ਦੇਸ਼/ਮਾਪੇ | desh/maape

ਮਾਪਿਆਂ ਦਾ ਲਾਡ ਨਾਲ ਪਾਲਿਆ ਹੋਇਆ ਪੁੱਤ ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਲਈ ਬੱਸ ਵਿੱਚ ਜਾ ਰਿਹਾ ਏ !
ਬੱਸ ਵਿੱਚ ਬੈਠਾ ਇੱਕ ਬਜ਼ੁਰਗ ਉਸ ਨੂੰ ਪੁੱਛਦਾ ਏ ਕੇ ਕਿੱਥੇ ਜਾ ਰਿਹਾ ਪੁੱਤ ਤੇ ਉਹ ਕਹਿੰਦਾ ਜੀ ਮੇਰੇ ਘਰ ਦੇ ਹਲਾਤ ਠੀਕ ਨਹੀਂ ਮੈਂ ਆਪਣੇ ਮਾਂ ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਜਾ ਰਿਹਾ ਹਾਂ ।
ਬਜ਼ੁਰਗ ਨੇ ਪੁੱਛਿਆ ਕੇ ਪੁੱਤ ਤੂੰ ਕੀ ਕੰਮ ਕਰਦਾ ਏ ਤਾਂ ਉਸਨੇ ਕਿਹਾ ਮੈਂ ਇੱਕ ਫੌਜੀ ਹਾਂ ਮੈਂ ਆਪਣੇ ਦੇਸ਼ ਦੀ ਸੇਵਾ ਕਰਦਾਂ ਹਾਂ ।
ਉਹ ਬਜ਼ੁਰਗ ਹੁਣ ਸੋਚ ਰਿਹਾ ਸੀ ਕੇ ਜਿੰਨ੍ਹਾਂ ਨੇ ਜਨਮ ਦਿੱਤਾ ਉਹਨਾਂ ਨਾਲੋਂ ਉਸ ਪੁੱਤ ਨੂੰ ਦੇਸ਼ ਪਿਆਰਾ ਏ । ਪਰ ਮਾਂ ਬਾਪ ਨਹੀਂ ।
✍🏼 ਦੀਪ ਹਰਸ਼ ਹਮੀਦੀ #
☎️ 9855211520 #

Leave a Reply

Your email address will not be published. Required fields are marked *