ਲਾਡੋ ਧੀ | laado dhee

ਕੋਮਲ ਬਹੁਤ ਸਾਊ ਤੇ ਸੁਚੱਜੀ ਕੁੜੀ ਸੀ। ਉਸਦਾ ਵਿਆਹ ਛੋਟੀ ਉਮਰੇ ਹੀ ਹੋ ਗਿਆ ਸੀ ਪਰ ਵਿਆਹ ਦੇ ਕਿੰਨੇ ਸਾਲ ਲੰਘ ਜਾਣ ਤੇ ਵੀ ਉਸਦੇ ਘਰ ਕੋਈ ਔਲਾਦ ਨਹੀਂ ਹੋਈ ਸੀ, ਜਿਸ ਕਰਕੇ ਉਸਦੀ ਸੱਸ ਉਸਨੂੰ ਬਹੁਤ ਮਿਹਣੇ ਮਾਰਦੀ ਸੀ। ਪਰ ਕੋਮਲ ਅਤੇ ਉਸਦਾ ਪਤੀ ਹਮੇਸ਼ਾ ਚੁੱਪ ਰਹਿੰਦੇ ਕਿਉਂਕਿ ਉਹ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦੇ ਸਨ। ਕੋਮਲ ਦੀ ਸੱਸ ਕੋਮਲ ਦੇ ਪਤੀ ਦਾ ਦੂਜਾ ਵਿਆਹ ਕਰਾਉਣਾ ਚਾਹੁੰਦੀ ਸੀ, ਪਰ ਰੱਬ ਨੇ ਕੋਮਲ ਦੀ ਸੁਣ ਲਈ। ਉਸਦੇ ਘਰ ਇੱਕ ਧੀ ਨੇ ਜਨਮ ਲਿਆ। ਉਹਨਾਂ ਉਸਦਾ ਨਾਮ ਲਾਡੋ ਰੱਖਿਆ। ਪਰ ਕੋਮਲ ਦੀ ਸੱਸ ਨੂੰ ਪੁੱਤ ਚਾਹੀਦਾ ਸੀ ਉਸਦੀ ਕੁੱਲ ਦਾ ਵਾਰਿਸ। ਹੁਣ ਉਹ ਕੋਮਲ ਦੇ ਨਾਲ ਨਾਲ ਉਸਦੀ ਧੀ ਨੂੰ ਵੀ ਬੁਰਾ ਭਲਾ ਕਹਿੰਦੀ ਤੇ ਮਿਹਣੇ ਮਾਰਦੀ, ਪਰ ਉਹ ਚੁੱਪ ਰਹਿੰਦੇ। ਕੁਝ ਸਮੇਂ ਬਾਅਦ ਉਸਦੇ ਘਰ ਪੁੱਤਰ ਨੇ ਜਨਮ ਲਿਆ। ਹੁਣ ਉਸਦੀ ਸੱਸ ਬਹੁਤ ਖੁਸ਼ ਸੀ। ਉਹ ਆਪਣੇ ਪੋਤਰੇ ਨੂੰ ਜਿਨ੍ਹਾਂ ਪਿਆਰ ਕਰਦੀ ਸੀ ਲਾਡੋ ਨੂੰ ਓਨੀ ਹੀ ਨਫਰਤ ਕਰਦੀ ਸੀ। ਲਾਡੋ ਆਪਣੀ ਮਾਂ ਵਾਂਗ ਆਪਣੀ ਦਾਦੀ ਦੀ ਬਹੁਤ ਇੱਜ਼ਤ ਕਰਦੀ ਸੀ। ਉੱਧਰ ਦਾਦੀ ਦੇ ਜਿਆਦਾ ਲਾਡ ਪਿਆਰ ਤੇ ਖੁੱਲ ਕਰਕੇ ਹਰਮਨ(ਕੋਮਲ ਦਾ ਮੁੰਡਾ) ਵਿਗੜਦਾ ਜਾਂ ਰਿਹਾ ਸੀ। ਪਰ ਲਾਡੋ ਬਹੁਤ ਸਿਆਣੀ ਸੀ ਆਪਣੀ ਮਾਂ ਵਾਂਗ। ਉਹ ਪੜਾਈ ਦੇ ਨਾਲ ਨਾਲ ਆਪਣੀ ਮਾਂ ਨਾਲ ਘਰ ਦਾ ਕੰਮ ਵੀ ਕਰਾਉਦੀ। ਹਰਮਨ ਹੁਣ ਵੱਡਾ ਹੋ ਚੁੱਕਾ ਸੀ ਅਤੇ ਦਾਦੀ ਦੀ ਸ਼ੈਅ ਨਾਲ ਵਿਗਰ ਚੁੱਕਾ ਸੀ। ਉਹ ਸ਼ਰਾਬ ਪੀਦਾ ਤੇ ਦੋਸਤਾਂ ਨਾਲ ਘੁੰਮਦਾ। ਪਰ ਜਦੋਂ ਵੀ ਕੋਮਲ ਉਸਨੂੰ ਕੁਝ ਕਹਿੰਦੀ ਤਾਂ ਦਾਦੀ ਉਸਨੂੰ ਚੁੱਪ ਕਰਾ ਦਿੰਦੀ ਇਹ ਕਹਿ ਕੇ ਕਿ ਇਹ ਮੁੰਡਾ ਹੈ ਜੋ ਮਰਜ਼ੀ ਆਏ ਕਰਨ ਦੇ। ਹੁਣ ਹਰਮਨ ਸਰਾਬ ਦੇ ਨਾਲ ਨਸੇ ਵੀ ਕਰਨ ਲੱਗਾ ਸੀ। ਉਹ ਹੁਣ ਪੈਸੇ ਚੋਰੀ ਕਰਨ ਲੱਗਾ। ਹੁਣ ਦਾਦੀ ਨੂੰ ਆਪਣੀ ਗਲਤੀ ਸਮਝ ਆ ਰਹੀ ਸੀ ਪਰ ਹੁਣ ਕੋਈ ਫਾਇਦਾ ਨਹੀਂ ਸੀ। ਇੱਕ ਹਰਮਨ ਆਪਣੀ ਦਾਦੀ ਤੋਂ ਪੈਸੇ ਮੰਗ ਰਿਹਾ ਸੀ ਪਰ ਉਸਦੇ ਮਨਾਂ ਕਰਨ ਤੇ ਉਹ ਜਬਰਦਸਤੀ ਪੈਸੇ ਖੋਹਣ ਲੱਗਾ ਤੇ ਇਸ ਹੱਥੋਪਾਈ ਵਿੱਚ ਉਹ ਡਿੱਗ ਗਈ ਤੇ ਉਸਦੀ ਲੱਤ ਟੁੱਟ ਗਈ। ਉਸ ਸਮੇਂ ਉਸਦੇ ਮੂੰਹੋਂ ਲਾਡੋ ਦਾ ਨਾਮ ਲਿਕਲਿਆ।ਹੁਣ ਉਸਨੂੰ ਪੂਰੀ ਤਰ੍ਹਾਂ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ। ਲਾਡੋ ਨੇ ਆਪਣੀ ਦਾਦੀ ਦੀ ਪੂਰੀ ਸੇਵਾ ਕੀਤੀ ਜਿਸ ਕਰਕੇ ਉਹ ਜਲਦੀ ਠੀਕ ਹੋ ਗਈ। ਹੁਣ ਉਹ ਆਪਣੇ ਕੀਤੇ ਤੇ ਸਰਮਿੰਦਾ ਸੀ। ਉਸਨੇ ਕੋਮਲ ਤੇ ਲਾਡੋ ਕੋਲੋਂ ਮੁਆਫ਼ੀ ਮੰਗੀ। ਹੁਣ ਉਸਦਾ ਇਹੋ ਕਹਿਣਾ ਸੀ ਕਿ ਮੈਂ ਸਾਰੀ ਉਮਰ ਮੁੰਡੇ ਕਰਕੇ ਤੁਹਾਨੂੰ ਮਿਹਣੇ ਦਿੰਦੀ ਰਹੀ ਪਰ ਉਸਨੇ ਬੁੱਢੀ ਉਮਰੇ ਮੈਨੂੰ ਆਹ ਦਿਨ ਦਿਖਾਇਆ, ਇਸ ਨਾਲੋਂ ਤਾਂ ਚੰਗਾ ਸੀ ਇਹ ਪੈਦਾ ਹੀ ਨਾ ਹੁੰਦਾ। ਹੁਣ ਉਸਦੇ ਮੂੰਹ ਤੇ ਇੱਕ ਹੀ ਨਾਮ ਸੀ ਮੇਰੀ ਧੀ ਲਾਡੋ। ਗੱਲ ਸਮਝ ਦੀ ਹੁੰਦੀ ਹੈ ਕਿਉਂਕਿ ਕੁੜੀਆਂ ਮੁੰਡਿਆਂ ਤੋਂ ਕਿਤੇ ਜਿਆਦਾ ਮੋਹ ਕਰਦੀਆਂ ਹਨ।
ਕੁਲਜੀਤ ਕੌਰ

Leave a Reply

Your email address will not be published. Required fields are marked *