ਫਨੇਸਾ | fanesa

ਗੱਲ ਤਕਰੀਬਨ ਨੌ ਕੁ ਸਾਲ ਪੁਰਣੀ ਆ..12 ਵੀ ਪਾਸ ਕਰਨ ਤੋਂ ਬਾਅਦ ਜਿਦਾਂ ਬਾਕੀ ਸਾਰਾ ਦੁਆਬਾ ਬਾਹਰ ਨੂੰ ਤੁਰਿਆ ਅਪਣਾ ਵੀ ਓਹੀ ਹਾਲ ਸੀ । ਸੋਚਿਆ ਆਈਲੈਟਸ ਕਰ ਕੇ ਬਾਹਰ ਜਾਵਾਂਗਾ,ਇਸ ਲਈ ਆਈਲੈਟਸ ਕਰਨ ਲਈ ਜਲੰਧਰ ਬੱਸ ਸਟੈਂਡ ਦੇ ਬਾਹਰ ਡੈਫੋਡੇਲਸ ਨਾਮ ਦਾ ਇੱਕ ਕੋਚਿੰਗ ਸੈਟਰ ਸੀ . ਸ਼ਾਇਦ ਹੁਣ ਵੀ ਹੋਵੇ ..ਓਥੇ ਦਾਖਲਾ ਲਿਆ । ਜਿਸ ਦਿਨ ਮੈ ਦਾਖਲਾ ਲਿਆ ਓਸ ਦਿਨ ਹੀ ਇੱਕ ਕੁੜੀ ਵੀ ਨੇ ਵੀ ਮੇਰੇ ਨਾਲ ਹੀ ਦਾਖਲਾ ਲਿਆ ਬਾਹਲੀ ਚਿੱਟੀ ਸੀ ☺ ਜ਼ੀਨ ਪਾਈ । ਮੈ ਪਿੰਡ ਤੋਂ ਜਲੰਧਰ ਜ਼ਿੰਨੀ ਕੁ ਬਾਰ ਵੀ ਗਿਆ ਜਾਂ ਤਾ ਨੌਟਰੀ ਟੈਸਟ ਕਰਾਓਣ ਗਿਅਆ ਸੀ ਜਾਂ ਫਿਰ ਹਸਪਤਾਲ ਕਿਸੇ ਬਿਮਾਰ ਰਿਸ਼ਤੇਦਾਰ ਦੀ ਰੋਟੀ ਦੇਣ ਓਸ ਦੇ ਘਰ ਦਿਆਂ ਨੂੰ ਪਰ ਹੁਣ ਤਾਂ ਰੋਜ ਜਾਇਆ ਕਰਨਾਂ ਸੀ ਇਸ ਲਈ ਚਾਅ ਵੀ ਸੀ ।
ਮੈਨੂੰ ਓਸ ਕੁੜੀ ਨੇ ਆਪ ਬੁਲਾਇਆ ਗੱਲ ਬਾਤ ਹੋਈ ਕਹਿੰਦੀ ਮੈ ਵੀ ਆਈਲੈਟਸ ਕਰਨ ਆਈ ਕਿਹਾ ਹਾਜ਼ੀ ਮੈ ਵੀ ਕਰਨੀ ਪਰ ਚੱਕਰ ਇਹ ਸੀ ਓਹ ਪੰਜਾਬੀ ਨਹੀ ਸੀ ਬੋਲ ਪਾਓਦੀ ਆਪਣੀ ਹਿੰਦੀ ਕਮਜ਼ੋਰ ਸੀ ਮੇਰੀ ਟੁੱਟੀ ਭੱਜੀ ਹਿੰਦੀ ਸੁਣ ਕੇ ਓਸ ਦਾ ਹਾਸਾ ਨਾ ਬੰਦ ਹੋਵੇ । ਆਪਾਂ ਨੂੰ ਵੀ ਪਹਿਲੀ ਬਾਰ ਕਿਸੇ ਕੁੜੀ ਨੇ ਇੰਨਾ ਖੁੱਲ ਕੇ ਬੁਲਾਇਆ ਸੀ ..ਪੈਰ ਨਾ ਲੱਗਣ ਧਰਤੀ ਤੇ.. ਪਰ ਮੇਰੇ ਹਾਲਾਤ ਦੇਖ ਕੇ ਜੋ ਮੈਡਮ ਸੀ ਮੈਨੂੰ ਕਹਿੰਦੀ ਪਹਿਲਾਂ ਅੰਗਰੇਜੀ ਸਿੱਖਣ ਵਾਲੀ ਕਲਾਸ ਲਗਾਓਣੀ ਪੈਣੀ ਤੇ ਓਹ ਕੁੜੀ ਨੂੰ ਸਿੱਧਾ ਆਈਲੈਟਸ ਵਾਲੀ ਕਲਾਸ ਚ ਭੇਜ ਦਿੱਤਾ ।
ਦਿਨ 3 ਕੁ ਕੱਢੇ ਮੈ ਅੜ ਗਿਆ ਕਿ ਮੈ ਆਪੀ ਕਰਲੋਂ ਮੈਨੂੰ ਵੀ ਆਈਲੈਟਸ ਵਾਲੀ ਕਲਾਸ ਚ ਭੇਜੋ….ਚਲੋ ਕਰ ਕਰਾ ਕੇ ਮੈ ਚਲ ਗਿਆ… ਓਸ ਕੁੜੀ ਦੀ ਕਲਾਸ ਚ ..ਕੁਝ ਦਿਨਾਂ ਚ ਹੀ ਚੰਗੀ ਤਰਾਂ ਖੁੱਲ ਗਏ … ਮੇਰੀ ਓਹੀ ਪੇਂਡੂ ਮੱਤ ਨਾ ਮੈਡਮ ਦਾ ਡਰ ਕੋਈ 12 ਕੁ ਜਾਣੇ ਸੀ ਕਲਾਸ ਚ ਸਾਰੇ ਪੜਨ ਵਾਲੇ ਇੱਕ ਦੋ ਕੁ ਮੇਰੇ ਵਰਗੇ ਹੋਰ…ਓਹ ਕੁੜੀ ਬਹੁਤ ਹੱਸਦੀ ਸੀ .. 1 ਮਹੀਨੇ ਹੀ ਬਹੁਤ ਖੁੱਲ ਗਏ ਅਸੀ ਮੇਰਾ ਕੰਮ ਓਸ ਨੂੰ ਹਸਾਓਣਾ ਸੀ ਤੇ ਓਸ ਦਾ ਕੰਮ ਮੈਨੂੰ ਨਕਲ ਮਰਾਓਣਾ ਕਿਓ ਕਿ ਗਰੇਜੀ ਆਪਣੀ ਲੋੜ ਤੋਂ ਜ਼ਿਆਦਾ ਕੰਮਜੋਰ ਸੀ ।
ਸਵਾ ਕੁ ਮਹੀਨੇ ਬਾਅਦ ਇੱਕ ਦਿਨ ਸਵੇਰੇ ਮੈ ਅਜੇ ਸੈਟਰ ਦੇ ਅੰਦਰ ਜਾਣ ਹੀ ਲੱਗਾ ਸੀ ਓਸ ਨੂੰ ਇੱਕ ਮੁੰਡਾ ਛੱਡਣ ਆਇਆ ਮੈ ਹੈਰਾਨ ਜਿਹਾ ਹੋ ਕੇ ਤੇ ਪੁਛਿਆ ਇਹ ਕੌਣ ਸੀ ਖ਼ੁਸ਼ ਹੋ ਕਿ ਕਹਿੰਦੀ ਇਹ ਤਾਂ ਮੇਰਾ Fiance ਆ ( ਸੀਗਾ ਤਾਂ ਮੰਗੇਤਰ ਓਸ ਦਾ ਪਰ ਅੰਗਰੇਜ਼ੀ ਦੀ ਘੱਟ ਜਾਣਕਾਰੀ ਕਰ ਕੇ ਮੈ ਚਾਚੇ ਤਾਏ ਦਾ ਮੁੰਡਾ ਸਮਝ ਬੈਠਾ …) ਹਰ ਰੋਜ਼ ਗੱਲਾਂ ਹੋਣੀਆਂ ਓਹ ਥੋੜੀ ਜਿਹੀ ਪੰਜਾਬੀ ਤੇ ਮੈ ਹਿੰਦੀ ਵੀ ਸਿੱਖ ਗਿਆ
ਮੇਰੇ ਦੋ ਪੱਕੇ ਯਾਰ ਪਿੰਡ ਓਹਨਾਂ ਨੂੰ ਸਭ ਦੱਸਣਾ ਆ ਕੇ ਓਹ ਵੀ ਸਤਿਕਾਰਯੋਗ ਭਾਬੀ ਵਾਲੀ feeling ਲਈ ਬੈਠੇ ਸੀ। ਸੋਹਣੀ ਵੀ ਬਹੁਤ ਸੀ ਸੁੱਖ ਨਾਲ ਸਾਰੀ ਕਲਾਸ ਤੋਂ ਵੱਧ ਮੇਰੇ ਨਾਲ ਹੀ ਬਣਦੀ ਸੀ । ਇੰਝ ਹੀ 3 ਕੁ ਮਹੀਨੇ ਲੰਘ ਗਏ ਇੱਕ ਦਿਨ ਦੱਸਿਆ ਓਸ ਨੇ ਕੱਲ ਜਨਮ ਦਿਨ ਮੇਰਾ …ਮੈ ਆਪਣੇ ਦੋਸਤਾਂ ਨੂੰ ਦੱਸਿਆ ਓਹ ਕਹਿੰਦੇ ਬਸ ਕੱਲ ਪਰਪੋਜ਼ ਕਰਦੀ ਪੱਕਾ ਹਾਂ ਹੀ ਕਰੋ… ਮੈ ਕਿਹਾ ਠੀਕ ਆ ਦੂਜੇ ਦਿਨ 3 ਦੋਸਤ ਨਾਲ ਦੇ ਸ਼ਹਿਰ ਗਏ ਇੱਕ ਗੁੱਡਾ ਖਰੀਦਿਆ ਲਵ ਯੂ ਲਿਖੇ ਵਾਲਾ ਇੱਕ ਚੋਕਲੇਟ ਜ਼ਿੰਦਗੀ ਚ ਪਹਿਲੀ ਵਾਰ ਗੁੱਡਾ ਤੇ 100 ਰੁਪਏ ਵਾਲੀ ਚੌਕਲੇਟ ਖਰੀਦੀ ਸੀ ਬੜੇ ਚਾਅ ਨਾਲ… ਮੈ ਰੋਜ ਬੱਸ ਤੇ ਜਾਦਾ ਸੀ ਪਰ ਓਸ ਦਿਨ discover ਮੋਟਰਸਾਈਕਲ ਤੇ ਚੱਲਾ ਸੀ ਇੱਕ ਦੋਸਤ ਕਹਿੰਦਾ ਤੂੰ activa ਲੈ ਜਾ ਸ਼ਹਿਰ ਦੀਆਂ ਕੁੜੀਆਂ ਨੂੰ ਪਸੰਦ ਹੁੰਦੀ …ਮੈ ਕਿਹਾ ਨਾ ਨਾ activa ਓਸ ਦਾ ਫਨੈਸਾ (Fiance) ਚੱਕੀ ਫਿਰਦਾ ਛੱਡਣ ਆਉਂਦਾ ਹੁੰਦਾ ਓਸ ਨੂੰ …ਮੇਰਾ ਇੱਕ ਦੋਸਤ ਜਿਸ ਨੂੰ ਗਰੇਜ਼ੀ ਆਉਂਦੀ ਸੀ ਓਸ ਨੇ ਦੁਬਾਰਾ ਪੁਛਿਆ ਮੈ ਫਿਰ ਕਿਹਾ ਫਨੈਸਾ … ਮੈਨੂੰ ਕਹਿੰਦਾ ਫਨੇਸੇ ਕੀ ਹੁੰਦਾ ਮੈ ਕਿਹਾ ਤਾਏ,, ਚਾਚੇ ਦਾ ਮੁੰਡਾ .. ਮੇਰੀ ਧੋਣ ਤੇ 80 ਦੀ ਸਪੀਡ ਨਾਲ ਚਪੇੜ ਮਾੜ ਕੇ ਕਹਿਦਾ ਫਨੇਸੇ ਦਾ ਮਤਲਬ ਓਹ ਮੰਗੀ ਹੋਈ ਆ ਓਸ ਨਾਲ .ਇਸ ਤੋਂ ਪਹਿਲਾਂ ਚਪੇੜ ਦੀ ਸੱਟ ਨਾਲ ਮੇਰੀ ਅੱਖ ਭਰਦੀ ….ਦੋਨਾਂ ਨੇ ਜੱਫੀ ਪਾ ਕੇ ਹੱਸਣਾ ਸੁਰੂ ਕਰਤਾ ਤੇ ਜਿਸ ਨੇ ਚਪੇੜ ਮਾਰੀ ਕਹਿੰਦਾ ਕੋਈ ਨਾ ਅਸੀ ਹੈਗੇ ਆ ਫਿਕਰ ਨਾ ਕਰ ਕੁਝ ਨਹੀ ਹੋਇਆ ਚਲ ਬੁੱਬਾ ਸਹੀ ਕਰ ਤੇ ਓਸ ਕੁੜੀ ਲਈ ਜੋ ਵੀ ਲਿਆ ਦੇ ਕੇ ਆ… ਓਝ ਸਾਡਾ ਤਿੰਨਾ ਦਾ ਦਿਲ ਕੰਧ ਚ ਸਿਰ ਮਾਰਨ ਨੂੰ ਕਰੇ …ਫਿਰ ਮੈ ਫੋਨ ਕੀਤਾ ਤੇ ਪੁਛਿਆ ਫੇਨੇਸਾ ਕਿੰਦਾ ਤੇਰਾ ਕਹਿੰਦੀ ਆਜਾ ਓਹ ਵੀ ਆਉਣਾ ਅੱਜ ਮੈ ਕਿਹਾ ਠੀਕ ਆ … ਗਿਆ ਸ਼ਹਿਰ ਓਹ ਵੀ ਸਭ ਹੈਰਾਨ ਹੋ ਗਏ ਗੁੱਡਾ ਦੇਖ ਕੇ …ਮੈ ਦਿੱਤਾ ਤੇ ਕਿਹਾ ਤੁਸੀ ਤੇ ਤੁਹਾਡਾ ਫਨੇਸਾ ਖ਼ੁਸ਼ ਰਿਹੋ ਹਮੇਸ਼ਾ .. ਹੱਸ ਕੇ ਬਹੁਤ ਖ਼ੁਸ਼ ਹੋ ਕੇ ਕਹਿੰਦੀ ਪਾਗਲ fiance ਹੋਤਾ ਹੈ ਫਨੇਸਾ ਨਹੀ …. ਦੂਜੇ ਦਿਨ ਮੈ ਅੰਗਰੇਜ਼ੀ ਸਿੱਖਣ ਵਾਲੀ ਕਲਾਸ ਚ ਜਾ ਬੈਠਾ,,, ਮੇਰੇ ਆਈਲੈਟਸ ਕਰਦੇ ਕਰਦੇ ਓਹਨੇ ਪੇਪਰ ਪਾ ਕੇ ਅਸਟ੍ਰੇਲੀਆ ਦਾ ਵੀਜ਼ਾ ਵੀ ਲੈ ਲਿਆ ਤੇ ਆਪਣੇ fiance ਨਾਲ ਵਿਆਹ ਕਰਵਾ ਕੇ ਸ਼ਾਇਦ ਓਹਨੂੰ ਵੀ ਨਾਲ ਹੀ ਲੈ ਗਈ ਸੀ ,, 8 ਮਹੀਨੇ ਲਗਾ ਕੇ 5.5 band ਲਏ … ਪਰ ਏਜੰਟ ਮਾੜਾ ਟੱਕਰਿਆ 6-7 ਮਹੀਨੇ ਮੇਰੇ ਪੈਸੇ ਦੱਬੀ ਰੱਖੇ ਸਾਈਂ ਓਵਰਸੀਜ ਜਲੰਧਰ ਚ ਹੀ ਆ… ਓਹ ੲ ਸੀ ਫਿਰ ਪੈਸੇ ਵਾਪਸ ਕਰ ਦਿੱਤੇ ਕਹਿੰਦਾ ਵੀਜ਼ਾ ਨਹੀ ਲੱਗਣਾ …ਅਸੀ ਵੀ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਦਿੱਤੇ ਸੀ …ਫਿਰ ਵਾਪਸ ਕਰਤੇ ਸਭ ਦੇ … ਹੁਣ ਅਰਬ ਚ ਬੈਠਾ ਹਰ ਮਹੀਨੇ 25 ਕੁ ਹਜ਼ਾਰ ਪਾ ਦਾ ਘਰ ਵਧੀਆ ਗੁਜ਼ਾਰਾ ਚਲ ਰਿਹਾ..ਵਧੀਆ ਸੁਭਾਅ ਸੀ ਓਸ ਕੁੜੀ ਦਾ ਰੱਬ ਖ਼ੁਸ਼ ਰੱਖੇ….ਅੱਜ ਸੋਚਦਾ ਸੀ ,,ਓਹ fiance ਵਾਲੀ ਤਾਂ ਹੁਣ babies ਵਾਲੀ ਵੀ ਹੋ ਗੲੀ ਹੋਣੀ ਅਾਂ …😂😂…. … ਗੁੰਮਨਾਮ ਪੇਂਡੂ ( ਹੱਡਬੀਤੀ )

5 comments

  1. ਜਦੋਂ ਤੱਕ ਅੱਦੀ ਕਹਾਣੀ ਪੜੀ ਸੀ, ਸੋਚੀ ਜਾਂਦਾ ਸੀ ਫਨੇਸਾ ਕੀ ਹੁੰਦਾ ! ਪੂਰੀ ਕਹਾਣੀ ਪੜੀ ਤੇ ਪਤਾ ਲੱਗਾ Fiance 🤣🤣

  2. ਬਹੁਤ ਵਧੀਆ ਸਟੋਰੀ ਆ ਜੀ , ਬਹੁਤ ਹਾਸਾ ਆਇਆ ਪੜ੍ਹ ਕੇ 🙏🙏

Leave a Reply

Your email address will not be published. Required fields are marked *