ਡਿਸਕਵਰੀ ਚੈਨਲ | discovery channel

ਪਿਤਾ ਜੀ ਅਕਸਰ ਕੰਮ‌ ਤੋ ਘਰ ਆਉਦੇ ਤਾ ਰਾਤ ਨੂੰ ਦੇਰ ਤੱਕ ਉਹ ਡਿਸਕਵਰੀ ਚੈਨਲ ਦੇਖਦੇ ਕਿੰਨਾ ਕੁਝ ਹੀ ਉਸ ਉੱਤੇ ਦੇਖਣ ਨੂੰ ਮਿਲਦਾ ਤਰ੍ਹਾਂ -ਤਰ੍ਹਾਂ ਦੇ ਜੀਵ ਜੰਤੂ ਜੋ ਕਦੇ ਪਹਿਲੀ‌ ਵਾਰ ਹੀ ਦੇਖੇ ਸਨ‌।
ਕੁਦਰਤ ਦੇ ਬਣਾਏ ਇਹਨੇ ਸੋਹਣੇ ਤੇ ਅਦਭੁੱਤ ਜੀਵ ਪਹਿਲੀ ਵਾਰ ਦੇਖਣ ਵਿੱਚ ਹੀ ਹੈਰਾਨ ਕਰ ਦੇਣ‌ ਵਾਲੇ ਸਨ ਪਿਤਾ ਜੀ ਨੂੰ ਇਹ ਸਭ ਦੇਖਣ ਦਾ‌ ਸੌਕ ਪਹਿਲੇ ਦਿਨ ਤੋ ਹੀ ਸੀ।
ਜੰਗਲ ਦਾ ਇਕ ਹੀ ਨਿਯਮ ਹੁੰਦਾ ਸੀ ਮਰੋ ਜਾ ਮਾਰੋ ਅਕਸਰ ਛੋਟੇ ਅਤੇ ਕਮਜੋਰ ਜੀਵ ਦੂਸਰਿਆ‌ ਦੁਆਰਾ ਆਸਾਨ ਸਿਕਾਰ ਬਣ ਜਾਦਾ ਸੀ ਜਿਸ ਨੂੰ ਦੇਖ ਦਿਲ ਵਿੱਚ ਮਰਨ ਵਾਲੇ ਜੀਵ ਲਈ ਆਪਣੇ ਆਪ ਦੁਆ ਅਤੇ ਤਰਸ ਆ ਜਾਦਾ‌।‌
ਇਕ ਵਾਰ ਪਿਤਾ ਜੀ‌ ਕੰਮ ਤੋ ਆਏ ਅਤੇ ਆਉਦੇ ਹੀ ਉਹਨਾ‌ ਡਿਸਕਵਰੀ ਚੈਨਲ ਲਾ ਲਿਆ ਉਸੇ ਵਕਤ ਚੈਨਲ ਉੱਤੇ ਇਕ ਹਿਰਨ ਨੂੰ ਦਿਖਾਇਆ ਜਾ ਰਿਹਾ ਸੀ ਜਿਸ ਦੇ ਪਿੱਛੇ ਇਕ ਸੇਰ ਜੋ ਉਸ ਦਾ ਸਿਕਾਰ ਕਰਨਾ ਚਾਹੁੰਦਾ ਸੀ ਇਸ ਮਕਦਸ ਨਾਲ ਉਹ‌ ਹਿਰਨ ਪਿੱਛੇ ਭੱਜ‌ ਰਿਹਾ ਸੀ।
ਇਹ ਦਰੀਸ਼ ਸਚਮੁੱਚ ਭਾਵੁਕ ਕਰ ਦੇਣ ਵਾਲਾ ਸੀ ਹਿਰਨ ਆਪਣੀ ਜਾਨ ਬਚਾਉਣ ਲਈ ਆਪਣੀ ਪੂਰੀ ਤਾਕਤ ਨਾਲ ਭੱਜ ਰਿਹਾ ਜਿਸ ਨੂੰ ਦੇਖ ਪਿਤਾ ਜੀ ਉਸ ਹਿਰਨ ਲਈ ਦੁਆ ਮੰਗ ਰਹੇ ਸਨ ਪਤਾ ਨਹੀ ਕਿਵੇਂ ਪਰ ਉਹ ਹਿਰਨ ਬੱਚ‌ ਗਿਆ।
ਜਿਸ ਨੂੰ ਦੇਖ‌ ਮੈ ਹੀ ਨਹੀ ਪਿਤਾ ਜੀ ਵੀ ਬਹੁਤ ਖੁਸ ਹੋਏ‌ ਏਨਾ ਖੁਸ ਉਹਨਾ ਨੂੰ ਮੈ ਪਹਿਲਾ ਨਹੀ ਦੇਖਿਆ ਸੀ ਉਹਨਾ ਨੂੰ ਜਦੋ ਪੁੱਛਾ ਤਾ ਉਹਨਾ ਕਿਹਾ…”ਮੈ ਖੁਸ ਆ ਪੁੱਤ ਉਹ‌‌ ਹਿਰਨ ਬੱਚ‌ ਗਿਆ ਨਹੀ ਬੇਕਸੂਰ ਮਾਰਿਆ ਜਾਣਾ‌ ਸੀ। ਏਨਾ ਆਖ ਪਿਤਾ ਜੀ ਨੇ ਟੀਵੀ ਬੰਦ ਕਰ ਦਿੱਤਾ‌।
ਥੋੜੀ ਕੁ ਦੇਰ ਬਾਦ ਪਿਤਾ ਜੀ ਨੇ ਮਾ ਨੂੰ ਆਵਾਜ ਮਾਰੀ ਅਤੇ ਕਿਹਾ ….”ਭਾਗਵਾਨੇ ਮੋਟਰਸਾਇਕਲ ਦੇ ਬੈੱਗ ਵਿੱਚ ਚਿਕਨ ਪਿਆ ਯਾਦ ਕਰਕੇ ਲੈ ਆਵੀ ਬੜੇ ਦਿਨ ਹੋ ਗਏ ਅੱਜ ਖਾਣ ਦਾ ਜੀ ਕਰ ਰਿਹਾ ਸੀ।‌
ਪਿਤਾ ਜੀ ਦੀ ਇਸ ਗੱਲ ਨੂੰ ਸੁਣ ਮੈ‌ ਹੈਰਾਨ ਹੋ ਗਿਆ। ਮੈ ਕਦੇ ਬੱਚ ਗਏ ਹਿਰਨ ਅਤੇ ਉਸ ਭੁੱਖੇ ਸੇਰ ਵੱਲ ਦੇਖਦਾ ਤੇ ਕਦੇ ਪਿਤਾ ਜੀ ਦੀ ਥਾਲੀ ਵਿੱਚ‌ ਪਏ ਚਿਕਨ ਵੱਲ ਜਿਸ‌ ਨੂੰ ਉਹ ਬੜੇ ਚਾਅ ਨਾਲ ਖਾ ਰਹੇ‌ ਸਨ।
ਕੁਲਦੀਪ ✍️

Leave a Reply

Your email address will not be published. Required fields are marked *