾਬ ਤੇ ਬਾਹਰਲੇ ਮੁਲਕਾਂ ਵਿੱਚ ਰਹਿਣ ਸਹਿਣ ਵਿਚ ਕੀ ਫਰਕ ਹੈ ?

ਪੰਜਾਬ
1. ਪੰਜਾਬ ਵਿੱਚ ਅਸੀ ਆਪਣੇ ਬਣਾਏ 15-20 ਲੱਖ ਦੇ ਘਰਾਂ ਵਿੱਚ ਰਹਿੰਦੇ ਹਾਂ ।
2. ਇੱਥੇ ਅਸੀ ਆਪਣੇ ਕੰਮ ਦੇ ਨਾਲ ਨਾਲ ਆਸ ਪਾਸ ਦੇ ਕੰਮਾਂ ਵਿਚ ਵੀ ਮਤਲਬ ਰੱਖਦੇ ਹਾਂ ਤੇ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਸ਼ ਕਰਦੇ ਹਾਂ ।
3. ਇੱਥੇ ਅਸੀ ਆਂਢ ਗੁਆਂਢ ਤੇ ਲਿਹਾਜ ਵਾਲੇ ਬੰਦੇ ਕੋਲ ਕੁਝ ਸਮਾਂ ਖੜ ਬੈਠ ਕੇ ਦੁੱਖ ਸੁੱਖ ਸਾਂਝਾ ਕਰਦੇ ਹਾਂ ।
4. ਇੱਥੇ ਅਸੀ ਗੁਆਢੀਆ ਦੇ 2 ਮਿੰਟ ਜਾਣ ਦਾ ਕਹਿ ਕੇ ਦੋ ਘੰਟੇ ਲਗਾ ਆਉਂਦੇ ਹਾਂ ।
5. ਇੱਥੇ ਅਸੀ ਬਿਨਾਂ ਜਿਆਦਾ ਟੈਸ਼ਨ ਲਏ , ਤੇ ਕੁਝ ਟੈਸ਼ਨਾਂ ਤੋਂ ਰਹਿਤ ਮਹਿਸੂਸ ਕਰਦੇ ਹਾਂ ।
6. ਇਥੇ ਅਸੀਂ ਸਮੇਂ ਸਿਰ ਤਾਜੀ ਰੋਟੀ ਖਾਂਦੇ ਹਾਂ ।
7. ਇੱਥੇ ਅਸੀ ਕਈ ਲੋਕ ਘਰ ਨੌਕਰ ਵੀ ਰੱਖ ਲੈਂਦੇ ਹਾਂ ।
8. ਇੱਥੇ ਅਸੀ ਗਲੀ ਦੀ ਨੁੱਕਰ ਤੇ ਖੜ ਕੇ ਆਢ ਗੁਆਢ ਨਾਲ ਢਿੱਡ ਫਰੋਲ ਸਕਦੇ ਹਾਂ ।
9. ਇੱਥੇ ਅਸੀ ਕਾਲਜ ਪੜਦੇ ਸਮੇਂ ਘਰਦਿਆਂ ਤੋਂ 100-ਜਾਂ 2000 ਫੀਸ ਮੰਗਦੇ ਹਾਂ।
10. ਇੱਥੇ ਅਸੀ ਆਵਦੇ ਖੇਤ ਵਿਚ ਆਪ ਗੇੜੇ ਲਾਉਂਦੇ ਹਾਂ ।
11. ਇਥੇ ਅਸੀ ਟੌਹਰ ਨਾਲ ਉਠਦੇ ਸੌਂਦੇ ਹਾਂ ।
12. ਇਥੇ ਅਸੀ ਆਢੀਆਂ ਗਵਾਂਢੀਆਂ ਦੇ ਘਰੋਂ ਦਾਲ ਸਬਜੀ ਦੀ ਕੌਲੀ ਤੁਰੇ ਫਿਰਦੇ ਫੜ ਲੈਂਦੇਂ ਹਾਂ ।
13. ਇਥੇ ਅਸੀ ਗੁਰਦੁਆਰੇ ਤੇ ਦੁਕਾਨ ਤੇ ਜਾਣ ਸਮੇ ਰਸਤੇ ਚ 100 ਸਹੇਲੀਆਂ ਦੋਸਤਾਂ ਨੂੰ ਮਿਲ ਲੈਂਦੇ ਹਾਂ।
14. ਇਥੇ ਅਸੀਂ ਇਕ ਘਰ ਮੋਟਰ ਚੱਲਦੀ ਦੇਖ ਕੇ ਸਾਰਾ ਮੁਹੱਲਾ ਪਾਣੀ ਭਰ ਲੈਂਦੇ ਹਾਂ ।ਤੇ ਵਹੀਕਲ ਵੀ ਧੋ ਲੈਂਦੇ ਹਾਂ।
15. ਇਥੇ ਅਸੀ ਫਾਲਤੂ ਟੈਸ਼ਨਾਂ ਚ ਨਹੀਂ ਪੈਂਦੇ ।
16. ਇਥੇ ਅਸੀਂ ਕਿਸੇ ਦੇ ਹੁਕਮ ਹੇਠ ਕੰਮ ਕਰਨ ਨੂੰ ਗੁਲਾਮੀ ਸਮਝਦੇ ਹਾਂ ।
17. ਇਥੇ ਪਿੰਡਾਂ ਦੇ ਮੁੰਡੇ ਸ਼ਾਮ ਨੂੰ ਖੇਡ ਗਰਾਊਡ ਵਿਚ ਟਾਈਮ ਕੱਢ ਕੇ ਦੋਸਤਾਂ ਮਿਤਰਾਂ ਨੂੰ ਮਿਲ ਲੈਂਦੇ ਆ।
18. ਇਥੇ ਕੁੜੀਆਂ ਸਾਉਣ ਚ ਪੇਕੇ ਘਰ ਆ ਕੇ ਤੀਆਂ ਲਾਉਂਦੀਆਂ ਹਨ ।
19. ਇਥੇ ਅਸੀ ਤੁਰੇ ਜਾਂਦੇ ਯਾਰ ਦੋਸਤ ਨੂੰ ” ਆਈ ਯਾਰ ਮਾੜੇ ਜਿਹਾ ਮੋਗੇ ਜਾਣਾ ਜਾਂ (ਕੋਈ ਵੀ ਸ਼ਹਿਰ ) ਬੈਠੀ ਯਾਰ ਮਾੜਾ ਜਿਹਾ ਕੰਮ ਜਾ ਕੇ ਆਉਣਾ ਕਹਿ ਕੇ ਮੋਟਰਸਾਈਕਲ ਤੇ ਬਿਠਾ ਕੇ ਸਾਥ ਕਰ ਲੈਂਦੇ ਹਾਂ ।
20. ਇਥੇ ਅਸੀ ਗੁਆਂਢੀਆਂ ਘਰ ਮਿਸਤਰੀ ਲੱਗਿਆ ਹੋਵੇ ਤਾਂ ਥੋੜਾ ਜਿਹਾ ਆਵਦੇ ਘਰ ਦਾ ਕੰਮ ਵੀ ਕਰਵਾ ਲੈਂਦੇ ਹਾਂ ।
21. ਇਥੇ ਅਸੀ ਇਕੱਠੇ ਹੋ ਕੇ ਚਾਹ ਬਣਾ ਕੇ ਵੀ ਪੀ ਲੈਂਦੇ ਹਾਂ ।
22. ਇਥੇ ਅਸੀ ਆਵਦੇ ਘਰ ਦਾ ਕੰਮ ਮਰਜੀ ਨਾਲ ਕਰਦੇ ਹਾਂ ।
23. ਇਥੇ ਅਸੀ ਵੱਡਿਆਂ ਬਜੁਰਗਾਂ ਦੀ ਸ਼ਰਮ ਮੰਨ ਕੇ ਸਿਰ ਤੇ ਚੁੰਨੀ ਰੱਖਦੇ ਹਾਂ ।
24. ਇਥੇ ਅਸੀ ਸਭ ਨੂੰ ਇਹ ਕਹਿ ਕੇ ਨਮਸਕਾਰ ਕਰਦੇ ਹਾਂ ਕਿ ਕਿਤੇ ਕੋਈ ਇਹ ਨਾ ਕਹਿ ਦੇਵੇ ਕਿ ਫਲਾਣਿਆਂ ਦੀ ਨੂੰਹ ਚ ਤਾਂ ਆਕੜ ਹੀ ਬਹੁਤ ਹੈ ਕਿਸੇ ਨੂੰ ਬੁਲਾਉਂਦੀ ਹੀ ਨਹੀ ।
25. ਇਥੇ ਅਸੀ ਸਾਰਾ ਪਰਿਵਾਰ ਇਕੱਠੇ ਰਹਿੰਦੇ ਹਾਂ ਤੇ ਦੁਖ ਸੁਖ ਵੇਲੇ ਭੱਜ ਕੇ ਜਾਂਦੇ ਹਾਂ ।ਵਿਆਹ ਸ਼ਾਦੀ ਤੇ ਵੀ ਸਾਰੇ ਮਿਲਦੇ ਜੁਲਦੇ ਹਨ ।
26. ਇਥੇ ਸਾਡੇ ਘਰਾਂ ਚ ਹੁੰਦੀਆ ਆਮ ਗੱਲਾਂ ਦਾ ਸਪੀਕਰ ਤੀਜੇ ਘਰ ਸੁਣਦਾ ਹੁੰਦਾ ਕਿਉਕਿ ਸਾਡੇ ਲੋਕਾਂ ਦੀ ਨਾਰਮਲ ਆਵਾਜ ਬਹੁਤ ਵੱਡੀ ਹੁੰਦੀ ਹੈ ਤੇ ਪਤਾ ਲੱਗਦਾ ਹੈ ਕਿ ਘਰੇ ਰਹਿੰਦਾ ਕੋਈ ।
27. ਇਥੇ ਸਾਡੇ ਘਰਾਂ ਦੇ ਦਰਵਾਜੇ ਗਰਮੀ ਹੋਵੇ ਜਾਂ ਸਿਆਲ ਹਰ ਵੇਲੇ ਖੁੱਲੇ ਹੀ ਰਹਿੰਦੇ ਹਨ ਤੇ ਲੰਘਣ ਟੱਪਣ ਵਾਲੇ ਵੀ ਆ ਕੇ ਖੈਰ ਸੁੱਖ ਪੁੱਛ ਲੈਂਦੇ ਹਨ।
28. ਇਥੇ ਅਸੀ ਆਧਾਰ ਕਾਰਡ ਵਾਲੀ ਬੱਸ ਤੇ ਪੂਰਾ ਪੰਜਾਬ ਘੁੰਮ ਆਉਦੇ ਹਾਂ ।
29. ਇਥੇ ਅਸੀ ਕਿਤੇ ਵੀ ਲੰਗਰ ਲਗਾ ਸਕਦੇ ਹਾਂ ਤੇ ਲੋਕ ਰਸਤਿਆਂ ਤੇ ਖੜ ਕੇ ਖਾ ਸਕਦੇ ਹਨ ।
30. ਇਥੇ ਅਸੀ ਗਵਾਢੀਆ ਦੇ ਵਿਆਹ ਵਿਚ ਉਹਨਾਂ ਦੇ ਰੁੱਸੇ ਪਰਾਹੁਣਿਆ ਨੂੰ ਮਨਾਉਣ ਦੀ ਕੋਸ਼ਸ਼ ਕਰਦੇ ਹਾਂ ਤੇ ਆਵਦੇ ਘਰੇ ਲਿਜਾ ਕੇ ਸੁਆ ਦਿੰਦੇ ਹਾਂ ।
31. ਇਥੇ ਰਾਤ ਨੂੰ ਕਿਸੇ ਦੇ ਘਰ ਦੀ ਲਾਈਟ ਚੱਲਦੀ ਹੋਵੇ , ਕੋਈ ਹਲਚਲ ਗਲੀ ਚ ਹੁੰਦੀ ਹੋਵੇ ਅਸੀ ਨਾਲ ਦੇ ਗਵਾਢੀਆਂ ਨੂੰ ਫੋਨ ਲਾ ਕੇ ਪੁੱਛਦੇ ਹਾਂ ਕਿ ਗਲੀ ਚ ਕੋਈ ਹਲਚਲ ਹੁੰਦੀ ਆ ।ਧਿਆਨ ਨਾਲ ਸੌਇਉ ।ਤੇ ਇਹ ਪੁੱਛਥੇ ਹਾਂ ਖੈਰ ਸੁਖ ਤਾਂ ਹੈ ਲਾਈਟ ਜਗੀ ਜਾਂਦੀ ਅੱਧੀ ਰਾਤ ਨੂੰ ।
32. ਇਥੇ ਸਬਜੀ ਵਾਲੇ , ਸਾਗ ਵਾਲੇ ਕਬਾੜੀਏ , ਸਿਲੰਡਰਾਂ ਵਾਲੇ ਗਲੀਆ ਚ ਖਿਲਵਾਹਟ ਪਾ ਕੇ ਸਾਰਾ ਦਿਨ ਚਹਿਲ ਪਹਿਲ ਲਾਈ ਰੱਖਦੇ ।
33.ਪੰਜਾਬ ਵਿੱਚ ਅਸੀਂ ਬਗੈਰ ਕਾਗਜ਼ਾਂ ਤੋਂ ਤੇ ਬਿਨਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਸਕੂਟਰ ਕਾਰਾਂ ਲਈ ਅਰਾਮ ਨਾਲ ਫਿਰਦੇ ਹਾਂ,

ਇਹ ਕੁਝ ਕੰਮ ਹਨ ਜੋ ਅਸੀ ਪੰਜਾਬ ਰਹਿ ਕੇ ਕਰਦੇ ਹਾਂ ਤੇ ਇਹ ਪੰਜਾਬੀਆਂ ਦੀ ਸ਼ਾਨ ਹੈ ।ਪਰ ਜਿਵੇ ਜਿਵੇ ਲੋਕ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ ਉਵੇ ਉਵੇ ਲੋਕਾਂ ਦਾ ਰਵੱਈਆ ਬਦਲ ਰਿਹਾ ਹੈ ।ਹੁਣ ਕੁਝ ਕੈਨੇਡਾ ਦੇ ਹਾਲਾਤਾਂ ਤੇ ਚਾਨਣਾ ਪਾਉਂਦੇ ਹਾਂ ।

ਬਾਹਰਲੇ ਮੁਲਕ

1. ਇਥੇ ਅਸੀ ਪੰਜਾਬ ਵਿਚ ਆਵਦਾ ਘਰ ਹੋਣ ਦੇ ਬਾਵਜੂਦ ਬਾਹਰਲੇ ਮੁਲਕਾਂ ਵਿਚ ਭਾਰੀ ਕਿਰਾਏ ਭਰ ਕੇ ਰਹਿੰਦੇ ਹਾਂ ।
2. ਇਥੇ ਅਸੀ ਆਵਦੇ ਆਪ ਤੇ ਕੰਮ ਨਾਲ ਹੀ ਮਤਲਬ ਰੱਖਦੇ ਹਾਂ ਕਿਉਕਿ ਦੂਜਿਆਂ ਦਾ ਕੰਮਾਂ ਚ ਦਖਲਅੰਦਾਜੀ ਦੇ ਕੇ ਸਮੱਸਿਆ ਹੱਲ ਕਰਨ ਦਾ ਸਿਡੇ ਕੋਲ ਸਮਾਂ ਨਹੀ ਹੁੰਦਾ ।
3. ਇਥੇ ਅਸੀ ਆਢ ਗੁਆਂਢ ਦੇ ਕੋਲ ਨਹੀ ਖੜਦੇ ਨਾ ਹੀ ਕੋਈ ਦੁਖ ਸੁਖ ਕਰਦੇ ਹਾਂ ਕਿਉਕਿ ਨਾ ਤਾ ਸਾਡੇ ਕੋਲ ਟਾਈਮ ਹੁੰਦਾ ਨਾ ਹੀ ਗਵਾਢੀਆ ਕੋਲ ਕਿਉਕਿ ਉਹ ਵੀ ਆਪਣੇ ਆਪ ਨਾਲ ਮਤਲਬ ਰੱਖਦੇ ਹਨ ।
4. ਇਥੇ ਅਸੀ ਨਾਲ ਦੇ ਘਰੇ ਜਿਆਦਾ ਨਹੀ ਜਾਂਦੇ ਕਿਉਕਿ ਗਵਾਢੀ ਘਰ ਜਿਆਦਾਤਾਰ ਬੰਦ ਹੀ ਰੱਖਦੇ ਹਨ ।
5. ਇਥੇ ਆ ਕੇ ਅਸੀ ਟੈਸ਼ਨਾਂ ਚ ਫਸ ਜਾਂਦੇ ਹਾਂ ।ਘਰ ਦਾ ਕਿਰਾਇਆ, ਗੱਡੀ ਦਾ ਲੋਨ, ਪੜਾਈਆ ਦੀ ਫੀਸ ,ਮਹਿੰਗੇ ਫੋਨਾ ਦੇ ਕਰਜੇ ,ਆਪਣਾ ਖੁਦ ਦਾ ਖਰਚਾ , ਖਾਣ ਪੀਣ ਦਾ ਖਰਚਾ , ਹਰ ਮਹੀਨੇ ਇਹੀ ਭਰਨ ਚ ਲੰਘ ਜਾਂਦੇ ਹਨ ਤੇ ਉਤੋਂ ਟੈਸ਼ਨਾਂ ਵੱਖਰੀਆਂ । ਜਿਸ ਞਾਲ ਡਿਪਰੈਸ਼ਨ ਵਗੈਰਾ ਵਧਦਾ ਜਾਂਦਾ ।
6. ਇਥੇ ਆਉਦੇ ਸਾਰ ਹੀ ਅਸੀ ਮਹੀਨੇ ਦੋ ਮਹੀਨਿਆਂ ਚ ਗੱਡੀ ਕਿਰਾਏ ਤੇ ਲੈ ਲੈਂਦੇ ਹਾਂ ਤੇ ਫਿਰ ਉਹਦੀਆਂ ਕਿਸ਼ਤਾਂ ਭਰਨ ਦੀ ਚਿੰਤਾ ਰਹਿੰਦੀ ।
7. ਇਥੇ ਸਾਨੂੰ ਕਦੇ ਕਦੇ ਬੇਹੀ ਰੋਟੀ ਖਾਣੀ ਪੈਂਦੀ ।ਦੋ ਤਿੰਨ ਦਿਨਾਂ ਦੀ ਸਬਜੀ ਬਣਾ ਕੇ ਫਰਿਜ ਚ ਬਣਾ ਕੇ ਰੱਖਣੀ ਪੈਂਦੀ ।ਕਿਉਕਿ ਟਾਈਮ ਨਹੀ ਹੁਂਦਾ ।
8. ਇਥੇ ਅਸੀ ਕਿਸੇ ਨਾਲ ਕਿਸੇ ਮੋੜ ਤੇ ਖੜ ਕੇ ਗੱਲਬਾਤ ਨਹੀ ਪੁੱਛ ਸਕਦੇ ਕਿਉਕਿ ਸਭ ਰੁਝੇਵਿਆਂ ਭਰੀ ਜਿੰਦਗੀ ਚ ਵਿਅਸਤ ਹੁੰਦੇ ।
9. ਇਥੇ ਆ ਕੇ ਸਾਨੂੰ ਆਪਣੀ ਕਾਲਜ ਦੀ ਫੀਸ ਵੀ ਆਪ ਭਰਨੀ ਪੈਂਦੀ ਹੈ।ਘਰ ਦੇ ਕਿਰਾਏ ਤੇ ਖਰਚਿਆਂ ਵਿਚੋਂ ਫੀਸ ਵੀ ਕੱਢਣੀ ਪੈਂਦੀ ਹੈ ।ਸ਼ਰਮਿੰਦਗੀ ਚ ਅਸੀ ਘਰਦਿਆਂ ਤੋ ਵੀ ਫੀਸ ਨਹੀ ਮੰਗਾ ਸਕਦੇ ਕਿਉਕਿ ਉਹਨਾਂ ਨੇ ਪਹਿਲਾਂ ਹੀ 25-30 ਲੱਖ ਦਾ ਕਰਜਾ ਚੁਕਿਆ ਹੁੰਦਾ ।ਚੇ ਇਰ ਤਾਹਨੇ ਮਿਲਦੇ ਕਿ ਜਿਹੜੇ ਕਮਾਉਦਾ /ਕਮਾਉਦੀ ਕਿਥੇ ਖਰਚ ਕਰਦੇ ।
10. ਇਥੇ ਅਸੀ ਖੇਤਾਂ ਦਾ ਆਨੰਦ ਨਹੀ ਮਾਣ ਸਕਦੇ ।ਜੇ ਮਾਣ ਵੀ ਲਈਏ ਤਾਂ ਗੋਰਿਆਂ ਦੇ ਖੇਤਾਂ ਚ ਟਰੈਕਟਰ ਚਲਾ ਕੇ ਮਾਣ ਲੈਂਦੇ ਹਾਂ ਤੇ ਪਿੰਡ ਖੇਤੀ ਕਰਨ ਨੂੰ ਬਈਏ ਰੱਖੇ ਹਨ।
11. ਇਥੇ ਸਾਨੂੰ ਸਮੇ ਸਿਰ ਉੱਠਣਾ ਪੈਂਦਾ ।ਅਸੀ ਨੀਂਦ ਪੂਰੀ ਨਹੀ ਕਰ ਸਕਦੇ ਕਿਉਕਿ ਸਾਡੀਆਂ ਸਿਫਟਾ ਲੱਗੀਆਂ ਹੁੰਦੀਆਂ ।
12. ਇਥੇ ਅਸੀ ਗਵਾਢੀਆ ਦੇ ਘਰੋ ਦਾਲ ਸਬਜੀ ਨਹੀ ਲਿਆਉਦੇ ਸਗੋਂ ਇਹਨੂੰ ਬੇਇਜਤੀ ਸਮਝਦੇ ਹਾਂ ।ਕਿਉਕਿ ਅਸੀ ਵੇਲੇ ਕਵੇਲੇ ਘਰਾ ਨੂੰ ਆਉਦੇ ਹਾਂ
13. ਇਥੇ ਅਸੀ ਸ਼ਾਪਿੰਗ ਕਰਨ ਲੲਈ ਵੀ ਸਮਾਂ ਨਿਸ਼ਚਿਤ ਕਰਦੇ ਹਾਂ ਤੇ ਗੁਰੂ ਘਰਾਂ ਚ ਜਾ ਕੇ ਸਿੱਧਾ ਕੰਮਾਂ ਵੱਲ ਚਲੇ ਜਾਂਦੇ ਹਾਂ ।ਕਿਉਕਿ ਅਸੀ ਲੇਟ ਜੋ ਹੋ ਜਾਂਦੇ ਹਾਂ ।
14. ਇਥੇ ਅਸੀ ਪਾਣੀ ਆਵਦਾ ਹੀ ਵਰਤਦੇ ਹਾਂ ।ਲੋੜ ਤੋਂ ਵੱਧ ਪਾਣੀ ਨਹੀ ਡੋਲਦੇ ।
15. ਇਥੇ ਸਾਨੂੰ 100 ਟੈੰਸ਼ਨਾਂ ਹੁੰਦੀਆਂ ।ਇਕ ਕੁੜੀ ਜਾ ਮੁੰਡਾ ਰੂਮ ਚ ਲੇਟ ਆਵੇ ਤਾਂ ਅਸੀ ਟੈਸ਼ਨ ਲੈ ਬੈਠਦੇ ਹਾਂ।
16. ਇਥੇ ਅਸੀ ਗੁਲਾਮਾਂ ਵਾਗੂੰ ਕੰਮ ਕਰਦੇ ਹਾਂ ।ਗੋਰਿਆਂ ਦੇ ਘਰਾਂ ਚ ਕੰਮ ਕਰਦੇ ਹਾਂ ।ਜਿਹਨੇ ਆਪ ਘਰੇ ਪਾਣੀ ਦਾ ਗਲਾਸ ਨਾ ਚੁਕਿਆ ਹੋਵੇ ਉਹ ਗੋਰਿਆਂ ਦਾ ਖਾਣਾ ਬਣਾਉਦਾ ਫਿਰਦਾ ।
17. ਇਥੇ ਅਸੀ ਕੰਮ ਲਈ ਰੋਡ ਤੇ ਲੇਬਰ ਵਾਗੂੰ ਖੜਦੇ ਹਾਂ ।ਉਹ ਕੰਮ ਵੀ ਕਰਨੇ ਪੈਂਦੇ ਮਜਬੂਰੀ ਚ ਜਿਹੜੇ ਕੰਮ ਨੂੰ ਅਸੀ ਨੌਕਰਾਂ ਦਾ ਕੰਮ ਸਮਝਦੇ ਹਾਂ ।
18. ਇਥੇ ਅਸੀ ਸ਼ਾਮ ਨੂੰ ਹਰ ਰੋਜ ਗਰਾਊਡ ਚ ਨਹੀ ਮਿਲਦੇ ਕਿਉਕਿ ਕਿਸੇ ਕੋਲ ਖੇਡਣ ਦਾ ਸਮਾਂ ਨਹੀ ਹੁੰਦਾ ।ਤੇ ਨਾ ਹੀ ਘੁੰਮਣ ਦਾ ।
19. ਇਥੇ ਕੁੜੀਆਂ ਸਾਉਣ ਚ ਤੀਆਂ ਨਹੀ ਲਾਉਦੀਆਂ ਕਿਸੇ ਬੋਹੜ ਹੇਠ ਜਾ ਗਰਾਊਡ ਚ ਕਿਉਕਿ ਕੲਈ ਥਾਈ ਕੁੜੀਆਂ ਸਾਉਣ ਦਾ ਮਹੀਨਾ ਜਾ ਕੋਈ ਤਿਉਹਾਰ ਕਲੱਬਾਂ ਚ ਜਾਂ ਪੱਬਾਂ ਚ ਮਨਾਉਦੀਆਂ ਹਨ ਤੇ ਸਾਡੇ ਮੁੰਡੇ ਉਹਨੂੰ ਨੂੰ ਸ਼ਰਮ ਮਹਿਸੂਸ ਕਰਨ ਕਰਾਉਣ ਲੲਈ ਬਾਹਰ ਖੜ ਕੇ ਤਾੜੀਆਂ ਮਾਰਦੇ ਹਨ ।
20. ਇਥੇ ਕੋਈ ਜਰੂਰੀ ਕੰਮ ਪੈਣ ਤੇ ਕੋਈ ਸਾਡੇ ਨਾਲ ਨਹੀ ਤੁਰਦਾ ਕਿਉਕਿ ਸਾਰੇ ਵਿਅਸਤ ਹੁੰਦੇ ਹਨ ।
21. ਇਥੇ ਅਸੀ ਗਵਾਢੀਆਂ ਦੇ ਘਰ ਬਿਨਾਂ ਮਤਲਬ ਤੋ ਨਹੀ ਜਾਂਦੇ ਤੇ ਨੇ ਹੀ ਕੋਈ ਚੀਜ ਮੰਗਦੇ ਹਾਂ ।ਤੇ ਨਾ ਹੀ ਮਿਸਤਰੀ ਤੋ ਕੰਮ ਕਰਵਾ ਸਕਦੇ ਕਿਉਕਿ ਅਸੀ ਕਿਰਾਏ ਤੇ ਰਹਿੰਦੇ ਹਾਂ।
22. ਉਥੇ ਅਸੀ ਚਾਹ ਵੀ ਸਮੇ ਸਿਰ ਨਹੀ ਪੀ ਸਕਦੇ ਤੇ ਨਾ ਹੀ ਆਢ ਗਵਾਢ ਨਾਲ ਬੈਠ ਕੇ ਚਾਹ ਦਾ ਆਨੰਦ ਮਾਣ ਸਕਦੇ ।
23. ਇਥੇ ਸਾਨੂੰ ਕੰਮ ਕਰਨਾ ਹੀ ਪੈਂਦਾ ।ਮਨਾ ਨਹੀ ਕਰ ਸਕਦੇ ਨਹੀ ਕੰਮ ਤੋ ਛੁਟੀ ਹੋਣ ਦਾ ਡਰ ਰਹਿੰਦਾ ਤੇ ਹੋਰ ਕੰਮ ਜਲਦੀ ਮਿਲਦਾ ਨਹੀ ਤੇ ਕਿਰਾਏ ਭਰਨੇ ਹੁੰਦੇ ।
24. ਇਥੇ ਔਰਤਾ ਆਪਣੇ ਆਪ ਨੂੰ ਆਜਾਦ ਸਮਝਦੀਆਂ ਹਨ ਤੇ ਮਰਜੀ ਦੇ ਕੱਪੜੇ ਪਾਉਦੀਆਂ ਹਨ ਉਹ ਸ਼ਰਮ ਘੱਟ ਹੀ ਮੰਨਦੀਆਂ ਹਨ ਤੇ ਬਜੁਰਗਾ ਕੋਲ ਵੀ ਸ਼ੌਰਟ ਡਰੈਸਸ ਪਾ ਕੇ ਚਲੇ ਜਾਂਦੀਆ ਹਨ ।
25. ਕੋਈ ਇਥੇ ਕਿਸੇ ਨੂੰ ਨਹੀ ਬੁਲਾਉਦਾ ਸਭ ਆਪਣੇ ਆਪ ਚ ਰਹਿੰਦੇ ਹਨ ।ਇਥੇ ਬਸ ਦੂਰ ਤੋ ਹੱਥ ਹਿਲਾ ਕੇ ਹੈਲੋ ਹਾਏ ਦਾ ਕੰਮ ਰਹਿ ਗਿਆ ।
26. ਇਥੇ ਅਸੀ ਵਿਆਹ ਨਹੀ ਦੇਖ ਸਕਦੇ ਕਿਉਕਿ ਲੋਕ ਜਿਆਦਾ ਇਕੱਠ ਨਹੀ ਕਰਦੇ ।ਇਥੇ ਕੋਈ ਆਵਦੀ ਮੁਸ਼ਕਲ ਖੁਲ ਕੇ ਨਹੀ ਦੱਸਦੇ ਤੇ ਨਾ ਹੀ ਕੋਈ ਭੱਜ ਕੇ ਕਿਸੇ ਦੇ ਦੁਖ ਸੁਖ ਚ ਸ਼ਰੀਕ ਹੁੰਦਾ ।
27. ਇਥੇ ਲੋਕਾਂ ਦੇ ਘਰ ਬੰਦ ਹੀ ਰਹਿੰਦੇ ਹਨ ਤੇ ਪਤਾ ਹੀ ਨਹੀ ਲੱਗਦਾ ਕਾ ਘਰੇ ਕੋਈ ਰਹਿੰਦਾ ਵੀ ਹੈ ਜਾਂ ਨਹੀ ।ਕਿਸੇ ਦੇ ਚੂੰ ਚਾਂ ਦੀ ਆਵਾਜ ਨਹੀ ਸੁਣਦੀ ।
28. ਇਥੇ ਲੋਕਾਂ ਦੇ ਘਰ ਬੰਦ ਰਹਿੰਦੇ ਹਨ ਕੋਈ ਕਿਸੇ ਦੇ ਘਰੇ ਨਹੀ ਜਾਦਾਂ ਤੇ ਜੇ ਜਾਣਾ ਪਵੇ ਤਾਂ ਫੋਨ ਲਾ ਕੇ ਪੁਛਣਾ ਪੈਂਦਾ ਕਿ ਘਰੇ ਹੋ ਜਾਂ ਨਹੀ ।
29. ਇਥੇ ਬੱਸ ਦਾ ਕਿਰਾਇਆ ਵੀ ਬਹੁਤ ਮਹਿੰਗਾ ਹੁੰਦਾ। ਅਸੀ ਕਾਰਡ ਨਹੀ ਵਰਤਦੇ ਤੇ ਕੲਈ ਵਾਰ ਕਿਰਾਇਆ ਬਚਾਉਣ ਲੲਈ ਤੁਰ ਕੇ ਕੰਮ ਤੇ ਚਲੇ ਜਾਂਦੇ ਹਾਂ ।
30. ਇਥੇ ਅਸੀ ਲੰਗਰ ਨਹੀ ਲਗਾ ਸਕਦੇ ਤੇ ਫਾਲਤੂ ਸੜਕਾਂ ਤੇ ਨਹੀ ਖੜ ਸਕਦੇ ।
31. ਇਥੇ ਕਿਸੇ ਰੁੱਸੇ ਨੂੰ ਮਨਾਉਦੇ ਨਹੀ ਆਕੜਖੋਰ ਕਹਿ ਕੇ ਆਵਦੇ ਕੰਮ ਨਾਲ ਮਤਲਬ ਰੱਖਦੇ ਹਾਂ ।
32. ਇਥੇ ਅਸੀ ਕਿਸੇ ਨੂੰ ਲਾਈਟ ਜਗਦੀ ਦਾ ਕਾਰਨ ਨਹੀ ਪੁਛ ਸਕਦੇ ਤੇ ਨਾ ਹੀ ਹੁੰਦੀ ਹਲਚਲ ਬਾਰੇ ।
33. ਇਥੇ ਅਸੀ ਰੌਲਾ ਰੱਪਾ ਨਹੀ ਪਾ ਸਕਦੇ। ਬਗੈਰ ਕਾਗਜ਼ਾਂ ਤੋਂ ਕਾਰ ਨਹੀਂ ਚਲਾ ਸਕਦੇ ਟ੍ਰੈਫਿਕ ਲਾਈਟਾਂ ਤੇ ਸਾਰੇ ਨਿਯਮ ਮੰਨਣੇ ਪੈਂਦੇ ਹਨ,

ਸੋ ਇਹ ਕੁਝ ਅੰਤਰ ਹਨ ਬਾਹਰਲੇ ਮੁਲਕਾਂ ਤੇ ਪੰਜਾਬ ਵਿੱਚ ।ਮੈ ਵਿਦੇਸ਼ ਤਾ ਨਹੀ ਰਹਿੰਦਾ ਪਰ ਪਿੰਡ ਦੇ ਜਾ ਰਿਸ਼ਤੇਦਾਰ ਜੋ ਵਿਦੇਸ਼ਾਂ ਚ ਰਹਿੰਦੇ ਹਨ ਉਹਨਾ ਨਾਲ ਜੋ ਗੱਲਾ ਹੁੰਦੀਆ ਉਹ ਜੋ ਬਾਹਰਲੇ ਹਾਲਾਤਾਂ ਬਾਰੇ ਦੱਸਦੇ ਉਹਦੇ ਬਾਰੇ ਲਿਖਿਆ ।ਬਾਕੀ ਮੈ ਪੰਜਾਬ ਚ ਰਹਿੰਦਾ ਹਾਂ ਮੇਰੇ ਆਸ ਪਾਸ ਜੋ ਹੁੰਦਾ ਜੋ ਕੁਝ ਅਸੀ ਪੰਜਾਬ ਚ ਵੇਖ ਸਕਦੇ ਹਾਂ ਉਹਦੇ ਬਾਰੇ ਲਿਖਿਆ ।
ਪੰਜਾਬ ਵਰਗੀ ਮੌਜ ਕਿਤੇ ਨਹੀ ਤੇ ਨਾ ਹੀ ਕਿਤੇ ਲੱਭਣੀ ।
ਵਿਦੇਸ਼ਾ ਵਿਚ ਤੇ ਪੰਜਾਬ ਚ ਬਹੁਤ ਫਰਕ ਹੈ । ਉਧਰ ਕੁੜੀਆ ਪੈਸਾ ਕਮਾਉਣ ਤੇ ਖਰਚੇ ਪੂਰੇ ਕਰਨ ਲਈ ਗਲਤ ਧੰਦੇ ਵੀ ਅਪਣਾ ਰਹੀਆਂ । ਸੋ ਪੰਜਾਬ ਚ ਰਹਿ ਕੇ
ਹੀ ਤਰੱਕੀ ਕਰੋ ਨਾਲੇ ਆਵਦਿਆ ਕੋਲ ਰਹੋ ।ਟੈਨਸ਼ਨ ਫੀ੍ ਰਹੋ ।ਜੋ 25-30 ਲੱਖ ਕਰਜਾ ਚੁਕਿਆ ਹੁੰਦਾ ਉਹੀ ਤਿੰਨ ਚਾਰ ਲੱਖ ਦਾ ਕਰਜਾ ਚੁੱਕ ਕੇ ਇਧਰ ਕੋਈ ਵਪਾਰ ਕਰੋ ਤੇ ਨਾਲੇ ਘਰੇ ਰਹੋ । ਵਧੀਆ ਪੜਾਈ ਕਰਕੇ ਜੱਜ , ਵਕੀਲ,ਡਾਕਟਰ,ਅਫਸਰ ਬਣੋ ਤੇ ਸਮਾਜ ਵਿਚ ਇੱਜਤ ਨਾਲ ਰਹੋ ।
ਹੋ ਸਕੇ ਤਾਂ ਸ਼ੇਅਰ ਜਰੂਰ ਕਰਿਉ ਤੁਹਾਡੇ ਸ਼ੇਅਰ ਕਰਨ ਨਾਲ ਲਿਖਣ ਦਾ ਹੌਸਲਾ ਮਿਲਦਾ ਹੈ
✍🏾✍🏾 ਹੋਰ ਲਿਖਤਾਂ ਪੜ੍ਹਣ ਲਈ ਪੇਜ ਫਾਲੋ ਜ਼ਰੂਰ ਕਰੋ @Bunty
✍🏾✍🏾 #Bunty ✍🏾✍🏾.

Leave a Reply

Your email address will not be published. Required fields are marked *