ਰੋਟੀ ਖਾਣ ਦਾ ਟਾਈਮ | roti khaan da time

ਕੱਲ ਇੱਕ 70-75 ਸਾਲ ਦਾ ਬਜ਼ੁਰਗ ਆਇਆ ਦੁਕਾਨ ਤੇ ਜੋ ਫੇਰੇ ਦਾ ਕੰਮ ਕਰਦਾ ਸੀ !
ਕਹਿੰਦਾ ਮਿਸਤਰੀ ਸਾਬ ਬਹਿ ਜਾਈਏ ਇਥੇ ਦਸ ਮਿੰਟ ਰੋਟੀ ਖਾਣੀ ਆ
ਬਜ਼ੁਰਗ ਨੇ ਜੇਬ ਚੋਂ ਰੋਟੀ ਆਲਾ ਲਿਫ਼ਾਫ਼ਾ ਕੱਢਦਿਆਂ ਕਿਹਾ
ਮੈਂ ਕਿਹਾ ਹਾਂਜੀ ਹਾਂਜੀ ਬੈਠੋ !
ਪੌਣੇ ਕੁ ਚਾਰ (3:45) ਦਾ ਟਾਈਮ ਸੀ
ਮੈਂ ਕਿਹਾ ਬਾਬਾ ਆਹ ਕੇਹੜਾ ਟਾਈਮ ਰੋਟੀ ਖਾਣ ਦਾ ?
ਬਾਬਾ ਰੋਟੀ ਦੀ ਬੁਰਕੀ ਤੋੜ ਕੇ ਆਚਾਰ ਨਾਲ ਲਾਉਂਦਾ ਹੋਇਆ ਬੋਲਿਆ —-ਮਿਸਤਰੀ ਸਾਬ ਰੋਟੀ ਖਾਣ ਦੇ ਟਾਈਮ ਤਾਂ ਰਾਜਿਆਂ ਮਹਾਰਾਜਿਆਂ ਦੇ ਹੁੰਦੇ ਨੇ ..
ਗਰੀਬ ਦਾ ਕੋਈ ਟਾਈਮ ਨਹੀਂ ਜਦੋ ਮਿਲਗੀ ਖਾ ਲਈ 😢
ਮੈਨੂੰ ਜਦੋਂ ਵੀ ਕੱਲ ਦੇ ਉਸ ਬਜ਼ੁਰਗ ਦੀ ਕਹੀ ਗੱਲ ਚੇਤੇ ਆਉਂਦੀ ਨਾਲ ਹੀ ਸਰੀਰ ਲੂਈਂ ਕੰਡੇ ਹੋ ਜਾਂਦਾ 😠
📝 ਪ੍ਰਤਾਪ ਸਿੰਘ

Leave a Reply

Your email address will not be published. Required fields are marked *